Australia

ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ ਅਸਫਲ ਹੋਣ ਦੀ ਦਰ ਵਧੀ

ਕੈਨਬਰਾ – ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ ਵਿਚ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਵਿਚ ਅਸਫਲ ਹੋਣ ਦੀ ਦਰ ਵਧੀ ਹੈ। ਮਈ 2022 ਵਿਚ ਲੇਬਰ ਪਾਰਟੀ ਨੇ ਦੇਸ਼ ਦੀ ਸੱਤਾ ਸੰਭਾਲੀ। ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਦੇ ਨਾਗਰਿਕਤਾ ਟੈਸਟ ਵਿਚ ਅਸਫਲ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਬੁੱਧਵਾਰ ਨੂੰ ਨਵੇਂ ਅੰਕੜਿਆਂ ਦਾ ਖੁਲਾਸਾ ਹੋਇਆ ਹੈ।ਰਿਪੋਰਟ ਮੁਤਾਬਕ ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਮਈ 2022 ਦੀਆਂ ਆਮ ਚੋਣਾਂ ਅਤੇ ਅਗਸਤ 2023 ਦੇ ਵਿਚਕਾਰ ਨਾਗਰਿਕਤਾ ਦੇ ਟੈਸਟ ਦੇਣ ਵਾਲੇ 288,603 ਲੋਕਾਂ ਵਿੱਚੋਂ, 101,000 ਤੋਂ ਵੱਧ 35 ਪ੍ਰਤੀਸ਼ਤ ਦੀ ਦਰ ਨਾਲ ਫੇਲ ਹੋਏ। ਤੁਲਨਾਤਮਕ ਤੌਰ ‘’ਤੇ 2017 ਅਤੇ 2021 ਦੇ ਵਿਚਕਾਰ 684,208 ਟੈਸਟਾਂ ਵਿੱਚੋਂ ਸਿਰਫ 21 ਪ੍ਰਤੀਸ਼ਤ ਹੀ ਫੇਲ੍ਹ ਹੋਏ।ਟੈਸਟ ਵਿੱਚ ਅਸਫਲ ਰਹਿਣ ਨਾਲ ਕਿਸੇ ਵਿਅਕਤੀ ਦੇ ਸਥਾਈ ਵੀਜ਼ਾ ਜਾਂ ਰਿਹਾਇਸ਼ੀ ਸਥਿਤੀ ‘’ਤੇ ਕੋਈ ਅਸਰ ਨਹੀਂ ਪੈਂਦਾ ਪਰ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਨੇ ਕਿਹਾ,”ਸਰਕਾਰ ਮੰਨਦੀ ਹੈ ਕਿ ਆਸਟ੍ਰੇਲੀਆ ਨਾਗਰਿਕਤਾ ‘’ਤੇ ਬਣਿਆ ਦੇਸ਼ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਨਾਗਰਿਕਤਾ ਟੈਸਟ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਕਿ ਇਹ ਭਾਈਚਾਰੇ ਦੀਆਂ ਉਮੀਦਾਂ ‘’ਤੇ ਖਰਾ ਉਤਰਦਾ ਹੈ”।ਆਸਟ੍ਰੇਲੀਆਈ ਨਾਗਰਿਕਤਾ ਲਈ ਯੋਗ ਹੋਣ ਲਈ ਇੱਕ ਪ੍ਰਵਾਸੀ ਘੱਟੋ-ਘੱਟ ਚਾਰ ਸਾਲਾਂ ਤੋਂ ਇੱਕ ਵੈਧ ਵੀਜ਼ੇ ‘ਤੇ ਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਪਿਛਲੇ ਚਾਰ ਸਾਲਾਂ ਵਿੱਚ ਕੁੱਲ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਦੇਸ਼ ਤੋਂ ਗੈਰਹਾਜ਼ਰ ਨਾ ਰਿਹਾ ਹੋਵੇ ਅਤੇ ਅਪਲਾਈ ਕਰਨ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਵਿੱਚ 90 ਦਿਨ ਤੋਂ ਵੱਧ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor