India

ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ – ਪ੍ਰਧਾਨ ਮੰਤਰੀ

ਜਲੰਧਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ ਤੇ ਆਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਤਾਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ ਜਿਸ ਵਿੱਚ ਵਿਰਾਸਤ ਵੀ ਹੋਵੇਗੀ। ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ। ਸਾਰਿਆਂ ਨੂੰ ਬਰਾਬਰ ਕੰਮ ਦੇ ਮੌਕੇ ਮਿਲਣਗੇ। ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਦਾ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੇਵੀ ਤਾਲਾਬ ਮਾਤਾ ਦੇ ਦਰਸ਼ਨਾਂ ਲਈ ਜਾਣ ਦੀ ਇੱਛਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਇੱਥੋਂ ਦੀ ਸਰਕਾਰ ਦੀ ਇਹ ਹਾਲਤ ਹੈ ਪਰ ਮਾਂ ਦੇ ਚਰਨਾਂ ਵਿੱਚ ਕਦੇ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ। ਪੁਲਵਾਮਾ ਦੇ ਸ਼ਹੀਦਾਂ ਨੂੰ ਸਲਾਮ। ਕਾਸ਼ੀ ਵਿੱਚ ਰਵਿਦਾਸ ਦੇ ਧਾਮ ਲਈ ਕੰਮ ਚੱਲ ਰਿਹਾ ਹੈ। ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਦਿੱਤੀ ਜਦੋਂ ਮੈਂ ਇੱਕ ਆਮ ਵਰਕਰ ਵਜੋਂ ਕੰਮ ਕਰਦਾ ਸੀ।

ਨਰਿੰਦਰ ਮੋਦੀ ਨੇ ਜਲੰਧਰ ਰੈਲੀ ਦੌਰਾਨ ਕਿਹਾ ਕਿ ਮੈਂ ਜਲੰਧਰ ਵਿੱਚ ਤਲਾਬ ਦੇਵੀ ਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਪੁਲਿਸ ਪ੍ਰਸਾਸ਼ਨ ਨੇ ਜਾਣ ਦੀ ਇਜ਼ਾਜਤ ਨਹੀ ਦਿੱਤੀ, ਪਰ ਫਿਰ ਮੈਂ ਦੁਬਾਰਾ ਫਿਰ ਆਵਾਗਾਂ। ਇਹ ਹਾਲ ਪੰਜਾਬ ਸਰਕਾਰ ਦਾ ਹੈ, ਜਿਸ ਨੇ ਸੁਰੱਖਿਆ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਨਰਿੰਦਰ ਮੋਦੀ ਰੈਲੀ ਸੁਰੂਆਤ ਸਭ ਤੋਂ ਪਹਿਲਾ ਵੱਖ-ਵੱਖ ਧਰਮਾਂ ਦੇ ਜੈਕਾਰਿਆ ਨਾਲ ਬੋਲਣ ਦੀ ਸੁਰੂਆਤ ਕੀਤੀ, ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਵਿੱਚ ਅਪਣੇ ਦੋਸਤਾਂ ਨਾਲ ਬਹੁਤ ਸਮੇਂ ਬਾਅਦ ਮਿਲਣ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾਂ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਨਾਲ ਮੇਰਾ ਬਹੁਤ ਲਗਾਵ ਰਿਹਾ ਹੈ, ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ‘ਤੇ ਆਉਣਾ ਬਹੁਤ ਬੜਾ ਸੁੱਖ ਹੈ। ਜਲੰਧਰ ਰੈਲੀ ਤੋਂ ਹੀ ਨਰਿੰਦਰ ਮੋਦੀ ਨੇ ਜਲੰਧਰ ਦੇ ਵੱਖ-ਵੱਖ ਮੰਦਰਾਂ ‘ਚ ਦੇਵੀ-ਦੇਵਤਿਆਂ ਨੂੰ ਨਮਨ ਕੀਤਾ। ਮੇਰੇ ਦੇਵੀ ਜੀ ਦੇ ਦਰਸ਼ਨ ਦਾ ਕਰਨ ਮਨ ਸੀ, ਪੰਜਾਬ ਸਰਕਾਰ ਨੇ ਸੁਰੱਖਿਆ ਤੋਂ ਨਾਂਹ ਕਰ ਦਿੱਤੀ ਅਜਿਹਾ ਹਾਲ ਹੈ ਪੰਜਾਬ ਦੀ ਸੁਰੱਖਿਆ ਦਾ ਮੈਂ ਪੰਜਾਬ ਦੇ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਮੈ ਪੁਲਵਾਮਾਂ ਦੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ,ਇਸ ਤੋਂ ਇਲਾਵ ਗੁਰੂ ਰਵੀਦਾਸ ਜੀ ਦੀ ਬਰਸੀ ਹੈ,ਕਾਂਸ਼ੀ ਵਿੱਚ ਰਵਿਦਾਸ ਜੀ ਬਹੁਤ ਵੱਡਾ ਨਿਰਮਾਣ ਕਾਰਨ ਚੱਲ ਰਿਹਾ ਹੈ, ਜਲਦੀ ਹੀ ਰਵੀਦਾਸ ਜੀ ਦਾ ਇਹ ਕਾਰਜ ਕਾਸ਼ੀ ਵਿੱਚ ਪੂਰਨ ਹੋਵੇਗਾ।

ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮੈਨੂੰ ਕੰਮ ਦਾ ਮੌਕਾ ਮਿਲਿਆ ਹੈ। ਪੰਜਾਬ ਨੇ ਮੈਨੂੰ ਉਸ ਸਮੇਂ ਰੋਟੀ ਦਿੱਤੀ ਹੈ ਜਦੋਂ ਮੈ ਬੀਜੇਪੀ ਦਾ ਇੱਕ ਵਰਕਰ ਸੀ। ਇਸ਼ ਲਈ ਮੇਰੀ ਇਹ ਸੇਵਾ ਨਵੇ ਪੰਜਾਬ ਦੇ ਹੱਕ ਵਿੱਚ ਜੁੜ ਗਈ ਹੈ। ਪੰਜਾਬ ਵਿੱਚ ਐਨਡੀਏ ਦੀ ਸਰਕਾਰ ਪੱਕਾ ਬਣੇਗੀ। ਪੰਜਾਬ ਵਿੱਚ ਵਿਕਾਸ ਜਰੂਰ ਹੋਵੇਗਾ, ਨੌਜਵਾਨਾਂ ਦੇ ਲਈ ਮੇਰੇ ਵੱਲੋਂ ਕੋਈ ਕਮੀ ਨਹੀ ਰਹੇਗੀ। ਨਵਾਂ ਭਾਰਤ ਉਸ ਸਮੇਂ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ, ਨਵਾਂ ਵਿੱਚ ਹਰ ਵਰਗ ਨੂੰ ਬਰਾਬਰ ਦੀ ਸ਼ਾਝੇਦਾਰੀ ਹੋਵੇਗੀ ਤੇ ਮਾਫਿਆ ਨੂੰ ਖਤਮ ਹੋਵੇਗਾ। ਨਵਾਂ ਭਾਜਪਾ ਨੇ ਨਾਲ, ਨਵਾਂ ਪੰਜਾਬ ਨਵੀ ਟੀਮ ਦੇ ਨਾਲ, ਜਦੋਂ ਇੱਕ ਇੰਜਣ ਕੇਂਦਰ ਤੇ ਇੱਕ ਸੂਬਾ ਦਾਾ ਹੋਵੇਗਾ ਤਾਂ ਪੰਜਾਬ ਤਰੱਕੀ ਦੀ ਰਾਹ ਤੇ ਤੁਰੇਗਾ। ਇਸ ਲਈ ਦੇਸ਼ ਦੀ ਸੁਰੱਖਿਆ ਬਹੁਤ ਜਿਆਦਾ ਜਰੂਰੀ ਹੈ।

ਪੀਐਮ ਮੋਦੀ ਨੇ ਇਕ ਵਾਰ ਫਿਰ ਕਾਂਗਰਸ ‘ਤੇ ਪਰਿਵਾਰਵਾਦ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਪਾਰਟੀ ‘ਚ ਵੱਡੇ ਅਹੁਦੇ ਦੇ ਕੇ ਕਾਂਗਰਸ ਨੇ ਹਮੇਸ਼ਾ ਤੁਹਾਡੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਕਾਂਗਰਸ ‘ਤੇ ਕਾਬਜ਼ ਇਹ ਪਰਿਵਾਰ ਪੰਜਾਬ ਤੋਂ ਆਪਣੀ ਪੁਰਾਣੀ ਦੁਸ਼ਮਣੀ ਦੂਰ ਕਰੇ। ਜਿੰਨਾ ਚਿਰ ਕਾਂਗਰਸ ਦਾ ਉਸ ਪਰਿਵਾਰ ਦਾ ਕਬਜ਼ਾ ਹੈ, ਕਾਂਗਰਸ ਕਦੇ ਵੀ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀ। ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕਰੇ। ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਇਹ ਕਦੇ ਵੀ ਪੰਜਾਬ ਲਈ ਕੰਮ ਨਹੀਂ ਕਰ ਸਕਦੀ ਅਤੇ ਜੋ ਵੀ ਕੰਮ ਕਰਨਾ ਚਾਹੁੰਦੀ ਹੈ, ਉਸ ਦੇ ਸਾਹਮਣੇ ਹਜ਼ਾਰਾਂ ਰੁਕਾਵਟਾਂ ਖੜ੍ਹੀਆਂ ਕਰ ਦਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਭਲਾਈ ਕਰੇਗੀ। ਮੈਨੂੰ ਖੁਸ਼ੀ ਹੈ ਕਿ ਸਾਡੇ ਕੋਲ ਹੁਣ ਕੈਪਟਨ ਅਮਰਿੰਦਰ ਸਿੰਘ ਵਰਗੀ ਲੀਡਰਸ਼ਿਪ ਹੈ। ਅਸੀਂ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੇ ਕੈਪਟਨ ਨੂੰ ਕਿਉਂ ਹਟਾਇਆ। ਉਹ ਖੁਦ ਕਹਿ ਚੁੱਕੇ ਹਨ ਕਿ ਪੰਜਾਬ ਸਰਕਾਰ ਅਸੀਂ ਨਹੀਂ ਚਲਾਈ, ਭਾਰਤ ਸਰਕਾਰ ਚਲਾ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਕਾਂਗਰਸ ਦੀਆਂ ਸਰਕਾਰਾਂ ਸੰਵਿਧਾਨ ਦੇ ਆਧਾਰ ‘ਤੇ ਨਹੀਂ, ਸਗੋਂ ਦਿੱਲੀ ਤੋਂ ਇਕ ਪਰਿਵਾਰ ਚਲਦੀਆਂ ਹਨ। ਜੇਕਰ ਕੈਪਟਨ ਸਾਹਿਬ ਨੇ ਭਾਰਤ ਸਰਕਾਰ ਨਾਲ ਕੰਮ ਕੀਤਾ ਤਾਂ ਕੀ ਇਹ ਸੰਵਿਧਾਨ ਦਾ ਸਤਿਕਾਰ ਨਹੀਂ ਕਰ ਰਿਹਾ?

ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ। ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਆਪਣੇ ਕੰਮ ‘ਤੇ ਚੋਣਾਂ ਲੜਦੀ ਹੈ ਪਰ ਕੁਝ ਲੋਕ ਅਜਿਹੇ ਆ ਗਏ ਹਨ ਜਿਨ੍ਹਾਂ ਕੋਲ ਆਪਣੇ ਕੰਮ ਦਾ ਹਿਸਾਬ ਨਹੀਂ ਹੈ। ਇਹ ਲੋਕ ਪੰਜਾਬ ਵਿੱਚ ਝੂਠ ਦੀ ਖੇਡ ਖੇਡਣ ਆਏ ਹਨ। ਪੰਜਾਬ ਵਿੱਚ ਆ ਕੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦਾ ਹੈ ਅਤੇ ਖੁਦ ਗਲੀ-ਮੁਹੱਲੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਵਿੱਚ ਮਾਹਿਰ ਹੈ। ਪੰਜਾਬ ਨੂੰ ਵੀ ਇਨ੍ਹਾਂ ਤੋਂ ਸੁਚੇਤ ਰਹਿਣਾ ਪਵੇਗਾ। ਉਹ ਪੰਜਾਬ ਨੂੰ ਡਰੱਗ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੇ ਹਨ। ਯਾਦ ਰਹੇ ਕਿ ਇਹ ਉਹੀ ਲੋਕ ਹਨ ਜੋ ਸਰਜੀਕਲ ਸਟ੍ਰਾਈਕ ‘ਤੇ ਫੌਜ ਤੋਂ ਸਬੂਤ ਮੰਗ ਰਹੇ ਸਨ।

ਇਸ ਦੇ ਇਲਾਵਾ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਵੱਡੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ। ਅਕਾਲੀ ਦਲ-ਭਾਜਪਾ ਦੀ ਗਠਜੋੜ ਸਰਕਾਰ ਵੇਲੇ ਉੱਪ ਮੁੱਖ ਮੰਤਰੀ ਭਾਜਪਾ ਦਾ ਹੋਣਾ ਚਾਹੀਦਾ ਸੀ ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਉੱਪ ਮੁੱਖ ਮੰਤਰੀ ਬਣਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮਨੋਰੰਜਨ ਕਾਲੀਆ ਉੱਪ ਮੁੱਖ ਮੰਤਰੀ ਬਣਨ ਦੇ ਕਾਬਿਲ ਸਨ ਪਰ ਬਾਦਲ ਸਾਬ੍ਹ ਨੇ ਆਪਣੇ ਬੇਟੇ ਸੁਖਬੀਰ ਬਾਦਲ ਨੂੰ ਉੱਪ ਮੁੱਖ ਮੰਤਰੀ ਬਣਾ ਦਿੱਤਾ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ 30 ਸਾਲ ਪੁਰਾਣੇ ਦਿਨ ਯਾਦ ਆਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ 30 ਸਾਲ ਪਹਿਲਾਂ ਜਲੰਧਰ ਵਿੱਚ ਹੀ ਹੋਈ ਸੀ ਤੇ ਅੱਜ ਪੀਐਮ ਮੋਦੀ ਦੇ ਜਲੰਧਰ ਆਉਣ ‘ਤੇ ਉਹ ਬਹੁਤ ਖੁਸ਼ ਹਨ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਕਹਿੰਦੇ ਹਨ, ਮੈਂ ਪੀ.ਐਮ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਮੰਤਰੀਆਂ ਨੂੰ ਪਿਆਰ ਕਰਦਾ ਹਾਂ। ਅਮਰਿੰਦਰ ਨੇ ਕਿਹਾ ਕਿ ਮੈਨੂੰ ਇਸ ਮਾਮਲੇ ‘ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਲੋਕਾਂ (ਪੀਐਮ ਮੋਦੀ ਅਤੇ ਭਾਜਪਾ) ਨੂੰ ਪਿਆਰ ਕਰਦਾ ਹਾਂ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ ਅਤੇ ਕਿਹਾ ਕਿ ਦੇਸ਼ ਨੂੰ ਉਨ੍ਹਾਂ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡਾ ਪੰਜਾਬ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਹੈ, ਇਸ ਲਈ ਦੇਸ਼ ਦੀ ਸੁਰੱਖਿਆ ਜਰੂਰੀ ਹੈ, ਇਹ ਤਾਂ ਹੀ ਸੰਭਵ ਹੈ ਜਦੋਂ ਦੇਸ਼ ਵਿੱਚ ਇੱਕ ਤਕੜਾ ਲੀਡਰ ਹੋਵੇਗਾ। ਸਾਡਾ ਪੰਜਾਬ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ ਹੈ ਇਸ਼ ਲਈ ਦੇਸ਼ ਦੀ ਸੁਰੱਖਿਆ ਜਰੂਰੀ ਹੈ। ਇਸ ਲਈ ਦੇਸ਼ ਨੂੰ ਇੱਕ ਤਕੜੇ ਲੀਡਰ ਦੀ ਲੋੜ ਹੈ। ਇਸ ਲਈ ਅਸੀ ਇਨ੍ਹਾਂ ਨਾਲ ਰਲ ਕੇ ਕੰਮ ਕਰਾਗੇਂ। ਸਾਡਾ ਦੇਸ਼ ਦਾ ਕਰਜ਼ਾ ਬਹੁਤ ਜ਼ਿਆਦਾ ਹੈ। ਇਸ ਲਈ ਜੀਐਸਟੀ ਵੀ ਮੁੱਕ ਜਾਣਾ ਹੈ। ਇਸ ਲ਼ਈ ਇਸ ਤੋਂ ਬਿਨ੍ਹਾਂ ਦੇਸ਼ ਦਾ ਭਵਿੱਖ ਨਹੀ ਬਣ ਸਕਦਾ। ਅਪਣੇ ਘਰਾਂ ਵਿੱਚੋਂ ਨਿਕਲੋਂ ਤੇ ਨਰਿੰਦਰ ਮੋਦੀ ਨੂੰ ਜਿੱਤਾਈਏ। ਕਾਂਗਰਸ ਕਹਿੰਦੀ ਹੈ ਮੇਰਾ ਨਰਿੰਦਰ ਮੋਦੀ ਨਾਲ ਪਿਆਰ ਹੈ ਮੈ ਕਹਿੰਦਾ ਹਾਂ ਕਿ ਮੇਰਾ ਹੈ ਇਨ੍ਹਾਂ ਨਾਲ ਪਿਆਰ। ਇਸ ਲਈ ਅੱਜ ਪੰਜਾਬ ਤੇ ਕੇਂਦਰ ਵਿੱਚ ਭਾਜਪਾ ਦੀ ਲੋੜ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਹਿਣਾ ਹੈ ਕਿ ਅਮਰਿੰਦਰ ਨੂੰ ਭਾਜਪਾ ਨਾਲ ਪਿਆਰ ਹੈ ਪਰ ਇੱਕ ਮੁੱਖ ਮੰਤਰੀ ਲਈ ਪ੍ਰਧਾਨ ਮੰਤਰੀ ਤੇ ਕੇਂਦਰ ਨਾਲ ਪਿਆਰ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਉਹ ਅੱਜ ਜੋ ਕਹਿੰਦੇ ਹਨ, ਉਹ ਸੱਚ ਹੈ। ਇਸ ਲਈ ਅਸੀ ਪੰਜਾਬ ਲਈ ਮਿਲਜੁੱਲ ਕੇ ਕੰਮ ਕਰਾਗੇਂ। ਸਾਡੇ ‘ਤੇ ਬਹੁਤ ਜ਼ਿਆਦਾ ਕਰਜ਼ਾ ਬਹੁਤ ਜ਼ਿਆਦਾ ਹੈ, ਇਸ ਲਈ ਜੀ.ਐਸ.ਟੀ ਵੀ ਮੁੱਕ ਜਾਣਾ ਹੈ, ਇਸ ਬਿਨ੍ਹਾਂ ਦੇਸ਼ ਦਾ ਭਵਿੱਖ ਨਹੀ ਬਣ ਸਕਦਾ। ਅਪਣੇ ਘਰਾਂ ਵਿੱਚੋਂ ਨਿਕਲੋਂ ‘ਤੇ ਨਰਿੰਦਰ ਮੋਦੀ ਨੂੰ ਜਿੱਤਾਈਏ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਖਦੇਵ ਸਿੰਘ ਢੀਂਡਸਾ, ਹੰਸ ਰਾਜ ਹੰਸ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸੀ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor