International

34 ਸਾਲ ਦੇ ਗੈਬਰੀਅਲ ਅਟਲ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ

ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਗੈਬਰੀਅਲ ਅਟਲ ਨੂੰ ਮੈਕਰੋਨ ਦੇ ਕਰੀਬੀ ਸਾਥੀਆਂ ’ਚ ਗਿਣਿਆ ਜਾਂਦਾ ਹੈ। ਗੈਬਰੀਅਲ ਅਟਲ ਕੋਵਿਡ ਮਹਾਂਮਾਰੀ ਦੌਰਾਨ ਸਰਕਾਰ ਦੇ ਬੁਲਾਰੇ ਵਜੋਂ ਉਭਰੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ। ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਹੋਣ ਤੋਂ ਇਲਾਵਾ, ਗੈਬਰੀਅਲ ਅਟਲ ਖੁੱਲ੍ਹੇਆਮ ਸਮਲਿੰਗੀ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਵੀ ਹੋਣਗੇ।ਗੈਬਰੀਅਲ ਹੁਣ ਸਾਬਕਾ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਦੀ ਥਾਂ ਲੈਣਗੇ। ਮੈਕਰੌਨ ਨੇ ਵੀ ਗ੍ਰੇਬੀਅਲ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਕੇ ਆਪਣੀ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕੀਤਾ ਹੈ।ਐਲੀਜ਼ਾਬੈਥ ਬੋਰਨ ਨੇ ਕੁਝ ਵਿਦੇਸ਼ਾਂ ਨੂੰ ਵਾਪਸ ਸਵਦੇਸ਼ ਭੇਜਣ ਦੇ ਸਿਲਸਿਲੇ ਵਿੱਚ ਸਰਕਾਰ ਦੀਆਂ ਸ਼ਕਤੀਆਂ ਵਧਾਉਣ ਸਬੰਧੀ ਵਿਵਾਦਾਂ ਵਾਲੇ ਇਮੀਗ੍ਰੇਸ਼ਨ ਕਾਨੂੰਨ ਅਤੇ ਹੋਰ ਕਦਮਾਂ ’ਤੇ ਹਾਲੀਆ ਸਿਆਸੀ ਤਣਾਅ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਇਸ ਕਾਨੂੰਨ ਨੂੰ ਰਾਸ਼ਟਰਪਤੀ ਮੈਕ੍ਰੋਂ ਦਾ ਸਮਰਥਨ ਹਾਸਲ ਹੈ। ਮੈਕ੍ਰੋਂ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਮਈ 2022 ਵਿੱਚ ਬੋਰਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਹ ਫਰਾਂਸ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਸੀ।ਗੈਬਰੀਅਲ ਅਟਲ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਯੂਰਪੀ ਸੰਸਦ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਦੂਜੇ ਫ਼ਤਵੇ ਵਿੱਚ ਨਵੀਂ ਜਾਨ ਪਾਉਣਾ ਚਾਹੁੰਦੇ ਹਨ। ਮੈਕ੍ਰੋਂ ਹੁਣ ਸਰਕਾਰ ਵਿੱਚ ਨਵੀਂ ਜਾਨ ਪਾਉਣ ਲਈ ਅਟਲ ਨਾਲ ਹੱਥ ਮਿਲਾ ਸਕਦੇ ਹਨ। 2022 ਵਿੱਚ ਪੂਰਨ ਬਹੁਮਤ ਗੁਆਉਣ ਤੋਂ ਬਾਅਦ ਮੈਕ੍ਰੋਂ ਇੱਕ ਅਜਿਹੇ ਨੇਤਾ ਦੀ ਤਲਾਸ਼ ਕਰ ਰਹੇ ਸਨ ਜੋ ਸਰਕਾਰ ਨਾਲ ਬਿਹਤਰ ਤਾਲਮੇਲ ਬਣਾਈ ਰੱਖਦੇ ਹੋਏ ਆਪਣੀ ਪਾਰਟੀ ਨੂੰ ਮਜ਼ਬੂਤ ਕਰੇ।ਗੈਬਰੀਅਲ ਅਟਲ ਦੇ ਨਾਂ ਦਾ ਐਲਾਨ ਕਰਨ ਵਾਲੇ ਫਰਾਂਸ ਦੇ ਸੰਸਦ ਮੈਂਬਰ ਪੈਟਰਿਕ ਵਿਗਨਲ ਨੇ ਕਿਹਾ ਹੈ ਕਿ ਗੈਬਰੀਅਲ ਅਟਲ ਕੁਝ ਹੱਦ ਤੱਕ 2017 ਦੇ ਮੈਕ੍ਰੋਂ ਵਰਗੇ ਹਨ।

Related posts

ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

editor

ਸਹਾਇਤਾ ਸਮੱਗਰੀ ਲੈ ਕੇ ਟਰੱਕ ਪਹੁੰਚੇ ਗਾਜ਼ਾ ਪੱਟੀ : ਯੂ.ਐਸ ਆਰਮੀ

editor

ਸਾਲ 2024 ’ਚ ਭਾਰਤ ਕਰੇਗਾ ਲਗਪਗ 7 ਫ਼ੀਸਦੀ ਨਾਲ ਆਰਥਿਕ ਵਿਕਾਸ: ਯੂਐਨ ਮਾਹਿਰ

editor