Articles Culture

ਸੱਤ ਪਾਲ ਡੱਗੀ ਵਾਲਾ

ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾਂ ਹਾਂ, ਜਦੋਂ ਕੱਪੜਾ ਵੇਚਣ ਲਈ ਡੱਗੀ ਵਾਲੇ ਪਿੰਡਾਂ ਵਿੱਚ ਫੇਰੀ ਲਾਉਣ ਜਾਂਦੇ ਸੀ। ਸਾਡੇ ਪਿੰਡ ਸ਼ਹਿਰੋ ਸਤ ਪਾਲ ਡੱਗੀ ਵਾਲਾ ਕੱਪੜਾ ਵੇਚਣ ਆਉਂਦਾ ਸੀ, ਜਿਸ ਨੇ ਮਲੇਸ਼ੀਏ ਦੀ ਚਾਦਰ ਵਿੱਚ ਕੱਪੜਿਆਂ ਦੀ ਡੱਗੀ ਬੰਨ ਪਿਛਲੇ ਪਾਸੇ ਕੈਰੀਅਰ ਦੇ ਵਿੱਚ ਰੱਖ ਕੇ ਮਜ਼ਬੂਤ ਰੱਸੀ ਨਾਲ ਬੰਨੀ ਹੁੰਦੀ ਸੀ। ਕੱਪੜਾ ਮਿਣਤੀ ਕਰਣ ਵਾਲਾ ਗੱਜ ਸਾਈਕਲ ਦੀ ਚੈਨ ਦੇ ਕਵਰ ਦੇ ਨਾਲ ੜਾਇਆ ਹੁੰਦਾ ਸੀ। ਉਸ ਸਮੇ ਟੈਰਾਲੀਨ ਦੀ ਬੁਸ਼ਟਰ ਤੇ ਫਾਂਟਾ ਵਾਲੇ ਕੱਪੜਿਆਂ ਦਾ ਆਮ ਰਿਵਾਜ ਸੀ। ਸ਼ਾਮ ਨੂੰ ਸਤਪਾਲ ਡੱਗੀ ਵਾਲਾ ਕੱਪੜਾ ਵੇਚਣ ਤੋਂ ਬਾਅਦ ਡੱਗੀ ਸਾਡੇ ਘਰ ਛੱਡ ਜਾਂਦਾ ਸੀ। ਵਿਹਲੇ ਕੁਵੇਲੇ ਰੋਟੀ ਵੀ ਸਾਡੇ ਘਰੋਂ ਖਾ ਲੈਂਦਾ ਸੀ। ਇੱਕ ਕਿਸਮ ਦਾ ਸਾਡੇ ਘਰ ਦਾ ਮੈਂਬਰ ਹੀ ਸੀ। ਅਗਲੇ ਦਿਨ ਆਕੇ ਡੱਗੀ ਲੈਕੇ ਨਜ਼ਦੀਕ ਪਿੰਡਾਂ ਵਿੱਚ, ਪਿੰਡ ਵਾਈਜ ਵਾਰੀ ਸਿਰ ਫੇਰੀ ਲਾਉਂਦਾ ਸੀ। ਸੁਵਾਣੀਆ ਸਾਡੇ ਘਰ ਦੇ ਨਜ਼ਦੀਕ ਹੀ ਬੋਹੜ ਥੱਲੇ ਇਕੱਠੀਆਂ ਹੋ ਸਤਪਾਲ ਡੱਗੀ ਵਾਲੇ ਕੋਲੋ ਡੱਗੀ ਖਲਵਾ ਕੇ ਪੂਰੀ ਛਾਣ ਬੀਣ ਕਰ ਕੇ ਸੂਟ ਪਸੰਦ ਕਰ ਲੈਂਦੀਆਂ ਸਨ। ਜ਼ਿਆਦਾ ਤਰ ਸੂਟ ਪਾਪਲੀਨ ਤੇ ਸੂਤੀ ਹੁੰਦੇ ਸਨ। ਸੁਵਾਣੀਆ ਨਾਲੇ ਕੱਪੜੇ ਪਸੰਦ ਕਰੀ ਜਾਂਦੀਆਂ ਸਨ ਤੇ ਇੱਕ ਦੂਸਰੀ ਨਾਲ ਹਾਸਾ ਠੱਠਾ ਮਖੌਲ ਵੀ ਕਰੀ ਜਾਂਦੀਆਂ ਸਨ। ਕਿਸੇ ਵੇਲੇ ਕੱਪੜੇ ਉਧਾਰ ਵੀ ਕਰ ਲੈਂਦੀਆਂ ਸਨ, ਪਰ ਉਹ ਉਧਾਰ ਕਦੀ ਮਰਦਾ ਨਹੀ ਸੀ। ਸਤਪਾਲ ਡੱਗੀ ਵਾਲੇ ਨੂੰ ਯਕੀਨ ਹੁੰਦਾ ਸੀ ਕੇ ਉਸ ਦੇ ਪੈਸੇ ਮਰਨ ਗੇ ਨਹੀ। ਸਾਡੀ ਬੀਜੀ ਸਾਡੇ ਵਾਸਤੇ ਇੱਕੋ ਥਾਨ ਵਿੱਚ ਇੱਕੋ ਰੰਗ ਦੇ ਕੱਪੜੇ ਖ੍ਰੀਦ ਲੈਂਦੀ ਸਨ। ਸਕੂਲ ਦੀ ਵਰਦੀ ਦਾ ਕੱਪੜਾ ਵੀ ਸਤਪਾਲ ਡੱਗੀ ਵਾਲੇ ਕੋਲ ਮਿਲ ਜਾਂਦਾ ਸੀ। ਜੋ ਬੀਜੀ ਵਰਦੀ ਵੀ ਇੱਕੋ ਥਾਨ ਵਿੱਚੋਂ ਲੈ ਲੈਂਦੇ ਸੀ। ਉਸ ਵੇਲੇ ਖ਼ਾਕੀ ਪੈਂਟ ਤੇ ਚਿੱਟੀ ਕਮੀਜ਼ ਵਰਦੀ ਲੱਗੀ ਹੁੰਦੀ ਸੀ। ਸਾਡੇ ਭਾਪਾ ਜੀ ਆਲਾ ਦਰਜੇ ਦੇ ਦਰਜੀ ਸਨ। ਉਹ ਸਾਰਿਆ ਸਾਡੇ ਭਰਾਵਾਂ ਨੂੰ ਫਾਂਟਾਂ ਵਾਲੇ ਪੰਜਾਮੇ ਤੇ ਟੈਰਾਲੀਨ ਦੀਆਂ ਬੁਰਸ਼ਟਾ ਤੇ ਸਕੂਲ ਦੀ ਵਰਦੀ ਸੀਂਅ ਦਿੰਦੇ ਸੀ। ਜੋ ਅਸੀ ਫਾਂਟਾਂ ਵਾਲਾ ਪੰਜਾਮਾ ਤੇ ਟੈਰਾਲੀਨ ਦੀ ਕਮੀਜ਼ ਪਾਕੇ ਪੜ੍ਹੇ ਟੌਰ ਨਾਲ ਛੁੱਟੀਆਂ ਵਿੱਚ ਖੁਸ਼ੀ ਖੁਸ਼ੀ ਨਾਨਕੇ ਘਰ ਜਾਂਦੇ ਸੀ। ਜੇ ਗੱਲ ਹੁਣ ਦੀ ਕਰੀਏ ਬੱਚੇ ਰੈਡੀਮੇਡ ਤੇ ਟੈਰੀਕਾਟ ਦੇ ਵਧੀਆ ਵਧੀਆ ਬਰਾਂਡ ਦੇ ਕੱਪੜੇ ਮਹਿੰਗੇ ਤੋਂ ਮਹਿੰਗੇ ਪਸੰਦ ਕਰਦੇ ਹਨ, ਮਾੜਾ ਕੱਪੜਾ ਉਨ੍ਹਾਂ ਦੇ ਨੱਕ ਤੇ ਨਹੀਂ ਚੜਦਾ। ਔਨ ਲਾਈਨ ਹੀ ਆਰਡਰ ਦੇਕੇ ਲੈ ਲੈਦੇ ਹਨ। ਅੱਜ ਵੀ ਅਸੀ ਕਿਸੇ ਵੇਲੇ ਜਦੋ ਸਾਰੇ ਭਰਾ ਇਕੱਠੇ ਹੁੰਦੇ ਹਾਂ ਸਤਪਾਲ ਡੱਗੀ ਵਾਲਾ ਭਾਵੇ ਦੁੰਨੀਆਂ ਤੋਂ ਅੱਜ ਤੋਂ ਕਈ ਸਾਲਾ ਦਾ ਰੁਖਸਤ ਹੋ ਗਿਆ ਹੈ, ਭਾਵੇ ਉਹ ਰਿਸਤੇ ਵਿੱਚ ਸਾਡਾ ਕੁੱਛ ਨਹੀ ਸੀ ਲਗਦਾ। ਉਸ ਨਾਲ ਇੱਕ ਭਾਈਚਾਰਕ ਦਿੱਲੀ ਸਾਝ ਸੀ। ਉਸ ਦੀਆਂ ਗੱਲਾ ਕਰ ਕੇ ਅੱਜ ਵੀ ਯਾਦ ਉਸ ਨੂੰ ਕਰਦੇ ਹਾਂ। ਹੁਣ ਤਾਂ ਖੂੰਨ ਵੀ ਸਫੈਦ ਹੋ ਗਏ ਹਨ। ਪੈਸੇ ਦੀ ਦੌੜ ਲੱਗੀ ਹੈ। ਪੁਰਾਣਾ ਸਭਿਆਚਾਰ ਵਿਰਸਾ ਅਲੋਪ ਹੋ ਗਿਆ ਹੈ। ਇਸ ਦੇ ਨਾਲ ਡੱਗੀ ਵਾਲੇ ਵੀ ਅਲੋਪ ਹੋ ਗਏ ਹਨ।

– ਗੁਰਮੀਤ ਸਿੰਘ ਵੇਰਕਾ ਐਪਏ, ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin