Australia

ਆਸਟ੍ਰੇਲੀਆ ਦੇ ਪ੍ਰਤੀਯੋਗੀ ਪਾਲ ਮਾਸਟਰ ਸ਼ੈੱਫ਼ ਦੇ ਫ਼ਾਈਨਲਿਸਟ ਡੱਗਲਸ ਨੂੰ ਬੱਚਿਆਂ ਦੇ ਜਿਣਸੀ ਸ਼ੋਸ਼ਣ ਮਾਮਲੇ ’ਚ 24 ਸਾਲ ਦੀ ਜੇਲ੍ਹ

ਸਿਡਨੀ – ਮਸ਼ਹੂਰ ਕੁਕਿੰਗ ਸੋਅ ਮਾਸਟਰ ਸੈੱਫ਼ ਆਸਟ੍ਰੇਲੀਆ ਦੇ ਪ੍ਰਤੀਯੋਗੀ ਪਾਲ ਡਗਲਸ ਨੂੰ ਬੱਚਿਆਂ ਦੇ ਜਿਣਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਪਾਲ ਡਗਲਸ ਨੂੰ 24 ਸਾਲ ਦੀ ਸਜ਼ਾ ਸੁਣਾਈ ਹੈ। ਪੌਲ ’ਤੇ 10 ਸਾਲਾਂ ਤੋਂ ਵੱਧ ਸਮੇਂ ਦੌਰਾਨ 43 ਵਾਰ 11 ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਸਿਡਨੀ ਡਾਊਨਿੰਗ ਸੈਂਟਰ ਦੀ ਜ਼ਿਲ੍ਹਾ ਜੱਜ ਸਾਰਾਹ ਹਿਊਗੇਟ ਨੇ ਪੌਲ ਨੂੰ ਸਜ਼ਾ ਸੁਣਾਈ।
ਪਾਲ ਨੂੰ ਸਾਲ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ 4 ਸਾਲ ਤਕ ਮੁਕੱਦਮਾ ਚੱਲਦਾ ਰਿਹਾ। ਪੌਲ ’ਤੇ ਇਹ ਦੋਸ਼ ਹੈ ਕਿ ਸਿਡਨੀ ਸਾਊਥ-ਵੈਸਟ ’ਚ ਤੈਰਾਕੀ ਕੋਚ ਰਹਿੰਦੇ ਹੋਏ ਉਸ ਨੇ ਇਹ ਅਪਰਾਧ ਕੀਤੇ। ਜਾਂਚ ’ਚ ਸਾਹਮਣੇ ਆਇਆ ਕਿ ਪਾਲ ਨੇ 1996 ਤੋਂ 2009 ਤਕ ਬੱਚਿਆਂ ਦਾ ਜਿਣਸੀ ਸ਼ੋਸ਼ਣ ਕੀਤਾ। ਜੱਜ ਨੇ ਸਜਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੇ ਤੈਰਾਕੀ ਕੋਚ ਹੁੰਦਿਆਂ ਬੱਚਿਆਂ ’ਚ ਅਜਿਹਾ ਮਾਹੌਲ ਪੈਦਾ ਕੀਤਾ, ਜਿਸ ’ਚ ਉਹ ਖੁੱਲ੍ਹ ਕੇ ਜਿਣਸੀ ਸ਼ੋਸ਼ਣ ਬਾਰੇ ਗੱਲ ਕਰਦਾ ਸੀ ਅਤੇ ਬੱਚਿਆਂ ਨਾਲ ਮਜ਼ਾਕ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੀ ਗੱਲ ਨਾਲ ਇਸ ਤਰ੍ਹਾਂ ਫ਼ਸਾਇਆ ਕਿ ਉਸ ਦਾ ਜੁਰਮ 10 ਸਾਲ ਤੋਂ ਵੱਧ ਸਮੇਂ ਤਕ ਲੁਕਿਆ ਰਿਹਾ। ਪਾਲ ’ਤੇ 10 ਸਾਲ ਤਕ ਦੇ ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ ਹੈ।
ਜ਼ਿਕਰਯੋਗ ਹੈ ਕਿ ਪਾਲ ਡੱਗਲਸ ਮਾਸਟਰ ਸੈੱਫ਼ ਆਸਟ੍ਰੇਲੀਆ ਵਿੱਚ ਵੀ ਹਿੱਸਾ ਲੈ ਚੁੱਕੇ ਹਨ ਅਤੇ ਸ਼ੋਅ ਦੇ ਆਖਰੀ ਪੜਾਅ ਤਕ ਪਹੁੰਚ ਚੁੱਕੇ ਹਨ। 48 ਸਾਲਾ ਡੱਗਲਸ ਨੂੰ ਦੋਸ਼ ਲੱਗਣ ਤੋਂ ਬਾਅਦ 2019 ਵਿੱਚ ਉਸ ਦੇ ਸਿਲਵੇਨੀਆ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਨੌਕਰੀ ਗੁਆ ਬੈਠਾ। ਹੁਣ ਪੌਲ ਨੂੰ ਜੂਨ 2047 ਤਕ ਜੇਲ੍ਹ ’ਚ ਰਹਿਣਾ ਪਵੇਗਾ ਅਤੇ ਉਸ ਤੋਂ ਬਾਅਦ ਹੀ ਪਾਲ ਨੂੰ ਜ਼ਮਾਨਤ ਮਿਲ ਸਕੇਗੀ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

editor