India

ਸ੍ਰੀਲੰਕਾਈ ਜਲ ਸੈਨਾ ਨੇ 43 ਭਾਰਤੀ ਮਛੇਰਿਆਂ ਨੂੰ ਕੀਤਾ ਗਿ੍ਫ਼ਤਾਰ

ਰਾਮੇਸ਼ਵਰਮ – ਸ੍ਰੀਲੰਕਾਈ ਜਲ ਸੈਨਾ ਨੇ 43 ਭਾਰਤੀ ਮਛੇਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਦੀਆਂ ਛੇ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਹਨ। ਤਾਮਿਲਨਾਡੂ ਦੇ ਰਹਿਣ ਵਾਲੇ ਇਨ੍ਹਾਂ ਮਛੇਰਿਆਂ ਦੀ ਜਲਦ ਰਿਹਾਈ ਦੀ ਮੰਗ ਕਰਦੇ ਹੋਏ ਮਛੇਰਿਆਂ ਦੇ ਸੰਘ ਨੇ ਕਿਹਾ ਕਿ ਉਹ ਸੋਮਵਾਰ ਨੂੰ ਪ੍ਰਦਰਸ਼ਨ ਕਰਨਗੇ। ਸੰਘ ਨੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਵੀ ਐਲਾਨ ਕੀਤਾ ਹੈ।ਕਾਤਚਾਤੀਵੂ ਟਾਪੂ ਤੋਂ 500 ਤੋਂ ਵੱਧ ਕਿਸ਼ਤੀਆਂ ’ਚ ਸ਼ਨਿਚਰਵਾਰ ਨੂੰ ਮਛੇਰੇ ਮੱਛੀ ਫੜਨ ਲਈ ਰਵਾਨਾ ਹੋਏ ਸਨ। ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ’ਚੋਂ 43 ਮਛੇਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਤੇ ਛੇ ਕਿਸ਼ਤੀਆਂ ਜ਼ਬਤ ਕਰ ਲਈਆਂ ਗਈਆਂ ਹਨ। ਗਿ੍ਰਫ਼ਤਾਰੀ ਤੋਂ ਬਾਅਦ ਸਾਰਿਆਂ ਨੂੰ ਕਾਂਗੇਸਾਂਤੁਰਈ ਲਿਆਂਦਾ ਗਿਆ। ਰਾਮਨਾਥਪੁਰਮ ਦੇ ਸੰਸਦ ਮੈਂਬਰ ਕੇ. ਨਵਾਸ ਕਾਨੀ ਨੇ ਕੇਂਦਰੀ ਮੰਤਰੀ ਨਾਲ ਗੱਲਬਾਤ ਕੀਤੀ ਤੇ ਮਛੇਰਿਆਂ ਦੀ ਜਲਦ ਰਿਹਾਈ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਦੂਜੇ ਪਾਸੇ, ਸ੍ਰੀਲੰਕਾਈ ਜਲ ਸੈਨਾ ਨੇ ਕਿਹਾ ਕਿ ਡੇਲਫਟ ਟਾਪੂ ਦੇ ਦੱਖਣੀ ਪੂਰਬੀ ਸਮੁੰਦਰ ’ਚ ਨੇਵੀ ਨੇ ਇਕ ਖ਼ਾਸ ਮੁਹਿੰਮ ਵਿੱਢੀ ਹੈ। ਸ੍ਰੀਲੰਕਾ ਦੀ ਜਲ ਸਰਹੱਦ ’ਚ ਮੱਛੀ ਫੜ ਰਹੀਆਂ ਛੇ ਕਿਸ਼ਤੀਆਂ ਨੂੰ ਜ਼ਬਤ ਕੀਤਾ ਤੇ ਉਨ੍ਹਾਂ ’ਤੇ ਸਵਾਰ ਮਛੇਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ।

Related posts

ਅਮਿਤ ਸ਼ਾਹ ਦੀ ਫ਼ਰਜ਼ੀ ਵੀਡੀਓ ਮਾਮਲੇ ’ਚ ਕਾਂਗਰਸ ਦੇ 5 ਵਰਕਰ ਗ੍ਰਿਫ਼ਤਾਰ

editor

ਰਾਹੁਲ ਗਾਂਧੀ ਵੱਲੋਂ ਰਾਏਬਰੇਲੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ

editor

ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ ’ਤੇ ਦਲੀਲਾਂ ਸੁਣਨ ’ਤੇ ਵਿਚਾਰ ਕਰੇਗਾ: ਸੁਪਰੀਮ ਕੋਰਟ

editor