India

ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ – ਰਾਹੁਲ ਗਾਂਧੀ

ਹੁਸ਼ਿਆਰਪੁਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਹੁਸ਼ਿਆਰਪੁਰ ਪਹੁੰਚੇ ਹੋਏ ਹਨ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ। ਕੁਝ ਮਹੀਨੇ ਪਹਿਲਾਂ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ | ਰਾਹੁਲ ਨੇ ਕਿਹਾ ਕਿ ਚਰਨਜੀਤ ਚੰਨੀ ਜੀ ਗਰੀਬ ਘਰ ਦਾ ਪੁੱਤਰ ਹਨ, ਜਿਸ ਕਰਕੇ ਉਹ ਡੂੰਘਾਈ ਨਾਲ ਗਰੀਬੀ ਨੂੰ ਸਮਝਦੇ ਹਨ। ਉਹ ਪੰਜਾਬ ‘ਚ ਰਸੂਖਦਾਰਾਂ ਦੀ ਸਰਕਾਰ ਨਹੀਂ ਚਲਾਉਣਗੇ। ਪੰਜਾਬ ਵਿੱਚ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਦੀ ਸਰਕਾਰ ਚਲਾਉਣਗੇ। ਬੰਦੀ ਦੇ ਬਾਅਦ ਤੋਂ ਦੇਸ਼ ਦੀ ਬੁਰੀ ਹਾਲਤ ਸ਼ੁਰੂ ਹੋਈ। ਦੇਸ਼ ‘ਚ ਬੇਰੁਜ਼ਗਾਰੀ ਫ਼ੈਲ ਗਈ। ਇੰਡਸਟਰੀਆਂ ਤਬਾਹ ਹੋ ਗਈਆਂ। ਜੀ.ਐੱਸ.ਟੀ. ਗਲਤ ਢੰਗ ਨਾਲ ਲਾਗੂ ਕਰ ਦਿੱਤਾ। ਪੀ.ਐੱਮ. ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਬਾਰੇ ਕੁਝ ਨਹੀਂ ਕਹਿਣਗੇ। ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ। ਰਾਹੁਲ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ।

ਕਾਂਗਰਸ ਪ੍ਰਧਾਨ ਰਾਹੁਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਤਾਂ ਉਹ ਦੱਸਣ ਕਿ ਉਹ ਕਿਸਾਨਾਂ ਨੂੰ ਮਾਰਨ ਲਈ ਕਾਨੂੰਨ ਕਿਉਂ ਲਿਆਏ? ਡਰੱਗ ਬਾਰੇ ਪਹਿਲਾਂ ਕੁਝ ਕਿਉਂ ਨਹੀਂ ਕਿਹਾ? ਰੁਜ਼ਗਾਰ ਬਾਰੇ ਕਿਉਂ ਨਹੀਂ ਬੋਲਦੇ? ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਪੀ.ਐੱਮ. ਤੋਂ ਇਹ ਸਵਾਲ ਪੁੱਛਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਨ ਦੇਸ਼ ‘ਚ ਬੇਰੁਜ਼ਗਾਰੀ ਵਧ ਰਹੀ ਹੈ।

-ਰਾਹੁਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਬਿੱਲ ਲੈ ਕੇ ਆਈ। ਪੰਜਾਬ ਦੇ ਕਿਸਾਨ ਸੜਕਾਂ ‘ਤੇ ਉਤਰ ਆਏ। ਇਕ ਸਾਲ ਤੱਕ ਉਹ ਠੰਡ ‘ਚ ਕੋਰੋਨਾ ਦੇ ਸਮੇਂ ਖੜ੍ਹੇ ਰਹੇ। ਇਸ ਦਾ ਕਾਰਨ ਇਹ ਹੈ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਮਿਹਨਤ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਕਾਂਗਰਸ ਕਿਸਾਨਾਂ ਖੜ੍ਹੀ ਰਹੀ। ਇਕ ਸਾਲ ਬਾਅਦ ਪੀ.ਐੱਮ. ਨੇ ਕਿਹਾ ਕਿ ਗਲਤੀ ਹੋ ਗਈ। ਇਕ ਸਾਲ ਉਨ੍ਹਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ। 700 ਕਿਸਾਨ ਸ਼ਹੀਦ ਹੋ ਗਏ। ਸੰਸਦ ‘ਚ ਮੈਂ ਕਿਹਾ ਕਿ 2 ਮਿੰਟ ਸ਼ਹੀਦ ਕਿਸਾਨਾਂ ਲਈ ਮੌਨ ਰੱਖੋ ਪਰ ਸਮਾਂ ਨਹੀਂ ਦਿੱਤਾ। ਗਲਤੀ ਹੋਈ ਤਾਂ ਫਿਰ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ। ਸਿਰਫ਼ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਮੁਆਵਜ਼ਾ ਦਿੱਤਾ।

ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਮੇਰਾ ਮਜ਼ਾਕ ਉਡਾਉਂਦੇ ਰਹੇ ਕਿ ਰਾਹੁਲ ਕੋਰੋਨਾ ਨੂੰ ਨਹੀਂ ਸਮਝ ਪਾ ਰਿਹਾ ਹੈ। ਰਾਹੁਲ ਇਸ ਤਰ੍ਹਾਂ ਹੀ ਬੋਲ ਰਿਹਾ ਹੈ। ਮੈਂ ਵਾਰ-ਵਾਰ ਤਿਆਰੀ ਲਈ ਕਹਿੰਦਾ ਰਿਹਾ। ਸਰਕਾਰ ਨਹੀਂ ਮੰਨੀ। ਹੁਣ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਨੂੰ ਲੁਕਾਇਆ ਜਾ ਰਿਹਾ ਹੈ। ਜੋ ਅੰਕੜੇ ਸਰਕਾਰ ਦੇ ਰਹੀ ਹੈ, ਉਸ ਤੋਂ 7 ਗੁਣਾ ਵਧ ਮੌਤਾਂ ਹੋਈਆਂ ਹਨ। ਇਸ ਦੌਰਾਨ ਰਾਹੁਲ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ‘ਆਪ’ ਵਾਲੇ ਇੱਥੇ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਹਨ। ਸਭ ਤੋਂ ਪਹਿਲਾਂ ਮੁਹੱਲਾ ਕਲੀਨਿਕ ਕਾਂਗਰਸ ਅਤੇ ਸ਼ੀਲਾ ਦੀਕਸ਼ਤ ਨੇ ਬਣਾਏ ਸਨ। ‘ਆਪ’ ਨੂੰ ਕਲੀਨਿਕ ਚਲਾਉਣੇ ਨਹੀਂ ਆਉਂਦੇ। ਕੋਰੋਨਾ ਸਮੇਂ ਇਹ ਕਲੀਨਿਕ ਬੇਕਾਰ ਸਾਬਿਤ ਹੋਏ। ਆਕਸੀਜਨ-ਵੈਂਟੀਲੇਟਰ ਦੀ ਘਾਟ ਹੋਈ। ਹਜ਼ਾਰਾਂ ਲੋਕ ਸੜਕ ‘ਤੇ ਮਰ ਗਏ। ਕੋਰੋਨਾ ਦੇ ਸਮੇਂ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫ਼ੇਲ ਹੋ ਗਈ। ਕਾਂਗਰਸ ਦੇ ਵਰਕਰਾਂ ਨੇ ਘਰਾਂ ਤੱਕ ਸਿਲੰਡਰ ਪਹੁੰਚਾਏ।

Related posts

ਅਤਿਵਾਦ ਉਨ੍ਹਾਂ ਨੂੰ ਨਿਗਲ ਰਿਹੈ, ਜੋ ਲੰਬੇ ਸਮੇਂ ਤੋਂ ਇਸ ਦਾ ਸਹਾਰਾ ਲੈ ਰਹੇ ਹਨ: ਜੈਸ਼ੰਕਰ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ ‘ਆਪ’ ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ, ਕਿਹਾ- ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ

editor

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor