Women's World

ਝਾਂਜਰਾਂ ਪਾਉਣ ਦੇ ਪਿੱਛੇ ਛੁਪੇ ਹਨ ਸਿਹਤ ਦੇ ਰਾਜ

ਚੰਡੀਗੜ੍ – ਸੋਲਹਾਂ ਸ਼ਿੰਗਾਰ ‘ਚੋਂ ਇੱਕ ਸ਼ਿੰਗਾਰ ਝਾਂਜਰਾਂ ਪਾਉਣਾ ਵੀ ਹੈ। ਝਾਂਜਰਾਂ ਪੈਰਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ।
ਭਾਰਤੀ ਪਰੰਪਰਾ ਦੇ ਅਨੁਸਾਰ ਔਰਤਾਂ ਦਾ ਝਾਂਜਰਾਂ ਪਾਉਣਾ ਬਹੁਤ ਜ਼ਰੂਰੀ ਹੈ ਪਰ ਕੀ ਤੁਹਾਨੂੰ ਪਤਾ ਹੈ ਝਾਂਜਰਾਂ ਪਾਉਣ ‘ਚ ਸਾਡੀ ਸਿਹਤ ਦੇ ਰਾਜ ਛੁਪੇ ਹਨ। ਆਓ ਜਾਣਦੇ ਹਾਂ ਝਾਂਜਰਾਂ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
-ਤਾਪਮਾਨ ਸੰਤੁਲਨ
ਸੋਨੇ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਚਾਂਦੀ ਦੀ ਤਾਸੀਰ ਠੰਡੀ ਹੁੰਦੀ ਹੈ। ਆਯੁਰਵੈਦ ਦੇ ਅਨੁਸਾਰ ਮਨੁੱਖ ਦਾ ਸਿਰ ਠੰਡਾ ਹੋਣਾ ਚਾਹੀਦਾ ਹੈ ਅਤੇ ਪੈਰ ਗਰਮ। ਇਸੇ ਕਾਰਨ ਸਿਰ ‘ਚ ਸੋਨਾ ਪਾਇਆ ਜਾਂਦਾ ਹੈ ਅਤੇ ਪੈਰਾਂ ‘ਚ ਚਾਂਦੀ। ਇਸ ਨਾਲ ਸਿਰ ‘ਚ ਪੈਂਦਾ ਹੋਣ ਵਾਲੀ ਗਰਮ ਉੂਰਜਾ ਪੈਰਾਂ ‘ਚ ਜਾਂਦੀ ਹੈ ਅਤੇ ਪੈਰਾਂ ‘ਚ ਪੈਂਦਾ ਹੋਈ ਠੰਡੀ ਊਰਜਾ ਸਿਰ ‘ਚ ਚਲੀ ਜਾਂਦੀ ਹੈ ਜਿਸ ਨਾਲ ਪੂਰੇ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ।
-ਸਰੀਰਕ ਲਾਭ
ਝਾਂਜਰਾਂ ਹਮੇਸ਼ਾ ਪੈਰਾਂ ਨਾਲ ਰਗੜਦੀ ਹੈ ਜਿਸਦੇ ਕਾਰਨ ਝਾਂਜਰਾਂ ਦੇ ਧਾਤੂ ਤੱਤ ਚਮੜੀ ਨਾਲ ਰਗੜ ਕੇ ਸਰੀਰ ਦੇ ਅੰਦਰ ਪ੍ਰਵੇਸ਼ ਕਰਦੇ ਹਨ ਅਤੇ ਹੱਡੀਆ ਨੂੰ ਮਜ਼ਬੂਤ ਬਣਾਉਣ ‘ਚ ਮਦਦਗਾਰ ਹੁੰਦੇ ਹਨ।
-ਨਕਰਾਤਮਕ ਸ਼ਕਤੀ
ਵਸਤੂਸ਼ਾਸਤਰ ਦੇ ਅਨੁਸਾਰ ਝਾਂਜਰਾਂ ਪਾਉਣ ਨਾਲ ਘਰ ‘ਤੇ ਵੀ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ। ਘਰ ਦੀਆਂ ਨਕਰਾਤਮਕ ਸ਼ਕਤੀਆਂ ਘੱਟ ਹੋਣ ਲੱਗਦੀਆਂ ਹਨ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak