International

ਅਮਰੀਕਾ ਤੇ ਚੀਨ ਨੂੰ ਇਕੱਠੇ ਲਿਆਉਣ ‘ਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦਾ – ਇਮਰਾਨ ਖਾਨ

ਇਸਲਾਮਾਬਾਦ – ਯੂਕਰੇਨ ਸੰਕਟ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਵਿਸ਼ਵ ਰਾਜਨੀਤੀ ਵਿਚ ਕਿਸੇ ਵੀ ਖੇਮੇ ਵਿਚ ਸ਼ਾਮਲ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਦੀ ਨੀਤੀ ‘ਹਰ ਦੇਸ਼ ਨਾਲ ਸਬੰਧ ਬਣਾਈ ਰੱਖਣ’ ਦੀ ਰਹੀ ਹੈ।

ਇਥੇ ਪੱਤਰਕਾਰਾਂ, ਸਾਬਕਾ ਡਿਪਲੋਮੈਟਾਂ ਅਤੇ ਥਿੰਕ-ਟੈਂਕ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਖਾਨ ਨੇ ਕਿਹਾ, “ਅਸੀਂ ਅਜਿਹੀ ਸਥਿਤੀ ਵਿਚ ਨਹੀਂ ਪੈਣਾ ਚਾਹੁੰਦੇ, ਜਿਸ ਨਾਲ ਅਜਿਹਾ ਲੱਗੇ ਕਿ ਅਸੀਂ ਕਿਸੇ ਖਾਸ ਖੇਮੇ ਦਾ ਹਿੱਸਾ ਹਾਂ।”

ਖਾਨ ਨੇ ਇਸ ਧਾਰਨਾ ਨੂੰ ਵੀ ਰੱਦ ਕੀਤਾ ਕਿ ਪਾਕਿਸਤਾਨ ਕਿਸੇ ਹੋਰ ਦੇਸ਼ ਦੀ ਤੁਲਨਾ ਵਿਚ ਚੀਨ ਵੱਲ ਜ਼ਿਆਦਾ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੀਤੀ ਹੈ, ”ਹਰ ਦੇਸ਼ ਨਾਲ ਸਬੰਧ ਬਣਾਈ ਰੱਖਣਾ।” ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਰਾਵਲਪਿੰਡੀ ‘ਚ ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਵੀ ਇਸ ਦੇਸ਼ ਦੀ ਨੀਤੀ ਬਾਰੇ ਸਪੱਸ਼ਟ ਹੈ। ਦੇਸ਼ ਦੀ ਆਜ਼ਾਦੀ ਦੇ 74 ਸਾਲਾਂ ਵਿਚੋਂ ਅੱਧੇ ਸਮੇਂ ਤੱਕ ਪਾਕਿਸਤਾਨ ਦੀ ਫ਼ੌਜ ਨੇ ਰਾਜ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਾਨ ਨੇ ਕਿਹਾ ਹੈ ਕਿ ਉਹ ਨਵੇਂ ਸ਼ੀਤ ਯੁੱਧ ਦੀ ਸਥਿਤੀ ਵਿਚ ਅਮਰੀਕਾ ਅਤੇ ਚੀਨ ਦਾ ਅਣੁਸਰਨ ਨਹੀਂ ਕਰਨਗੇ।

ਇਸ ਮਹੀਨੇ ਦੀ ਸ਼ੁਰੂਆਤ ‘ਚ ਖਾਨ ਨੇ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਅਤੇ ਚੀਨ ਨੂੰ ਇਕੱਠੇ ਲਿਆਉਣ ‘ਚ ਆਪਣੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ, ਕਿਉਂਕਿ ਇਕ ਹੋਰ ਸ਼ੀਤ ਯੁੱਧ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ। ਘਰੇਲੂ ਚੁਣੌਤੀਆਂ ਬਾਰੇ ਗੱਲ ਕਰਦਿਆਂ ਖਾਨ ਨੇ ਕਿਹਾ ਕਿ ਲਾਲ ਫੀਤਾਸ਼ਾਹੀ ਦੇਸ਼ ਦੇ ਸੁਧਾਰਾਂ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਦੀ ਕੀਮਤ ‘ਤੇ ਸੂਬਿਆਂ ਦੇ ਸਸ਼ਕਤੀਕਰਨ ਨੇ ਵੀ ਸਮੱਸਿਆਵਾਂ ਪੈਦਾ ਕੀਤੀਆਂ ਹਨ।

Related posts

ਕੈਨੇਡੀਅਨ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਕੀਤੇ ਵੱਡੇ ਖ਼ੁਲਾਸੇ

editor

ਅਮਰੀਕੀ ਸ਼ਹਿਰ ਫਰੈਸਨੋ ਦੇ ਪਹਿਲੇ ਸਿੱਖ ਜੱਜ ਨਿਯੁਕਤ

editor

ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ਪਹੁੰਚਿਆ ‘ਯੋਗ’, ਲੋਕਾਂ ਲਈ ਮੁਫ਼ਤ ਕਲਾਸਾਂ ਦਾ ਕੀਤਾ ਪ੍ਰਬੰਧ

editor