India

ਸ੍ਰੀ ਦਸਮ ਗ੍ਰੰਥ ਸਾਹਿਬ ਦੀ ਦੂਸਰੀ ਸ਼ਬਦਾਰਥ ਪੋਥੀ ਦਾ ਸੰਗਤ ਅਰਪਣ

ਨਾਂਦੇੜ – ਮਾਣਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸ਼ਬਦਾਰਥਾਂ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਚਲ ਰਿਹਾ ਹੈ । ਮਿਤੀ 13 ਅਪ੍ਰੈਲ ਨੂੰ ਵੈਸਾਖੀ ਦੇ ਸ਼ੁਭ ਅਵਸਰ ’ਤੇ ਰਾਤ ਨੂੰ ਕੀਰਤਨ ਸਮਾਗਮ ਸਮੇਂ ਦੂਸਰੀ ਸ਼ਬਦਾਰਥ ਪੋਥੀ ਦਾ ਵਿਮੋਚਨ ਕੀਤਾ ਗਿਆ । ਇਸ ਸਮੇਂ ਸਹਾ, ਜਥੇਦਾਰ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਧੂਪੀਆ ਨੇ ਬੋਲਦਿਆਂ ਹੋਇਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪੋਥੀਆਂ ਰਾਹੀਂ ਘਰ-ਘਰ ਪ੍ਰਚਾਰ ਕਰਕੇ ਸਿੱਖੀ ਦੀ ਪ੍ਰਫੁੱਲਤਾ ਲਈ ਅਗੇਰੇ ਹੋ ਕੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵੈਸਾਖੀ ਦੇ ਸ਼ੁਭ ਅਵਸਰ ’ਤੇ ਸਪੈਸ਼ਲ ਤੌਰ ‘’ਤੇ ਪੰਜ ਪੋਥੀਆਂ ਹਵਾਈ ਸੇਵਾ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੰਗਵਾਈਆਂ ਗਈਆਂ ਹਨ। ਇਸ ਮੌਕੇ ਤੇ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਮੀਤ ਜਥੇਦਾਰ ਜੀ, ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਹੈਡ ਗ੍ਰੰਥੀ, ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ, ਗਿਆਨੀ ਅਵਤਾਰ ਸਿੰਘ ਜੀ ਸ਼ੀਤਲ, ਗਿਆਨੀ ਰਾਜਿੰਦਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਤੇ ਹੋਰ ਸੰਗਤਾਂ ਹਾਜ਼ਰ ਸਨ ।ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਨੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ, ਸਮੂੰਹ ਪੰਜ ਪਿਆਰੇ ਸਾਹਿਬਾਨ ਤੇ ਇਸ ਕਾਰਜ ਵਿੱਚ ਲੱਗੀ ਵਿਦਵਾਨਾਂ ਦੀ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਬਾਕੀ ਰਹਿੰਦੇ ਕਾਰਜ ਲਈ ਗੁਰਦੁਆਰਾ ਬੋਰਡ ਹਮੇਸ਼ਾਂ ਵਚਨਬੱਧ ਹੈ ।

Related posts

ਰਾਜਧਾਨੀ ਦੀਆਂ ਸੜਕਾਂ ’ਤੇ ਨਿਹੰਗ ਸਿੰਘਾਂ ਨੇ ਖੇਡਿਆ ਗਤਕਾ

editor

ਸਮਿ੍ਰਤੀ ਇਰਾਨੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ

editor

ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

editor