India

ਕਸ਼ਮੀਰ ‘ਚ ਲਸ਼ਕਰ ਮਾਡਿਊਲ ਦਾ ਪਰਦਾਫਾਸ਼, 7 ਅੱਤਵਾਦੀ ਗ੍ਰਿਫ਼ਤਾਰ, ਇਨ੍ਹਾਂ ‘ਚ ਇਕ ਔਰਤ ਵੀ ਸ਼ਾਮਲ

ਸ੍ਰੀਨਗਰ – ਪੁਲਿਸ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਡੀਪੋਰਾ ‘ਚ ਸਰਗਰਮ ਲਸ਼ਕਰ-ਇ-ਤਇਬਾ ਦੇ ਇਕ ਮਡਿਊਲ ਨੂੰ ਤਬਾਹ ਕਰ ਕੇ ਸੱਤ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦਾ ਸਰਗਨਾ ਪਾਕਿਸਤਾਨ ਤੋਂ ਸਿਖਲਾਈ ਹਾਸਲ ਅੱਤਵਾਦੀ ਹੈ ਜੋ ਪਾਸਪੋਰਟ-ਵੀਜ਼ਾ ਲੈ ਕੇ ਪਾਕਿਸਤਾਨ ਗਿਆ ਸੀ। ਮਾਡਿਊਲ ‘ਚ ਇਕ ਮਹਿਲਾ ਵੀ ਹੈ। ਫੜੇ ਗਏ ਅੱਤਵਾਦੀਆਂ ਕੋਲੋਂ ਦੋ ਪਿਸਤੌਲ, ਤਿੰਨ ਮੈਗਜ਼ੀਨ, 25 ਕਾਰਤੂਸ ਤੇ ਤਿੰਨ ਹੱਥਗੋਲ਼ੇ ਮਿਲੇ ਹਨ। ਇਸ ਤੋਂ ਇਲਾਵਾ ਇਕ ਈਕੋ ਵੈਨ, ਤਿੰਨ ਸਕੂਟੀਆਂ, ਇਕ ਮਾਰੂਤੀ-800 ਕਾਰ ਤੇ ਇਕ ਪਲਸਰ ਬਾਈਕ ਵੀ ਬਰਾਮਦ ਕੀਤੀ ਗਈ ਹੈ। ਈਕੋ ਵੈਨ ਦਾ ਇਸਤੇਮਾਲ ਅੱਤਵਾਦੀਆਂ ਨੂੰ ਬਾਂਡੀਪੋਰਾ ਤੋਂ ਨੌਗਾਮ, ਪੰਥਾਚੌਕ ਤੇ ਸ੍ਰੀਨਗਰ ਪਹੁੰਚਾਉਣ ਲਈ ਕੀਤਾ ਗਿਆ ਸੀ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਬਾਂਡੀਪੋਰਾ ‘ਚ ਬੀਤੇ ਇਕ ਮਹੀਨੇ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੀ ਜਾਂਚ ਪੁਲਿਸ ਨੂੰ ਲਸ਼ਕਰ ਦੇ ਮਾਡਿਊਲ ਬਾਰੇ ਪਤਾ ਲੱਗਿਆ ਸੀ। ਪੁਲਿਸ ਨੇ ਇਸ ਦੇ ਮੈਂਬਰਾਂ ਦੀਆਂ ਸਰਗਰਮੀਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਬਾਰੇ ਜ਼ਰੂਰੀ ਸਬੂਤ ਜਮ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਇਕ ਵਿਸ਼ੇਸ਼ ਦਲ ਬਣਾਇਆ ਗਿਆ। ਸੋਮਵਾਰ ਦੀ ਸਵੇਰ ਤੱਕ ਮਾਡਿਊਲ ਦੇ ਸਾਰੇ ਸੱਤ ਮੈਂਬਰ ਗਿ੍ਫ਼ਤਾਰ ਕਰ ਲਏ ਗਏ। ਇਸ ‘ਚ ਤਿੰਨ ਅੱਤਵਾਦੀ ਤੇ ਚਾਰ ਓਵਰ ਗਰਾਊਂਡ ਵਰਕਰ ਸ਼ਾਮਲ ਹਨ। ਓਵਰ ਗਰਾਊਂਡ ਵਰਕਰਾਂ ‘ਚ ਇਕ ਮਹਿਲਾ ਵੀ ਸ਼ਾਮਿਲ ਹੈ।

ਇਸ ਮਾਡਿਊਲ ਦਾ ਸਰਗਨਾ ਪਾਕਿ ਤੋਂ ਸਿਖਲਾਈ ਹਾਸਲ ਅੱਤਵਾਦੀ ਆਰਿਫ਼ ਏਜ਼ਾਜ਼ ਸ਼ੇਹਰੀ ਉਰਫ਼ ਅਨਫਾਲ ਨਿਵਾਸੀ ਨਾਦਿਹਾਲ ਹੈ। ਉਹ ਸਾਲ 2018 ‘ਚ ਪਾਸਪੋਰਟ-ਵੀਜ਼ਾ ਦੇ ਆਧਾਰ ‘ਤੇ ਵਾਘਾ ਬਾਰਡਰ ਦੇ ਰਸਤੇ ਪਾਕਿਸਤਾਨ ਗਿਆ ਸੀ। ਪਾਕਿਸਤਾਨ ‘ਚ ਅੱਤਵਾਦੀ ਟ੍ਰੇਨਿੰਗ ਤੋਂ ਬਾਅਦ ਉਹ ਕਸ਼ਮੀਰ ਪਰਤਿਆ ਤੇ ਅੱਤਵਾਦੀ ਸਰਗਰਮੀਆਂ ‘ਚ ਸਰਗਰਮ ਹੋ ਗਿਆ। ਉਸ ਨੇ ਦੋ ਸਥਾਨਕ ਅੱਤਵਾਦੀਆਂ ਏਜ਼ਾਜ ਅਹਿਮਦ ਰੇਸ਼ੀ ਤੇ ਸ਼ਾਰਿਕ ਅਹਿਮਦ ਲੋਨ ਨੂੰ ਵੀ ਤਿਆਰ ਕੀਤਾ। ਉਸ ਨੇ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਆਪਣੇ ਓਵਰ ਗਰਾਊਂਡ ਵਰਕਰਾਂ ਦਾ ਨੈੱਟਵਰਕ ਵੀ ਤਿਆਰ ਕੀਤਾ। ਇਸ ‘ਚ ਉਸ ਨੇ ਇਕ ਮਹਿਲਾ ਨੂੰ ਵੀ ਸ਼ਾਮਲ ਕੀਤਾ ਸੀ। ਇਨ੍ਹਾਂ ਸਾਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਓਵਰ ਗਰਾਊਂਡ ਵਰਕਰਾਂ ‘ਚ ਰਿਆਜ਼ ਅਹਿਮਦ ਮੀਰ ਉਰਫ਼ ਮਿੱਠਾ ਸ਼ੇਹਰੀ, ਗ਼ੁਲਾਮ ਮੁਹੰਮਦ ਵਾਜ਼ਾ ਉਰਫ਼ ਗੁਲ ਬਬ, ਮਕਸੂਦ ਅਹਿਮਦ ਮਲਿਕ ਤੇ ਸ਼ੀਮਾ ਸ਼ਫੀ ਵਾਜ਼ਾ ਸ਼ਾਮਿਲ ਹਨ।

ਆਰਿਫ਼ ਏਜ਼ਾਜ, ਏਜ਼ਾਜ ਅਹਿਮਦ ਦੇ ਸ਼ਾਰਿਕ ਅਹਿਮਦ ਸੁਰੱਖਿਆ ਬਲਾਂ ਤੇ ਮੁੱਖ ਧਾਰਾ ਦੀ ਸਿਆਸਤ ਨਾਲ ਜੁੜੇ ਲੋਕਾਂ ‘ਤੇ ਹਮਲੇ ਲਈ ਬਾਂਡੀਪੋਰਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ‘ਚ ਸਰਗਰਮ ਅੱਤਵਾਦੀਆਂ ਦੀ ਸਰਗਰਮੀਆਂ ਨੂੰ ਅਮਲੀ ਜਾਮਾ ਪਹਿਨਾਉਣ ‘ਚ ਮਦਦ ਕਰਦੇ ਸਨ। ਸ਼ੀਮਾ ਸਮੇਤ ਸਾਰੇ ਓਵਰਗਰਾਊਂਡ ਵਰਕਰ ਅੱਤਵਾਦੀਆਂ ਲਈ ਸੁਰੱਖਿਅਤ ਟਿਕਾਣਿਆਂ, ਹਥਿਆਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਤੇ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦਾ ਪਤਾ ਲਗਾਉਣ ਦਾ ਕੰਮ ਕਰਦੇ ਸਨ। ਸ਼ੀਮਾ ਸ਼ਫੀ ਮਹਿਲਾ ਹੋਣ ਦਾ ਪੂਰਾ ਫ਼ਾਇਦਾ ਉਠਾਉਂਦੀ ਸੀ। ਉਹ ਅਕਸਰ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਤੋਂ ਬਚਾਅ ਕੇ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਤੇ ਉਨ੍ਹਾਂ ਲਈ ਵਾਈ-ਫਾਈ ਹਾਟਸਪਾਟ ਮੁਹਈਆ ਕਰਵਾਉਣ ਦਾ ਵੀ ਕੰਮ ਕਰਦੀ ਸੀ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor