Articles

ਤੀਰ ਅੰਦਾਜੀ ਖੇਡ ਨੂੰ ਸਮਰਪਿਤ ਕੋਚ ਪਤੀ-ਪਤਨੀ ਅਮਰਿੰਦਰ ਸਿੰਘ ਅਤੇ ਡਾ: ਨਿਸ਼ਾ ਤੋਮਰ

ਲੇਖਕ: ਛਿੰਦਾ ਧਾਲੀਵਾਲ, ਕੁਰਾਈ ਵਾਲਾ

ਮਾਲਵਾ ਖੇਤਰ ਵਿੱਚ ਤੀਰ ਅੰਦਾਜੀ ਖੇਡ ਨੂੰ ਸਮਰਪਿਤ ਮਾਲਵਾ ਸਕੂਲ ਗਿਦੜਬਾਹਾ ਵਿਖੇ ਤੀਰ ਅੰਦਾਜੀ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਦੋਵੇਂ ਪਤੀ ਪਤਨੀ ਕੋਚ ਅਮਰਿੰਦਰ ਸਿੰਘ ਅਤੇ ਡਾ ਨਿਸ਼ਾ ਤੋਮਰ ਜੋ ਤੀਰ ਅੰਦਾਜੀ ਖੇਡ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝਦੇ ਹਨ, ਕੋਚ ਅਮਰਿੰਦਰ ਸਿੰਘ ਅਤੇ ਡਾ ਨਿਸ਼ਾ ਤੋਮਰ ਨੇ ਤੀਰ ਅੰਦਾਜੀ ਖੇਡ ਰਾਹੀ ਪੰਜਾਬ ਦਾ ਨਹੀ ਸਗੋਂ ਪੂਰੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ।  ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਮਾਲਵਾ ਖੇਤਰ ਵਿੱਚ ਤੀਰ ਅੰਦਾਜੀ ਦੀ ਨੀਂਹ ਰੱਖੀ ਅਤੇ ਤੀਰ ਅੰਦਾਜੀ ਰਾਹੀ ਅਨੇਕਾ ਖਿਡਾਰੀ ਪੈਦਾ ਕੀਤੇ , ਜਿਨਾਂ ਨੇ ਮਾਲਵਾ ਖੇਤਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤ। ਜੋ ਮਾਲਵਾ ਸਕੂਲ ਗਿਦੜਬਾਹਾ ਵਿਖੇ ਤੀਰ ਅੰਦਾਜੀ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।  ਅਮਰਿੰਦਰ ਸਿੰਘ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਛੱਤੇਆਣਾ ਵਿਖੇ 12 ਮਈ 1990 ਨੂੰ ਸ: ਗੁਰਮੀਤ ਸਿੰਘ ਦੇ ਘਰ ਹੋਇਆ, ਮਾਤਾ ਪਿਤਾ ਅਤੇ ਪਿੰਡ ਵਾਸੀਆਂ ਨੇ ਕਦੇ ਸੋਚਿਆ ਵੀ ਨਹੀ ਸੀ ਕਿ ਪਿੰਡ ਦੀਆਂ ਗਲੀਆਂ ਵਿਚ ਖੇਡਣ ਵਾਲਾ ਇਹ ਬੱਚਾ ਇੱਕ ਦਿਨ ਪੂਰੀ ਦਨੀਆਂ ਵਿਚ ਧਰੂਹ ਤਾਰੇ ਵਾਂਗ ਚਮਕਦਾ ਨਜ਼ਰ ਆਵੇਗਾ।  ਜਿਨਾਂ ਨੇ ਮੁੱਢਲੀ ਸਿੱਖਿਆ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਤੋਂ ਪ੍ਰਾਪਤ ਕੀਤੀ, 2003 ਵਿੱਚ ਨੌਵੀ ਕਲਾਸ ਵਿੱਚ ਪੜਦਿਆਂ ਤੀਰ ਅੰਦਾਜੀ ਦੀ ਕੋਚਿੰਗ ਕੋਚ ਮਨੋਜ ਕੁਮਾਰ ਤੋਂ ਸ਼ੁਰੂ ਕੀਤੀ, ਤੀਰ ਅੰਦਾਜੀ ਦਾ ਸ਼ੌਕ ਅਮਰਿੰਦਰ ਸਿੰਘ ਨੂੰ 2006 ਵਿੱਚ ਅਬੋਹਰ ਲੈ ਗਿਆ ਜਿਥੇ ਦਿਨ ਰਾਤ ਮਿਹਨਤ ਕੀਤੀ, ਅਤੇ 2006-07 ਵਿੱਚ ਹੋਈਆ ਸਕੂਲ ਖੇਡਾ ਵਿੱਚ ਪਹਿਲੀ ਵਾਰ ਨੈਸ਼ਨਲ ਵਿੱਚ ਮੈਡਲ ਹਾਸਿਲ ਕੀਤਾ ਫੇਰ ਅਮਰਿੰਦਰ ਸਿੰਘ ਨੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ।

ਫੇਰ 2007-08 ਵਿੱਚ ਤੀਰ ਅੰਦਾਜੀ ਦੀ ਕੋਚਿੰਗ ਵਾਸਤੇ ਜੈਪੁਰ ਪਹੁੰਚ ਗਏ, ਜਿਥੇ ਪਦਮ ਸ਼੍ਰੀ ਐਵਾਰਡ ਸ੍ਰੀ ਲਿੰਬਾ ਰਾਮ ਦੇ ਚਰਨੀ ਲੱਗ ਗਿਆ, ਦਿਲ ਲਾ ਕੇ ਤੀਰ ਅੰਦਾਜੀ ਦੀ ਕੋਚਿੰਗ ਹਾਸਲ ਕੀਤੀ, ਉਸ ਤੋਂ ਬਾਅਦ 2008-09 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੀਰ ਅੰਦਾਜੀ ਕੋਚ ਜੀਵਨ ਜੋਤ ਸਿੰਘ ਤੇਜਾ ਕੋਲ ਤੀਰ ਅੰਦਾਜੀ ਦੀ ਕੋਚਿੰਗ ਗ੍ਰਹਿਣ ਕੀਤੀ ਅਤੇ 2009 ਵਿੱਚ ਸੀਨੀਅਰ ਨੈਸ਼ਨਲ ਵਿੱਚ 360 ਵਿਚੋਂ 359 ਸਕੋਰ ਪ੍ਰਾਪਤ ਕਰਕੇ ਰਿਕਾਰਡ ਬਣਾ ਕੇ ਪਹਿਲਾਂ ਸੀਨੀਅਰ ਮੈਡਲ ਹਾਸਿਲ ਕੀਤਾ ਅਤੇ ਕਾਮਨਵੈਲਥ ਖੇਡਾਂ ਵਿੱਚ ਭਾਗ ਲੈ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ, ਅਤੇ 2009 ਵਿੱਚ ਹੋਈਆਂ ਏਸ਼ੀਆ ਖੇਡਾ ਵਿੱਚ ਗੋਲਡ ਅਤੇ ਬਰੌਜ ਮੈਡਲ ਹਾਸਲ ਕਰਕੇ ਭਾਰਤ ਦਾ ਨਾਂ ਪੂਰੀ ਦਨੀਆਂ ਵਿਚ ਰੌਸ਼ਨ ਕੀਤਾ, 2010 ਵਿੱਚ ਵਰਡ ਯੂਨੀਵਰਸਿਟੀ ਖੇਡਾਂ ਚੀਨ ਵਿਖੇ ਹੋਈਆ ਜਿਸ ਵਿਚ ਅਮਰਿੰਦਰ ਸਿੰਘ ਨੇ ਭਾਰਤੀ ਯੂਨੀਵਰਸਿਟੀ ਵੱਲੋਂ ਭਾਗ ਲੈ ਕੇ ਪੰਜਾਬ ਦਾ ਮਾਣ ਵਧਾਇਆਂ, 2008 ਤੋਂ 2011 ਤੱਕ ਆਲ ਇੰਡੀਆਂ ਯੂਨੀਵਰਸਿਟੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ, ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਜਦੋਂ 2014 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਮਾਹਾਰਾਜਾ ਰਣਜੀਤ ਅਵਾਰਡ ਨਾਲ ਅਮਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ, 2016 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਬਤੌਰ ਤੀਰ ਅੰਦਾਜੀ ਕੋਚ ਵਜੋਂ ਆਪਣੀਆਂ ਸੇਵਾਵਾਂ ਦਿਤੀਆਂ, 2017 ਵਿੱਚ ਮਾਲ ਵਿਭਾਗ ਬਤੌਰ ਪਟਵਾਰੀ ਦੀ ਨੌਕਰੀ ਲਈ ਜੁਆਇਨ ਕੀਤਾ, ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਤੀਰ ਅੰਦਾਜੀ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਵਿਆਹ ਬੰਧਨ ਵਿਚ ਬੱਝ ਗਈਆਂ, ਅਮਰਿੰਦਰ ਸਿੰਘ ਦਾ ਵਿਆਹ 2017 ਵਿੱਚ ਤੀਰ ਅੰਦਾਜੀ ਦੀ ਇੰਟਰਨੈਸ਼ਨਲ ਖਿਡਾਰਨ ਡਾ: ਨਿਸ਼ਾ ਤੋਮਰ ਨਾਲ ਹੋਇਆ, 2017 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰੀ ਪੱਧਰ ਦੀ ਤੀਰ ਅੰਦਾਜੀ ਕੋਚਿੰਗ ਅਕੈਡਮੀ ਮਾਲਵਾ ਖੇਤਰ ਦੇ ਗਿਦੜਬਾਹਾ ਵਿਖੇ ਸੁਰੂ ਕਰਨ ਲਈ ਯਤਨ ਕੀਤੇ, ਇਸ ਮੌਕੇ ਸ: ਪ੍ਰਕਾਸ਼ ਨੇ ਸਿੰਘ ਬਾਦਲ ਨੇ ਅਮਰਿੰਦਰ ਸਿੰਘ ਅਤੇ ਡਾ: ਨਿਸ਼ਾ ਤੋਮਰ ਨੂੰ ਵਿਸ਼ੇਸ਼ ਤੌਰ ਤੇ ਬਲਾਇਆ ਅਤੇ ਇਸ ਕੋਚਿੰਗ ਅਕੈਡਮੀ ਦੀ ਪੂਰੀ ਜ਼ੁਮੇਵਾਰੀ ਇਹਨਾਂ ਦੇ ਮੋਢਿਆਂ ਤੇ ਪਾ ਦਿੱਤੀ, ਜਿਥੇ ਇਸ ਜ਼ੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ, ਇਸ ਅਕੈਡਮੀ ਵਿਚੋਂ ਬਹੁਤ ਸਾਰੇ ਪਲੇਅਰਾ ਨੇ ਪੂਰੀ ਦੁਨੀਆ ਵਿੱਚ ਮਾਲਵਾ ਸਕੂਲ ਅਤੇ ਮਾਲਵਾ ਖੇਤਰ ਦਾ ਨਾਂ ਰੌਸ਼ਨ ਕੀਤਾ।
ਕੋਚ ਅਮਰਿੰਦਰ ਸਿੰਘ ਦੀ ਧਰਮਪਤਨੀ ਡਾ: ਨਿਸ਼ਾ ਤੋਮਰ ਦਾ ਜਨਮ 26 ਸਤੰਬਰ 1989 ਨੂੰ ਸ੍ਰੀ ਬ੍ਰਹਮ ਪਾਲ ਦੇ ਘਰ ਦਿੱਲੀ ਵਿਖੇ ਹੋਇਆ, ਮੁੱਢਲੀ ਸਿੱਖਿਆ ਤੋਂ ਬਾਅਦ 2005 ਵਿੱਚ ਦਿੱਲੀ ਯੂਨੀਵਰਸਿਟੀ ਦੇ ਗਰਾਊਂਡ ਵਿੱਚ ਤੀਰਅੰਦਾਜ਼ੀ ਕੋਚ ਲੋਕੇਸ਼ ਚੰਦ ਕੋਲ ਪਾਸੋ ਤੀਰ ਅੰਦਾਜੀ ਖੇਡ ਸ਼ੁਰੂ ਕੀਤੀ ਪਹਿਲੇ ਸਾਲ ਹੀ ਕਲਕੱਤਾ ਵਿਖੇ ਹੋਈਆ ਸਕੂਲ ਨੈਸ਼ਨਲ ਗੇਮਸ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ, ਫਿਰ ਨਿਸ਼ਾ ਤੋਮਰ ਨੇ ਆਪਣੇ ਆਪ ਨੂੰ ਇਸ ਗੇਮ ਨੂੰ ਸਮਰਪਿਤ ਕਰਕੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ, 2008 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੋਚ ਜੀਵਨਜੋਤ ਸਿੰਘ ਤੇਜਾ ਦੀ ਰਹਿਨੁਮਾਈ ਹੇਠ ਤੀਰ ਅੰਦਾਜੀ ਖੇਡ ਰਾਹੀ ਆਪਣੇ ਆਪ ਨੂੰ ਸਥਾਪਿਤ ਕੀਤਾ। ਇਥੇ ਲਗਾਤਾਰ ਤਿੰਨ ਸਾਲ ਆਲ ਇੰਡੀਆਂ ਇੰਟਰ ਯੂਨੀਵਰਸਿਟੀ ਵਿੱਚ ਪੰਦਰਾਂ ਮੈਡਲ ਪ੍ਰਾਪਤ ਕੀਤੇ ਅਤੇ ਦੋ ਵਾਰ ਚੈਂਪੀਅਨ ਬਨਣ ਦਾ ਮਾਣ ਪ੍ਰਾਪਤ ਕੀਤਾ।  2010 ਵਿੱਚ ਚੀਨ ਵਿਖੇ ਹੋਈਆ ਵਰਲਡ ਯੂਨੀਵਰਸਿਟੀ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। 2012 ਵਿੱਚ ਯੂਰਪ ਵਿਖੇ ਹੋਈਆ ਗੇਮਾ ਵਿੱਚ ਭਾਗ ਲੈ ਕੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ। 2016 ਵਿੱਚ ਤੀਰਅੰਦਾਜ਼ੀ ਗੇਮ ਤੇ ਦਿੱਲੀ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ। ਹੁਣ ਮਾਲਵਾ ਖੇਤਰ ਗਿਦੜਬਾਹਾ ਵਿਖੇ ਆਪਣੇ ਪਤੀ ਕੋਚ ਅਮਰਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਕੇ ਸਾਥ ਦੇ ਰਹੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin