International

ਸ਼ਹਿਬਾਜ਼ ਬਣੇ ਪਾਕਿ ਦੇ 23ਵੇਂ ਪ੍ਰਧਾਨ ਮੰਤਰੀ: ਸ਼ਰੀਫ਼ ਭਰਾਵਾਂ ਦੇ ਭਾਰਤ ‘ਚ ਜੱਦੀ ਪਿੰਡ ਵਿਖੇ ਜਸ਼ਨਾਂ ਦਾ ਮਹੌਲ !

ਇਸਲਾਮਾਬਾਦ – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਸੋਮਵਾਰ ਨੂੰ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਹੋਈ। ਸ਼ਾਹਬਾਜ਼ ਸ਼ਰੀਫ਼ ਨੂੰ ਨਵਾਂ ਵਜ਼ੀਰ-ਏ-ਆਜ਼ਮ ਚੁਣਿਆ ਗਿਆ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਾਰੇ ਸੰਸਦ ਮੈਂਬਰਾਂ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣਾ ਅਸਤੀਫਾ ਸਪੀਕਰ ਨੂੰ ਸੌਂਪ ਦਿੱਤਾ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੂੰ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ‘ਚ ਬਿਨਾਂ ਵਿਰੋਧ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਵਿਰੋਧੀ ਉਮੀਦਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਮੈਂਬਰ ਨੈਸ਼ਨਲ ਅਸੈਂਬਲੀ ਤੋਂ ਅਸਤੀਫਾ ਦੇ ਰਹੇ ਹਨ ਅਤੇ ਚੋਣਾਂ ਦਾ ਬਾਈਕਾਟ ਕਰਕੇ ਸਦਨ ਤੋਂ ਵਾਕਆਊਟ ਕਰ ਗਏ। ਕੁਰੈਸ਼ੀ ਦੇ ਬਾਈਕਾਟ ਤੋਂ ਬਾਅਦ ਸ਼ਾਹਬਾਜ਼ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਅਤੇ ਇਸ ਤਰ੍ਹਾਂ ਉਹ ਬਿਨਾਂ ਮੁਕਾਬਲਾ ਚੁਣੇ ਗਏ। ਕੁਰੈਸ਼ੀ ਵੱਲੋਂ ਵੋਟਿੰਗ ਦਾ ਬਾਈਕਾਟ ਅਚਾਨਕ ਨਹੀਂ ਸੀ। ਪੀਟੀਆਈ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੇਕਰ ਸ਼ਾਹਬਾਜ਼ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੇ ਸਾਰੇ ਮੈਂਬਰ ਸਦਨ ਤੋਂ ਅਸਤੀਫਾ ਦੇ ਦੇਣਗੇ। ਇਮਰਾਨ ਨੇ ਨੈਸ਼ਨਲ ਅਸੈਂਬਲੀ ਤੋਂ ਅਸਤੀਫਾ ਦਿੰਦੇ ਹੋਏ ਕਿਹਾ ਕਿ ਉਹ ‘ਚੋਰਾਂ’ ਨਾਲ ਨਹੀਂ ਬੈਠ ਸਕਦੇ।

ਸ਼ਾਹਬਾਜ਼ ਨੇ ਐਲਾਨ ਕੀਤਾ ਕਿ ਸੰਸਦ ਦੀ ਸੁਰੱਖਿਆ ਕਮੇਟੀ ਨੂੰ ਫੌਜ ਦੇ ਕਰਮਚਾਰੀਆਂ, ਨੌਕਰਸ਼ਾਹਾਂ, ਆਈਐੱਸਆਈ ਮੁਖੀ, ਵਿਦੇਸ਼ ਸਕੱਤਰ ਅਤੇ ਰਾਜਦੂਤ ਦੀ ਮੌਜੂਦਗੀ ‘ਚ ਧਮਕੀ ਪੱਤਰ ਬਾਰੇ ਸੂਚਿਤ ਕੀਤਾ ਜਾਵੇਗਾ, ਜਿਸ ਨੇ ਇਸਨੂੰ ਲਿਖਿਆ ਸੀ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਪਿੱਛੇ ਕੋਈ ਵਿਦੇਸ਼ੀ ਸਾਜ਼ਿਸ਼ ਸੀ ਤਾਂ ਉਹ ਤੁਰੰਤ ਅਹੁਦਾ ਛੱਡ ਦੇਣਗੇ।

ਸ਼ਰੀਫ਼ ਭਰਾਵਾਂ ਦੇ ਭਾਰਤ ‘ਚ ਜੱਦੀ ਪਿੰਡ ਵਿਖੇ ਜਸ਼ਨਾਂ ਦਾ ਮਹੌਲ 

ਪਾਕਿਸਤਾਨ ਵਿਚਲੇ ਲਹਿੰਦੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣਨ ‘ਤੇ ਅੰਮ੍ਰਿਤਸਰ ਦੇ ਜੰਡਿਆਲਾ ਕੋਲ ਪੈਂਦੇ ਪਿੰਡ ਜਾਤੀ ਉਮਰਾਂ ਵਿਚ ਇਸ ਵੇਲੇ ਜਸ਼ਨਾਂ ਦਾ ਮਾਹੌਲ ਹੈ। ਸ਼ਰੀਫ਼ ਭਰਾਵਾਂ ਦੇ ਜੱਦੀ ਪਿੰਡ ਅੰਮ੍ਰਿਤਸਰ ਨੇੜਲੇ ਜੰਡਿਆਲਾ ਦੇ ਜਾਤੀ ਉਮਰਾ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਸ਼ਹਿਬਾਜ਼ ਸ਼ਰੀਫ ਦਾ ਪੁਸ਼ਤੈਨੀ ਘਰ ਸੀ, ਜਿਸਦੇ ਉੱਤੇ ਇਸ ਵੇਲੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ, ਅੱਜ ਪਿੰਡ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਗਈ ਹੈ। ਸ਼ਹਿਬਾਜ਼ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣ ਜਾਣ ‘ਤੇ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤ ਹੀ ਵਧੀਆ ਹੋਣਗੇ। ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 2013 ਦੇ ਵਿਚ ਸ਼ਹਿਬਾਜ਼ ਸ਼ਰੀਫ ਆਪਣੇ ਜੱਦੀ ਪਿੰਡ ਜਾਤੀ ਉਮਰਾ ਵਿਚ ਆਏ ਸੀ ਅਤੇ ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਦੇ ਦਾਦਾ ਦਾ ਘਰ ਹੁੰਦਾ ਸੀ ਤੇ ਸ਼ਹਿਬਾਜ਼ ਸ਼ਰੀਫ ਦੇ ਦਾਦਾ ਦੀ ਕਬਰ ਵੀ ਇੱਥੇ ਬਣੀ ਹੋਈ ਹੈ। ਜਿਸ ‘ਤੇ ਉਹ ਚਾਦਰ ਚੜ੍ਹਾਉਣ ਲਈ ਆਏ ਸੀ ਇਸ ਕਰਕੇ ਅੱਜ ਪਿੰਡ ਵਾਲਿਆਂ ‘ਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ।

ਵਰਨਣਯੋਗ ਹੈ ਕਿ ਸ਼ਹਿਬਾਜ਼ ਸ਼ਰੀਫ਼ ਦੇ ਵੱਡੇ ਭਰਾ ਨਵਾਜ਼ ਸ਼ਰੀਫ਼ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੁੰਦਿਆਂ, ਉਹਨਾਂ ਅਚਾਨਕ ਬਰਖਾਸਤਗੀ ਅਤੇ ਜਲਾਵਤਨੀ ਦੇ ਵੇਲੇ ਵੀ ਪਿੰਡ ਦੇ ਲੋਕਾਂ ਨਵਾਜ਼ ਸ਼ਰੀਫ਼ ਦੀ ਜਾਨ ਦੀ ਸਲਾਮਤੀ ਲਈ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਗਏ ਸਨ।

Related posts

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

editor

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

editor

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor