Sport

ਮਰਜ਼ੀ ਨਾਲ ਕਰਾਰ ਨਹੀਂ ਕਰ ਸਕਣਗੇ ਭਲਵਾਨ, ਐੱਨਜੀਓ ਤੇ ਸਪੋਰਟਸ ਮੈਨੇਜਮੈਂਟ ਕੰਪਨੀਆਂ ਖ਼ਿਲਾਫ਼ ਭਾਰਤੀ ਕੁਸ਼ਤੀ ਮਹਾਸੰਘ ਨੇ ਏਜੀਐੱਮ ’ਚ ਲਿਆ ਫ਼ੈਸਲਾ

ਰੋਹਤਕ – ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ ਭਲਵਾਨਾਂ ’ਤੇ ਆਪਣੀ ਮਰਜ਼ੀ ਨਾਲ ਐੱਨਜੀਓ ਤੇ ਸਪੋਰਟਸ ਮੈਨੇਜਮੈਂਟ ਕੰਪਨੀਆਂ ਨਾਲ ਕਰਾਰ ਕਰਨ ’ਤੇ ਪਾਬੰਦੀ ਲਾਉਣ ਦਾ ਸਖ਼ਤ ਫ਼ੈਸਲਾ ਲਿਆ ਹੈ। ਹੁਣ ਕੋਈ ਵੀ ਭਲਵਾਨ ਡਬਲਯੂਐੱਫਆਈ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਕਰਾਰ ਨਹੀਂ ਕਰ ਸਕੇਗਾ। ਜੇ ਕਿਸੇ ਵੀ ਭਲਵਾਨ ਨੇ ਅਜਿਹਾ ਕੀਤਾ ਤਾਂ ਇਸ ਨੂੰ ਅਨੁਸ਼ਾਸਨਹੀਨਤਾ ਮੰਨਦੇ ਹੋਏ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਡਬਲਯੂਐੱਫਆਈ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਬਿਨਾਂ ਕਰਾਰ ਦੇ ਭਲਵਾਨ ਇਸ਼ਤਿਹਾਰ ਕਰ ਸਕਦੇ ਹਨ ਪਰ ਜੇ ਉਨ੍ਹਾਂ ਨੇ ਕੋਈ ਵੀ ਕਰਾਰ ਕਰਨਾ ਹੈ ਤਾਂ ਉਸ ਨੂੰ ਪਹਿਲਾਂ ਸਾਨੂੰ ਦਿਖਾਉਣਾ ਪਵੇਗਾ। ਸਾਡੀ ਇਜਾਜ਼ਤ ਤੋਂ ਬਿਨਾਂ ਭਲਵਾਨ ਕੋਈ ਕਰਾਰ ਨਹੀਂ ਕਰ ਸਕਣਗੇ। ਡਬਲਯੂਐੱਫਆਈ ਖਿਡਾਰੀਆਂ ਨੂੰ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਤੇ ਰਾਸ਼ਟਰਮੰਡਲ ਖੇਡਾਂ ਵਿਚ ਭੇਜਣ ਲਈ ਭਲਵਾਨਾਂ ਦੀਆਂ ਤਿਆਰੀਆਂ ’ਤੇ ਲੱਖਾਂ ਰੁਪਏ ਖ਼ਰਚ ਕਰਦਾ ਹੈ। ਨੈਸ਼ਨਲ ਕੈਂਪ, ਨਕਦ ਪੁਰਸਕਾਰ ਤੇ ਹੋਰ ਸਹੂਲਤਾਂ ਭਲਵਾਨਾਂ ਨੂੰ ਫੈਡਰੇਸ਼ਨ ਵੱਲੋਂ ਦਿੱਤੀਆਂ ਜਾਂਦੀਆਂ ਹਨ ਪਰ ਭਲਵਾਨ ਆਪਣੀ ਮਰਜ਼ੀ ਨਾਲ ਐੱਨਜੀਓ ਤੇ ਸਪੋਰਟਸ ਮੈਨੇਜਮੈਂਟ ਕੰਪਨੀਆਂ ਨਾਲ ਕਰਾਰ ਕਰ ਲੈਂਦੇ ਹਨ। ਕੰਪਨੀਆਂ ਫਿਰ ਭਲਵਾਨ ਨੂੰ ਆਪਣੇ ਤਰੀਕੇ ਨਾਲ ਚਲਾਉਂਦੀਆਂ ਹਨ। ਜਿਸ ਨਾਲ ਕਈ ਵਾਰ ਉਨ੍ਹਾਂ ਦੀ ਖੇਡ ’ਤੇ ਵੀ ਅਸਰ ਪੈਂਦਾ ਹੈ। ਕਰਾਰ ਤੋਂ ਬਾਅਦ ਭਲਵਾਨ ਦਾ ਖੇਡ ਦਾ ਪੱਧਰ ਹੇਠਾਂ ਡਿੱਗਦਾ ਹੈ, ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿਉਂਕਿ ਭਲਵਾਨ ਖੇਡ ’ਤੇ ਧਿਆਨ ਨਹੀਂ ਦੇ ਸਕਦਾ। ਕੰਪਨੀ ਦਾ ਦਖ਼ਲ ਵੱਧ ਰਹਿੰਦਾ ਹੈ।
ਤੋਮਰ ਨੇ ਕਿਹਾ ਕਿ ਜੇ ਕਿਸੇ ਭਲਵਾਨ ਨੂੰ ਕੋਈ ਕਰਾਰ ਮਿਲ ਰਿਹਾ ਹੈ ਤੇ ਉਸ ਨਾਲ ਡਬਲਯੂਐੱਫਆਈ ਦੇ ਸਪਾਂਸਰ ਦੇ ਹਿਤ ਟਕਰਾ ਰਹੇ ਹਨ ਤਾਂ ਉਸ ਨਾਲ ਭਲਵਾਨਾਂ ਨੂੰ ਨੁਕਸਾਨ ਨਹੀਂ ਹੋਣ ਦਿਆਂਗੇ। ਉਸ ਭਲਵਾਨ ਨੂੰ ਡਬਲਯੂਐੱਫਆਈ ਦੇ ਸਪਾਂਸਰ ਤੋਂ ਨਵਾਂ ਕਰਾਰ ਦਿਵਾਇਆ ਜਾਵੇਗਾ। ਇਸ ਨਾਲ ਕਿਸੇ ਦੇ ਨੁਕਸਾਨ ਨਹੀਂ ਹੋਵੇਗਾ।

Related posts

ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਬ੍ਰਾਜ਼ੀਲ

editor

ਧੋਨੀ ਦੇ ਸੰਨਿਆਸ ’ਤੇ ਬੋਲੇ ਕੋਚ ਮਾਈਕਲ ਹਸੀ, ਉਮੀਦ ਹੈ ਕਿ ਉਹ ਦੋ ਸਾਲ ਹੋਰ ਖੇਡਣਗੇ

editor

ਮੈਰਾਡੋਨਾ ਦੀ ਗੋਲਡਨ ਬਾਲ ਟਰਾਫ਼ੀ ਦੀ ਨਿਲਾਮੀ ਰੋਕਣਾ ਚਾਹੁੰਦੇ ਨੇ ਵਾਰਿਸ, ਦਾਇਰ ਕਰਨਗੇ ਮੁਕੱਦਮਾ

editor