Punjab

ਤੇਜ਼ ਬਾਰਿਸ਼ ਤੇ ਗੜ੍ਹੇਮਾਰੀ ਨੇ ਗਰਮੀ ਤੋਂ ਦਿਵਾਈ ਰਾਹਤ, ਪਰ ਪੱਕੀ ਫ਼ਸਲ ਦੇ ਨੁਕਸਾਨ ਡਰੋਂ ਕਿਸਾਨਾਂ ਦੇ ਚਿਹਰੇ ਮੁਰਝਾਏ

ਗੁਰਦਾਸਪੁਰ – ਪੰਜਾਬ ਦੇ ਕਈ ਇਲਾਕਿਆਂ ’ਚ ਬਦਲੇ ਮੌਸਮ ਨੇ ਇਕ ਵਾਰੀ ਮੁੜ ਕਿਸਾਨਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀਆ ਦੀ ਲਕੀਰਾਂ ਖਿੱਚ ਦਿੱਤੀਆ ਹਨ। ਜਾਣਕਾਰੀ ਅਨੁਸਾਰ ਇਕ ਦਮ ਤੇਜ਼ ਬਾਰਿਸ਼ ਨੇ ਜਿਥੇ ਕਿਸਾਨਾਂ ਨੂੰ ਚਿੰਤਾ ’ਚ ਡੋਬ ਦਿੱਤਾ ਹੈ, ਉਥੇ ਹੀ ਕੁਝ ਇਲਾਕਿਆਂ ਅੰਦਰ ਤੇਜ਼ ਬਾਰਿਸ਼ ਦੇ ਨਾਲ ਹੋਈ ਗੜ੍ਹੇਮਾਰੀ ਨੇ ਤਾਪਮਾਨ ਵੀ ਹੇਠਾਂ ਸੁੱਟ ਦਿੱਤਾ ਹੈ।ਮੌਸਮ ਦੇ ਇਸ ਬਦਲ ਰਹੇ ਰੁਖ਼ ਕਾਰਨ ਕਿਸਾਨ ਵਰਗ ਨੂੰ ਭਾਰੀ ਮਾਰ ਹੇਠਾਂ ਆਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਬਿਲਕੁਲ ਸਿਰ ’ਤੇ ਆਈ ਹੋਈ ਹੈ, ਪਰ ਮੌਸਮ ਦੇ ਬਦਲਣ ਕਾਰਨ ਕਿਸਾਨਾਂ ਨੂੰ ਮੁੜ ਪ੍ਰੇਸ਼ਾਨੀ ਦੇ ਆਲਮ ਵਿਚ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਤੇਜ਼ ਹਨੇਰੀ ਕਾਰਨ ਪਹਿਲਾ ਹੀ ਕਣਕ ਦੀ ਫਸਲ ਜ਼ਮੀਨ ’ਤੇ ਡਿੱਗ ਗਈ ਹੈ, ਜਿਸ ਕਾਰਨ ਝਾੜ ’ਤੇ ਕੁਝ ਹੱਦ ਤਕ ਅਸਰ ਵੇਖਿਆ ਜਾ ਸਕਦਾ ਹੈ, ਪਰ ਅੱਜ ਫਿਰ ਬਾਰਿਸ਼ ਅਤੇ ਤੇਜ਼ ਹਨੇਰੀ ਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਚਿੰਤਿਤ ਕਰ ਦਿੱਤਾ ਹੈ। ਜੇਕਰ ਹੁਣ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਇਸ ਨਾਲ ਕਣਕ ਦੀ ਫਸਲ ’ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ ਅਤੇ ਪਸ਼ੂਆਂ ਦੀ ਤੂੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨਾਂ ਕਿਹਾ ਕਿਸਾਨਾਂ ਨੇ ਹਜ਼ਾਰਾਂ ਰੁਪਏ ਦੀ ਲਾਗਤ ਲਾ ਕੇ ਫਸਲ ਸਿਰੇ ਚਾੜੀ ਹੁੰਦੀ ਹੈ, ਜੇਕਰ ਪੱਕਣ ਸਮੇਂ ਮੌਸਮ ਦੀ ਮਾਰ ਪੈ ਜਾਵੇ ਤਾਂ ਕਿਸਾਨਾਂ ਨੂੰ ਦੋਹਰੀ ਮਾਰ ਹੇਠਾਂ ਆਉਣਾ ਲਈ ਮਜਬੂਰ ਹੋਣਾ ਪੈਂਦਾ ਹੈ।

Related posts

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਕੋਰਾ ਜਵਾਬ ਦਿੰਦਿਆਂ ਸਮਰਥਨ ਦੀ ਅਪੀਲ ਕੀਤੀ ਰੱਦ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ਼ ਦੀ ਸਹੂਲਤ ਵਾਸਤੇ ਡੀ.ਸੀਜ਼ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

editor

ਮਾਨ ਵੱਲੋਂ ਰੋਪੜ ’ਚ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਚੋਣ ਪ੍ਰਚਾਰ

editor