Articles

ਸੋਸ਼ਲ ਮੀਡੀਆ ਦੀ ਬੇਲੋੜੀਂ ਵਰਤੋਂ ਨਾਲ ਪਰਿਵਾਰਾਂ ਦੀ ਜਿੰਦਗੀ ’ਚ ਘੁੱਲ ਰਿਹਾ ਜ਼ਹਿਰ !

ਮੌਜੂਦਾ ਯੁੱਗ ਸੂਚਨਾ ਅਤੇ ਤਕਨਾਲੋਜੀ ਦਾ ਯੁੱਗ ਹੈ। ਸੂਚਨਾ ਅਤੇ ਤਕਨਾਲੋਜੀ ਦੀ ਸਹੀ ਵਰਤੋਂ ਮਨੁੱਖੀ ਜੀਵਨ ਨੂੰ ਤੱਰਕੀ ਵੱਲ ਲੈ ਜਾਣ ਲਈ ਸਹਾਈ ਸਾਬਿਤ ਹੁੰਦੀ ਹੈ ਉਧਰ ਦੂਜੇ ਪਾਸੇ ਤਕਨਾਲੋਜੀ ਦੀ ਦੁਰਵਰਤੋਂ ਮਨੁੱਖੀ ਜੀਵਨ ’ਚ ਬਹੁਤ ਸਾਰੀਆਂ ਸੱਮਸਿਆਵਾਂ ਪੈਦਾ ਕਰ ਰਹੀ ਹੈ। ਤਕਨਾਲੋਜੀ ਦੀ ਸਹੀ ਵਰਤੋਂ ਕਾਰੋਬਾਰ ਅਤੇ ਵਪਾਰ ਦੇ ਵਾਧੇ ਲਈ ਲਾਹੇਵੰਦ ਵੀ ਹੈ। ਸੂਚਨਾ ਪ੍ਰਾਪਤ ਕਰਨ ਦੇ ਕਈ ਸੰਚਾਰ ਸਾਧਨ ਹਨ ਪਰ ਅੱਜਕੱਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਫੇਸ ਬੁੱਕ, ਇੰਸਟਾਗ੍ਰਾਮ, ਵੱਟਸਅਪ ਅਤੇ ਟਵਿਟਰ ਵਧੇਰੇ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਇਹਨਾਂ ਸਭ ਕਾਸੇ ਦਾ ਮੋਬਾਇਲਾਂ ਤੇ ਉਪਲੱਬਧ ਹੋਣ ਕਾਰਨ ਇਸ ਦੀ ਵਰਤੋਂ ਆਮ ਲੋਕ ਮੋਬਾਇਲਾਂ ਤੋਂ ਇੱਟਰਨੈੱਟ ਰਾਹੀਂ ਕਰਦੇ ਹਨ। ਸੂਚਨਾ ਦੇ ਅਦਾਨ ਪ੍ਰਦਾਨ ਲਈ ਇਹਨਾਂ ਮੰਚਾਂ ਦੀ ਵਰਤੋਂ ਲਾਹੇਵਦ ਵੀ ਹੈ ਪਰ ਅੱਜਕਲ ਨੌਜਵਾਨ ਲੜਕੇ ਲੜਕੀਆਂ, ਔਰਤਾਂ ’ਤੇ ਮਰਦਾ ਤੋਂ ਇਲਾਵਾ ਬੱਚਿਆਂ ਵਿੱਚ ਵੀ ਮੋਬਾਇਲ ਦੀ ਵਰਤੋਂ ਬੇਲੋਂੜੀਂ ਵੱਧ ਗਈ ਹੈ ਜਿਸ ਨੇ ਸਮਾਜਿਕ ਅਤੇ ਪਰਿਵਾਰਕ ਜਿੰਦਗੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦੀ ਬੇਲੋਂੜੀਂ ਵਰਤੋਂ ਸਮਾਜ ਅਤੇ ਪਰਿਵਾਰਾਂ ਵਿੱਚ ਕਲੇਸ਼ ਅਤੇ ਅਸ਼ਾਂਤੀ ਦਾ ਕਰਨ ਬਣਦੀ ਜਾ ਰਹੀ ਹੈ। ਅੱਜ ਦੇ ਕੰਪਿਊਟਰੀ ਯੁਗ ’ਚ ਵਿਗਿਆਨ ਨੇ ਜਿੱਥੇ ਇਨਸਾਨੀ ਜਿੰਦਗੀ ਦੇ ਜਿਊਣ ਦੇ ਤਰੀਕੇ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਉੱਥੇ ਹੀ ਮੋਬਾਇਲਾਂ ’ਤੇ ਫੇਸ ਬੁੱਕ, ਟਵਿਟਰ, ਇੰਸਟਾਗ੍ਰਾਮ ਅਤੇ ਵੱਟਸਅਪ ’ਤੇ ਲਾਭ ਲੈਣ ਦੇ ਚੰਗੇ ਨਤੀਜਿਆਂ ਦੇ ਨਾਲ-ਨਾਲ ਅੱਜ ਦੇ ਦੌਰ ’ਚ ਘਰਾਂ ’ਚ ਕੀਤੀ ਜਾਂਦੀ ਮੋਬਾਇਲਾਂ ਦੀ ਵਰਤੋਂ ਨਾਲ ਅਨੇਕਾਂ ਕੁਰੀਤੀਆਂ ਨੇ ਜਨਮ ਲੈ ਲਿਆ ਹੈ ਨਤੀਜੇ ਵੱਜੋਂ ਅੱਜ ਦੀ ਨੌਜਵਾਨ ਪੀੜ੍ਹੀ ਤੋਂ ਇਲਾਵਾ ਘਰੇਲੂ ਔਰਤਾਂ ਵੱਲੋਂ ਮੋਬਾਇਲਾਂ ਤੇ ਲਾਭ ਲੈਣ ਦੇ ਨਾਲ-ਨਾਲ ਕੁਰਾਹੇ ਵੱਲ ਵੱਧਦੀ ਨਜ਼ਰ ਆ ਰਹੀ ਹੈ। ਜਿਸ ਦੇ ਮਾੜੇ ਨਤੀਜੇ ਆਉਣ ਨਾਲ ਅੱਜ ਅਨੇਕਾਂ ਘਰ ਬਰਬਾਦੀ ਦੇ ਕਗਾਰ ’ਤੇ ਪਹੁੰਚ ਚੁੱਕੇ ਹਨ। ਸੋਸ਼ਲ ਮੀਡੀਆ ਦੇ ਦਿਨੋ ਦਿਨ ਵੱਧ ਰਹੇ ਪ੍ਰਚਲਣ ਨਾਲ ਅੱਜ ਪਰਿਵਾਰਾਂ ਦੇ ਬਜੁਰਗ, ਔਰਤਾਂ ਅਤੇ ਬੱਚੇ ਮੋਬਾਇਲਾਂ ਦੀ ਵਰਤੋਂ ਕਰਦਿਆਂ ਭਾਰਤੀ ਸੱਭਿਅਤਾ ਦੀਆਂ ਸਾਰੀਆਂ ਹੱਦਾਂ ਛਿੱਕੇ ਟੰਗ ਵੈਸਟਨ ਕਲੱਚਰ ਨੂੰ ਵਧਾਵਾ ਦੇ ਰਹੇ ਹਨ। ਬੱਚੇ/ਬੱਚੀਆਂ ਦੇ ਅੱਧਨੰਗੇ ਪਹਿਰਾਵੇ ਅਤੇ ਔਰਤਾਂ ਵੱਲੋਂ ਅਸ਼ਲੀਲਤਾ ਦੀਆਂ ਸਭ ਹੱਦਾਂ ਪਾਰ ਕਰ ਬੇਢੰਗੀ ਪੋਸ਼ਾਕਾਂ ਪਾ ਕੇ ਫੇਸਬੁੱਕ, ਵੱਟਸਅਪ, ਟਵਿਟਰ ’ਤੇ ਇੰਨਸਟਾਗ੍ਰਾਮ ’ਤੇ ਦਿਖਾ ਕੇ ਆਪਣੇ ਆਪ ਨੂੰ ਲਾਈਕ ਕਰਾਉਣ ਦੀ ਹੋੜ ਵਿੱਚ ਜਿੱਥੇ ਪਰਿਵਾਰਾਂ ਵਿੱਚ ਅਸ਼ਲੀਲਤਾ ਵੱਡੇ ਪੱਧਰ ’ਤੇ ਆਪਣੇ ਪੈਰ ਪਸਾਰ ਚੁੱਕੀ ਹੈ ਉੱਥੇ ਹੀ ਬੱਚੇ ਆਪਣੇ ਮਾਪਿਆਂ ਦੀ ਤਰਜ਼ ਤੇ ਭਾਰਤੀ ਸੱਭਿਅਤਾ ਦੀਆਂ ਧੱਜੀਆਂ ਉਡਾ ਰਹੇ ਹਨ। ਸੋਸ਼ਲ ਮੀਡੀਆ ’ਤੇ ਪੇਸ਼ ਕੀਤੀਆਂ ਟਿੱਪਣੀਆਂ ਤੇ ਕੀਤੇ ਜਾਂਦੇ ਭੱਦੇ ਪ੍ਰਤੀਕਰਮ ਵੀ ਕਿਧਰੇ ਨਾ ਕਿਧਰੇ ਪਰਿਵਾਰਾਂ ਵਿੱਚ ਜਹਿਰ ਘੋਲਣ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਸੋਸ਼ਲ ਮੀਡੀਆ ਦੀ ਸ਼ੁਰੂਆਤ ਕਾਰੋਬਾਰ ’ਤੇ ਵਪਾਰ ਆਦਿ ਨੂੰ ਵਧਾਉਣ ਲਈ ਕੀਤੀ ਗਈ ਸੀ ਪਰ ਕੋਵਿਡ 19 ਦੇ ਪ੍ਰਭਾਵ ਦੇ ਚੱਲਦਿਆਂ ਪੜ੍ਹਾਈ ਤੋਂ ਵਾਂਝੇ ਬੱਚਿਆਂ ਲਈ ਸਕੂਲਾਂ ਕਾਲਜਾਂ ਦੀਆਂ ਪੜ੍ਹਾਈਆਂ ਵੀ ਸੋਸ਼ਲ ਮੀਡੀਆ ਦੀਆਂ ਐਪਸ ਤੇ ਨਿਰਭਰ ਹੋ ਕੇ ਰਹਿ ਗਈਆਂ। ਅੱਜ ਦੇਸ਼ ਭਰ ਦੇ ਲੱਗਭਗ ਸਾਰੇ ਬਿਜਨਸ , ਬੈਂਕ ਲੈਣ ਦੇਣ, ਵਪਾਰ ’ਤੇ ਕਿਸੇ ਵੀ ਤਰ੍ਹਾਂ ਦੀ ਖ੍ਰੀਦੋ ਫਰੋਖਤ ਆਦਿ ਸੋਸ਼ਲ ਮੀਡੀਆ ਤੇ ਸੀਮਿਤ ਹੋ ਕੇ ਰਹਿ ਗਏ ਹਨ। ਸੋਸ਼ਲ ਮੀਡੀਆ ਦਾ ਸਹੀ ਮਾਇਨੇ ਵਿੱਚ ਲਾਭ ਲੈਂਦਿਆਂ ਵਪਾਰੀ ਵਰਗ ਦੇ ਕਾਰੋਬਾਰ ’ਚ ਚੋਖਾ ਵਾਧਾ ਹੋਇਆ ਹੈ। ਘਰੇਲੂ ਗ੍ਰਹਿਣੀਆਂ ਵੱਲੋਂ ਕੀਤੀ ਜਾਂਦੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੇ ਜਿੱਥੇ ਪਰਿਵਾਰਕ ਮਾਹੌਲ ’ਚ ਵੱਟੇ ਪਾਉਣ ਦਾ ਕੰਮ ਕੀਤਾ ਹੈ ਉੱਥੇ ਹੀ ਘਰਾਂ ’ਚ ਅਸ਼ਾਂਤੀ ਵੀ ਫੈਲਾ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਵੱਟਸਅਪ, ਫੇਸਬੁੱਕ, ਟਵੀਟਰ ’ਤੇ ਇੰਸਟਾਗ੍ਰਾਮ ਦੀ ਦਿਨ ਰਾਤ ਵਰਤੋਂ ਨਾਲ ਅੱਜ ਘਰੇਲੂ ਘਰਾਂ ਦੇ ਹਾਲਾਤ ਇਸ ਕਦਰ ਬਣ ਚੁੱਕੇ ਹਨ ਕਿ ਘਰਾਂ ਦੀ ਮੁੜ ਸ਼ਾਂਤੀ ਵਾਪਿਸ ਆਉਣਾ ਅਸੰਭਵ ਜਾਪਦਾ ਹੈ। ਸੋਸ਼ਲ ਮੀਡੀਆ ਇਸ ਕਦਰ ਘਰੇਲੂ ਔਰਤਾਂ ’ਤੇ ਭਾਰੀ ਪੈ ਚੁੱਕਿਆ ਹੈ ਕਿ ਔਰਤਾਂ ਵੱਲੋਂ ਆਪਣੇ ਘਰਾਂ ਤੋਂ ਬੇਧਿਆਨ ਹੋ ਕੇ ਘਰੇਲੂ ਕੰਮਕਾਰਾਂ ਨੂੰ ਦਰਕਿਨਾਰ ਕਰ ਕਈ ਕਈ ਘੰਟੇ ਸੋਸ਼ਲ ਮੀਡੀਆ ’ਤੇ ਐਕਟਿਵ (ਲਾਈਵ) ਰਹਿੰਦਿਆਂ ਰਿਸ਼ਤੇ ਨਾਤਿਆਂ ਨਾਲ ਚੈਟ ਆਦਿ ਕਰਦਿਆਂ ਆਪਣੇ ਪਰਿਵਾਰਾਂ ’ਚ ਬਿਤਾਉਣ ਵਾਲਾ ਕੀਮਤੀ ਸਮਾਂ ਬਰਬਾਦ ਕਰਨ ਨੂੰ ਤਰਜੀਹ ਦੇ ਰਹੀਆਂ ਹਨ। ਇੱਥੋਂ ਤੱਕ ਕਿ ਅਕਸਰ ਦੇਖਣ ’ਚ ਆਇਆ ਹੈ ਕਿ ਆਪਸੀ ਮੇਲ ਮਿਲਾਪ ਦੇ ਤਰੀਕਿਆਂ ਨੂੰ ਘਰਦਿਆਂ ਤੋਂ ਛੁਪਾ ਕੇ ‘ਕੋਡ ਵਰਡਾਂ’ ਰਾਹੀਂ ਵਰਤ ਕੇ ਆਪਣੇ ਘਰਾਂ ਦੀ ਸ਼ਾਂਤੀ ਨੂੰ ਬਰਬਾਦੀ ਦੇ ਕਗਾਰ ਤੇ ਲਿਆਉਣ ਵਿੱਚ ਔਰਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਅੱਜ ਘਰਾਂ ’ਚ ਔਰਤਾਂ ਦੀ ਅਜਿਹੀ ਸਥਿਤੀ ਨੂੰ ਭਾਂਪਦਿਆਂ ਬੱਚੇ ਵੀ ਬਿਨਾਂ ਮੋਬਾਇਲ ਖਾਣ ਪੀਣ ਜਾਂ ਪੜ੍ਹਾਈ ਆਦਿ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਂਦੇ ਹਨ। ਮਾਪਿਆਂ ਵੱਲੋਂ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਬੱਚਿਆਂ ਨੂੰ ਮਹਿੰਗੇ ਮੋਬਾਇਲ ਖ੍ਰੀਦ ਕੇ ਦੇਣ ਤੋਂ ਅਕਸਰ ਦੇਖਣ ’ਚ ਆਇਆ ਹੈ ਕਿ ਅੱਜ ਮੋਬਾਇਲ ਬੱਚਿਆਂ ਤੇ ਇਸ ਕਦਰ ਹਾਵੀ ਹੋ ਚੁੱਕਿਆ ਹੈ ਕਿ ਮਾਪਿਆਂ ਦੀਆਂ ਗਲਤੀਆਂ ਕਾਰਨ ਛੋਟੇ-ਛੋਟੇ ਮਾਸੂਮ ਬੱਚੇ ਜਿੱਥੇ ਨਿਗ੍ਹਾ ਤੋਂ ਵਾਂਝੇ ਹੋ ਰਹੇ ਹਨ ਉੱਥੇ ਹੀ ਪੜ੍ਹਾਈ ਦੇ ਬਹਾਨੇ ਅਧੇੜ ਉਮਰ ਦੀ ਯੁਵਾ ਪੀੜ੍ਹੀ ਸੋਸ਼ਲ ਮੀਡੀਆ ’ਤੇ ਅਸ਼ਲੀਲ ਐਪਸ ਦੀ ਵਰਤੋਂ ਕਰਨ ਨਾਲ ਲਵ-ਜਿਹਾਦ ਵਰਗੀਆਂ ਸਥਿਤੀਆਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਮਾਪਿਆਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅੱਜ ਦੇਸ਼ਾਂ-ਵਿਦੇਸ਼ਾਂ ਦੀਆਂ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਹਨ ਜੋ ਕਿ ਵਿਗਿਆਨ ਦਾ ਵਧੀਆ ਉਪਰਾਲਾ ਕਿਹਾ ਜਾ ਸਕਦਾ ਹੈ ਪਰ ਹਰੇਕ ਇਨਸਾਨ ਤੋਂ ਇਲਾਵਾ ਘਰੇਲੂ ਔਰਤਾਂ ਦਾ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਭੱਜ ਕੇ ਫੇਸਬੁੱਕ, ਇੰਨਸਟਾਗ੍ਰਾਮ ’ਤੇ ਵਟੱਸਅਪ ਦਾ ਨਸ਼ਾ ਭਾਰੂ ਹੋਣਾ ਜਿੱਥੇ ਬੱਚਿਆਂ ਦੀ ਵਧਣ ਫੁੱਲਣ ’ਤੇ ਅਗਾਂਹਵਧੂ ਸੋਚ ਵਿੱਚ ਰੋੜਾ ਬਣ ਰਿਹਾ ਹੈ ਉੱਥੇ ਹੀ ਘਰੇਲੂ ਜਿੰਦਗੀ ਵਿੱਚ ਵੀ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ। ਮੇਰਾ ਮੰਨਣਾ ਹੈ ਕਿ ਘਰੇਲੂ ਘਰਾਂ ’ਚ ਫੈਲ ਚੁੱਕੀ ਅਸ਼ਾਂਤੀ ਨੂੰ ਮੁੜ ਸ਼ਾਂਤੀ ’ਚ ਬਹਾਲ ਕਰਨ, ਪਰਿਵਾਰਾਂ ’ਚ ਮੁੜ ਖੁਸ਼ੀਆਂ ਲਿਆਉਣ ਅਤੇ ਬੱਚਿਆਂ ਦੀ ਜਿੰਦਗੀ ਨੂੰ ਸੰਵਾਰਨ ’ਤੇ ਉੱਚ ਮੁਕਾਮ ਤੇ ਪਹੁੰਚਾਉਣ ਵਿੱਚ ਘਰਾਂ ਦੀਆਂ ਔਰਤਾਂ ਦਾ ਅਹਿਮ ਰੋਲ ਹੁੰਦਾ ਹੈ ਜਦੋਂ ਔਰਤ ਹੀ ਆਪਣੇ ਘਰੇਲੂ ਫਰਜ਼ਾਂ ’ਤੇ ਜਿੰਮੇਵਾਰੀਆਂ ਤੋਂ ਮੁਨਕਰ ਹੁੰਦੀ ਦਿਖਾਈ ਦੇਵੇ ਤਾਂ ਯੁਵਾ ਪੀੜ੍ਹੀ ਦਾ ਵਿਗੜਨਾ ਸੁਭਾਵਿਕ ਹੀ ਹੈ। ਜਿਸ ਨੂੰ ਬਚਾਉਣ ਲਈ ਗੰਭੀਰਤਾ ਨਾਲ ਸੋਚਣਾ ਅੱਜ ਸਮੇਂ ਦੀ ਅਹਿਮ ਲੋੜ ਬਣ ਚੁੱਕਿਆ ਹੈ। ਆਪਣੇ ਘਰਾਂ ’ਚ ਬੱਚਿਆਂ ਦਾ ਰਾਹ ਦਸੇਰਾ ਬਣ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਜਿੱਥੇ ਮਾਪਿਆਂ ਨੂੰ ਖਾਸਕਰ ਘਰੇਲੂ ਔਰਤਾਂ ਨੂੰ ਵੱਟਸਅਪ, ਫੇਸਬੁੱਕ ’ਤੇ ਇੰਨਸਟਾਗ੍ਰਾਮ ਨੂੰ ਰੋਜਮਰ੍ਹਾ ਦੀ ਖੁਰਾਕ ਨਾ ਬਣਾ ਕੇ ਸੀਮਿਤ ਸਮੇਂ ਲਈ ਵਰਤ ਕੇ ਆਪਣੇ ਘਰਾਂ ਅਤੇ ਬੱਚਿਆਂ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਨੂੰ ਸਮਝਣ ਦੀ ਲੋੜ ਹੈ।
– ਸੁਮੰਤ ਤਲਵਾਨੀ, ਮਾਲੇਰਕੋਟਲਾ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin