Australia

ਨਿਊਜ਼ੀਲੈਂਡ ’ਚ ਇਰਾਨੀ ਮੂਲ ਦੀ ਸਾਂਸਦ ਚੋਰੀ ਮਾਮਲੇ ’ਚ ਫਸੀ-ਪਾਰਟੀ ਨੇ ਜ਼ਿੰਮਵਾਰੀਆਂ ਵਾਪਿਸ ਲਈਆਂ

ਔਕਲੈਂਡ – ਬਹੁਤੀ ਹੋਵੇ ਚਾਹੇ ਹੋਵੇ ਥੋੜ੍ਹੀ ਚੋਰੀ ਤਾਂ ਚੋਰੀ ਮੰਨੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਉਚੇ ਸਥਾਨ ਉਤੇ ਹੋਵੇ ਤਾਂ ਉਹ ਛੋਟੀ ਜਿਹੀ ਗਲਤੀ ਕਰਕੇ ਆਦਰਸ਼ਵਾਦੀ ਬਣਨ ਦੇ ਸਾਰੇ ਰਾਹ ਖੁਦ ਹੀ ਬੰਦ ਕਰ ਬੈਠਦਾ ਹੈ। ਅਜਿਹਾ ਹੀ ਨਿਊਜ਼ੀਲੈਂਡ ਦੇ ਵਿਚ ਅਕਤੂਬਰ ਮਹੀਨੇ ਚੁਣੀ ਗਈ ਇਰਾਨੀ ਮੂਲ ਦੀ ਸਾਂਸਦ ਗਲੋਰਿਜ਼ ਗਹਿਰਾਮਨ ਦੇ ਨਾਲ ਹੋਇਆ ਹੈ ਜੋ ਕਿ ਗ੍ਰੀਨ ਪਾਰਟੀ ਦੀ ਤਰਫ ਤੋਂ ਲਿਸਟ ਮੈਂਬਰ ਪਾਰਲੀਮੈਂਟ ਬਣੀ ਸੀ। ਹੁਣ ਗ੍ਰੀਨ ਪਾਰਟੀ ਵੱਲੋਂ ਉਸਨੂੰ ਦਿੱਤੀਆਂ ਜ਼ਿੰਮਵਾਰੀਆਂ ਜਿਵੇਂ ਕਿ ਨਿਆਂ, ਵਿਦੇਸ਼ੀ ਮਾਮਲੇ, ਰੱਖਿਆ, ਨਸਲੀ ਭਾਈਚਾਰੇ ਅਤੇ ਵਪਾਰ ਸਬੰਧੀ ਮਾਮਲੇ ਵੇਖਣ ਤੋਂ ਹਾਲ ਦੀ ਘੜੀ ਪਾਸੇ ਕਰ ਦਿੱਤਾ ਗਿਆ ਹੈ। ਗ੍ਰੀਨ ਪਾਰਟੀ ਦੀ ਇਸ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਵਕੀਲ ਗੋਲਰਿਜ਼ ਗਹਿਰਾਮਨ ਨੇ ਆਕਲੈਂਡ ਦੇ ਇੱਕ ਕੱਪੜਿਆਂ ਦੇ ਸਟੋਰ (ਬੁਟੀਕ) ਤੋਂ ਕੁਝ ਸਮਾਨ ਚੋਰੀ ਕਰ ਲਿਆ ਸੀ।

Related posts

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ

editor

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor