International

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ

ਸਾਰਾਜੇਵੋ – ਆਰਗੇਨਾਈਜ਼ਡ ਕ੍ਰਾਈਮ ਐਂਡ ਕੁਰੱਪਸ਼ਨ ਰਿਪੋਰਟਿੰਗ ਪ੍ਰਾਜੈਕਟ (ਓਸੀਸੀਆਰਪੀ) ਨੇ ਇਸ ਸਾਲ ਦੇ ਭ੍ਰਿਸ਼ਟ ਆਗੂਆਂ ਦੀ ਸੂਚੀ ’ਚ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਘਾਨੀ ਨੂੰ ਵੀ ਸ਼ਾਮਲ ਕੀਤਾ ਹੈ। ਦੁਨੀਆ ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਇਸ ਸੂਚੀ ’ਚ ਸਭ ਤੋਂ ਉੱਪਰ ਬੇਲਾਰੂਸ ਦੇ ਰਾਸ਼ਟਰਪਤੀ ਐਲੇਗਜ਼ੈਂਡਰ ਲੁਕਾਸ਼ੇਂਕੋ ਹਨ। ਇਸ ਸੂਚੀ ’ਚ ਸੀਰੀਆ ਦੇ ਤਾਨਾਸ਼ਾਹ ਬਸ਼ਰ ਅਲ ਅਸਦ, ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਏਰਦੋਗਨ ਤੇ ਆਸਟ੍ਰੇਲੀਆ ਦੇ ਚਾਂਸਲਰ ਸੈਬਾਸਟੀਅਨ ਕੁਰਜ ਸ਼ਾਮਲ ਹਨ। ਓਸੀਸੀਆਰਪੀ ਦੇ ਮੁਤਾਬਕ, ਘਾਨੀ ਨੇ ਆਪਣੇ ਲੋਕਾਂ ਨੂੰ ਮੌਤ ਨਾਲ ਜੂਝਣ ਤੇ ਭੁੱਖ ਨਾਲ ਮਰਨ ਲਈ ਵਿਲਖਤਾ ਛੱਡ ਦਿੱਤਾ ਸੀ ਤਾਂ ਜੋ ਉਹ ਚੈਨ ਨਾਲ ਆਪਣੇ ਵਰਗੇ ਹੋਰ ਭ੍ਰਿਸ਼ਟ ਲੋਕਾਂ ਨਾਲ ਯੂਏਈ ’ਚ ਰਹਿ ਸਕਣ। ਸੰਸਥਾ ਦੇ ਸਹਿ ਸੰਸਥਾਪਕ ਡਿ੍ਰਵ ਸੁਲੇਵਨ ਨੇ ਕਿਹਾ ਕਿ ਛੇ ਪੱਤਰਕਾਰਾਂ ਤੇ ਵਿਦਵਾਨਾਂ ਦੇ ਇਕ ਪੈਨਲ ਨੇ ਘਾਨੀ ਨੂੰ ਭ੍ਰਿਸ਼ਟਾਚਾਰ ’ਚ ਡੁੱਬਿਆ ਪਾਇਆ ਹੈ।

Related posts

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਵੱਲੋਂ 10 ਕਰੋੜ ਡਾਲਰ ਦੇਣ ਦਾ ਐਲਾਨ

editor

ਬਰਤਾਨੀਆ ਦੀਆਂ ਸਥਾਨਕ ਚੋਣਾਂ ’ਚ ਸੁਨਕ ਦੀ ਪਾਰਟੀ ਦਾ ਖ਼ਰਾਬ ਪ੍ਰਦਰਸ਼ਨ

editor

ਅਮਰੀਕਾ ’ਚ ਫਲਸਤੀਨ ਦੇ ਸਮਰਥਨ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ; ਹੁਣ ਤਕ 1500 ਤੋਂ ਵੱਧ ਪ੍ਰਦਰਸ਼ਨਕਾਰੀ ਗਿ੍ਰਫ਼ਤਾਰ

editor