Bollywood

ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਦੀ ਜਾਂਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਸ਼ੁਰੂ ਕੀਤੀ

ਨਵੀਂ ਦਿੱਲੀ – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਉਰਫ਼ ਰਾਹੁਲ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਹਰਿਆਣਾ ਅਤੇ ਦਿੱਲੀ ਵਿੱਚ ਕਤਲ ਸਮੇਤ ਛੇ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੇ ਸੂਤਰ ਨੇ ਕਿਹਾ,‘ਅਸੀਂ ਮੁਲਜ਼ਮਾਂ ਦੀ ਸੂਹ ਲਗਾ ਰਹੇ ਹਾਂ।’
ਵਿਸ਼ਾਲ ਹਾਲ ਹੀ ’ਚ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਰੋਹਤਕ ’ਚ ਸੱਟੇਬਾਜ਼ ਦੀ ਹੱਤਿਆ ’ਚ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਸਾਲ 29 ਫਰਵਰੀ ਨੂੰ ਰੋਹਤਕ ਵਿੱਚ ਸੜਕ ਕਿਨਾਰੇ ਰੈਸਟੋਰੈਂਟ ਵਿੱਚ ਹੋਏ ਕਤਲ ਵਿੱਚ ਵਿਸ਼ਾਲ ਦੀ ਸ਼ਮੂਲੀਅਤ ਸੀ। ਐਤਵਾਰ ਤੜਕੇ ਅਦਾਕਾਰ ਦੇ ਮੁੰਬਈ ਦੇ ਬਾਂਦਰਾ ਵੈਸਟ ਸਥਿਤ ਘਰ ’ਤੇ ਘੱਟੋ-ਘੱਟ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਗਈਆਂ। ਹੈਲਮੇਟ ਪਹਿਨੇ ਘੱਟੋ-ਘੱਟ ਦੋ ਅਣਪਛਾਤਿਆਂ ਨੇ ਇਹ ਹਮਲਾ ਕੀਤਾ।

Related posts

ਸ਼ਬਾਨਾ ਆਜ਼ਮੀ ‘ਫ੍ਰੀਡਮ ਆਫ ਦ ਸਿਟੀ ਆਫ਼ ਲੰਡਨ’ ਐਵਾਰਡ ਨਾਲ ਸਨਮਾਨਤ

editor

ਧੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਰੈੱਡ ਕਾਰਪੇਟ ’ਤੇ ਉਤਰੀ ਐਸ਼ਲੇ ਬੇਨਸਨ

editor

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ

editor