International

ਸ੍ਰੀਲੰਕਾ ‘ਚ ਸਰਬਪਾਰਟੀ ਅੰਤਿ੍ਮ ਸਰਕਾਰ ਦੇ ਗਠਨ ‘ਤੇ ਨਹੀਂ ਬਣੀ ਗੱਲ, ਗੋਤਬਾਇਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ

ਕੋਲੰਬੋ – ਸ੍ਰੀਲੰਕਾ ਨੂੰ ਗਹਿਰੇ ਆਰਥਿਕ ਸੰਕਟ ‘ਚੋਂ ਬਾਹਰ ਕੱਢਣ ਲਈ ਰਾਸ਼ਟਰਪਤੀ ਗੋਤਬਾਇਆ ਰਾਜਪਕਸ਼ੇ ਤੇ ਉਨ੍ਹਾਂ ਦੇ ਸੱਤਾਧਾਰੀ ਸ੍ਰੀਲੰਕਾ ਪੋਡੁਜਾਨਾ ਪੇਰਾਮੁਨਾ (ਐੱਸਐੱਲਪੀਪੀ) ਗਠਜੋੜ ਦੇ ਆਜ਼ਾਦ ਸੰਸਦ ਮੈਂਬਰਾਂ ਦਰਮਿਆਨ ਵਾਰਤਾ ਬੇਨਤੀਜਾ ਰਹੀ। ਇਸਦੇ ਨਾਲ ਹੀ ਦੇਸ਼ ‘ਚ ਸਰਬ ਪਾਰਟੀ ਅੰਤਿ੍ਮ ਸਰਕਾਰ ਬਣਾਉਣ ਦਾ ਯਤਨ ਵੀ ਅਸਫਲ ਹੋ ਗਿਆ। ਇਸ ਦਰਮਿਆਨ, ਗੋਤਬਾਇਆ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸੋਮਵਾਰ ਨੂੰ ਵੀ ਜਾਰੀ ਰਹੇ।

ਗੋਤਬਾਇਆ ਨੇ 11 ਪਾਰਟੀਆਂ ਦੇ ਗਠਜੋੜ ਨੂੰ ਦੇਸ਼ ਦੀ ਖ਼ਰਾਬ ਆਰਥਿਕ ਸਥਿਤੀ ‘ਤੇ ਚਰਚਾ ਲਈ ਸੱਦਾ ਦਿੱਤਾ ਸੀ, ਜਿਸ ‘ਚ 42 ਆਜ਼ਾਦ ਸੰਸਦ ਮੈਂਬਰ ਹਨ। ਆਜ਼ਾਦ ਗੁਟ ਦੇ ਮੈਂਬਰ ਵਾਸੁਦੇਵ ਨਾਨਾਯਕਾਰਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਆਪਣੇ ਪੱਤਰ ‘ਤੇ ਚਰਚਾ ਕੀਤੀ, ਜਿਸ ‘ਚ ਸਾਡੇ ਮਤੇ ਨਾਲ ਜੁੜੇ 11 ਬਿੰਦੂਆਂ ਦਾ ਜ਼ਿਕਰ ਹੈ। ਗੱਲਬਾਤ ਜਾਰੀ ਰਹੇਗੀ।’ ਨਾਨਾਯਕਾਰਾ ਤੇ 41 ਹੋਰ ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਸੱਤਾਧਾਰੀ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ, ਪਰ ਵਿਰੋਧੀ ਧਿਰ ‘ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ।

ਆਜ਼ਾਦ ਸਮੂਹ ਦੇ ਇਕ ਹੋਰ ਮੈਂਬਰ ਅਨੁਰਾ ਯਾਪਾ ਨੇ ਰਾਜਪਕਸ਼ੇ ਨਾਲ ਬੈਠਕ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨ ਦੀ ਮੌਜੂਦਗੀ ‘ਚ ਮੁੱਖ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰਰੇਮਦਾਸਾ ਨਾਲ ਮੁਲਾਕਾਤ ਕੀਤੀ ਸੀ। ਯਾਪਾ ਨੇ ਕਿਹਾ, ‘ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ।’ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੇ ਬਾਕੀ 26 ਮੈਂਬਰਾਂ ਦੀ ਨਿਯੁਕਤੀ ‘ਚ ਹੋਰ ਦੇਰੀ ਹੋ ਸਕਦੀ ਹੈ। ਪਿਛਲੇ ਹਫ਼ਤੇ ਪੂਰੀ ਕੈਬਨਿਟ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਰਾਜਪਕਸ਼ੇ ਨੇ ਸਿਰਫ਼ ਚਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ।

ਦੂਜੇ ਪਾਸੇ, ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਇਹ ਨਵੀਂ ਪੀੜ੍ਹੀ ਹੈ, ਜੋ ਇੱਥੇ ਵਿਰੋਧ ਕਰ ਰਹੀ ਹੈ। ਅਸੀਂ ਪਿਛਲੇ 74 ਸਾਲਾਂ ‘ਚ ਸਾਰੀਆਂ ਸਿਆਸੀ ਗ਼ਲਤੀਆਂ ਲਈ ਜਵਾਬਦੇਹੀ ਚਾਹੁੰਦੇ ਹਨ।’ ਮੰਨਿਆ ਜਾ ਰਿਹਾ ਹੈ ਕਿ 13-14 ਅਪ੍ਰਰੈਲ ਨੂੰ ਰਾਸ਼ਟਰੀ ਨਵੇਂ ਸਾਲ ‘ਤੇ ਲੋਕ ਰਾਜਧਾਨੀ ਕੋਲੰਬੋ ਦੇ ਬਾਹਰੀ ਇਲਾਕਿਆਂ ‘ਚ ਇਕੱਤਰ ਹੋਣਗੇ। ਦੇਸ਼ ਦੇ ਕੁਝ ਹਿੱਸਿਆਂ ‘ਚ ਗੋਤਬਾਇਆ ਦੀ ਹਮਾਇਤ ‘ਚ ਵੀ ਲੋਕ ਇਕੱਤਰ ਹੋਏ। ਉਨ੍ਹਾਂ ਨੇ ਰਾਜਪਕਸ਼ੇ ਪਰਿਵਾਰ ਨੂੰ ਸੱਤਾ ‘ਚ ਬਣੇ ਰਹਿਣ ਦੀ ਅਪੀਲ ਕੀਤੀ।

ਏਐੱਨਆਈ ਮੁਤਾਬਕ, ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰਰੇਮਦਾਸਾ ਨੇ ਪਾਕਿਸਤਾਨ ਦੀ ਤਰ੍ਹਾਂ ਬੇਭਰੋਸਗੀ ਮਤੇ ਦੇ ਸ਼ੰਕੇ ਖ਼ਾਰਜ ਕਰਦਿਆਂ ਕਿਹਾ ਕਿ ਉਹ ਸ੍ਰੀਲੰਕਾ ਦੀ ਮੌਜੂਦਾ ਸਰਕਾਰ ਨੂੰ ਬਦਲਣ ਲਈ ਸੰਵਿਧਾਨਿਕ ਵਿਵਸਥਾਵਾਂ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ, ‘ਪਾਕਿਸਤਾਨ ਦੀ ਆਪਣੀ ਲੋਕਤੰਤਰੀ ਵਿਵਸਥਾ ਹੈ ਤੇ ਸਾਡੀ ਆਪਣੀ। ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਦਾ ਪਾਲਣ ਕਰਾਂਗੇ।’ ਪ੍ਰਰੇਮਦਾਸਾ ਨੇ ਇਸ ਮੁਸ਼ਕਲ ਘੜੀ ‘ਚ ਪੂਰੀ ਦੁਨੀਆ ਨੂੰ ਸ੍ਰੀਲੰਕਾ ਦੀ ਮਦਦ ਕਰਨ ਦੀ ਅਪੀਲ ਕੀਤੀ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor