Story

ਮਿੰਨੀ ਕਹਾਣੀ – ਪਾਪੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਬੈਂਕ ਦੇ ਤਿੰਨ ਚਾਰ ਕਰਮਚਾਰੀ ਬੈੰਕ ਵਿਚ ਬੈਠੇ ਦੁਪਹਿਰ ਦਾ ਖਾਣਾ ਖਾ ਰਹੇ ਸਨ। ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਨਿਗ੍ਹਾ, ਸਾਹਮਣੇ ਲੱਗੀ ਛੁੱਟੀਆਂ ਵਾਲੀ ਲਿਸਟ ‘ਤੇ ਚਲੀ ਗਈ। ਇਹ ਗੱਲ ਤਾਂ ਸੁਭਾਵਿਕ ਹੈ ਮੁਲਾਜਮ ਬੰਦੇ ਦਿਨ ਵਿੱਚ ਇੱਕ ਵਾਰ ਛੁੱਟੀਆਂ ਵਾਲੀ ਲਿਸਟ ਜ਼ਰੂਰ ਵੇਖਦੇ ਹਨ। ਬੂਟਾ ਸਿੰਘ ਜੋ ਬੈਂਕ ਵਿੱਚ ਕੈਸ਼ੀਅਰ ਸੀ ਲਿਸਟ ਦੇਖ ਕੇ ਬੋਲਿਆ, “ਔਹ ! ਮੂਹਰੇ ਤਿੰਨ ਛੁੱਟੀਆਂ ਇਕੱਠੀਆਂ ਹੀ ਆ ਰਹੀਆਂ ਹਨ ਆਪਾਂ ਧਾਰਮਿਕ ਯਾਤਰਾ ਗੁਰਦੁ਼ਅਾਰਿਆਂ ਦੇ ਦਰਸ਼ਨ ਕਰਕੇ ਆਉਂਦੇ ਹਾਂ ਤੁਸੀਂ ਕਦੋਂ ਦੇ ਜਾਣ ਬਾਰੇ ਕਹਿ ਰਹੇ ਸੀ ।

ਬਾਕੀ ਸਾਰਿਆਂ ਨੇ ਜਾਣ ਲਈ ਹਾਮੀ ਭਰ ਦਿੱਤੀ। ਛੁੱਟੀਆਂ ਵਿੱਚ ਗੁਰਦੁਆਰਿਆਂ ਦੇ ਦਰਸ਼ਨਾ ਲਈ ਤਿਆਰੀ ਕਰ ਲਈ। ਇੱਕ ਨੇ ਕਿਹਾ,
“ਲਉ ਬਈ ! ਕਿਰਾਏ ਤੇ ਗੱਡੀ ਵੱਡੀ ਲੈ ਕੇ ਚੱਲਾਂਗੇ ਚਾਰ ਪੰਜ ਜਣਿਆਂ ਤੋਂ ਵੱਧ ਨਹੀਂ ਜਾਣਾ ਅਰਾਮ ਨਾਲ ਖੁੱਲੇ ਬੈਠ ਕੇ ਜਾਵਾਂਗੇ ਤੀਜੇ ਦਿਨ ਵਾਪਸ ਆਵਾਂਗੇ।”
ਮਿਥਿਆ ਹੋਇਆ ਦਿਨ ਆ ਗਿਆ ਗੱਡੀ ਦੇ ਵਿੱਚ ਸਵਾਰ ਹੋ ਕੇ ਪੰਜ ਕਰਮਚਾਰੀ ਆਪੋ-ਆਪਣੀਆਂ ਗੱਲਾਂ ਮਾਰਦੇ ਚਲੇ ਗਏ ਰਸਤੇ ਵਿਚ ਇੱਕ ਨੇ ਕਿਹਾ, ” ਯਾਰ ! ਦੋ ਦੋ ਹਜ਼ਾਰ ਰੁਪਏ ਆਪਾਂ ਇਕੱਠੇ ਕਰ ਲੈਂਦੇ ਹਾਂ ਆਪਾਂ ਨੂੰ ਜਿਥੇ ਲੋੜ ਪਈ ਸਾਂਝੇ ਥਾਂ ਖਰਚ ਲਿਆ ਕਰਾਂਗੇ।” ਪੈਸੇ ਇਕੱਠੇ ਕਰਨ ਦੀ ਡਿਊਟੀ ਬੂਟਾ ਸਿੰਘ ਕੈਸ਼ੀਅਰ ਦੀ ਲਾ ਦਿੱਤੀ । ਨਾਲ ਹੀ ਸਾਰਿਆਂ ਨੇ ਹੱਸ ਕੇ ਕਹਿ ਦਿੱਤਾ, ” ਲੈ
ਬਈ ! ਬੈਂਕ ਦਾ ਖਜ਼ਾਨਾ ਵੀ ਤੇਰੇ ਕੋਲ ਹੈ ਆਪਣਾ ਖਜ਼ਾਨਾ ਵੀ ਤੇਰੇ ਕੋਲ ਹੀ ਹੋਵੇਗਾ ਤੈਨੂੰ ਖੁੱਲੀ ਛੁੱਟੀ ਜਿਥੇ ਪੰਜ ਦੀ ਲੋੜ ਹੈ ਚਾਹੇ ਪੰਜਾਹ ਖਰਚੀ।”
ਤਿੰਨ ਦਿਨਾਂ ਦੇ ਦਰਸ਼ਨ ਕਰਕੇ ਜਦੋਂ ਵਾਪਸ ਘਰਾਂ ਨੂੰ ਆ ਰਹੇ ਸਨ ਤਾਂ ਉਹਨਾਂ ਆਖਿਆ ਦੇਖ ਲਵੋ ਕਿੰਨੇ ਪੈਸੇ ਬਚੇ ਹਨ। ਬੂਟਾ ਸਿੰਘ ਨੇ ਗਿਣ ਕੇ ਕਿਹਾ, ” ਤਿੰਨ ਹਜ਼ਾਰ ।” ਸਾਰੇ ਰਾਏ ਮਿਲਾ ਕੇ ਕਹਿੰਦੇ ਆਪਾਂ ਇੰਝ ਕਰਦੇ ਹਾਂ ਇਹਨਾਂ ਬਚੇ ਪੈਸਿਆਂ ਦੀ ਦਾਰੂ ਦੀ ਪੇਟੀ ਲੈ ਲੈਂਦੇ ਹਾਂ ਰੋਜ਼ ਛੁੱਟੀ ਤੋਂ ਬਾਅਦ ਦੋ ਦੋ ਪੈਗ ਮਾਰ ਕੇ ਘਰਾਂ ਨੂੰ ਤੁਰ ਪਏ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਬੂਟਾ ਸਿੰਘ ਕੈਸ਼ੀਅਰ ਕਹਿਣ ਲੱਗਾ, ”  ਦਾਰੂ ਦੀ ਪੇਟੀ ਆਪਾਂ ਜਾਂਦੇ ਹੋਏ ਆਪਣੀ ਬੈਂਕ ਮੂਹਰੇ ਬਣੀ ਚਾਹ ਦੀ ਦੁਕਾਨ ਉਪਰ ਰੱਖ ਜਾਵਾਂਗੇ ਨਹੀਂ ਤਾਂ ਘਰੇ ਗਾਲਾਂ ਪੈਣਗੀਆਂ। ੳੁਹਨਾਂ ਦਾਰੂ ਦੀ ਪੇਟੀ ਲਈ  ਜਾਂਦੇ ਹੋਏ ਚਾਹ ਦੀ ਦੁਕਾਨ ੳੁਪਰ ਰੱਖ ਗਏ।
ਫਿਰ ਕਹਿੰਦੇ ਪਹਿਲਾਂ ਆਪਾਂ ਬੂਟਾ ਸਿੰਘ ਕੈਸ਼ੀਅਰ ਨੂੰ ਘਰ ਛੱਡ ਆਈਏ ਫਿਰ ਅੱਗੇ ਚਲਦੇ ਹਾਂ ਗੱਡੀ ਉਸ ਦੇ ਘਰ ਵੱਲ ਨੂੰ ਮੋੜ ਦਿੱਤੀ । ਬੂਟਾ ਸਿੰਘ ਨੇ ਘਰੇ ਫ਼ੋਨ ਕਰ ਦਿੱਤਾ ਅਸੀਂ ਘਰ ਦੇ ਨੇੜੇ ਆ ਗਏ ਹਾਂ ਸਾਰੇ ਬੰਦੇ ਇਕੱਠੇ ਹਾਂ ਚਾਹ ਬਣਾ ਦਿਉ ਪੀ ਕੇ ਜਾਣਗੇ। ਬੂਟਾ ਸਿੰਘ ਦੀ ਇਹ ਗੱਲ ਸੁਣ ਕੇ ਉਸ ਦਾ ਸਾਰਾ ਪ੍ਰੀਵਾਰ ਦਰਾਂ ਮੂਹਰੇ ਹੱਥ ਬੰਨ੍ਹ ਕੇ ੲਿਹ ਸੋਚ ਕੇ ਖੜ੍ਹ ਗਿਆ ਕੇ ਉਹ ਯਾਤਰਾ ਤੋਂ ਆ ਰਹੇ ਹਨ ਉਹਨਾਂ ਦੇ ਦਰਸ਼ਨ ਕਰਕੇ  ਘਰ ਬੈਠੇ ਹੀ ਯਾਤਰਾ ਦਾ ਅੱਧਾ ਫਲ ਲੈ ਲਿਆ ਜਾਵੇ। ਜਦ ਦਰਾਂ ਮੁਹਰੇ ਗੱਡੀ ਰੁਕੀ ਤਾਂ ਬੂਟਾ ਸਿੰਘ ਕੈਸ਼ੀਅਰ ਦੇ ਘਰਵਾਲੀ ਨੇ ਉਸ ਦੇ ਪੈਰੀਂ ਹੱਥ ਲਾਏ ਬਾਕੀ ਸਾਰਿਆਂ ਨੂੰ ਫ਼ਤਿਹ ਬੁਲਾਈ ਪਰ ਉਹ ਬਹੁਤਾ ਜਵਾਬ ਨਾਂ ਦੇ ਸਕੇ। ਇਸ ਤਰਾਂ ਲਗ ਰਿਹਾ ਸੀ ਉਹ ਯਾਤਰਾ ਤੋਂ ਨਹੀਂ ਕੋਈ ਹੋਰ ਵੱਡਾ ਪਾਪ ਕਰ ਕੇ ਆਏ ਹੋਣ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin