ਨਵੀਂ ਦਿੱਲੀ-ਜੇਕਰੁ ਤੁਹਾਨੂੰ ਇਹ ਕਿਹਾ ਜਾਵੇ ਕਿ USB Pen Drive ਇਸਤੇਮਾਲ ਕਰਨ ‘ਤੇ ਤੁਹਾਨੂੰ ਜੇਲ੍ਹ ਜਾਣਾ ਪਵੇਗਾ ਤਾਂ ਤੁਸੀਂ ਹੈਰਾਨ ਹੋ ਜਾਓਗੇ, ਪਰ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਵਾਕਿਆ ਅਮਰੀਕਾ ਦੇ ਨਿਊਯਾਰਕ ‘ਚ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਇਕ ਭਾਰਤੀ ਵਿਦਿਆਰਥੀ ਨੂੰ USB Pen Drive ਦੇ ਇਸਤੇਮਾਲ ਕਾਰਨ 12 ਮਹੀਨੇ ਦੀ ਜੇਲ੍ਹ ਅਤੇ ਲਗਪਗ 42 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਨਿਊਯਾਰਕ ਦੇ ਸੇਂਟ ਰੋਜ਼ ਕਾਲਜ ‘ਚ ਪੜ੍ਹਨ ਵਾਲੇ ਆਂਧਰ ਪ੍ਰਦੇਸ਼ ਦੇ ਵਿਸ਼ਵਨਾਥ ਅਕੂਥੋਟਾ ‘ਤੇ ਕਾਲਜ ਪ੍ਰਸ਼ਾਸਨ ਵਲੋਂ $58,471 (ਲਗਪਗ Rs 41,74,975) ਦਾ ਜੁਰਮਾਨਾ ਲਗਾਇਆ ਗਿਆ ਹੈ।
ਰਿਪੋਰਟਾਂ ਅਨੁਸਾਰ 27 ਸਾਲਾ ਵਿਸ਼ਵਨਾਥ ਨੇ ਕਾਲਜ ਤੋਂ MBA ਅਤੇ CIS ਦੀ ਪੜ੍ਹਾਈ ਕੀਤੀ ਸੀ। ਉਸ ‘ਤੇ 14 ਫਰਵਰੀ 2019 ਨੂੰ ਇਹ ਦੋਸ਼ ਲੱਗਿਆ ਸੀ ਕਿ ਉਸ ਵਲੋਂ ਇਸਤੇਮਾਲ ਕੀਤੀ ਗਈ USB Pen Drive ਨਾਲ ਕਾਲਜ ਦੇ 66 ਤੋਂ ਜ਼ਿਆਦਾ ਕੰਪਿਊਟਰ ਪ੍ਰਭਾਵਿਤ ਹੋਏ ਸਨ। ਇਸ USB Killer Pen Drive ਕਾਰਨ ਕਈ ਕੰਪਿਊਟਰਾਂ ਦੇ ਮਾਨੀਟਰ ਖ਼ਰਾਬ ਹੋ ਗਏ ਸਨ। ਜਾਂਚ ਵਿਚ ਪਾਇਆ ਗਿਆ ਸੀ ਕਿ ਵਿਸ਼ਵਨਾਥ ਵਲੋਂ ਇਸਤੇਮਾਲ ਕੀਤੀ ਗਈ ਇਸ USB Pen Drive ਕਾਰਨ ਆਨ-ਬੋਰਡ ਕੈਪੇਸਿਟਰ ਲਗਾਤਾਰ ਚਾਰਜ ਤੇ ਡਿਸਚਾਰਜ ਹੋ ਰਹੇ ਸਨ।
ਅਮਰੀਕੀ ਅਟਾਰਨੀ ਅਫਸਰ ਨੇ ਇਹ ਵੀ ਕਿਹਾ ਕਿ ਇਸ USB Pen Drive ਕਾਰਨ USB ਪੋਰਟ ਅਤੇ ਇਲੈਕਟ੍ਰੀਕਲ ਸਿਸਟਮ ਵੀ ਬਰਬਾਦ ਹੋਏ ਹਨ। ਆਂਧਰ ਪ੍ਰਦੇਸ਼ ਨਿਵਾਸੀ ਵਿਸ਼ਵਨਾਥ ਅਮਰੀਕਾ ‘ਚ ਸਟੂਡੈਂਟ ਵੀਜ਼ਾ ‘ਤੇ ਰਹਿ ਰਿਹਾ ਹੈ। ਉਸ ਨੇ ਨਾਰਥ ਕੈਰੋਲਿਨਾ ਤੋਂ 22 ਫਰਵਰੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਾਂਚ ਲਈ ਅਮਰੀਕੀ ਪ੍ਰਸ਼ਾਸਨ ਨੇ ਕਈ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਜਿਨ੍ਹਾਂ ਵਿਚ ਕਾਲਜ ਦੇ CCTV ਫੁਟੇਜ ਵੀ ਸ਼ਾਮਲ ਹਨ। ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਿਸ਼ਵਨਾਥ ਨੇ ਕੋਰਟ ‘ਚ ਇਹ ਕਬੂਲ ਕੀਤਾ ਕਿ ਉਸ ਨੇ USB Killer 2.0 ਡਿਵਾਈਸ ਦਾ ਇਸਤੇਮਾਲ ਕੀਤਾ ਹੈ। ਇਸ ਘਟਨਾ ਦੀ ਵੀਡੀਓ ਵੀ ਅਦਾਲਤ ‘ਚ ਸਬੂਤ ਦੇ ਤੌਰ ‘ਤੇ ਜਮ੍ਹਾਂ ਕੀਤੀ ਗਈ ਹੈ।