Literature

ਮਿਆਰੀ ਗਾਇਕ, ਅਦਾਕਾਰ ਵਜੋਂ ਨਵੇਂ ਦਿਸਹਿੱਦੇ ਸਿਰਜ ਰਿਹਾ ਗਾਇਕ-ਅਦਾਕਾਰ: ਸਰਬਜੀਤ ਸਾਗਰ

ਦ੍ਰਿੜ ਇਰਾਦੇ ਨਾਲ ਵਧਾਏ ਕਦਮ ਕਦੇਂ ਡਗਮਗਾਓਂਦੇ ਨਹੀਂ , ਸਗੋਂ ਪੜਾਅ ਦਰ ਪੜਾਅ ਮਜਬੂਤ ਪੈੜ੍ਹਾ ਸਿਰਜ ਜਾਂਦੇ ਹਨ। ਕੁਝ ਇਸੇ ਤਰਾਂ ਦੇ ਸਕਾਰਾਤਮਕ ਜਜ਼ਬਿਆਂ ਦੀ ਨਵੀਂ ਉਦਾਰਹਣ ਬਣ ਉਭਰਿਆ ਹੈ ਗਾਇਕ , ਅਦਾਕਾਰ ਸਰਬਜੀਤ ਸਿੰਘ ਸਾਗਰ , ਜੋ ਗੀਤਕਾਰੀ, ਗਾਇਕੀ ਤੋਂ ਬਾਅਦ  ਹੁਣ ਅਦਾਕਾਰੀ ਖਿੱਤੇ ਵਿਚ ਵੀ ਨਵੇਂ ਦਿਸਹਿੱਦੇ ਸਿਰਜ ਰਿਹਾ ਹੈ।  ਮੂਲ ਰੂਪ ਵਿਚ ਖਰੜ ਨਾਲ ਸਬੰਧਤ ਅਤੇ ਅੱਜਕਲ ਅੰਤਰਰਾਸਟਰੀ ਪੱਧਰ ਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਰਹੇ ਇਸ ਬਹੁਕਲਾਵਾਂ ਭਰਪੂਰ ਕਲਾਕਾਰ ਨੇ ਆਪਣੇ ਹੁਣ ਤੱਕ ਦੇ ਕਲਾ ਸਫਰ ਵੱਲ ਨਜਰਸਾਨੀ ਕਰਦਿਆਂ ਦੱਸਿਆ ਕਿ ਬਚਪਣ ਸਮੇਂ ਤੋਂ ਹੀ ਸੰਗੀ, ਸਾਥੀ ਬਣੀ ਸੰਗੀਤਕ ਚੇਟਕ ਦੇ ਚਲਦਿਆਂ ਸਕੂਲ ਸਮੇਂ ਬਾਲ ਸਭਾਵਾਂ ਵਿਚ ਗਾਉਣ ਦਾ ਸ਼ੌਕ ਮਨ ਵਿਚ ਪੈਦਾ ਹੋਇਆ , ਜੋ ਸਹਿਪਾਠਿਆਂ ਅਤੇ ਅਧਿਆਪਕਾਂ ਵੱਲੋਂ ਦਿੱਤੇ ਹੌਸਲੇ ਸਦਕਾ ਹੋਲੀ ਹੋਲੀ ਗਾਇਕੀ ਖਿੱਤੇ ਤੱਕ ਲੈ ਆਇਆ । ਉਨ੍ਹਾਂ ਅੱਗੇ ਦੱਸਿਆ ਕਿ ਮਿਹਨਤ, ਰਿਆਜ਼ ਅਧੀਨ ਕੀਤੀਆਂ ਸ਼ੁਰੂਆਤੀ ਕੋਸ਼ਿਸਾਂ ਨੂੰ ਸਰੋਤਿਆਂ ਦਾ ਭਰਪੂਰ ਪਿਆਰ, ਸਨੇਹ ਮਿਲਿਆਂ ਤਾਂ ਹੋਰ ਪਰਪੱਕਤਾਂ ਹਾਸਿਲ ਕਰਨ ਲਈ ਉਸਤਾਦ ਦੀਪਕ ਵੈਦ ਅਤੇ ਭੁਪਿੰਦਰ ਕੁਮਾਰ ਪੱਪੀ ਪਹਿਲਵਾਨ ਖਰੜ ਨਾਲ ਜੁੜਿਆਂ ਅਤੇ ਇੰਨ੍ਹਾਂ ਪਾਸੋ ਬਕਾਇਦਾ ਸੰਗੀਤ ਸਿੱਖਿਆ ਹਾਸਿਲ ਕੀਤੀ, ਜਿੰਨ੍ਹਾਂ ਦੁਆਰਾ ਦਿੱਤੀ ਸੰਗੀਤਕ ਤਾਲੀਮ ਨੇ ਜਿੱਥੇ ਬਤੌਰ ਗਾਇਕ  ਤਰਾਸ਼ਿਆਂ, ਉਥੇ ਸੁਰੂਆਤੀ ਸਫਰ ਨੂੰ ਬੇਹਤਰੀਣ ਬਣਾਉਣ ਵਿਚ ਵੀ ਕਾਫੀ ਮੱਦਦ ਕੀਤੀ। ਪੰਜਾਬੀ ਗਾਇਕੀ ਖੇਤਰ ਵਿਚ ਚੁਣਿੰਦਾ ਅਤੇ ਮਿਆਰੀ  ਗਾਉਣ ਵਾਲਿਆਂ ਦੀ ਕਤਾਰ ਵਿਚ ਆਪਣਾ ਸੁਮਾਰ ਕਰਵਾ ਰਹੇ ਇਸ ਪ੍ਰਤਿਭਾਵਾਨ ਇਨਸਾਨ ਨੇ ਆਪਣੀਆਂ ਇਸ ਖੇਤਰ ਦੀਆਂ ਅਹਿਮ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਮਰਸ਼ਿਅਲ ਗਾਇਕੀ ਦਾ ਆਗਾਜ਼ ਟੇਪ ‘ਜੇ ਹੰਸ ਬਣਾਉਦਾ ਕਾਂਗਾ ਤੋਂ’ ਨਾਲ ਹੋਇਆ, ਇਸ ਨੂੰ ਮਿਲੀ ਸਫਲਤਾ ਤੋਂ ਬਾਅਦ ਦੋਗਾਣਿਆਂ ਦੀ ਐਲਬਮ ‘ਲਹਿੰਗਾਂ’ ਸਰੋਤਿਆਂ ਸਨਮੁੱਖ ਪੇਸ਼ ਕੀਤੀ, ਜਿਸ ਵਿਚਲੇ ਦੋਗਾਣਾ ਗਾਣਿਆਂ ਵਿਚ ਸੁਰੀਲੀ ਗਾਇਕਾ ਗੁਰਲੇਜ਼ ਅਖ਼ਤਰ ਦਾ ਸਾਥ ਸੋਨੇ ਤੇ ਸੁਹਾਗੇ ਵਾਂਗ ਰਿਹਾ ਅਤੇ ਐਲਬਮ ਵਿਚਲਾ ਗੀਤ ‘ਵਿਆਹ ਵਾਲੇ ਦਿਨ ਲਹਿੰਗਾ ਕਿਹੜੇ ਰੰਗ ਦਾ ਪਾਵਾ’ ਹਰ ਪਾਸੇ ਧਮਾਲਾਂ  ਪਾ ਗਿਆ। ਉਨ੍ਹ੍ਰਾਂ ਅੱਗੇ ਦੱਸਿਆ ਕਿ ਪ੍ਰਮਾਤਮਾਂ ਦੀ ਨਵਾਜਿਸ਼ ਰਹੀ ਕਿ ਪੰਜਾਬੀ ਵੇਵਜ਼ ਅਤੇ ਸਾਗਰ ਰਿਕਾਰਡ ਕੰਪਨੀ ਵਿਚ ਰਿਕਾਰਡ ਹੋ ਕੇ ਆਈ ਮਲਟੀ ਐਲਬਮ ‘ਪੈੜਾ’ ਵੀ ਉਮਦਾ  ਪਛਾਣ ਨੂੰ ਹੋਰ ਮਾਣਮੱਤੀ ਬਣਾਉਣ ਦਾ ਅਹਿਮ ਜਰੀਆਂ ਬਣੀ ਅਤੇ ਇਸ ਦੌਰਾਨ ਆਏ ਗੀਤ ‘ਸਾਨੂੰ ਬਾਈ ਜੀ ਬਾਈ ਜੀ ਕਹਿੰਦੇ’ ਨੂੰ ਰੱਜਵੀ ਲੋਕਪ੍ਰਿਯਤਾ ਮਿਲੀ । ਪੰਜਾਬੀਅਤ ਕਦਰਾਂ, ਕੀਮਤਾਂ ਦਾ ਪਸਾਰਾ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਇਸ ਸੁਰੀਲੇ ਫਨਕਾਰ ਨੇ ਅੱਗੇ ਦੱਸਿਆ ਕਿ ਦੋ ਪੈਰ ਘੱਟ ਤੁਰਨਾਂ, ਪਰ ਤੁਰਨਾ ਮੜਕ ਦੇ ਨਾਲ ਮਾਪਦੰਡ ਅਪਣਾਉਂਦਿਆ ਹਮੇਸਾ ਸਾਫ ਸੁੱਥਰੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ  ‘ਵੱਜੇ ਢੋਲ ਤੇ ਨਗਾਰਾ ਪਿੱਪਲੀ ਦੇ ਹੇਠਾ’, ‘ਆਪਣਾ ਮੂਲ ਪਛਾਣ’ , ‘ਪੈੜਾ’ ਆਦਿ ਮਿਆਰੀ ਗੀਤਾਂ ਨੂੰ ਵੱਖ ਵੱਖ ਟੀ ਵੀ ਚੈਨਲਾਂ ਤੇ ਕਾਫੀ ਮਕਬੂਲੀਅਤ ਅਤੇ ਸਰਾਹੁਣਾ ਮਿਲੀ ਹੈ । ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਕਾਬਲੀਅਤ ਦੀ ਧਾਂਕ ਜਮਾ ਚੁੱਕੇ ਇਸ ਪ੍ਰਤਿਭਾਵਾਨ ਫਨਕਾਰ, ਅਦਾਕਾਰ ਨੇ ਮਨ ਦੇ ਭਾਵਪੂਰਨ ਵਲਵਲਿਆਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਮਾਤਾ, ਪਿਤਾ ਦੀਆਂ ਦੁਆਵਾਂ ਅਤੇ ਚਾਹੁਣ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ, ਜਿੰਨਾਂ ਦੀ ਹੌਸਲਾ ਅਫਜਾਈ ਲਗਾਤਾਰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਦੇਸ਼ਾਂ- ਵਿਦੇਸ਼ਾਂ  ਵਿਚ ਪੰਜਾਬੀ ਰੀਤੀ, ਰਿਵਾਜ਼ਾ ਦੇ ਨਾਲ ਨਾਲ  ਇਤਿਹਾਸ ਪਸਾਰਾ ਕਰ ਰਹੇ  ਇਸ ਪ੍ਰਤਿਭਾਵਾਨ ਗਾਇਕ, ਅਦਾਕਾਰ ਵੱਲੋਂ ਕੈਨੇਡਾ ਬ੍ਰਿਟਿਸ਼ ਕੋਲੰਬੀਆਂ ਖੇਤਰ ਵਿਚ ਕੀਤੇ ਧਾਰਮਿਕ , ਸੱਭਿਆਚਾਰਕ ਸੋਅਜ਼ ਵੀ ਉਨਾਂ ਦੇ ਨਾਂਅ ਨੂੰ ਹੋਰ ਚਾਰ ਚੰਨ ਲਾਉਣ ਵਿਚ ਸਫਲ ਰਹੇ ਹਨ, ਜਿਸ ਸਬੰਧੀ ਮਿਲੇ ਅਥਾਹ ਕੈਨੇਡੀਅਨ  ਦਰਸਕ ਹੁੰਗਾਰੇ ਸਬੰਧੀ ਖੁਸ਼ੀ ਬਿਆਨ ਕਰਦਿਆਂ ਉਨਾਂ ਦੱਸਿਆ ਕਿ ਇਕ ਕਲਾਕਾਰ ਵਜੋਂ ਜਿੱਥੇ ਮਿਆਰੀ ਗਾਇਕੀ , ਅਦਾਕਾਰੀ ਨੂੰ ਵਿਲੱਖਣਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹਾਂ, ਉਥੇ ਵਿਦੇਸ਼ ਵਸੇਂਦੀ ਪੰਜਾਬੀ ਪੀੜ੍ਹੀ ਨੂੰ ਵੀ ਆਪਣੀਆਂ ਅਸਲ ਜੜ੍ਹ੍ਹਾਂ ਨਾਲ ਜੋੜਨਾਂ  ਵਿਸ਼ੇਸ਼ ਤਰਜੀਹਤ ਵਿਚ ਸ਼ਾਮਿਲ ਹੈ, ਜਿਸ ਦੇ ਮੱਦੇਨਜਰ ਵੈਨਕੂਵਰ  ਕੈਨੇਡਾ  ਵਿਚ ‘ਚਮਕੌਰ ਦੀ ਗੜ੍ਹੀ’ , ‘ਜਾਗਦੋ ਰਹੋ’ ਆਦਿ ਧਾਰਮਿਕ, ਸਮਾਜਿਕ ਨਾਟਕ ਮੰਚਿਤ ਕਰਵਾ ਚੁੱਕਾ ਹਾਂ , ਜਿਸ ਨੂੰ ਨੌਜਵਾਨਾਂ ਦੇ ਨਾਂਲ ਨਾਲ ਹਰ ਵਰਗ ਦਰਸ਼ਕਾਂ ਦਾ ਭਰਪੂਰ ਹੁੰਗਾਰਾਂ ਮਿਲਿਆਂ ਹੈ, ਜਿਸ ਨਾਲ ਆਉਂਦੇ ਦਿਨ੍ਹੀ ਇਸ ਦਿਸ਼ਾ ਵਿਚ ਹੋਰ ਚੰਗੇਰ੍ਹਾ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਰੱਖਾਗਾਂ। ਉਨਾਂ ਅੱਗੇ ਦੱਸਿਆ ਕਿ ਪੁਰਾਣੇ ਪੰਜਾਬ ਦੀ ਤਰਜਮਾਨੀ ਕਰਦੀਆਂ  ਸੰਦੇਸ਼ਮਕ ਲਿਖਤਾਂ ਆਦਿ ਰਚਣ ਵਿਚ ਵੀ ਵਿਸ਼ੇਸ਼ ਰੁਚੀ ਰੱਖਦਾ ਹਾਂ, ਜਿਸ ਦੇ ਚਲਦਿਆਂ ਪੰਜਾਬੀਅਤ ਤਰਜਮਾਨੀ ਕਰਦੇ ਗੀਤ ਖੁਦ ਲਿਖ ਰਿਹਾ ਹੈ ਅਤੇ  ਨਾਲ ਹੀ ਅਨਮੋਲ ਬਚਪਣ, ਸੂਲ ਸੁਰਾਹੀ, ਕਾਵਿ ਸੁਨੇਹੇ, ਬਜੁਰਗ ਸਾਡਾ ਸਰਮਾਇਆ ਆਦਿ ਕਾਵਿ ਰਚਨਾਵਾਂ ਵੀ ਸਮੇਂ ਸਮੇਂ ਪਾਠਕਾਂ ਦੀ ਝੋਲੀ ਪਾਉਣ ਦੇ ਯਤਨ ਜਾਰੀ ਹਨ ਤਾਂ ਕਿ ਸਾਡੀ ਮਾਂ ਬੋਲੀ ਦੁਨੀਆਂਭਰ ਵਿਚ  ਹੋਰ ਆਨ ਬਾਨ ਸਾਨ  ਦੀ ਹੱਕਦਾਰ ਬਣੇ ਅਤੇ ਗੁਰੂਆਂ, ਪੀਰਾ, ਪੈਗਬਰਾਂ ਦਾ ਮਾਣ ਭਰਿਆ , ਦਿਸ਼ਾ ਵਿਖਾਉਂਦਾ ਇਤਿਹਾਸ ਵੀ ਸਹੇਜਿਆਂ ਜਾ ਸਕੇ ।
-ਐਸ  ਰਣਜੀਤ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin