Articles

ਅਣਖੀ ਯੋਧੇ ਊਧਮ ਸਿੰਘ ਬਾਰੇ ਗੀਤ ਲੈ ਕੇ ਆਇਆ ਸੁਖ ਸੁਖਵਿੰਦਰ

ਲੇਖਕ: ਸੁਰਜੀਤ ਜੱਸਲ

ਪੰਜਾਬੀ ਗੀਤ ਸੰਗੀਤ ਨਾਲ ਚਿਰਾਂ ਤੋਂ ਜੁੜੇ ਬਰਨਾਲਾ ਵਾਸੀ ਨੌਜਵਾਨ ਸੁਰੀਲੇ ਗਾਇਕ ਸੁਖ ਸੁਖਵਿੰਦਰ ਇਨ੍ਹੀਂ ਦਿਨੀਂ ਆਪਣਾ ਨਵਾਂ ਗੀਤ “ਊਧਮ ਸਿੰਘ ਏ ਰਿਅਲ ਹੀਰੋ” ਲੈ ਕੇ ਆਇਆ ਹੈ। ਜਿਸਨੂੰ ਗੋਇਲ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਅਣਖੀ ਯੋਧੇ ਊਧਮ ਸਿੰਘ ਦੀ ਗਾਥਾ ਪੇਸ਼ ਕਰਦਾ ਇਹ ਗੀਤ ਸੁਖ ਸੁਖਵਿੰਦਰ ਨੇ ਬਹੁਤ ਹੀ ਜੋਸ਼ ਨਾਲ ਗਾ ਕੇ ਵਿਸਾਖੀ ਦਿਹਾੜੇ ਉਤੇ ਰਿਲੀਜ਼ ਕੀਤਾ ਹੈ। ਉਸਨੇ ਦੱਸਿਆ ਕਿ ਇਹ ਗੀਤ ਮੱਖਣ ਸਿੰਘ ਠੁੱਲੇਵਾਲ ਨੇ ਲਿਖਿਆ ਹੈ। ਜਿਸਦਾ ਸੰਗੀਤ ਚੇਤਨ ਤਿਵਾੜੀ ਨੇ ਦਿੱਤਾ ਹੈ। ਗੋਇਲ ਮਿਊਜ਼ਿਕ ਵਲੋਂ ਆਪਣੇ ਯੂ ਟਿਓਬ ਚੈਨਲ ਤੇ ਰਿਲੀਜ਼ ਕੀਤਾ ਇਸ ਗੀਤ ਦਾ ਵੀਡੀਓ ਬਹੁਤ ਪ੍ਰਵਾਭਸ਼ਾਲੀ ਹੈ। ਉਸਨੇ ਇਹ ਵੀ ਦੱਸਿਆ ਕਿ ਇਹ ਗੀਤ ਦੇਸ਼ ਕੌਮ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਹੈ, ਜਿਸ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦੇ ਮੁੱਖ ਦੋਸ਼ੀ  ਨੂੰ ਲੰਡਨ ਜਾ ਕੇ ਮਾਰ ਕੇ ਬਦਲਾ ਲਿਆ। ਜ਼ਿਕਰਯੋਗ ਹੈ ਕਿ ਉਸਦਾ ਇਹ ਗੀਤ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਸੁਖ ਸੁਖਵਿੰਦਰ ਪੰਜਾਬੀ ਗਾਇਕੀ ਨੂੰ ਸਮਰਪਿਤ ਇੱਕ ਸੁਰੀਲਾ ਅਤੇ ਸਮਰੱਥ ਗਾਇਕ ਹੈ, ਜਿਸਨੇ ਆਪਣੇ ਕਲਾ ਸਫ਼ਰ ਦੀ ਸ਼ੁਰੂਆਤ ਇਲਾਕੇ ਵਿਚ ਲੱਗਣ ਵਾਲੇ ਸੰਗੀਤਕ ਮੇਲਿਆਂ ਤੋਂ ਕੀਤੀ । ਫ਼ਿਲਮ ਲੇਖਕ ਅਤੇ ਡਾਇਰੈਕਟਰ ਪਰਮਜੀਤ ਸ਼ੀਤਲ ਨੂੰ ਆਪਣਾ ਮਾਰਗ-ਦਰਸ਼ਕ ਚੁਣ ਕੇ ਇਸ ਖੇਤਰ ਵੱਲ ਕਦਮ ਵਧਾਇਆ। ਗਾਇਕੀ ਦੀ ਮੁੱਢਲੀ ਸਿਖਿਆ ਉਸਤਾਦ ਮਰਹੂਮ ਗਾਇਕ ਬੂਟਾ ਮਹਿਰਾਜ ਤੋਂ ਪ੍ਰਾਪਤ ਕੀਤੀ । ਜ਼ਿੰਦਗੀ ਦੇ ਅਨੇਕਾਂ ਸਘੰਰਸ਼ਾਂ ਚੋਂ ਲੰਘਦਿਆਂ ਆਪਣੇ ਅੰਦਰਲਾ ਕਲਾਕਾਰ ਮਰਨ ਨਹੀਂ ਦਿੱਤਾ। ਉਸਨੇ ਦੂਰ-ਦਰਸ਼ਨ ਦੇ ਅਨੇਕਾਂ ਨਾਮੀਂ ਪ੍ਰੋਗਰਾਮਾ ਅਤੇ ਪੰਜਾਬ ਦੇ ਅਨੇਕਾਂ ਵੱਡੇ ਸੱਭਿਆਚਾਰਕ ਸਮਾਗਮਾਂ ਤੇ ਗਾ ਕੇ ਚੰਗਾ ਨਾਂ ਕਮਾਇਆ। ਇਸ ਨਵੇਂ ਟਰੈਕ ਨਾਲ ਸੁਖ ਸੁਖਵਿੰਦਰ ਮੁੜ ਸਰਗਰਮ ਹੋਇਆ ਹੈ, ਜਿਸਨੂੰ ਸੂਝਵਾਨ ਸਰੋਤਿਆਂ ਨੇ ਜੀ ਆਇਆ ਕਹਿੰਦਿਆਂ ਭਰਪੂਰ ਸਮਰਥਣ ਦਿੱਤਾ ਹੈ।

ਸਮੇਂ ਦੇ ਲਿਹਾਜ਼ ਨਾਲ ਉਸਦਾ ਇਹ ਗੀਤ ਬਹੁਤ ਹੀ ਖੂਬਸ਼ੂਰਤ ਅਤੇ ਕਾਬਲੇ ਗੌਰ ਹੈ। ਭਵਿੱਖ ਵਿਚ ਸੁਖ ਸੁਖਵਿੰਦਰ ਆਪਣੇ ਦੋ ਨਵੇਂ ਟਰੈਕ ਹੋਰ ਲੈ ਕੇ ਆਵੇਗਾ ਤੇ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਦਾ ਰਹੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin