Australia

ਜਿਆਦਾਤਰ ਆਸਟ੍ਰੇਲੀਅਨ ਬੂਸਟਰ ਡੋਜ਼ ਲੈਣ ਦੇ ਇੱਛੁਕ

ਕੈਨਬਰਾ  – ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ਵਿਚ ਆਸਟ੍ਰੇਲੀਆ ਵਿੱਚ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 70 ਪ੍ਰਤੀਸ਼ਤ ਤੋਂ ਵੱਧ ਆਸਟ੍ਰੇਲੀਅਨ ਨਾਗਰਿਕ ਬੂਸਟਰ ਡੋਜ਼ ਲੈਣ ਦੇ ਇੱਛੁਕ ਹਨ। ਦੁਨੀਆ ‘ਚ ਕੋਰੋਨਾ ਮਹਾਮਾਰੀ ਦੇ ਨਵੇਂ ਖਤਰਨਾਕ ਰੂਪ ਓਮੀਕਰੋਨ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਇੰਨਾ ਖ਼ੌਫ ਹੈ ਕਿ ਹੁਣ ਉਹਨਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਅਤੇ ਸੁਰੱਖਿਆ ਦੇ ਹੋਰ ਉਪਾਅ ਅਪਣਾਉਣਾ ਨਾਕਾਫੀ ਮਹਿਸੂਸ ਹੋ ਰਿਹਾ ਹੈ।

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ ਐਨ ਯੂ) ਦੇ ਖੋਜੀਆਂ ਨੇ ਵੀਰਵਾਰ ਨੂੰ 3,400 ਤੋਂ ਵੱਧ ਲੋਕਾਂ ਦੇ ਚੱਲ ਰਹੇ ਸਰਵੇਖਣ ਦੇ ਸਭ ਤੋਂ ਤਾਜ਼ਾ ਨਤੀਜੇ ਪ੍ਰਕਾਸ਼ਿਤ ਕੀਤੇ। ਇਸ ਵਿਚ ਪਾਇਆ ਗਿਆ ਕਿ 71.09 ਪ੍ਰਤੀਸ਼ਤ ਲੋਕਾਂ ਨੇ ਬੂਸਟਰ ਡੋਜ਼ ਉਪਲਬਧ ਹੋਣ ‘ਤੇ ਉਸ ਨੂੰ ਲਗਵਾਉਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ। ਸਰਵੇਖਣ ਵਿਚ ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਅਜਿਹੇ ਕਿੰਨੇ ਲੋਕ ਹਨ, ਜੋ ਬੂਸਟਰ ਡੋਜ਼ ਲੈਣ ਤੋਂ ਝਿਜਕ ਰਹੇ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਬੂਸਟਰ ਡੋਜ਼ ਇਸ ਸਮੇਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਸਟ੍ਰੇਲੀਆਈ ਨਾਗਰਿਕਾਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਸਥਾਨਕ ਸਿਹਤ ਵਿਭਾਗ ਮੁਤਾਬਕ ਬੁੱਧਵਾਰ ਤੱਕ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ 93.1 ਪ੍ਰਤੀਸ਼ਤ ਨਾਗਰਿਕਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ, ਜਦੋਂ ਕਿ 88.7 ਪ੍ਰਤੀਸ਼ਤ ਯੋਗ ਲੋਕਾਂ ਨੇ ਦੋਵੇਂ ਡੋਜ਼ਾਂ ਲਗਵਾਈਆਂ ਹਨ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor