Sport

ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਕੀਤਾ ਕਮਾਲ, ਓਲੰਪਿਕ ਕੋਟਾ ਜਿੱਤਿਆ

ਚੰਡੀਗੜ੍ਹ – ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਐਤਵਾਰ ਨੂੰ ਰੀਓ ਡੀ ਜਨੇਰੀਓ, ਬ੍ਰਾਜ਼ੀਲ ਵਿੱਚ ਆਈ.ਐੱਸ.ਐੱਸ.ਐੱਫ ਫਾਈਨਲ ਓਲੰਪਿਕ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤ ਲਈ 20ਵਾਂ ਪੈਰਿਸ 2024 ਓਲੰਪਿਕ ਕੋਟਾ ਹਾਸਲ ਕੀਤਾ। 18 ਸਾਲ ਦੀ ਪਲਕ ਨੇ 217.6 ਦਾ ਸਕੋਰ ਕੀਤਾ। ਅਰਮੀਨੀਆ ਦੀ ਏਲਮੀਰਾ ਕਾਰਪੇਟੀਅਨ ਨੇ 240.7 ਦੇ ਸਕੋਰ ਨਾਲ ਸੋਨ ਤਮਗ਼ਾ ਜਿੱਤਿਆ ਜਦਕਿ ਥਾਈਲੈਂਡ ਦੀ ਕਾਮੋਨਲਾਕ ਸਾਂਚਾ ਨੇ 240.5 ਦੇ ਸਕੋਰ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਸਨਯਮ 176.7 ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਰਹੇ।ਪਲਕ ਦੀ ਫਾਈਨਲ ’ਚ ਸ਼ੁਰੂਆਤ ਚੰਗੀ ਨਹੀਂ ਰਹੀ। ਜਦੋਂ ਕਿ ਓਲੰਪਿਕ ਕੋਟੇ ਲਈ ਮੁਕਾਬਲੇ ਦੀ ਸ਼ੁਰੂਆਤ ’ਚ ਥਾਈਲੈਂਡ ਦੀ ਕਾਮੋਨਲਾਕ ਸਾਂਚਾ ਅਤੇ ਹੰਗਰੀ ਦੀ ਮੇਜਰ ਵੇਰੋਨਿਕਾ ਨੇ ਚੰਗੀ ਲੀਡ ਲੈ ਲਈ। ਹਾਲਾਂਕਿ, ਦਬਾਅ ਦੇ ਬਾਵਜੂਦ, ਪਲਕ ਨੇ ਵਾਪਸੀ ਕੀਤੀ ਅਤੇ ਐਲੀਮੀਨੇਸ਼ਨ ਪੜਾਅ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਵੇਰੋਨਿਕਾ ਨੂੰ ਪੰਜਵੇਂ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ।ਜਦੋਂ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਐਲਮੀਰਾ ਕਰਾਪੇਟੀਅਨ ਨੇ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਲਿਆ ਸੀ, ਇਸ ਲਈ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਸੇਂਚਾ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੀ ਪਲਕ ਨੂੰ ਓਲੰਪਿਕ ਕੋਟਾ ਮਿਲਿਆ। ਪਲਕ ਗੁਲੀਆ ਨੇ ਪਿਛਲੇ ਸਾਲ ਹੋਈਆਂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਜਦਕਿ ਭਾਰਤ ਦੀ ਈਸ਼ਾ ਸਿੰਘ ਨੇ ਚਾਂਦੀ ਦਾ ਤਮਗ਼ਾ ਜਿੱਤਿਆ।

Related posts

ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਕੇਨ ਵਿਲੀਅਮਸਨ ਹੋਣਗੇ ਕਪਤਾਨ

editor

ਭਾਰਤੀ ਔਰਤਾਂ ਨੇ ਉਬੇਰ ਕੱਪ ’ਚ ਕੈਨੇਡਾ ਨੂੰ 4-1 ਨਾਲ ਹਰਾਇਆ

editor

ਭਾਰਤੀ ਦਿਲ ਨਾਲ ਪਾਕਿਸਤਾਨੀ ਆਇਸ਼ਾ ਰਸ਼ਨ ਨੂੰ ਮਿਲੀ ਨਵੀਂ ਜ਼ਿੰਦਗੀ

editor