Punjab

ਖਾਲਿਸਤਾਨ ‘ਤੇ ਪਟਿਆਲਾ ਦੇ ਵਿੱਚ ਤਣਾਅ: ਫਾਇਰਿੰਗ, ਤਲਵਾਬਾਜ਼ੀ ਤੇ ਪੱਥਰਬਾਜ਼ੀ ‘ਚ ਕਈ ਜ਼ਖਮੀਂ

ਪਟਿਆਲਾ –  ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਅਤੇ ਸਿੱਖ ਧਿਰਾਂ ਦੇ ਕਾਰਕੁੰਨ ਆਹਮੋ ਸਾਹਮਣੇ ਹੋ ਗਏ। ਇਸ ਦੋਰਾਨ ਹੋਈ ਖੂਨੀ ਝੜੱਪ ਵਿਚਕਾਰ ਪੁਲਿਸ ਮੁਲਾਜਮਾਂ ਸਮੇਤ ਅੱਧੀ ਦਰਜਨ ਦੇ ਕਰੀਬ ਜਖਮੀ ਹੋਣ ਹੋ ਗਏ ਹਨ। ਇਹ ਝੜੱਪ ਸ੍ਰੀ ਕਾਲੀ ਮਾਤਾ ਮੰਦਰ ਸਾਹਮਣੇ ਖਾਲਿਸਤਾਨ ਵਿਰੋਧੀਆਂ ਅਤੇ ਸਮਰਥਕਾਂ ਵਿਚਕਾਰ ਹੋਈ। ਬੇਸ਼ਕ ਭਾਰੀ ਪੁਲਿਸ ਫੋਰਸ ਤਾਇਨਾਤ ਸੀ, ਪਰ ਫਿਰ ਵੀ ਮਾਹੋਲ ਇਨਾ ਜਿਆਦਾ ਖਰਾਬ ਹੋ ਗਿਆ ਕਿ ਪਟਿਆਲਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੂੰ ਖੁਦ ਹਵਾਈ ਫਾਇਰਿੰਗ ਕਰਨੀ ਪਈ। ਇਸ ਮੌਕੇ ਦੋਵੇਂ ਧਿਰਾਂ ਵਿਚਕਾਰ ਜੋਰਦਾਰ ਰੋੜੇ ਤੇ ਇੱਟਾਂ ਵੀ ਆਪਸ ਵਿੱਚ ਚੱਲੀਆਂ। ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਪਿਛਲੇ ਇੱਕ ਹਫਤੇ ਤੋਂ  ਪਟਿਆਲਾ ਅੰਦਰ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ, ਜਿਸ ਕਾਰਨ ਦੂਜੇ ਪਾਸਿਓ ਲੰਘੇ ਕੱਲ ਸਿੱਖ ਜਥੇਬਦੀਆਂ ਨੇ ਵੀ ਇਸ ਮਾਰਚ ਦਾ ਵਿਰੋਧ ਕਰਕੇ ਖਾਲਿਸਤਾਨ ਦੇ ਹੱਕ ਵਿੱਚ ਮਾਰਚ ਕੱਢਣ ਦਾ ਐਲਾਨ ਕਰ ਦਿੱਤਾ ਸੀ।

ਹਾਲਾਂਕਿ ਪਟਿਆਲਾ ਪੁਲਿਸ ਨੇ  ਆਰਿਆ ਸਮਾਜ ਚੌਂਕ ਵਿੱਚ ਹੀ ਹਰੀਸ਼ ਸਿੰਗਲਾ ਤੇ ਊਨ੍ਹਾਂ ਦੀ ਟੀਮ ਨੂੰ ਨਿਕਲਣ ਨਹੀਂ ਦਿੱਤਾ। ਹਰੀਸ਼ ਸਿੰਗਲਾ ਤੇ ਊਨ੍ਹਾਂ ਦੇ ਸਾਥੀਆਂ ਨੇ ਉੱਥੇ ਹੀ ਪੁੱਤਲਾ ਸਾੜਕੇ ਖਾਲਿਸਤਾਨ ਵਿਰੋਧੀ ਨਾਅਰੇ ਲਗਾਏ। ਦੂਜੇ ਪਾਸੇ ਕੁੱਝ ਸ਼ਿਵ ਸੈਨਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਆ ਗਏ। ਦੂਜੇ ਪਾਸੇ ਸ਼ਹਿਰ ਦੇ ਅਲੱਗ ਅਲੱਗ ਥਾਵਾਂ ਤੇ ਖਾਲਿਸਤਾਨ ਸਮਰਥਕ ਬਾਬਾ ਬਖਸੀਸ ਸਿੰਘ, ਬਗੀਚਾ ਸਿੰਘ ਵੜੈਚ, ਜਸਵਿੰਦਰ ਸਿੰਘ ਰਾਜਪੁਰਾ ਅਤੇ ਬਲਜਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਇੱਕਤਰ ਹੋਏ ਖਾਲਿਸਤਾਨ ਪੱਖੀ ਕਾਰਕੁੰਨ ਜਦੋਂ ਗੁਰਦੁਆਰਾ ਦੁੱਖ
ਨਿਵਾਰਨ ਸਾਹਿਬ ਤੇ ਬੱਸ ਸਟੈਂਡ ਤੋਂ ਨਿਕਲ ਕੇ ਮਾਰਚ ਸ਼ੁਰੂ ਕਰ ਰਹੇ ਸਨ ਤਾਂ, ਇਨਾ ਦਾ ਮਾਰਚ ਜਦੋਂ ਸ੍ਰੀ ਕਾਲੀ ਮਾਤਾ ਮੰਦਰ ਸਾਹਮਣੇ ਪੁੱਜਿਆ ਤਾਂ ਕੁੱਝ ਸਰਾਰਤੀ ਲੋਕਾਂ ਨੇ ਮੰਦਰ ਦੇ ਅੰਦਰੋਂ ਪਥਰਾਅ ਕਰ ਦਿੱਤਾ, ਜਿਸ ਕਾਰਨ ਖਾਲਿਸਤਾਨ ਪੱਖੀਆਂ ਨੇ ਵੀ ਪਥਰਾਅ ਕੀਤਾ।

ਮਾਹੌਲ ਬੇਹਦ ਜ਼ਿਆਦਾ ਤਣਾਅਪੂਰਨ ਹੋ ਗਿਆ। ਪਟਿਆਲਾ ਦੇ ਆਈ.ਜੀ. ਰਾਕੇਸ਼ ਅਗਰਵਾਲ, ਐਸ.ਐਸ.ਪੀ ਡਾ. ਨਾਨਕ ਸਿੰਘ, ਡੀ.ਸੀ. ਮੈਡਮ ਸਾਕਸ਼ੀ ਸਾਹਨੀ, ਐਸਡੀਐਮ ਚਰਨਜੀਤ ਸਿੰਘ, ਨਮਨ ਮੜਕਣ ਸਮੇਤ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦੋ ਘੰਟੇ ਦੇ ਤਣਾਅਪੂਰਨ ਮਾਹੌਲ ਵਿੱਚ ਪੁਲਿਸ ਨੂੰ ਹਵਾਈ ਫਾਇਰਿੰਗ ਵੀ ਕਰਨੀ ਪਈ। ਉਸਤੋਂ ਬਾਅਦ ਜਾਕੇ ਮਾਹੌਲ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਸ੍ਰੀ ਕਾਲੀ ਮਾਤਾ ਮੰਦਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਿ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਨੇਤਾਵਾਂ ਨੇ ਆਖਿਆ ਕਿ ਸਿਰਫ਼ ਕੁੱਝ ਕੁ ਅਖੌਤੀ ਲੋਕਾਂ ਨੇ ਸ਼ਾਂਤੀ ਪੂਰਵਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੋਰਾਨ ਮਾਹੋਲ ਇਨਾ ਜਿਆਦਾ ਤਣਾਅ ਪੂਰਵਕ ਹੋ ਗਿਆ ਕਿ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਨੂੰ ਖੁਦ ਹਵਾਈ ਫਾਇਰੰਗ ਕਰਨੀ ਪਈ।ਭਾਰੀ ਫੋਰਸ ਹੋਣ ਦੇ ਬਾਵਜੂਦ ਜਦੋਂ ਐਐਸਪੀ ਨੂੰ ਲੱਗਿਆ ਕਿ ਮਾਹੋਲ ਹੋਰ ਜਿਆਦਾ ਖਰਾਬ ਹੁੰਦਾ ਜਾ ਰਿਹਾ ਹੈ ਤਾਂ ਉਨਾ ਨੇ ਤੁਰੰਤ ਰਿਵਾਲਵਰ ਨਾਲ ਹਵਾਈ ਫਾਇਰਿੰਗ ਕਰਨੀ ਸੁਰੂ ਕਰ ਦਿੱਤੀ ਅਤੇ ਮੁਜਾਹਰਾਕਾਰੀਆਂ ਨੂੰ ਇਧਰ ਉਧਰ ਖਦੇੜ ਦਿੱਤਾ।

ਇਸ ਮੌਕੇ ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਨੇ ਖੁਦ ਮੋਕੇ ‘ਤੇ ਆਕੇ ;ਸਥਿਤੀ ਨਾਲ ਸਖਤੀ ਨਾਲ ਨਜਿਠਣ ਦੇ ਹੁਕਮ ਦਿੱਤੇ। ਉੱਥੇ ਦੋਵੇਂ
ਧੀਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਇਸਤੋਂ ਬਾਅਦ ਡੀ.ਸੀ ਨੇ ਦੋਵੇਂ ਧੀਰਾਂ ਨੂੰ ਵੱਖਰੇ ਵੱਖਰੇ ਤੌਰ ‘ਤੇ ਆਪਣੇ ਦਫ਼ਤਰ ਅੰਦਰ ਗੱਲਬਾਤ ਲਈ ਵੀ ਬੁਲਾਇਆ ਹੈ, ਜਿਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਡੀ.ਸੀ. ਸਾਕਸ਼ੀ ਸਾਹਨੀ ਲੇ ਆਖਿਆ ਕਿ ਸ਼ਾਂਤੀ ਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਕੋਈ ਵੀ ਗਲਤ ਅਫਵਾਹ ਨਾਲ ਫੈਲਾਵੇ।

ਇਸ ਮੌਕੇ ਪਟਿਆਲਾ ਰੇਂਜ ਦੇ ਆਈ.ਜੀ ਰਾਕੇਸ਼ ਅਗਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਕਰਾਅ ਖਤਮ ਹੋ ਚੁੱਕਾ ਹੈ। ਸਥਿਤੀ ਪੂਰੀ
ਤਰ੍ਹਾਂ ਅੰਡਰ ਕੰਟਰੋਲ ਹੈ। ਉਨ੍ਹਾਂ ਆਖਿਆ ਕਿ ਦੋਸ਼ੀਆਂ ਦੀ ਸ਼ਿਨਾਖਤ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦਾ ਅਧਿਕਾਰਨਹੀਂ ਹੈ। ਇਸ ਮੌਕੇ ਡਾ. ਨਾਨਕ ਸਿੰਘ ਨੇ ਆਪ ਆਪਣੇ ਹੱਥੀਂ ਹਵਾੲਂੀ ਫਾਇਰਿੰਗ ਕਰਕੇ ਮਾਹੌਲ ਨੂੰ ਕੰਟਰੋਲ ਕੀਤਾ।

ਖਾਲਿਸਤਾਨ ਸਮਰਥਕ ਬਾਬਾ ਬਖਸੀਸ ਸਿੰਘ, ਬਗੀਚਾ ਸਿੰਘ ਵੜੈਚ, ਜਸਵਿੰਦਰ ਸਿੰਘ ਰਾਜਪੁਰਾ ਅਤੇ ਬਲਜਿੰਦਰ ਸਿੰਘ ਪਰਵਾਨਾ ਦੀ ਅਗਵਾਈ ਹੇਠ ਇੱਕਤਰ ਹੋਏ ਸੈਕੜੇ ਖਾਲਿਸਤਾਨ ਪੱਖੀ ਕਾਰਕੁੰਨਾਂ ਨੇ ਸਾਰੀ ਘਟਨਾ ਤੋਂ ਬਾਅਦ ਭੜਕੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਫੁਹਾਰਾ ਚੌਂਕ ਤੇ ਜਾਮ ਲਗਾ ਦਿੱਤਾ। ਇਸ ਦੋਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਸ ਘਟਨਾ ਦੇ ਜਿੰਮੇਵਾਰ ਹਿੰਦੂ ਨੇਤਾਵਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾੲਗੀ, ਉਨਾ ਦੇਰ ਤੱਕ ਉਹ ਜਾਮ ਨਹੀਂ ਖੋਲਣਗੇ। ਉਨਾ ਕਿਹਾ ਕਿ ਕੋਈ ਵੀ ਸਿੱਖ ਆਗੂ ਮਾਹੋਲ ਖਰਾਬ ਕਰਨ ਦੇ ਮੂੜ ਵਿਚ ਨਹੀਂ ਸੀ, ਜਦਕਿ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਭੜਕਾਊ ਬਿਆਨਬਾਜੀ ਕਰਕੇ ਅਤੇ ਖਾਲਸਤਾਨ ਵਿਰੁੱਧ ਨਾਅਰੇਬਾਜੀ ਕਰਕੇ ਮਾਹੌਲ ਨੂੰ ਜਾਣ ਬੁਝ ਕੇ ਖਰਾਬ ਕੀਤਾ ਗਿਆ ਹੈ। ਉਨਾ ਕਿਹਾਕਿ ਕਿਸੇ ਵੀ ਸਿੱਖ ਕਾਰਕੁੰਨ ਨੇ ਮਾਤਾ ਸ੍ਰੀ ਕਾਲੀ ਮੰਦਰ ਦਾ ਅਪਮਾਨ ਨਹੀਂ ਕੀਤਾ, ਅਸੀਂ ਸਾਰੇ ਧਰਮਾ ਦਾ ਸਨਮਾਨ ਕਰਦੇ ਹਾਂ ਪਰ ਜਿਆਦਤੀ ਪਸੰਦ ਨਹੀਂ ਹੈ। ਇਨਾ ਨੂੰ ਬੇਸ਼ਕ ਪੁਲਿਸ ਪ੍ਰਸਾਸਨ ਨੇ ਵਿਸਵਾਸ ਦਿਵਾਇਆ ਕਿ ਹਿੰਦੂ ਆਗੂਆਂ ਖਿਲਾਫ ਪਰਚਾ ਦਰਜ ਕੀਤਾ ਜਏਗਾ,ਪਰ ਸਿੱਖ ਕਾਰਕੁੰਨ ਇਸ ਗੱਲ ਤੇ ਅੜੇ ਰਹੇ ਕਿ ਜਿੰਨੀ ਦੇਰ ਪਰਚੇ ਦੀ ਕਾਪੀ ਨਹੀਂ ਮਿਲਦੀ ਇਹ ਧਰਨਾ ਨਹੀਂ ਚੁੱਕਿਆ ਜਾੲੈਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ ਹੋਈਆਂ ਝੜਪਾਂ ਦੀ ਘਟਨਾ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਪੁਲੀਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸੀ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਣਾ ਚਾਹੀਦਾ।ਪਟਿਆਲਾ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਸਾਮ ਇੱਥੇ ਮੁੱਖ ਮੰਤਰੀ ਰਿਹਾਇਸ਼ ਵਿਖੇ ਸੂਬਾ ਪ੍ਰਸਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਮੌਜੂਦਾ ਸਥਿਤੀ ’ਤੇ ਨੇੜਿਓਂ ਨਜਰ ਰੱਖਣ ਅਤੇ ਉਨਾਂ ਨੂੰ ਨਿਰੰਤਰ ਜਾਣੂੰ ਕਰਵਾਉਂਦੇ ਰਹਿਣ ਦੇ ਨਿਰਦੇਸ ਦਿੱਤੇ। ਭਗਵੰਤ ਮਾਨ ਨੇ ਸਪੱਸਟ ਸਬਦਾਂ ਵਿੱਚ ਕਿਹਾ ਕਿ ‘ਆਪ’ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਦੀ ਵਿਅਕਤੀ ਨੂੰ ਵੀ ਕਿਸੇ ਵੀ ਕੀਮਤ ’ਤੇ ਅਮਨ-ਸਾਂਤੀ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਉਨਾਂ ਕਿਹਾ ਕਿ ਪੁਲਿਸ ਫੋਰਸ ਵੱਲੋਂ ਲਗਾਤਾਰ ਚੌਕਸੀ ਵਰਤਣ ਕਾਰਨ ਪੰਜਾਬ ਅਜੇ ਵੀ ਦੇਸ ਭਰ ਦੇ ਸਭ ਤੋਂ ਸਾਂਤਮਈ ਸੂਬਿਆਂ ਵਿੱਚੋਂ ਇੱਕ ਹੈ। ਭਗਵੰਤ ਮਾਨ ਨੇ ਸਪੱਸਟ ਤੌਰ ‘ਤੇ ਕਿਹਾ ਕਿ ਕਾਨੂੰਨ ਵਿਵਸਥਾ ਸੂਬੇ ਦਾ ਮੁੱਖ ਸਰੋਕਾਰ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਕਿੰਨਾ ਵੀ ਅਸਰ-ਰਸੂਖ ਕਿਉਂ ਨਾ ਰੱਖਦਾ ਹੋਵੇ, ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖਤੀ ਨਾਲ ਪੇਸ ਆਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਤੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ ਕਿਉਂਕਿ ਦੁਸਮਣ ਤਾਕਤਾਂ ਇਸ ਨੂੰ ਨਿਸਾਨਾ ਬਣਾਉਣਾ ਦੀ ਤਾਕ ਵਿਚ ਰਹਿੰਦੀਆਂ ਹਨ ਜੋ ਆਪਣੇ ਸੌੜੇ ਹਿੱਤਾਂ ਲਈ ਸੂਬੇ ਦੀ ਸਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਪਰ ਸੂਬਾ ਸਰਕਾਰ ਦੀ ਸਖਤ ਚੌਕਸੀ ਕਾਰਨ ਅਜਿਹੀਆਂ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਵਾਰ-ਵਾਰ ਸਿਰੇ ਨਹੀਂ ਚੜਨ ਦਿੱਤਾ ਗਿਆ।ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਫਿਰਕੂ ਸਦਭਾਵਨਾ, ਅਮਨ-ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਖਤ ਘਾਲਣਾ ਘਾਲੀ ਹੈ। ਉਨਾਂ ਨੇ ਭਰੋਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੀਆਂ ਦੇਸ ਵਿਰੋਧੀ ਤਾਕਤਾਂ ਨੂੰ ਨੱਥ ਪਾ ਕੇ ਦੇਸ ਦੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਿਆ ਜਾਵੇਗਾ।ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਡੀ.ਜੀ.ਪੀ. ਵੀ.ਕੇ. ਭਾਵਰਾ ਸਾਮਲ ਸਨ।

ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਸਮੁੱਚੀ ਆਮ ਆਦਮੀ ਪਾਰਟੀ ਨੇ ਅੱਜ ਇਥੇ ਇਕ ਪ੍ਰੈਸ ਬਿਆਨ ਜਾਰੀ
ਕਰਦਿਆਂ ਲੋਕਾਂ ਨੂੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਘਟਨਾ ਪਿਛੇ ਜਿਹੜੇ ਵੀ ਅਸਮਾਜਿਕ ਤੱਤ ਜਾਂ ਸਰਾਰਤੀ ਅਨਸਰ ਹਨ, ਉਨਾਂ ਖਿਲਾਫ ਪ੍ਰਸਾਸਨ ਵੱਲੋਂ ਸਖਤ ਕਾਰਵਾਈ ਅਮਲ ਵਿਚ ਲਿਆਦੀ ਜਾੲੈਗੀ। ਅਜੀਤਪਾਲ
ਸਿੰਘ ਕੋਹਲੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਬਹੁਤ ਮੁਸਕਿਲ ਨਾਲ ਸਾਂਤੀ ਦਾ ਦੋਰ ਵੇਖਿਆ ਹੈ। ਇਸ ਲਈ ਅਜਿਹਾ ਨਾਂ ਹੋਵੇ ਕਿ ਕੁਝ ਕੁ ਸਰਾਰਤੀ ਅਨਸਰਾਂ ਦੀ ਬਦੌਲਤ ਸਾਡੇ ਸਮਾਜ ਨੂੰ ਮੁੜ ਤੋਂ ਦੰਗਿਆ ਦੀ ਅੱਗ ਵਿਚ ਝੁਲਸਣਾ ਪਏ। ਇਸ ਲਈ ਅੱਜ ਦੀ ਘਟਨਾ ਦੀ ਡੁਘਾਈ
ਨਾਲ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਏਗੀ। ਉਨਾ ਫਿਰ ਤੋਂ ਸਮੁਚੇ ਪਟਿਆਲਵੀਆਂ ਨੂੰ ਸਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੇ ਗੌਰ ਨਾਂ ਕਰਨ ਦੀ ਅਪੀਲ ਕੀਤੀ ਹੈ।

ਆਮ ਆਦਮੀ ਪਾਰਟੀ ਪਟਿਆਲਾ ਦੇ ਸਾਬਕਾ ਜਿਲ੍ਹਾ ਕਨਵੀਨਰ ਨੇ ਅੱਜ ਪਟਿਆਲਾ ਵਿਚ ਹਿੰਦੂ ਸਿੱਖ ਕਾਰਕੁਨਾਂ ਚ ਹੋਈ ਝੜਪ ਦੀ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਕਿਹਾ। ਕੁੰਦਨ ਗੋਗੀਆ ਨੇ ਕਿਹਾ ਕੇ ਸਮੂਹ ਹਿੰਦੂ ਸਿੱਖ ਭਾਈਚਾਰੇ ਨੂੰ ਏਕਤਾ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਮੁਸ਼ਕਿਲ ਨਾਲ ਸਾਂਤਿ ਦੇ ਦਿਨ ਵੇਖੇ ਹਨ, ਇਸ ਲਈ ਮੁੜ ਅਜਿਹਾ ਮਾਹੌਲ ਨਾ ਬਣਾਇਆ ਜਾਵੇ ਜਿਸ ਨਾਲ ਮੁੜ ਦੰਗਿਆਂ ਦੀ ਅੱਗ ਚ ਸਦਾ ਸਮਾਜ ਝੁਲਸ ਜਵੇ ਇਸ ਲਈ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸੰਕਟ ਦੀ ਘੜੀ ਵਿਚ ਸੰਜਮ ਵਰਤਦੇ ਹੋਏ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਤੇ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ, ਸ਼ਾਂਤੀ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor