Health & Fitness

ਕੋਲੈਸਟਰੋਲ ‘ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ

ਕੋਲੈਸਟਰੋਲ ਦਿਲ ਲਈ ਬਹੁਤ ਹੀ ਖ਼ਤਰਨਾਕ ਹੁੰਦਾ ਹੈ। ਇਹ ਲੀਵਰ ਦੁਆਰਾ ਬਣਦਾ ਹੈ। ਜੋ ਕਿ ਚਰਬੀ ਨੂੰ ਲੀਵਰ ਤੋਂ ਸਰੀਰ ਦੇ ਬਾਕੀ ਹਿੱਸਿਆਂ ਜਿਵੇਂ ਦਿਲ ਅਤੇ ਬਾਕੀ ਹਿੱਸਿਆਂ ਤੱਰ ਪਹੁੰਚਾਉਂਦਾ ਹੈ। ਇਸ ਦਾ ਪੱਧਰ ਸਰੀਰ ‘ਚ ਵੱਧਣਾ ਖਤਰੇ ਦੀ ਘੰਟੀ ਹੈ। ਇਸ ਦੇ ਕਾਰਣ ਹੀ ਦਿਲ ਦੀ ਨਾੜੀਆਂ ਬੰਦ ਹੋ ਜਾਂਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਕਾਰਣ ਬਣਦੇ ਹਨ।
ਇਹ ਹੋਲੀ-ਹੋਲੀ ਦਿਲ ਅਤੇ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਧਮਣੀਆਂ ਦੀਆਂ ਦੀਵਾਰਾਂ ਦੇ ਅੰਦਰਲੇ ਹਿੱਸੇ ‘ਚ ਜੰਮਣ ਲੱਗ ਜਾਂਦੀ ਹੈ। ਜੇਕਰ ਇਕ ਧੱਕਾ ਵੀ ਜੰਮ ਜਾਵੇ ਤਾਂ ਇਹ ਦਿਲ ਦੇ ਦੌਰੇ ਦਾ ਕਾਰਣ ਬਣਦਾ ਹੈ।
ਇਸ ਲਈ ਇਸ ਦੇ ਵੱਧਦੇ ਪੱਧਰ ‘ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
1. ਘੀਆ ਦਾ ਜੂਸ
ਸਵੇਰੇ ਖਾਲੀ ਪੇਟ ਘੀਆ ਦਾ ਜੂਸ ‘ਚ ਪੰਜ ਪੱਤੇ ਤੁਲਸੀ, ਪੰਜ ਪੱਤੇ ਪੁਦੀਨਾ ਅਤੇ ਸੇਂਧਾ ਨਮਕ ਪਾ ਕੇ ਪੀਓ।
2. ਕੱਚਾ ਲਸਣ
ਦੋ ਕੱਚੀਆਂ ਲਸਣ ਦੀਆਂ ਕਲੀਆਂ ਖਾਲੀ ਪੇਟ ਖਾਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
3. ਗਵਾਰਪਾਠਾ
ਰੋਜ਼ ਸਵੇਰੇ ਖਾਲੀ ਪੇਟ 50 ਗ੍ਰਾਮ ਗਵਾਰਪਾਠਾ ਖਾਣ ਨਾਲ ਵੀ ਕੋਲੈਸਟਰੋਲ ਘੱਟ ਹੁੰਦਾ ਹੈ।
4. ਪੁੰਗਰੀਆਂ ਦਾਲਾਂ
ਪੁੰਗਰੀਆਂ ਦਾਲਾਂ ਵੀ ਖਾਣਾ ਸ਼ੁਰੂ ਕਰੋ।
5. ਲਸਣ, ਪਿਆਜ਼, ਨਿੰਬੂ, ਆਂਵਲੇ ਦਾ ਰਸ
ਇਨ੍ਹਾਂ ਨੂੰ ਵੀ ਆਪਣੇ ਭੋਜਨ ‘ਚ ਸ਼ਾਮਿਲ ਕਰੋ। ਜਿਸ ਤਰ੍ਹਾਂ ਵੀ ਖਾਣ ਨੂੰ ਚੰਗਾ ਲੱਗੇ।
6. ਈਸਬਗੋਲ
ਈਸਬਗੋਲ ਦੇ ਬੀਜਾਂ ਦਾ ਤੇਲ ਅੱਧਾ ਚਮਚ ਦਿਨ ‘ਚ ਦੋ ਵਾਰ ਲਓ।
7. ਦਾਲਚੀਨੀ
ਦੁੱਧ ਜਾਂ ਚਾਹ ‘ਚ ਦਾਲਚੀਨੀ ਦਾ ਵਰਤੋਂ ਕਰੋ।
8. ਧਨੀਆ
ਰਾਤ ਦੇ ਸਮੇਂ ਧਨੀਆ ਦੇ ਦੋ ਚਮਚ ਇਕ ਗਲਾਸ ਪਾਣੀ ‘ਚ ਭਿਓ ਦਿਓ। ਸਵੇਰੇ ਖਾਲੀ ਪੇਟ ਪੀ ਲਓ ਅਤੇ ਧਨੀਏ ਨੂੰ ਚਬਾ ਕੇ ਖਾ ਜਾਓ।
9. ਅਰਜੁਨ ਦੀ ਛਿੱਲ
ਇਕ ਚਮਚ ਅਰਜੁਨ ਦੀ ਛਿੱਲ ਦਾ ਚੂਰਣ, ਇਕ ਚੌਥਾਈ ਦਾਲ ਚੀਨੀ ਪਾਊਡਰ ਦੋ ਗਲਾਸ ਪਾਣੀ ਜਾਂ ਗਾਂ ਦੇ ਦੁੱਧ ਅਤੇ ਇਕ ਗਲਾਸ ਪਾਣੀ ਦੋਨਾਂ ਨੂੰ ਮਿਲਾ ਕੇ ਅੱਧਾ ਰਹਿਣ ਤੱਕ ਪਕਾਓ ਅਤੇ ਸੌਣ ਤੋਂ ਪਹਿਲਾਂ ਛਾਣ ਕੇ ਪੀ ਲਓ।

Related posts

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

editor

ਜੇ ਤੁਹਾਨੂੰ ਹੈ ਧੂੜ ਤੇ ਮਿੱਟੀ ਤੋਂ ਐਲਰਜੀ ਤਾਂ ਇਹ 12 ਸੁਪਰਫੂਡ ਤੁਹਾਨੂੰ ਦੇਣਗੇ ਆਰਾਮ

editor