Sport

ਭਾਰਤ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ‘ਤੇ ਭੜਕੇ ਕਪਿਲ ਦੇਵ

ਨਵੀਂ ਦਿੱਲੀ – ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਦੇਸ਼ ਦੇ ਕ੍ਰਿਕਟਰ ਰਾਸ਼ਟਰ ਟੀਮ ਤੋਂ ਜ਼ਿਆਦਾ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਨੂੰ ਪਹਿਲ ਦਿੰਦੇ ਹਨ ਤੇ ਮੌਜੂਦਾ ਟੀ-20 ਵਿਸ਼ਵ ਕੱਪ ਦੌਰਾਨ ਕੀਤੀਆਂ ਗਈਆਂ ਗਲਤੀਆਂ ਤੋਂ ਬਚਣ ਲਈ ਬਿਹਤਰ ਪ੍ਰੋਗਰਾਮ ਤਿਆਰ ਕਰਨ ਦੀ ਜ਼ਿੰਮੇਵਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਹੈ।

ਭਾਰਤ ਸੁਪਰ-12 ‘ਚ ਪਹਿਲੇ ਦੋ ਮੈਚ ਗਵਾਉਣ ਕਾਰਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਥਾਂ ਨਹੀਂ ਬਣਾ ਪਾਇਆ। ਨਿਊਜ਼ੀਲੈਂਡ ਨੇ ਐਤਵਾਰ ਨੂੰ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ, ਜਿਸ ਨਾਲ ਭਾਰਤ ਬਾਹਰ ਹੋ ਗਿਆ। ਕਪਿਲ ਨੇ ਕਿਹਾ ‘ਜਦੋਂ ਖਿਡਾਰੀ ਦੇਸ਼ ਲਈ ਖੇਡਣ ਤੋਂ ਜ਼ਿਆਦਾ ਆਈਪੀਐੱਲ ਨੂੰ ਪਹਿਲ ਦਿੰਦੇ ਹਨ ਤਾਂ ਅਸੀਂ ਕੀ ਕਹਿ ਸਕਦੇ ਹਾਂ? ਖਿਡਾਰੀਆਂ ਨੂੰ ਆਪਣੇ ਦੇਸ਼ ਲਈ ਖੇਡਣ ‘ਤੇ ਮਾਣ ਹੋਣਾ ਚਾਹੀਦਾ। ਮੈਨੂੰ ਉਨ੍ਹਾਂ ਦੀ ਵਿੱਤੀ ਹਾਲਾਤਾਂ ਦਾ ਪਤਾ ਨਹੀਂ ਹੈ, ਇਸ ਲਈ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ।’

ਆਈਪੀਐੱਲ ਦਾ ਆਯੋਜਨ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕੀਤਾ ਗਿਆ ਸੀ। ਕੋਵਿਡ-19 ਮਹਾਮਾਰੀ ਕਾਰਨ ਬੀਸੀਸੀਆਈ ਨੇ ਇੰਨਾ ਵਿਅਸਤ ਪ੍ਰੋਗਰਾਮ ਤਿਆਰ ਕੀਤਾ। ਕਪਿਲ ਨੇ ਕਿਹਾ ‘ਮੈਨੂੰ ਲੱਗਦਾ ਹੈ ਕਿ ਪਹਿਲਾਂ ਰਾਸ਼ਟਰੀ ਟੀਮ ਤੇ ਫਿਰ ਫਰੈਂਚਾਇਜ਼ੀ ਹੋਣੀ ਚਾਹੀਦੀ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਉਥੇ (ਆਈਪੀਆਈ) ਕ੍ਰਿਕਟ ਨਾ ਖੇਡੋ, ਪਰ ਬਿਹਤਰ ਯੋਜਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਹੁਣ ਬੀਸੀਸੀਆਈ ‘ਤੇ ਹੈ। ਇਸ ਟੂਰਨਾਮੈਂਟ (ਟੀ-20 ਵਿਸ਼ਵ ਕੱਪ) ‘ਚ ਅਸੀਂ ਜੋ ਗਲਤੀਆਂ ਕੀਤੀਆਂ ਹਨ, ਉਸ ਨੂੰ ਦੁਬਾਰਾ ਰਪੀਟ ਨਾ ਕਰਨਾ ਸਾਡੇ ਲਈ ਸਭ ਤੋਂ ਵੱਡੀ ਸਿੱਖ ਹੋਵੇਗੀ।’ਕਪਿਲ ਨੇ ਨਾਲ ਹੀ ਕਿਹਾ ਕਿ ਆਈਪੀਐੱਲ ਦੇ ਦੂਸਰੇ ਸੈਸ਼ਨ ਤੇ ਟੀ-20 ਵਿਸ਼ਵ ਕੱਪ ਦੇ ਵਿਚ ਵੀ ਅੰਤਰ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ‘ਇਹ ਭਵਿੱਖ ‘ਤੇ ਗੌਰ ਕਰਨ ਦਾ ਸਮਾਂ ਹੈ। ਤੁਹਾਨੂੰ ਤੁਰੰਤ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ। ਅਜਿਹਾ ਨਹੀਂ ਹੈ ਕਿ ਵਿਸ਼ਵ ਕੱਪ ਖ਼ਤਮ ਹੋ ਗਿਆ ਹੈ ਤਾਂ ਭਾਰਤੀ ਟੀਮ ਦਾ ਪੂਰਾ ਕ੍ਰਿਕਟ ਖ਼ਤਮ ਹੋ ਗਿਆ ਹੈ। ਜਾਓ ਤੇ ਯੋਜਨਾ ਤਿਆਰ ਕਰੋ। ਮੇਰਾ ਮੰਨਣਾ ਹੈ ਕਿ ਆਪੀਐੱਲ ਤੇ ਵਿਸ਼ਵ ਕੱਪ ਦੇ ਵਿਚ ਕੁਝ ਸਮੇਂ ਦਾ ਅੰਤਰ ਹੋਣਾ ਚਾਹੀਦਾ ਸੀ। ਅੱਜ ਸਾਡੇ ਖਿਡਾਰੀਆਂ ਨੂੰ ਪੂਰੇ ਮੌਕੇ ਮਿਲ ਰਹੇ ਹਨ ਪਰ ਉਹ ਉਸ ਦਾ ਫਾਇਦਾ ਨਹੀਂ ਉਠਾ ਪਾਏ।’ਇਹ 2012 ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂਕਿ ਭਾਰਤ ਕਿਸੇ ਆਈਸੀਸੀ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਥਾਂ ਨਹੀਂ ਬਣਾ ਪਾਇਆ। ਕਪਿਲ ਨੇ ਕਿਹਾ ਕਿ ਹਰੇਕ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ। ਕਪਿਲ ਨੇ ਕਿਹਾ ‘ਉਨ੍ਹਾਂ ਨੇ ਆਪਣੇ ਕਰੀਅਰ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਜੇਕਰ ਤੁਸੀਂ ਵਧੀਆ ਪ੍ਰਦਰਸ਼ਨ ਨਹੀਂ ਕਰਦੇ ਤਾਂ ਤੁਹਾਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਵੇਗਾ। ਰਵੀ ਸ਼ਾਸਤਰੀ, ਵਿਰਾਟ ਕੋਹਲੀ ਦਾ ਰਿਕਾਰਡ ਚੰਗਾ ਹੈ ਪਰ ਜੇਕਰ ਤੁਸੀਂ ਆਈਸੀਸੀ ਮੁਕਾਬਲੇ ਨਹੀਂ ਜਿੱਤ ਪਾਉਂਦੇ ਤਾਂ ਇਸ ਨਾਲ ਉਨ੍ਹਾਂ ਨੂੰ ਹੋਰ ਦੁੱਖ ਪਹੁੰਚੇਗਾ।

Related posts

ਥੱਕੇ ਹੋਏ’ ਰੋਹਿਤ ਨੂੰ ਬ੍ਰੇਕ ਦੀ ਲੋੜ : ਕਲਾਰਕ

editor

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor