Punjab

ਚੜੂਨੀ ਧੜੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਖਾਸਮਖਾਸ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ

ਫ਼ਤਹਿਗੜ੍ਹ ਸਾਹਿਬ – ਸੂਬੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਲੜਾਈ ਆਉਂਦੇ ਦਿਨੀਂ ਖੁੱਲ੍ਹ ਕੇ ਸਾਹਮਣੇ ਆ ਸਕਦੀ ਹੈ। ਪਹਿਲਾਂ ਹੀ ਮਿਸ਼ਨ ਪੰਜਾਬ 2022 ਦਾ ਐਲਾਨ ਕਰ ਚੁੱਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਚੜੂਨੀ ਨੇ ਸੋਮਵਾਰ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਆਪਣੇ ਪਹਿਲੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਲੈ ਕੇ ਮੋਰਚੇ ਦੇ ਹੋਰ ਆਗੂ ਨਾਰਾਜ਼ ਹਨ। ਇਸੇ ਮੁੱਦੇ ’ਤੇ ਮੋਰਚੇ ਨੇ ਮੰਗਲਵਾਰ ਨੂੰ ਮੀਟਿੰਗ ਸੱਦੀ ਹੈ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਚੜੂਨੀ ਨੇ ਇਸ ਕਦਮ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਕਿਹਾ ਕਿ ਇਹ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਹੈ। ਇਹ ਸਾਡੀ ਲਾਈਨ ਨਹੀਂ ਹੈ ਤੇ ਕਈ ਵਾਰ ਇਸ ਵਿਸ਼ੇ ’ਤੇ ਚਰਚਾ ਹੋ ਚੁੱਕੀ ਹੈ। ਜਦਕਿ ਜਿਹੜਾ ਇਨਸਾਨ ਆਪਣੇ ਹੀ ਮੋਰਚੇ ਦੀ ਗੱਲ ਮੰਨਣ ਨੂੰ ਰਾਜ਼ੀ ਨਾ ਹੋਵੇ ਤਾਂ ਉਸ ’ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ? ਚੜੂਨੀ ਨੂੰ ਪਹਿਲਾਂ ਵੀ ਮੁਅੱਤਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੜੂਨੀ ਨੇ ਜਿਸ ਨੂੰ ਉਮੀਦਵਾਰ ਐਲਾਨਿਆ ਹੈ, ਦਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।ਉਥੇ ਸੋਮਵਾਰ ਨੂੰ ਕਿਸਾਨ ਆਗੂ ਚੜੂਨੀ ਨੇ ਮਿਸ਼ਨ ਪੰਜਾਬ 2022 ਤਹਿਤ ਫ਼ਤਹਿਗੜ੍ਹ ਤੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਰਹੇ ਕਾਂਗਰਸੀ ਆਗੂ ਸਰਬਜੀਤ ਸਿੰਘ ਮੱਖਣ ਨੂੰ ਆਪਣੇ ਧੜੇ ਦਾ ਉਮੀਦਵਾਰ ਬਣਾਇਆ ਹੈ। ਹਾਲਾਂਕਿ ਕਾਂਗਰਸ ਨਾਲ ਸਬੰਧਾਂ ਬਾਰੇ ਮੱਖਣ ਦਾ ਕਹਿਣਾ ਹੈ ਕਿ ਉਹ ਬਹੁਤ ਪਹਿਲਾਂ ਕਾਂਗਰਸ ਛੱਡ ਚੁੱਕੇ ਹਨ।ਦੇਰ ਸ਼ਾਮ ਮੱਖਣ ਦੇ ਪਿੰਡ ਤਰਖਾਣਮਾਜਰਾ ਪੁੱਜੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਹੁਣ ਤਕ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਸ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਗੇ ਆਉਣਾ ਪਵੇਗਾ। ਦੱਸਣਯੋਗ ਹੈ ਕਿ 2011 ਵਿਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦਾ ਗਠਨ ਕੀਤਾ ਤਾਂ ਮੱਖਣ ਉਦੋਂ ਅਕਾਲੀ ਦਲ ਦੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਸਨ ਤੇ ਇਹ ਅਹੁਦਾ ਛੱਡ ਕੇ ਮਨਪ੍ਰੀਤ ਦੀ ਪਾਰਟੀ ਵਿਚ ਚਲੇ ਗਏ ਸਨ। ਫਿਰ ਮਨਪ੍ਰੀਤ ਨੇ ਟਿਕਟ ਨਹੀਂ ਦਿੱਤੀ ਸੀ। ਇਸ ਮਗਰੋਂ ਜਦੋਂ ਮਨਪ੍ਰੀਤ ਪਾਰਟੀ ਸਮੇਤ ਕਾਂਗਰਸ ਵਿਚ ਰਲੇ ਸਨ ਤਾਂ ਮੱਖਣ ਵੀ ਨਾਲ ਹੀ ਆ ਗਏ ਸਨ।ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਉਨ੍ਹਾਂ ਦੀ ਬਹੁਤੀ ਨਹੀਂ ਬਣੀ। ਇਸ ਮਗਰੋਂ ਕਿਸਾਨ ਅੰਦੋਲਨ ਸ਼ੁਰੂ ਹੋਣ ਪਿੱਛੋਂ ਉਹ ਕਿਸਾਨਾਂ ਵਿਚ ਜ਼ਿਆਦਾ ਸਮਾਂ ਬਿਤਾ ਰਹੇ ਸਨ।

Related posts

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ

editor

ਭਗਵੰਤ ਮਾਨ ਤੇ ਅਮਿਤ ਸ਼ਾਹ ਇਕਮਿਕ ਹਨ, ਛੇਤੀ ਹੀ ਮਾਨ ਕੇਜਰੀਵਾਲ ਨੂੰ ਧੋਖਾ ਦੇ ਕੇ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਉਣਗੇ: ਸੁਖਬੀਰ ਸਿੰਘ ਬਾਦਲ

editor

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਕਰਕੇ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ 

editor