Women's World

ਵਧੇਗਾ ਪਿਆਰ, ਜੇਕਰ ਕਰੋਗੇ ਇਕ ਦੂਜੇ ਦੀ ਕਦਰ

ਪਰਿਵਾਰਕ ਜੀਵਨ ਵਿਚ ਇਕ ਦੂਜੇ ਦਾ ਖਿਆਲ ਰੱਖ ਕੇ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਇਸ ਰਿਸ਼ਤੇ ਨੂੰ ਹਮੇਸ਼ਾ ਬਿਹਤਰੀਨ ਅਤੇ ਮਿਠਾਸ ਭਰਿਆ ਬਣਾਈ ਰੱਖਿਆ ਜਾ ਸਕਦਾ ਹੈ। ਪਰਿਵਾਰਕ ਜੀਵਨ ਦੇ ਸੰਦਰਭ ਵਿਚ ਕਿਸੇ ਨੇ ਖੂਬ ਕਿਹਾ ਹੈ ਕਿ ਜਦੋਂ ਤੁਹਾਡੀ ਗਲਤੀ ਹੋਵੇ ਤਾਂ ਉਸਨੂੰ ਸਵੀਕਾਰ ਕਰੋ ਅਤੇ ਜਦੋਂ ਤੁਸੀਂ ਸਹੀ ਹੋਵੋ ਤਾਂ ਵੀ ਚੁੱਪ ਰਹੋ। ਸਫਲ ਪਰਿਵਾਰਕ ਜੀਵਨ ਦੇ ਲਈ ਇਹ ਬਹੁਤ ਜ਼ਰੂਰੀ ਹੈ।

ਪਹਿਲ ਕਰਨ ਵਿਚ ਸੰਕੋਚ ਕਾਹਦਾ

ਜੇਕਰ ਤੁਸੀਂ ਦੋਵਾਂ ਵਿਚ ਕਦੀ ਕਿਸੇ ਗੱਲ ਨੂੰ ਲੈ ਕੇ ਰੋਸਾ ਹੋ ਗਿਆ ਹੈ ਤਾਂ ਆਪਣੇ ਸਾਥੀ ਵੱਲੋਂ ਗੱਲ ਕਰਨ ਦਾ ਇੰਤਜ਼ਾਰ ਕਰਨ ਦੀ ਬਜਾਏ ਬਿਹਤਰ ਹੋਵੇਗਾ ਕਿ ਖੁਦ ਹੀ ਪਹਿਲ ਕਰੋ। ਇਹ ਨਿਯਮ ਦੋਵਾਂ ਤੇ ਬਰਾਬਰ ਲਾਗੂ ਹੁੰਦਾ ਹੈ। ਕਈ ਵਾਰ ਰਿਸ਼ਤਿਆਂ ਵਿਚ ਕਾਫੀ ਕੜਕਾਹਟ ਕੇਵਲ ਇਸ ਕਰਕੇ ਆ ਜਾਂਦੀ ਹੈ, ਕਿਉਂਕਿ ਇਕ ਸਾਥੀ ਇੰਤਜ਼ਾਰ ਕਰਦਾ ਰਹਿੰਦਾ ਹੈ ਕਿ ਦੂਜਾ ਪਹਿਲ ਕਰੇ। ਦੂਜਾ ਇਹੀ ਸੋਚਦਾ ਹੈ ਕਿ ਮੈਂ ਹੀ ਹਮੇਸ਼ਾ ਕਿਉਂ ਪਹਿਲ ਕਰਾਂ। ਪਹਿਲਾਂ ਪਹਿਲ ਕਰਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਇਸ ਕਰਕੇ ਜਦੋਂ ਵੀ ਆਪਸ ਵਿਚ ਥੋੜ੍ਹਾ ਜਿਹਾ ਵੀ ਰੋਸਾ-ਗਿਲਾ ਹੋਵੇ ਤਾਂ ਪਹਿਲ ਕਰਨ ਵਿਚ

ਸੰਕੋਚ ਨਾ ਕਰੋ।ਕਰ ਸਕਦੇ ਹੋ ਕੰਮ ਵਾਲੀ ਥਾਂ ਦੀ ਗੱਲ

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਆਫਿਸ ਜਾਂ ਕੰਮ ਵਾਲੀਆਂ ਗੱਲਾਂ ਘਰ ਵਿਚ ਕਰਨ ਕਰਕੇ ਘਰ ਦਾ ਮਾਹੌਲ ਖਰਾਬ ਹੁੰਦਾ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਹਨ। ਪਹਿਲੇ ਦੌਰ ਵਿਚ ਕੇਵਲ ਪੁਰਸ਼ ਹੀ ਕੰਮਕਾਜੀ ਹੁੰਦੇ ਸਨ, ਪਰ ਸਮੇਂ ਦੇ ਨਾਲ ਇਸ ਵਿਚ ਤਬਦੀਲੀ ਆਈ ਹੈ ਅਤੇ ਅੱਜਕਲ੍ਹ ਔਰਤਾਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਇਸ ਕਰਕੇ ਆਫਿਸ ਦੀ ਗੱਲ ਘਰੇ ਕਰਨਾ ਕੋਈ ਖਤਰਨਾਕ ਮੁੱਦਾ ਨਹੀਂ ਰਿਹਾ। ਹੋ ਸਕਦਾ ਹੈ ਕਿ ਆਫਿਸ ਵਿਚ ਦੋਵਾਂ ਦੇ ਕੋਲ ਕੰਮ ਦੇ ਚਲਦਿਆਂ ਤਣਾਅ ਰਹਿੰਦਾ ਹੋਵੇ। ਜੇਕਰ ਦੋਵੇਂ ਘਰੇ ਆਪਣੇ ਤਣਾਅ ਦੇ ਬਾਰੇ ਚਰਚਾ ਕਰਦੇ ਹਨ ਤਾਂ ਉਹਨਾਂ ਦਾ ਤਣਾਅ ਦੂਰ ਹੀ ਹੋਵੇਗਾ। ਨਾਲ ਹੀ ਦੋਵੇਂ ਇਕ ਦੂਜੇ ਨੂੰ ਕਿਸੇ ਸਮੱਸਿਆ ਦਾ ਕੋਈ ਨਾ ਕੋਈ ਹੱਲ ਵੀ ਲਿ ਸਕਦਾ ਹੈ। ਇਸ ਕਰਕੇ ਆਪਸੀ ਝਿਜਕ ਤੋੜਦੇ ਹੋਏ ਦੋਵੇਂ ਇਕ ਦੂਜੇ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਉਸਦਾ ਦਿਨ ਕਿਹੋ ਜਿਹਾ ਰਿਹਾ, ਕੋਈ ਸਮੱਸਿਆ ਤਾਂ ਨਹੀਂ ਹੈ। ਇਕ ਦੂਜੇ ਦੇ ਨਾਲ ਪ੍ਰੇਸ਼ਾਨੀਆਂ ਵੰਡਣ ਨਾਲ ਮਨ ਹਲਕਾ ਹੁੰਦਾ ਹੈ।

ਤਜਰਬਿਆਂ ਦੀ ਵੰਡ

ਤਜਰਬਿਆਂ ਦੀ ਆਪਸੀ ਵੰਡ ਜਾਂ ਆਦਾਨ ਪ੍ਰਦਾਨ ਰਿਸ਼ਤਿਆਂ ਦਾ ਮਹੱਤਵਪੂਰਨ ਹਿੱਸਾ ਹੈ। ਮੁਲਾਕਾਤ ਦਾ ਪਹਿਲਾ ਦਿਨ, ਰਿੰਗ ਸੈਰੇਮਨੀ, ਮੈਰਿਜ ਐਨੀਵਰਸਰੀ ਵਰਗੇ ਤਜਰਬਿਆਂ ਨੁੰ ਯਾਦ ਕਰਨਾ ਅਤੇ ਉਹਨਾਂ ਤੇ ਗੱਲ ਕਰਨਾ ਰਿਸ਼ਤਿਆਂ ਰੂਪੀ ਇਮਾਰਤ ਵਿਚ ਸੀਮਿੰਟ ਦਾ ਕੰਮ ਕਰਦਾ ਹੈ। ਤਜਰਬਿਆਂ ਦੀ ਹਿੱਸੇਦਾਰੀ ਨਾਲ ਇਕ ਦੂਜੇ ਦੇ ਪ੍ਰਤੀ ਵਿਸ਼ਵਾਸ ਵਧਦਾ ਹੈ ਅਤੇ ਇਹ ਸਬੰਧਾਂ ਨੂੰ ਹੋਰ ਪੁਖਤਾ ਬਣਾਉਂਦੀ ਹੈ।

ਪਿਆਰ ਦਾ ਇਜ਼ਹਾਰ

ਕਿਸੇ ਨੇ ਸਹੀ ਕਿਹਾ ਹੈ ਕਿ ਪਿਆਰ ਨੂੰ ਕੇਵਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਕਦੀ-ਕਦੀ ਪਿਆਰ ਦਾ ਇਜ਼ਹਾਰ ਕਰਨਾ ਵੀ ਜ਼ਰੂਰੀ ਹੁੰਦਾ ਹੈ। ਅੱਜਕਲ੍ਹ ਦੋਵਾਂ ਦੇ ਕੰਮਕਾਜੀ ਹੋਣ ਦੇ ਕਾਰਨ ਕੰਮ ਸਬੰਧੀ ਦਬਾਅ ਬਹੁਤ ਰਹਿੰਦਾ ਹੈ। ਇਸ ਕਰਕੇ ਪਿਆਰ ਦਾ ਇਜ਼ਹਾਰ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਕਦੀ ਇਕ-ਦੂਜੇ ਦੇ ਲਈ ਕੋਈ ਲਵ ਨੋਟ ਲਿਖ ਸਕਦੇ ਹੋ। ਇਕ ਦੂਜੇ ਨੂੰ ਰੋਮਾਂਟਿਕ ਐਸ ਐਮ ਐਸ ਕਰ ਸਕਦੇ ਹੋ। ਇਸ ਸੰਦਰਭ ਵਿਚ ਇਕ ਗੱਲ ਦਾ ਧਿਆਨ ਰੱਖੋ ਕਿ ਪਿਆਰ ਆਪਸ ਵਿਚ ਸ਼ੇਅਰ ਕਰਨ ਦੀ ਚੀਜ਼ ਹੈ ਨਾ ਕਿ ਦੂਜਿਆਂ ਨੂੰ ਦਿਖਾਉਣ ਦੀ। ਇਸ ਕਰਕੇ ਇਸਦੀ ਸ਼ੇਅਰਿੰਗ ਗੁਪਤ ਹੀ ਹੋਣੀ ਚਾਹੀਦੀ ਹੈ। ਸੋਸ਼ਲ ਸਾਈਟਾਂ ਤੇ ਪਿਆਰ ਦਾ ਇਜ਼ਹਾਰ ਨਾ ਕਰੋ।

ਬਚ ਸਕਦੇ ਹੋ ਤਣਾਅ ਤੋਂ

ਅੱਜਕਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਤਣਾਅ ਹਰ ਪਲ ਸਾਡਾ ਪਿੱਛਾ ਕਰਦਾ ਹੈ। ਜ਼ਾਹਿਰ ਹੈ ਕਿ ਪਰਿਵਾਰਕ ਜੀਵਨ ਵੀ ਇਸ ਤੋਂ ਬਚਿਆ ਨਹੀਂ ਰਹਿ ਸਕਦਾ। ਇਯ ਸਮੱਸਿਆ ਦਾ ਸਟੀਕ ਹੱਲ ਹੈ ਆਪਸੀ ਗੱਲਬਾਤ। ਆਪਣੇ ਜੀਵਨ ਸਾਥੀ ਦੇ ਨਾਲ ਹਰ ਗੱਲ ਵੰਡੀ ਅਤੇ ਉਹਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰੋ। ਹਾਲਾਂਕਿ ਰਿਲੇਸ਼ਨਸ਼ਿਪ ਮਾਹਿਰਾਂ ਦਾ ਕਹਿਣਾ ਹੇ ਕਿ ਗੱਲਬਾਤ ਦੇ ਦੌਰਾਨ ਕੋਈ ਅਜਿਹੀ ਗੱਲ ਨਾ ਕਰੋ, ਜੋ ਵਿਵਾਦ ਪੈਦਾ ਕਰਨ ਵਾਲੀ ਹੋਵੇ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak