Health & Fitness

ਤਾਂ ਜੋ ਕੰਪਿਊਟਰ ਬਣਿਆ ਰਹੇ ਤੁਹਾਡਾ ਦੋਸਤ

ਲੰਮੇ ਸਮੇਂ ਤੱਕ ਕੰਪਿਊਟਰ ਤੇ ਕੰਮ ਕਰਨ ਕਰਕੇ ਤੁਸੀਂ ਅਕਸਰ ਸਿਰਦਰਦ, ਕਮਰ ਜਾਂ ਫਿਰ ਗਰਦਨ ਦਰਦ ਤੋਂ ਪ੍ਰੇਸ਼ਾਨ ਹੋ ਜਾਂਦੇ ਹੋ? ਤੁਹਾਡੀਆਂ ਅੱਖਾਂ ਲਾਲ ਅਤੇ ਪਾਣੀ ਨਾਲ ਭਰ ਜਾਂਦੀਆਂ ਹਨ? ਜੇਕਰ ਹਾਂ ਤਾਂ ਸਾਵਧਾਨ ਹੋ ਜਾਓ। ਆਉਣ ਵਾਲੀ ਸਮੱਸਿਆ ਦਾ ਇਹ ਇਕ ਛੋਟਾ ਹਿੱਸਾ ਮਾਤਰ ਹੈ। ਬੈਠਣ ਦਾ ਗਲਤ ਤਰੀਕਾ ਅਤੇ ਜ਼ਿਆਦਾ ਕੰਪਿਊਟਰ ਇਸਤੇਮਾਲ ਕਰਨ ਕਰਕੇ ਹੋਣ ਵਾਲੀਆਂ ਇਹ ਸਮੱਸਿਆਵਾਂ ਤੁਹਾਡੇ ਸਰੀਰ ਨੂੰ ਬੇਹੱਦ ਨੁਕਸਾਨ ਪਹੁੰਚਾ ਸਕਦੀਆਂ ਹਨ। ਡਾਕਟਰਾਂ ਮੁਤਾਬਕ ਕੰਪਿਊਟਰ ਤੇ ਜ਼ਿਆਦਾ ਸਮੇਂ ਤੱਕ ਕੰਮ ਕਰਨ ਕਰਕੇ ਸਰੀਰ ਦਾ ਤਵਾਜਨ ਵਿਗੜ ਜਾਂਦਾ ਹੈ। ਉਂਗਲੀਆਂ ਨੂੰ ਆਰਾਮ ਨਾ ਮਿਲਣ ਕਾਰਨ ਦਰਦ ਹੁੰਦਾ ਹੈ ਅਤੇ ਕਈ ਵਾਰ ਉਂਗਲੀਆਂ ਸੁੱਜ ਵੀ ਜਾਂਦੀਆਂ ਹਨ। ਇਸ ਤੋਂ ਇਲਾਵਾ ਚਮਕਦੀ ਸਕਰੀਨ ਤੇ ਲਗਾਤਾਰ ਦੇਖਦੇ ਰਹਿਣ ਕਾਰਨ ਅੱਖਾਂ ਵਿਚ ਚੁਭਣ ਹੋ ਸਕਦੀ ਹੈ। ਅੱਖਾਂ ਲਾਲ ਹੋ ਜਾਣਾ, ਉਹਨਾਂ ਵਿਚ ਖੁਜਲੀ ਅਤੇ ਧੁੰਦਲਾ ਦਿਖਾਈ ਦੇਣਾ ਤਾਂ ਕੰਪਿਊਟਰ ਨਾਲ ਜੁੜੀਆਂ ਕੁਝ ਆਮ ਸਮੱਸਿਆਵਾਂ ਹਨ।

ਰਿਪੀਟੇਟਿਵ ਸਟ੍ਰੇਨ ਇੰਜਰੀ

ਇਸਨੂੰ ਅੱਖਾਂ ਤੇ ਤਣਾਅ ਆਉਣਾ ਵੀ ਕਹਿੰਦੇ ਹਨ। ਗਲਤ ਢੰਗ ਨਾਲ ਕੰਮ ਕਰਨ ਅਤੇ ਲਗਾਤਾਰ ਮੋਬਾਇਲ ਅਤੇ ਕੰਪਿਊਟਰ ਦੇ ਕੀ-ਬੋਰਡ ਤੇ ਉਂਗਲੀਆਂ ਚਲਾਉਣ ਕਾਰਨ ਅੱਖਾਂ ਤੇ ਤਣਾਅ ਪੈਣ ਦੀ ਸਮੱਸਿਆ ਆ ਜਾਂਦੀ ਹੈ। ਦਰਅਸਲ ਇਹ ਹੁੰਦਾ ਹੈ ਲਗਾਤਾਰ ਕੰਪਿਊਟਰ ਸਕਰੀਨ ਤੇ ਨਜ਼ਰਾਂ ਨਾ ਹਟਾਉਣ ਦੇ ਕਾਰਨ ਅਤੇ ਗਲਤ ਤਰੀਕੇ ਨਾਲ ਵਾਰ-ਵਾਰ ਇਕ ਹੀ ਦਿਸ਼ਾ ਵਿਚ ਦੇਖਣ ਕਾਰਨ। ਇਸ ਨਾਲ ਅੱਖਾਂ ਤੇ ਸਟ੍ਰੇਨ ਵੱਧ ਜਾਂਦਾ ਹੈ।

ਡ੍ਰਾਈ ਆਈ ਸਿੰਡ੍ਰੋਮ

ਅੱਖਾਂ ਵਿਚ ਜਲਣ, ਚੁਭਣ ਮਹਿਸੂਸ ਹੋਣਾ, ਅੱਖਾਂ ਸੁੱਕੀਆਂ ਲੱਗਣਾ, ਖੁਜਲੀ ਹੋਣਾ ਅਤੇ ਉਹਨਾਂ ਵਿਚ ਭਾਰੀਪਣ, ਨੇੜੇ ਦੀਆਂ ਚੀਜ਼ਾਂ ਦੇਖਣ ਵਿਚ ਸਮੱਸਿਆ ਹੋਣਾ, ਰੰਗਾਂ ਦਾ ਸਾਫ ਦਿਖਾਈ ਨਾ ਦੇਣਾ, ਇਕਚੀਜ਼ ਦਾ ਦੋ ਦਿਖਾਈ ਦੇਣਾ, ਇਹ ਸਭ ਗਲਤ ਢੰਗ ਨਾਲ ਕੰਪਿਊਟਰ ਤੇ ਕੰਮ ਕਰਨ ਕਰਕੇ ਹੋਣ ਵਾਲੀ ਬਿਮਾਰੀ ਦੇ ਲੰਛਣ ਹਨ। ਇਸ ਤੋਂ ਇਲਾਵਾ ਜੇਕਰ ਇਹਨਾਂ ਲੱਛਣਾਂ ਦੇ ਨਾਲ ਕਿਸੇ ਵਿਅਕਤੀ ਵਿਚ ਜ਼ਿਆਦਾ ਥਕਾਵਟ ਹੋਣਾ, ਗਰਦਨ, ਮੋਢਿਆਂ ਅਤੇ ਕਮਰ ਵਿਚ ਦਰਦ ਹੋਣਾ, ਇਹ ਸਭ ਵੀ ਪਾਏ ਜਾਣ ਤਾਂ ਇਸ ਅਵਸਥਾ ਨੂੰ ਕੰਪਿਊਟਰ ਵਿਜ਼ਨ ਸਿੰਡ੍ਰੋਮ ਕਹਿੰਦੇ ਹਨ।
ਸ਼ਹਿਰ ਦੇ ਫੇਮਸ ਆਈ ਸਪੈਸ਼ਲਿਸਟ ਡਾæ ਅਖਿਲ ਸ਼ਰਮਾ ਕਹਿੰਦੇ ਹਨ ਕਿ ਲਗਾਤਾਰ ਕੰਪਿਊਟਰ ਸਕ੍ਰੀਨ ਨੂੰ ਦੇਖਦੇ ਰਹਿਣ ਕਾਰਨ ਅੱਖਾਂ ਦੇ ਮਾਈਸ਼ਰਾਈਜਰ ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਅੱਖਾਂ ਦੀ ਨਮੀ ਘੱਟ ਹੋ ਜਾਂਦੀ ਹੈ। ਅੱਖਾਂ ਦੀ ਇਸ ਨਮੀ ਬਣਾਈ ਰੱਖਣ ਲਈ ਵਾਰ-ਵਾਰ ਪਲਕ ਝਪਕਣਾ ਜ਼ਰੂਰੀ ਹੈ। ਤੁਹਾਨੂੰ ਚਾਹੀਦਾ ਹੈ ਕਿ ਹਰ ਇਕ ਘੰਟੇ ਬਾਅਦ ਆਪਣੀਆਂ ਅੱਖਾਂ 5-10 ਮਿੰਟ ਲਈ ਬੰਦ ਕਰ ਲਈ ਤਾਂ ਜੋ ਹੰਝੂਆਂ ਦੀ ਪਰਤ ਫਿਰ ਤੋਂ ਤਿਆਰ ਹੋ ਜਾਵੇ।

ਜਾਇੰਟਸ ਨੂੰ ਨੁਕਸਾਨ

ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸੀਨੀਅਰ ਡਾਕਟਰ ਰਾਜੀਵ ਕੇਂ ਸ਼ਰਮਾ ਕਹਿੰਦੇ ਹਨ ਕਿ ਦੇਰ ਤੱਕ ਗਲਤ ਪਾਸ਼ਚਰ ਵਿਚ ਕੰਮ ਕਰਨ ਕਰਕੇ ਨਰਵ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਆਰੰਭ ਹੋ ਜਾਂਦੀਆਂ ਹਨ। ਸਾਡੇ ਜੋੜਾਂ ਦੇ ਲਈ ਮੋਸ਼ਨ ਲੋਨਨ ਦਾ ਕੰਮ ਕਰਦਾ ਹੈ। ਫਿਜ਼ੀਕਲ ਐਕਟੀਵਿਟੀ ਨਾਲ ਬਾਡੀ ਵਿਚ ਲਿਕੁਇਡ ਚੀਜ਼ਾਂ ਦਾ ਪ੍ਰਵਾਹ ਬਣਿਆ ਰਹਿੰਦਾ ਹੈ ਅਤੇ ਕਾਰਟੀਲੇਜ਼ ਸਿਹਤਮੰਦ ਰਹਿੰਦੇ ਹਨ ਅਤੇ ਹੱਡੀਆਂ ਮਜ਼ਬੂਤ। ਗਲਤ ਪਾਸ਼ਚਰ ਵਿਚ ਹਰ ਦਿਨ 4 ਘੰਟੇ ਤੋਂ ਜ਼ਿਆਦਾ ਬੈਠਣ ਕਾਰਨ ਜੋੜ ਹੌਲੀ ਹੌਲੀ ਕਮਜ਼ੋਰ ਹੁੰਦੇ ਚਲੇ ਜਾਂਦੇ ਹਨ। ਗੁੱਟ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਕੰਪਿਊਟਰ ਤੇ ਕੰਮ ਕਰਦੇ ਵਕਤ ਧਿਆਨ ਰੱਖੋ:

ਮਾਨੀਟਰ ਦੀ ਚਮਕ ਘੱਟ ਕਰਨ ਨਾਲ ਵਿਜ਼ਨ ਸਿੰਡ੍ਰੋਮ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲਦੀ ਹੈ। ਕੰਪਿਊਟਰ ਨਾਲ ਬਿਲਕੁਲ ਲੱਗ ਕੇ ਨਾ ਬੈਠੋ। ਕੰਮ ਕਰਦੇ ਵਕਤ ਸਿੱਧੀ ਮੁਦਰਾ ਵਿਚ ਬੈਠੋ। ਕੰਪਿਊਟਰ ਦੀ ਸਕ੍ਰੀਨ ਦਾ ਬੈਕਰਾਊਂਡ ਲਾਈਟ ਹੋਵੇ ਅਤੇ ਤੁਸੀਂ ਪੇਲ ਬੈਕਰਾਊਂਡ ਤੇ ਟਾਈਪ ਕਰੋ ਤਾਂ ਅੱਖਾਂ ਨੂੰ ਸਭ ਤੋæ ਜ਼ਿਆਦਾ ਸਕੂਨ ਮਿਲੇਗਾ। ਹਰ ਅੱਧੇ ਘੰਟੇ ਵਿਚ 10 ਸਕਿੰਟ ਦੇ ਲਈ ਕੰਪਿਊਟਰ ਤੋਂ ਨਜ਼ਰਾਂ ਹਟਾ ਲੈਣ ਵੀ ਬੇਹੱਦ ਫਾਇਦੇਮੰਦ ਹੈ। ਚਾਹੋ ਤਾਂ ਅੱਖਾਂ ਨੁੰ ਆਰਾਮ ਦੇਣ ਦੇ ਲਈ ਬ੍ਰੇਕ ਵਿਚ ਕੁਝ ਹੋਰ ਕੰਮ ਕਰ ਸਕਦੇ ਹੋ।
ਡੈਸਕਟਾਪ ਤੇ ਕੰਮ ਕਰਦੇ ਵਕਤ ਕਲਾਈ ਨੁੰ ਸਿੱਧੀ ਰੱਖੋ ਕਿਉਂਕਿ ਕਲਾਈ ਨੂੰ ਮੋੜ ਕੇ ਰੱਖਣ ਨਾਲ ਨਰਵ ਦੇ ਲਈ ਘੱਟ ਜਗ੍ਹਾ ਬਚਦੀ ਹੈ ਅਤੇ ਉਹਨਾਂ ਤੇ ਦਬਾਅ ਪੈਂਦਾ ਹੈ। ਕੂਹਣੀ ਨੁੰ ਕਰੀਬ 90 ਡਿਗਰੀ ਤੇ ਰੱਖਣਾ ਉਚਿਤ ਹੈ। ਮਾਨੀਟਰ, ਮਾਊਸ ਅਤੇ ਉਹ ਪੇਪਰ ਡਾਕੂਮੈਂਟ ਜਿਸ ਵਿਚ ਤੁਸੀਂ ਕਾਪੀ ਕਰ ਰਹੇ ਹੋ, ਜੇਕਰ ਸਹੀ ਪੁਜੀਸ਼ਨ ਵਿਚ ਰਹੇ ਤਾਂ ਗਰਦਨ ਅਤੇ ਮੋਢੇ ਦੇ ਦਰਦ ਜਾਂ ਅਕੜਨ ਵਿਚ ਕਮੀ ਆ ਸਕਦੀ ਹੈ। ਟਾਈਪ ਕਰਦੇ ਵਕਤ ਮੋਢੇ ਅਤੇ ਕੰਨ ਵਿਚਕਾਰ ਫੋਨ ਦਬਾਅ ਕੇ ਗੱਲ ਕਰਨ ਨਾਲ ਵੀ ਗਰਦਨ ਅਤੇ ਮੋਢੇ ਦਾ ਦਰਦ ਵੱਧ ਜਾਂਦਾ ਹੈ। ਕੁਰਸੀ ਇੰਨੀ ਉਚੀ ਹੋਵੇ ਕਿ ਤੁਸੀਂ ਪੈਰ ਨੂੰ ਇਸ ਤਰ੍ਹਾਂ ਫਰਸ਼ ਤੇ ਰੱਖੋ ਕਿ ਤੁਹਾਡੇ ਗੋਡੇ 90 ਡਿਗਰੀ ਦੇ ਐਂਗਲ ਤੇ ਹੋਣ। ਧਿਆਨ ਰਹੇ, ਟਾਈਪਿੰਗ ਦੇ ਵਕਤ ਤੁਹਾਡੀਆਂ ਬਾਹਾਂ ਵੀ 90 ਡਿਗਰੀ ਦਾ ਐਂਗਲ ਬਣਾਉਣ। ਕਮਰ ਨੂੰ ਟਿਕਾਉਂਦੇ ਵਕਤ ਇਹ ਐਂਗਲ 20 ਡਿਗਰੀ ਜ਼ਿਆਦਾ ਹੋਵੇ, ਯਾਨਿ ਤੁਹਾਡੀ ਕਮਰ ਕੁਝ ਪਿੱਛੇ ਵੱਲ 110 ਡਿਗਰੀ ਦੇ ਐਂਗਲ ਤੇ ਹੋਵੇ।

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor