ਬੈਂਗਲੁਰੂ – ਕਰਨਾਟਕ ਵਿੱਚ ਹਿਜਾਬ ਵਿਵਾਦ ਵਿੱਚ ਇੱਕ ਕਾਲਜ ਦੀਆਂ ਛੇ ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥਣਾਂ ‘ਤੇ ਹਿਜਾਬ ਮਾਮਲੇ ‘ਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਏਜੰਸੀ ਮੁਤਾਬਕ ਇਹ ਕੁੜੀਆਂ ਹਿਜਾਬ ਪਾ ਕੇ ਕਲਾਸ ਰੂਮ ਵਿੱਚ ਪਹੁੰਚੀਆਂ ਸਨ।
ਸਾਰੀਆਂ ਵਿਦਿਆਰਥਣਾਂ ਉਪੀਨਨਗਾਡੀ ਦੇ ਗਰੇਡ ਕਾਲਜ ਦੀਆਂ ਹਨ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਮੁਅੱਤਲੀ ਦੀ ਮਿਆਦ ਕੱਲ੍ਹ ਖਤਮ ਹੋ ਰਹੀ ਹੈ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਜਮਾਤਾਂ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।