India

ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਸਵਦੇਸ਼ੀ ਤਕਨੀਕਾਂ ਦਾ ਵਿਕਾਸ ਜ਼ਰੂਰੀ : ਨਰਵਾਣੇ

ਨਵੀਂ ਦਿੱਲੀ – ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਸੋਮਵਾਰ ਨੂੰ ਕਿਹਾ ਕਿ ਜੰਗ ਵਰਗੇ ਹਾਲਾਤ ‘ਚ ਭਾਰਤੀ ਫ਼ੌਜੀ ਦੇ ਪੂਰਨ ਇਸਤੇਮਾਲ ਲਈ ਸਿਰਫ਼ ਸਵਦੇਸ਼ੀ ਤੌਰ ‘ਤੇ ਵਿਕਸਤ ਤਕਨੀਕਾਂ ਹੀ ਉਪਲਬਧ ਰਹਿਣਗੀਆਂ ਤੇ ਇਸ ਹਾਲਤ ‘ਚ ਵਿਦੇਸ਼ੀ ਤਕਨੀਕਾਂ ‘ਤੇ ਨਿਰਭਰਤਾ ਘੱਟ ਕਰਨਾ ਜ਼ਰੂਰੀ ਹੈ।ਉਨ੍ਹਾਂ ਨੇ ਫਿੱਕੀ ਦੇ ਇਕ ਪ੍ਰਰੋਗਰਾਮ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤੀ ਫ਼ੌਜ ਤੇਜ਼ੀ ਨਾਲ ਆਧੁਨਿਕੀਕਰਨ ਦੇ ਦੌਰ ‘ਤੋਂ ਲੰਘ ਰਹੀ ਹੈ। ਆਪਣੇ ਪਰਿਚਾਲਨ ਦੀਆਂ ਜ਼ਰੂਰਤਾਂ ਲਈ ਇਹ ਵੱਧ ਤੋਂ ਵੱਧ ਸਵਦੇਸ਼ੀ ਹੱਲ ਲੱਭ ਰਹੀ ਹੈ।ਥਲ ਸੈਨਾ ਮੁਖੀ ਨੇ ਕਿਹਾ ਕਿ ਮੈਂ ਅਸਲ ‘ਚ ਮੰਨਦਾ ਹਾਂ ਕਿ ਸੰਘਰਸ਼ ਦੌਰਾਨ, ਜੰਗ ਵਰਗੇ ਹਾਲਾਤ ‘ਚ, ਵੱਖ-ਵੱਖ ਖੇਤਰਾਂ ‘ਚ ਪੂਰਨ ਇਸਤੇਮਾਲ ਲਈ ਸਿਰਫ਼ ਸਵਦੇਸ਼ੀ ਤੌਰ ‘ਤੇ ਵਿਕਸਤ ਤਕਨੀਕਾਂ ਹੀ ਸਾਡੇ ਲਈ ਉਪਲਬਧ ਹੋਣਗੀਆਂ।ਨਰਵਾਣੇ ਨੇ ਜ਼ਿਕਰ ਕੀਤਾ ਕਿ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਵਿਦੇਸ਼ੀ ਤਕਨੀਕਾਂ ‘ਤੇ ਨਿਰਭਰਤਾ ਘੱਟ ਕਰਨ ਲਈ ਸਵਦੇਸ਼ੀ ਤੇ ਸਥਾਨਕ ਸਮਰੱਥਾਵਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਫ਼ੌਜ ਵਿਸ਼ੇਸ਼ ਤੌਰ ‘ਤੇ ਇਸ ਪਹਿਲ ਦੀ ਅਗਵਾਈ ਕਰਨ ਲਈ ਵਧੇਰੇ ਯੋਗ ਹੈ। ਭਾਰਤ ਕੋਲ ਇਕ ਵਿਸਥਾਰਤ ਸਨਅਤੀ ਆਧਾਰ ਹੈ ਤੇ ਸਾਨੂੰ ਭਰੋਸਾ ਹੈ ਕਿ ਰੱਖਿਆ ਸਾਜੋ ਸਾਮਾਨ ਦੀ ਵਧੇਰੇ ਮੁੱਖ ਜ਼ਰੂਰਤਾਂ ਨੂੰ ਘਰੇਲੂ ਪੱਧਰ ‘ਤੇ ਹੀ ਪੂਰਾ ਕੀਤਾ ਜਾ ਸਕਦਾ ਹੈ।

ਫ਼ੌਜੀ ਮੁਖੀ ਨੇ ਕਿਹਾ ਕਿ ਭਾਰਤੀ ਫ਼ੌਜ ‘ਚ ਰਲੇਵੇਂ ਦੀ ਔਸਤ ਲਾਗਤ ਘੱਟ ਹੈ ਜਿਹੜੀ ਐੱਮਐੱਸਐੱਮਈ ਤੇ ਸਟਾਰਟਅਪ ਦੀ ਵੱਡੀ ਭਾਈਵਾਲੀ ਦੀ ਇਜਾਜ਼ਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੰਦੀ ਦੌਰਾਨ ਸਰਕਾਰ ਦੀ ਆਤਮ ਨਿਰਭਰ ਭਾਰਤ ਪਹਿਲ ਨਾਲ ਘਰੇਲੂ ਸਨਅਤ ਨੂੰ ਬਹੁਤ ਜ਼ਰੂਰੀ ਉਤਸ਼ਾਹ ਮਿਲਿਆ ਹੈ।ਥਲ ਸੈਨਾ ਦੇ ਉਪ ਮੁਖੀ (ਸਮਰੱਥਾ ਵਿਕਾਸ) ਲੈਫਟੀਨੈਂਟ ਜਨਰਲ ਸ਼ਾਂਤਨੂ ਦਿਆਲ ਨੇ ਇਸ ਪ੍ਰਰੋਗਰਾਮ ‘ਚ ਕਿਹਾ ਕਿ ਸਾਜੋ-ਸਾਮਾਨ ਤੇ ਤਕਨੀਕਾਂ ਦੀ ਖ਼ਰੀਦ ਲਈ ਦੌਰਾਨ ਗੁਣਵੱਤਾ ਤੇ ਲਾਗਤ ਭਾਰਤੀ ਫ਼ੌਜ ਲਈ ਦੋ ਸਭ ਤੋਂ ਅਹਿਮ ਮੁੱਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਜੋ-ਸਾਮਾਨ ਨੂੰ ਬਹੁਤ ਹੀ ਚੁਣੌਤੀ ਪੂਰਨ ਹਾਲਾਤ ‘ਚ ਤਾਇਨਾਤ ਕਰਨ ਜਾ ਰਹੇ ਹਾਂ, ਇਸ ਲਈ ਉਨ੍ਹਾਂ ਨੂੰ ਮਜ਼ਬੂਤ ਤੇ ਚੰਗੀ ਗੁਣਵੱਤਾ ਦਾ ਹੋਣਾ ਚਾਹੀਦਾ ਹੈ।

Related posts

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ 8 ਰਾਜਾਂ ਦੀਆਂ 49 ਸੀਟਾਂ ’ਤੇ ਵੋਟਿੰਗ ਅੱਜ

editor

‘ਆਪ’ ਨੂੰ ਚੁਣੌਤੀ ਸਮਝਦੀ ਹੈ ਭਾਜਪਾ, ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਚਲਾਇਆ: ਕੇਜਰੀਵਾਲ

editor

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor