Articles

ਜਿਹੜੇ ਸੁਪਨੇ ਅਜਾਦੀ ਘੁਲਾਟੀਆ ਨੇ ਵੇਖੇ ਸਨ ਕੀ ਉਹ ਅਜਾਦੀ ਸਾਨੂੰ ਮਿਲ ਗਈ ਹੈ ?

ਲੇਖਕ: ਮਨਮੋਹਨ ਸਿੰਘ, ਆਸਟ੍ਰੇਲੀਆ

ਜਿਹੜੀ ਅਜਾਦੀ ਖਾਤਰ ਪੰਜਾਬੀਆਂ ਨੂੰ ਨੱਬੇ ਪੱਚਨਵੇਂ ਪ੍ਰਤੀਸ਼ਤ ਆਪਣੀਆਂ ਜਾਨਾਂ ਦੇਣੀਆਂ ਪਈਆਂ ਸਨ।ਕੀ ਉਨ੍ਹਾਂ ਸ਼ਹੀਦ ਹੋਏ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਵਾਲੀ ਉਸ ਅਜਾਦੀ ਦਾ ਨਿੱਘ ਅੱਜ ਦੇ ਪੰਜਾਬੀ ਨਾਗਰਿਕਾਂ ਸਮੇਤ ਭਾਰਤ ਵਾਸੀਆਂ ਨੂੰ ਪ੍ਰਾਪਤ ਵੀ ਹੋਇਆ ਹੈ ? ਉਸ ਵੇਲੇ ਅਜਾਦੀ ਲੈਣ ਦੀ ਲਹਿਰ ਵੇਲੇ ਸਾਰਿਆਂ ਦੇ ਦਿਲਾਂ ਵਿੱਚ ਇੱਕੋ ਹੀ ਜਨੂੰਨ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਭਾਰਤ ਵਿੱਚੋਂ ਬਾਹਰ ਕੱਢਣਾ ਹੈ।ਬ੍ਰਿਟਿਸ਼ ਗੋਰਿਆਂ ਨੂੰ ਬਾਹਰ ਕੱਢਣ ਬਾਅਦ ਆਪਣੇ ਦੇਸ਼ ਦੇ ਨਾਗਰਿਕਾਂ ਵਿੱਚੋਂ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੇ ਬਹੁ ਸੰਮਤੀ ਵੋਟਰਾਂ ਰਾਹੀਂ ਆਪਣੇ ਮਨਪੰਸਦ ਦੇ ਲੋਕਾਂ ਨੂੰ ਚੁਣ ਕੇ ਭਾਰਤੀ ਲੋਕਤੰਤਰੀ ਢਾਂਚਾ ਮਜਬੂਤ ਕਰਨ ਵਾਲੀ ਅਤੇ ਵਿਲਖਣਤਾ ਦੀ ਮਿਸ਼ਾਲ ਪੈਦਾ ਕਰਨ ਵਾਲੀ ਪੰਜ ਸਾਲ ਬਾਅਦ ਸਰਕਾਰ ਬਣਾਇਆ ਕਰਨੀ ਹੈ।ਭਾਵੇਂ ਕਿ ਇਸੇ ਕੜੀ ਦੀ ਪ੍ਰਨਾਲੀ ਤਹਿਤ ਬਾਵਾ ਸਾਹਿਬ ਡਾਕਟਰ ਭੀਮਰਾਏ ਅੰਬੇਦਕਰ ਸਾਹਿਬ ਜੀ ਵਲੋਂ ਦੇਸ਼ ਦੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਖਾਤਰ ਅਤੇ ਦੇਸ਼ ਦੇ ਲੋਕ ਤੰਤਰੀ ਢਾਂਚੇ ਦੀ ਮਜਬੂਤੀ ਰੱਖਣ ਦੇ ਹਿੱਤਾਂ ਦੀ ਸੁਰਖਿਆ ਖਾਤਰ ਸੰਵਿਧਾਨ ਬਣਾਇਆ ਗਿਆ।ਜਿਸ ਦੁਆਰਾ ਆਪਣੇ ਦੇਸ਼ ਦੇ ਆਮ ਲੋਕਾਂ ਵਿੱਚੋਂ ਆਮ ਲੋਕਾਂ ਦੇ ਹਿਤਾਂ ਨੂੰ ਸੁਰਖਿਅਤ ਕਰਨ ਲਈ ਆਮ ਲੋਕਾਂ ਵਲੋਂ ਆਪਣੇ ਆਮ ਲੋਕਾਂ ਨੂੰ ਵੋਟਾਂ ਪਾਕੇ ਨੁਮਾਇੰਦਗੀ ਸੰਭਾਲਣ ਦਾ ਸਿਸਟਮ ਬਣਾਇਆ ਗਿਆ।ਇਸ ਸੰਵਿਧਾਨ ਅਨੁਸਾਰ ਚਲਣ ਅਤੇ ਨਾਗਰਿਕਾਂ ਦੀਆਂ ਜਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਸਾਰਿਆਂ ਨੂੰ ਕਸਮ ਖੁਆ ਕੇ ਦੇਸ਼ ਦੀ ਵਾਗਡੋਰ ਸਾਂਭਣ ਵਾਲੀ ਕੁਰਸੀ ‘ਤੇ ਬੈਠਣ ਦਾ ਸਾਰਾ ਸਿਸਟਮ ਬਣਿਆ।ਇਹ ਸੰਵਿਧਾਨ 26 ਨਵੰਬਰ 1949 ਨੂੰ ਭਾਰਤ ਦੀ ਪਹਿਲੀ ਲੋਕ ਸਭਾ ਦੁਆਰਾ ਪਾਸ ਕਰਕੇ ਇਸ ਨੂੰ ਕਨੂੰਨੀ ਤੌਰ ‘ਤੇ ਮਾਨਤਾ ਦਿੱਤੀ ਗਈ।ਜਿਸ ਨੂੰ ਕਿ 26 ਜਨਵਰੀ 1950 ਨੂੰ ਸਾਰੇ ਦੇਸ਼ ਦੇ ਨਾਗਰਿਕਾਂ ਦੀ ਬਰਾਬਰੀ ਖਾਤਰ ਸਾਰੇ ਦੇਸ਼ ਵਿੱਚ ਲਾਗੁ ਕੀਤਾ ਗਿਆ।
ਉਸ ਵੇਲੇ ਇਹ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਦੇ ਹੱਕਾਂ ਦੀ ਰਾਖੀ ਕਰਨ ਖਾਤਰ ਬਣਾਇਆ ਗਿਆ ਸੀ।ਪਰ ਅੱਜ ਸਿਆਸੀ ਝੁਰਮਟ ਦੇ ਨੀਤੀਵਾਨਾਂ ਨੇ ਹਾਲਤ ਇੱਥੋਂ ਤੱਕ ਪਹੁੰਚਾ ਦਿੱਤੀ ਹੈ ਕਿ ਆਪਣੀ ਬਹੁ ਸੰਮਤੀ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੇ ਆਪਣੇ ਚੁਣੇ ਹੋਏ ਨੁੰਮਾਇਦਿਆਂ ਨੂੰ ਲਾਭ ਦੇਣ ਖਾਤਰ ਅਤੇ ਇਨ੍ਹਾਂ ਦੇ ਨੁਕਸਾਨ ਕਰਨ ਵਾਲੀਆਂ ਮੱਦਾਂ ਨੂੰ ਹੌਲੀ ਹੌਲੀ ਸੰਵਿਧਾਨ ਵਿੱਚੋਂ ਬਾਹਰ ਕਢਵਾਇਆ ਜਾ ਰਿਹਾ ਹੈ।ਜਿੰਨੀ ਵਾਰ ਵੀ ਰਾਜ ਵਿਧਾਨ ਸਭਾ ਵਿਧਾਇਕ ਜਾਂ ਮੈਂਬਰ ਪਰਲੀਮੈਂਟ ਲਈ ਚੁਣਿਆ ਜਾ ਰਿਹਾ ਉਨੀ ਵਾਰ ਪੈਨਸ਼ਨ ਲੈਣ ਦੇ ਆਪਣੇ ਆਪ ਨੂੰ ਹੱਕਦਾਰ ਬਣਾ ਰਹੇ ਹਨ।ਜਦ ਕਿ ਇੱਕ ਵਾਰ ਹੀ ਹਰ ਇੱਕ ਨੂੰ ਪੈਨਸ਼ਨ ਲੈਣ ਦਾ ਹੱਕ ਹੋਣਾ ਚਾਹੀਦਾ ਸੀ।ਪਰ ਇਹ ਲੋਕ, ਵਿਖਾਵੇ ਵਜੋਂ ਲੋਕ ਸੇਵਾ ਕਰਨ ਦਾ ਢਿਡੋਰਾ ਪਿੱਟ ਰਹੇ ਹਨ ਜਦ ਕਿ ਅਸਲ ਵਿੱਚ ਇਹ ਲੋਕਾਂ ਦੇ ਹੱਕ ਖੋਹ ਕੇ ਆਪਣੇ ਹੱਕਾਂ ਨੂੰ ਸੁਰਖਿਅਤ ਕਰਨ ਦੀਆਂ ਹੀ ਸਕੀਮਾਂ ਘੜ ਰਹੇ ਹਨ।ਗਰੀਬ ਅਤੇ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਲੋਕਾਂ ਅਤੇ ਆਮ ਨਾਗਰਿਕਾਂ ਦੇ ਜਰੂਰੀ ਬੁਨਿਆਦੀ ਅਤੇ ਬਰਾਬਰਤਾ ਲਿਆਉਣ ਵਾਲੇ ਹੱਕਾਂ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ।ਗਰੀਬ ਹੋਰ ਗਰੀਬ ਹੋ ਰਿਹਾ ਅਤੇ ਕਾਰਪੋਰੇਟ ਘਰਾਣਿਆਂ ਸਮੇਤ ਅਮੀਰ ਘਰਾਣਿਆਂ ਦੇ ਲੋਕ ਹੋਰ ਅਮੀਰ ਹੋ ਰਹੇ ਹਨ।ਜਿਹੜੇ ਸਪਨੇ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਦੇਸ਼ ਭਗਤ ਸ਼ਹੀਦ ਭਗਤ ਸਿੰਘ ਹੋਰਾਂ ਵਲੋਂ ਭਾਰਤ ਦੇਸ਼ ਵਾਸੀਆਂ ਖਾਤਰ ਸਿਰਜੇ ਗਏ ਸਨ।ਉਹ ਅੱਜ ਤੱਕ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੂਰੇ ਨਹੀਂ ਕੀਤੇ।ਅੱਜ ਚਹੌਤਰ ਸਾਲ ਬੀਤ ਜਾਣ ਬਾਅਦ ਵੀ ਉਨ੍ਹਾਂ ਵੱਲ਼ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਵੀ ਧਿਆਨ ਨਹੀਂ ਦਿੱਤਾ।ਇਸ ਨਾਲੋਂ ਤਾਂ ਬਹਿਤਰ ਇਹ ਸੀ ਕਿ ਇਸ ਦੇਸ਼ ਨੂੰ ਅਜਾਦ ਕਰਵਾਇਆ ਹੀ ਨਾ ਜਾਂਦਾ।ਜਿਵੇਂ ਕਿ ਨਿਊਜੀਲੈਂਡ ਸਮੇਤ ਅਸਟ੍ਰੇਲੀਆ ਦੇਸ਼, ਬ੍ਰਿਟਿਸ਼ ਗੋਰਿਆਂ ਦੀ ਗ੍ਰਫਿਤ ਵਿੱਚ ਪੂਰੀ ਤਰ੍ਹਾਂ 26 ਜਨਵਰੀ 1788 ਨੂੰ ਅਇਆ ਸੀ।ਉਸ ਵੇਲੇ ਇੱਥੋਂ ਦੇ ਮੂਲਵਾਸੀ ਜੋ ਹਜਾਰਾਂ ਸੌ ਸਾਲ ਪਹਿਲਾਂ ਭਾਰਤ ਸਮੇਤ ਬਹੁਤ ਸਾਰੇ ਹੋਰ ਦੇਸ਼ਾਂ ਰਾਹੀਂ ਆਪਣੇ ਰਹਿਣ ਅਨੁਕੂਲ ਰੈਣ ਵਸੇਰੇ ਅਤੇ ਭੋਜਨ ਦੀ ਭਾਲ ਵਿੱਚ ਜਿਵੇਂ ਕਿ ਕੁਦਰਤ ਦੇ ਅਸੂਲਾਂ ਅਨੁਸਾਰ ਬਦਲਾਓ ਸਮੇਂ ਦੀ ਦੇਣ ਹੈ।ਉਹ ਪਾਣੀਆਂ ਵਿੱਚ ਘੁੰਮਣ ਘੇਰੀਆਂ ਖਾਂਦੇ ਹੋਏ ਇਸ ਅਸਟ੍ਰੇਲੀਆ ਦੇਸ਼ ਧਰਤੀ ‘ਤੇ ਪਹੁੰਚੇ ਸਨ।ਜਿਹੜੇ ਕਿ ਅਸਭਿਆ ਹੋਣ ਕਰਕੇ ਇਸ ਵਿਹਲੀ ਪਈ ਧਰਤੀ ਦੇ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਨਾਲ ਹੀ ਘੁਲ਼ ਮਿਲ ਕੇ ਉਸ ਵੇਲੇ ਰਹਿ ਰਹੇ ਸਨ।ਇੱਥੇ ਬ੍ਰਿਟਿਸ਼ ਤੋਂ ਗੋਰੀ ਚੰਮੜੀ ਵਾਲੇ ਪਹੁੰਚੇ ਲੋਕਾਂ ਨੇ ਜੋ ਹਰ ਰੋਜ ਨਵੀਂ ਦੁਨੀਆਂ ਦੀ ਹਰ ਨਵੀਂ ਧਰਤ ਲਭਣ ਦੀ ਚਾਹਤ ਰੱਖਦੇ ਸਨ।ਇਸੇ ਚਾਹਤ ਤਹਿਤ ਇੱਥੇ ਇੰਗਲੈਂਡ ਤੋਂ ਕੈਪਟਨ ਅੋਰਥਰ ਫਿਲਿਪ 26 ਜਨਵਰੀ 1788 ਨੂੰ ਗਿਆਰਾਂ ਬ੍ਰਿਟਿਸ਼ ਸਮੂੰਦਰੀ ਬੇੜਿਆਂ ਵਿੱਚ ਸਿਡਨੀ ਵਿਖੇ ਕਲੋਨੀਆਂ ਦੀ ਉਸਾਰੀ ਕਰਵਾਉਣ ਲਈ ਕਾਮਿਆਂ ਨੂੰ ਲੈ ਕੇ ਆਇਆ ਅਤੇ ਇਸ ਦੇਸ਼ ਵਿੱਚ ਇੱਥੇ ਪਹੁੰਚ ਕੇ ਪੂਰਨ ਤੌਰ ‘ਤੇ ਇਸ ਦੇਸ਼ ਦੀ ਧਰਤੀ ਉੱਤੇ ਬ੍ਰਿਟਿਸ਼ ਸਰਕਾਰ ਦਾ ਝੰਡਾ ਗੱਡ ਕੇ ਬਾਕੀ ਦੁਨੀਆਂ ਨੂੰ ਦਸਿਆ ਗਿਆ ਕਿ ਅੱਜ ਤੋਂ ਇਹ ਧਰਤੀ ਸਾਡੀ ਹੈ।ਜਦ ਕਿ ਇਨ੍ਹਾਂ ਤੋਂ ਪਹਿਲਾਂ ਵੀ ਡੱਚਾਂ ਸਮੇਤ ਕਈ ਹੋਰ ਦੇਸ਼ਾਂ ਦੇ ਲੋਕ ਆਕੇ ਇੱਥੋਂ ਮੁੜਦੇ ਰਹੇ ਸਨ।ਇਸ ਥੋੜੇ ਜਿਹੇ 1788 ਤੋਂ ਅੱਜ ਤੱਕ ਸਿਰਫ 233 ਸਾਲ ਦੇ ਸਮੇਂ ਅੰਦਰ ਹੀ ਇਸ ਦੇਸ਼ ਨੂੰ ਬ੍ਰਿਟਿਸ਼ ਗੋਰਿਆਂ ਨੇ ਇਸ ਦਾ ਵਿਕਾਸ ਕਰਕੇ ਏਨਾ ਸੋਹਣਾ ‘ਤੇ ਨਮੂਨੇ ਦਾ ਬਣਾ ਦਿੱਤਾ ਗਿਆ ਹੈ ਕਿ ਇਹ ਦੇਸ਼ ਹੁਣ ਦੁਨੀਆਂ ਦੇ ਪਹਿਲੀ ਕਤਾਰ ਵਿੱਚ ਆਉਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕਾ ਹੈ।ਜਦ ਕਿ ਸਾਡੇ ਭਾਰਤ ਦੇਸ਼ ਦੀ ਸੰਸਕ੍ਰਿਤੀ ਸਮੇਤ ਇੱਥੋਂ ਦੀ ਸਭਿਅਤਾ ਹਜਾਰਾਂ ਸਾਲ ਪੁਰਾਣੀ ਹੈ।ਸਾਡਾ ਭਾਰਤਵਰਸ਼ ਦੇਸ਼ ਤਾਂ ਵਿਕਾਸ ਪਖੋਂ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਵੀ ਉਪਰਲੀ ਕਤਾਰ ਵਿੱਚ ਅੱਜ ਖੜ੍ਹਾ ਹੋਣਾ ਚਾਹੀਦਾ ਸੀ।ਪਰ ਸਚਾਈ ਇਹ ਹੈ ਕਿ ਸਾਡੇ ਦੇਸ਼ ਦੇ ਬਹੁਤ ਸਾਰੇ ਨਾਗਰਿਕ ਅੱਜ ਵੀ ਨੰਗੇ ਅਸਮਾਨ ਹੇਠ ਸੜਕਾਂ ‘ਤੇ ਸੌਣ ਲਈ ਮਜਬੂਰ ਹਨ।ਮੇਰੇ ਆਪਣੇ ਨਿੱਜੀ ਵਿਚਾਰਾਂ ਅਨੁਸਾਰ ਜੇ ਭਾਰਤ ਵਾਸੀ ਗੋਰਿਆਂ ਨੂੰ ਇੱਥੋਂ ਨਾ ਕਢੱਦੇ ਅਤੇ ਅਜਾਦੀ ਨਾ ਲੈਂਦੇ ਤਾਂ ਭਾਰਤ ਦੇਸ਼ ਵੀ ਅਸਟ੍ਰੇਲੀਆ ਦੇਸ਼ ਨਾਲੋਂ ਵੱਧੀਆ ਬਨਣਾ ਸੀ।ਜਿਹੜੇ ਕੰਮ ਬ੍ਰਿਟਿਸ਼ ਸਰਕਾਰ ਵੇਲੇ ਦੇ ਭਾਰਤ ਵਿੱਚ ਕੀੂਤੇ ਹੋਏ ਹਨ।ਉਹ ਅੱਜ ਇਸ ਵੇਲੇ ਵੀ ਵੇਖਣਯੋਗ ਲਿਸ਼ਕਾ ਮਾਰਦੇ ਹੋਏ ਝਲਕਦੇ ਹਨ।ਜਦ ਕਿ ਬਾਅਦ ਦੀਆਂ ਸਰਕਾਰਾਂ ਵਲੋਂ ਕੀਤੇ ਹੋਏ ਕੰਮ ਥੋੜੇ ਸਮੇਂ ਬਾਅਦ ਢਹਿ ਢੇਰੀ ਹੋਈ ਜਾ ਰਹੇ ਹਨ।ਅੰਗਰੇਜਾਂ ਵਰਗਾ ਕੰਮ ਅੱਜ ਦੀੂਆਂ ਸਰਕਾਰਾਂ ਤੋਂ ਹੋ ਹੀ ਨਹੀਂ ਸਕਿਆ।
ਅੱਜ ਦੇਸ਼ ਦੀ ਹਰ ਇੱਕ ਸਿਆਸੀ ਪਾਰਟੀ ਦਾ ਨੇਤਾ ਦੇਸ਼ ਅਤੇ ਕੌਮ ਦੀ ਸੰਪਤੀ ਅਤੇ ਦੇਸ਼ ਦੇ ਸਵੈਮਾਨ ਵਾਰੇ ਨਹੀਂ ਸੋਚਦਾ ਬਲਕਿ ਹਰ ਕੋਈ ਆਪਣੇ ਨਿੱਜ ਦਾ ਘਰ ਭਰਨ ਵਾਰੇ ਹੀ ਸੋਚ ਰਿਹਾ ਹੈ।ਜਿਸ ਭਾਰਤ ਅਤੇ ਭਾਰਤ ਵਾਸੀਆਂ ਵਾਰੇ ਖੁਆਬ ਸ਼ਹੀਦਾਂ ਨੇ ਲਏ ਸਨ।ਉਹ ਭਾਰਤ ਹਾਲੇ ਬਨਣਾ ਬਹੁਤ ਦੂਰ ਦੀ ਗੱਲ ਲਗਦੀ ਹੈ।ਉਸ ਭਾਰਤ ਖਾਤਰ ਜਦੋਂ 1947 ਵਿੱਚ ਵਟਵਾਰਾ ਹੋਇਆ ਉਦੋਂ ਇੱਥੇ ਸਦੀਆਂ ਤੋਂ ਸੱਕੇ ਭੈਣ ਭਰਾਵਾਂ ਦੀ ਤਰ੍ਹਾਂ ਇੱਕਠੇ ਖੇਡਣ ਵਾਲੇ ਇੱਕਠੇ ਹੀ ਖਾਣ ਵਾਲਿਆਂ ਨੂੰ ਰਾਤੋ ਰਾਤ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਕੇ ਦੁਸ਼ਮਣ ਬਣਾ ਦਿੱਤਾ ਗਿਆ।ਜੋ ਵਰਤਾਰਾ ਉਸ ਵੇਲੇ ਦੋਵਾਂ ਪਾਸਿਆਂ ਦੇ ਪੰਜਾਬ ਵਿੱਚ ਵਰਤਿਆ ਉਸ ਨਾਲ ਇਨਸਾਨੀਅਤ ਵੀ ਸ਼ਰਮਸਾਰ ਹੋ ਗਈ ਸੀ।ਉਸ ਵੇਲੇ ਦੋਵਾਂ ਪਾਸਿਆਂ ਦੇ ਲੋਕ ਹੈਵਾਨੀਅਤ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਦੀ ਕਤਲੋ ਗਾਰਦ ਕਰਦੇ ਹੋਏ ਲੁੱਟਾਂ ਖੋਹਾਂ ਵੀ ਕਰ ਰਹੇ ਸਨ।ਇਸ ਤੋਂ ਇਲਾਵਾ ਪਸ਼ੂ ਵਿਰਤੀ ਸਾਰੇ ਧਰਮਾਂ ਦੇ ਲੋਕ ਸੋਹਣੀਆਂ ਸੁਨੱਖੀਆਂ ਮਾਵਾਂ ਧੀਆਂ ਭੈਣਾਂ ਕੁੜੀਆਂ ਨਾਲ ਜਬਰਦਸਤੀ ਬਲਾਤਕਾਰ ਕਰ ਰਹੇ ਸਨ।ਬਹੁਤ ਸਾਰੇ ਜਬਰਦਸਤੀ ਚੁੱਕ ਕੇ ਆਪਣੇ ਘਰਾਂ ਨੂੰ ਲਿਜਾ ਰਹੇ ਸਨ।ਬਹੁਤ ਸਾਰੀਆਂ ਧੀਆਂ ਭੈਣਾਂ ਮਾਵਾਂ ਕੁੜੀਆਂ ਨੇ ਆਪਣੀਆਂ ਇੱਜਤਾਂ ਬਚਾਉਣ ਖਾਤਰ ਖੂਹਾਂ ਵਿੱਚ ਛਾਲਾਂ ਮਾਰ ਜਾਨਾਂ ਗੁਆ ਲਈਆਂ ਅਤੇ ਬਹੁਤੀਆਂ ਨੇ ਆਪਣੇ ਆਪ ਨੂੰ ਮਿੱਟੀ ਦਾ ਤੇਲ ਸੁੱਟ ਅੱਗਾਂ ਲਾ ਸਾੜ ਲਿਆ ਸੀ।ਉਸ ਵੇਲੇ ਬਹੁਤ ਸਾਰੇ ਇਨਸਾਨੀ ਕਦਰਾਂ ਕੀਮਤਾਂ ਰੱਖਣ ਵਾਲੇ ਵੱਧੀਆ ਇਨਸਾਨਾਂ ਨੇ ਬਹੁਤ ਸਾਰੇ ਪੀੜਤ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਲਈ ਆਪਣੇ ਘਰਾਂ ਵਿੱਚ ਸ਼ਰਨ ਦੇ ਕੇ ਪਸ਼ੂ ਬਿਰਤੀ ਲੋਕਾਂ ਤੋਂ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਛੁਪਾ ਕੇ ਰੱਖਿਆ।ਜਦੋਂ ਅਮਨ ਚੈਨ ਹੋਈ ਉਦੋਂ ਉਨ੍ਹਾਂ ਨੂੰ ਸਹੀ ਸਲਾਮਤ ਸੁਰਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।ਇਹ ਸਾਰਾ ਕਹਿਰ ਪੰਜਾਬੀਆਂ ਨਾਲ ਵਰਤਾਇਆ ਗਿਆ।ਕਿਊਂ ਕਿ ਪੰਜਾਬੀਆਂ ਦਾ ਕਸੂਰ ਇਹ ਸੀ ਕਿ ਇਸ ਅਜਾਦੀ ਖਾਤਰ ਸੱਭ ਤੋਂ ਵੱਧ ਕੁਰਬਾਨੀਆਂ ਦੇ ਕੇ ਇਹ ਲੜਾਈ ਪੰਜਾਬੀਆਂ ਨੇ ਲੜੀ ਸੀ।ਇਸ ਲੜਾਈ ਵਿੱਚ ਪੰਜਾਬੀਆਂ ਨੇ ਆਪਣਾ ਵੱਖਰਾ ਪੰਜਾਬ ਦੇਸ਼ ਵੀ ਗੁਆ ਕੇ ਵੱਖੋ-ਵੱਖਰੀਆਂ ਰਿਆਸਤਾਂ ਵਿੱਚ ਵੰਡੇ ਹੋਏ ਭਾਰਤ ਨੂੰ ਇੱਕ ਇੱਕਠਾ ਭਾਰਤ ਵਰਸ਼ ਦੇਸ਼ ਬਨਾਉਣ ਖਾਤਰ ਆਪਣੇ ਆਪ ਨੂੰ ਜਾਬਤੇ ਵਿੱਚ ਰੱਖ ਕੇ ਅੰਗਰੇਜ ਹਕੂਮਤ ਨੂੰ ਇਹ ਦੇਸ਼ ਛੱਡਣ ਲਈ ਮਜਬੂਰ ਕੀਤਾ।ਪਹਿਲਾਂ ਵੀ ਮੁਗਲ ਹਕੂਮਤ ਵੇਲੇ ਇਸ ਦੇਸ਼ ਨੂੰ ਅਤੇ ਧਰਮ ਨੂੰ ਬਚਾਉਣ ਖਾਤਰ ਸੱਭ ਤੋਂ ਵੱਧ ਲੋਹਾ ਪੰਜਾਬੀਆਂ ਨੇ ਹੀ ਲਿਆ ਸੀ।
ਇਸ ਕਰਕੇ ਹਕੂਮਤ ਦੀਆਂ ਨਜਰਾਂ ਪੰਜਾਬੀਆਂ ਨੂੰ ਸਬਕ ਸਿਖਾਉਣ ਦੀਆਂ ਹੋਣ ਕਰਕੇ ਪੰਜਾਬ ਨੂੰ ਵੰਡਿਆ ਗਿਆ।ਜੇ ਭਾਰਤ ਦੇ ਹਿੰਦੂ ਸੋਚ ਵਾਲੇ ਨੇਤਾ ਮਨੁੱਖਤਾ ਪ੍ਰਤੀ ਹਮਦਰਦੀ ਰੱਖਣ ਵਾਲੇ ਹੁੰਦੇ ਤਾਂ ਇਸ ਵਰਤਾਰੇ ਨੂੰ ਚੌਧਰ ਦੀ ਭੁੱਖ ਨੂੰ ਤਿਆਗ ਦੀ ਭਾਵਨਾ ਨਾਲ ਟਾਲਿਆ ਜਾ ਸਕਦਾ ਸੀ।ਹਿੰਦੂ ਸੋਚ ਵਾਲੇ ਨੇਤਾ ਨਹਿਰੂ ਗਾਂਧੀ ਪਟੇਲ ਅਤੇ ਹੋਰ ਜੇ ਸਾਰੇ ਸਤਾ ਦੀ ਭੁੱਖ ਦਾ ਨਸ਼ਾ ਤਿਆਗ ਕੇ ਮੁਸਲਿਮ ਲੀਗ ਦੇ ਨੇਤਾ ਮਿਸਟਰ ਜਨਾਹ ਨੂੰ ਦੇਸ਼ ਦੀ ਵਾਗਡੋਰ ਸੰਭਾਲ ਕੇ ਪ੍ਰਧਾਨ ਮੰਤਰੀ ਬਣਾ ਦਿੰਦੇ ਤਾਂ ਇਹ ਪੰਜਾਬੀਆਂ ਨਾਲ ਵਰਤਣ ਵਾਲੇ ਭਾਣੇ ਨਾਲ ਜੋ ਘਾਣ ਹੋਇਆ ਉਹ ਕਦੇ ਵੀ ਨਾ ਵਾਪਰਦਾ।ਦੂਜੇ ਪਾਸੇ ਜਦੋਂ ਇੰਗਲੈਂਡ ਤੋਂ ਈਸਟ ਇੰਡੀਆ ਨਾਮੀ ਕੰਪਨੀ ਸਰ ਥੋਮਸ ਰੋਏ ਦੀ ਅਗਵਾਈ ਹੇਠ 24 ਅਗਸਤ 1608 ਨੂੰ ਗੁਜਰਾਤ ਸਟੇਟ ਦੇ ਸੂਰਤ ਸ਼ਹਿਰ ਵਿਖੇ ਵਪਾਰ ਕਰਨ ਦੇ ਮਨਸੂਬੇ ਨਾਲ ਮੁਗਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਆਈ ਸੀ।ਉਦੋਂ ਹੁਣ ਵਾਲਾ ਭਾਰਤ ਦੇਸ਼ ਵੱਖੋ-ਵੱਖਰੀਆਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ।ਇਸ ਕੰਪਨੀ ਨੇ ਇੱਥੋਂ ਦੇ ਰਿਆਸਤੀ ਢਾਂਚੇ ਦੀ ਆਪਸੀ ਕਸ਼ਮਕਸ਼ ਨੁੰ ਭਾਪਦਿਆਂ ਹੋਇਆਂ ਨੇ ਸਾਲ 1717 ਤੱਕ ਹੌਲੀ ਹੌਲੀ ਕਲਕਤਾ ਮਦਰਾਸ ਬੰਬਈ ਆਦਿ ਵੱਡੇ ਸ਼ਹਿਰਾਂ ਵੱਲ਼ ਪੈਰ ਪਸਾਰਦਿਆਂ ਹੋਇਆਂ ਨੇ ਕਈ ਰਿਆਸਤਾਂ ਨੂੰ ਆਪਣੇ ਕਬਜੇ ਵਿੱਚ ਕਰਨਾ ਸ਼ੁਰੂ ਕਰ ਲਿਆ ਸੀ।ਇਸ ਸਮੇਂ ਦਿੱਲੀ ਦੇ ਤਖਤ ‘ਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਬੈਠਾ ਸੀ।ਪਹਿਲਾਂ ਪਹਿਲ ਦਿੱਲੀ ਦਰਬਾਰ ਨੇ ਕੰਪਨੀ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਪਰ ਕੰਪਨੀ ਦੇ ਕੂਟਨੀਤਕ ਪ੍ਰਬੰਧਕਾਂ ਨੇ ਦਿੱਲੀ ਦਰਬਾਰ ਦੇ ਅਹਿਲਕਾਰਾਂ ਨੂੰ ਗੁਪਤ ਤੌਰ ‘ਤੇ ਲਾਲਚ ਦੇ ਕੇ ਭਰਮਾ ਲਿਆ।ਜਿਨ੍ਹਾਂ ਨੇ ਕੰਪਨੀ ਨਾਲ ਵਪਾਰ ਕਰਨ ਦੇ ਦਿੱਲੀ ਦਰਬਾਰ ਨੂੰ ਫਾਇਦੇ ਵਾਲੇ ਲਾਭ ਗਿਣਾ ਕੇ ਬਹਾਦਰ ਸ਼ਾਹ ਨੂੰ ਜਾਲ ਵਿੱਚ ਫਸਾ ਲਿਆ ‘ਤੇ ਕੰਪਨੀ ਨਾਲ ਵਪਾਰ ਕਰਨ ਦਾ ਸਮਝੋਤਾ ਕਰਵਾ ਦਿੱਤਾ ਗਿਆ।ਪਰ ਕੰਪਨੀ ਦੀ ਨੀਅਤ ਸਾਰੇ ਭਾਰਤ ਨੂੰ ਆਪਣੇ ਕਬਜੇ ਹੇਠ ਕਰਨਾ ਸੀ।ਇਸ ਕੂਟਨੀਤੀ ਤਹਿਤ 1857 ਦੇ ਗਦਰ ਲਹਿਰ ਵੇਲੇ ਕੰਪਨੀ ਦੇ ਮੇਜਰ ਵਿਲੀਅਮ ਹੋਡਸਨ ਨੇ ਬਹਾਦਰ ਸ਼ਾਹ ਨੂੰ 20 ਸਤੰਬਰ 1857 ਨੂੰ ਬੰਦੀ ਬਣਾ ਕੇ ਬਰ੍ਹਮਾ ਦੇ ਸ਼ਹਿਰ ਰੰਗੂਨ ਦੀ ਜੇਲ਼ ਵਿੱਚ ਬੰਦ ਕਰ ਦਿੱਤਾ ਅਤੇ ਦਿੱਲੀ ਸਲਤਨਤ ‘ਤੇ ਕਬਜਾ ਕਰ ਲਿਆ।ਰੰਗੂਨ ਦੀ ਜੇਲ਼ ਅੰਦਰ ਹੀ 7 ਨਵੰਬਰ 1862 ਨੂੰ ਇਸ ਅੰਤਮ ਮੁਗਲ ਬਾਦਸ਼ਾਹ ਦੀ ਮੌਤ ਹੋਣ ਕਰਕੇ ਮੁਗਲਾਂ ਦਾ ਅੰਤ ਹੋ ਗਿਆ।
ਦਿੱਲੀ ਕਬਜੇ ਬਾਅਦ ਗੋਰਿਆਂ ਦੇ ਹੌਸਲੇ ਵਧਣੇ ਸ਼ੁਰੂ ਹੋ ਗਏ ਉਨ੍ਹਾਂ ਪੰਜਾਬ ਦੇਸ਼ ਦੇ ਰਾਜੇ ਰਣਜੀਤ ਸਿੰਘ ਦੇ ਰਾਜ ਭਾਗ ਵੱਲ਼ ਭੈੜੀ ਨੀਯਤ ਵਾਲੀ ਅੱਖ ਰੱਖਣੀ ਸ਼ੁਰੂ ਕੀਤੀ।ਪਰ ਦਰਾ ਖੇਬਰ ਤੋਂ ਪਾਰ ਅਫਗਾਨਾ ਨਾਲ ਲੋਹਾ ਲੇਣ ਦੇ ਖਾਲਸਾ ਫੌਜ ਦੀ ਬਹਾਦਰੀ ਦੇ ਕਿੱਸੇ ਸੁਣਦਿਆਂ ਹੋਇਆਂ ਨੇ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਭਰੀ ਕੂਟਨੀਤੀ ਵੇਖਦਿਆਂ ਹੋਇਆਂ ਅੰਮ੍ਰਿਸਰ ਵਿਖੇ 25 ਅਪ੍ਰੈਲ 1809 ਨੂੰ ਬ੍ਰਿਟਿਸ਼ ਗੋਰਿਆਂ ਦੀ ਕੰਪਨੀ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਲਿਖਤੀ ਸੰਧੀ ਕਰ ਲਈ ਕਿ ਕੰਪਨੀ ਦਰਿਆਏ ਅੱਟਕ (ਸਤਲੁਜ) ਤੋਂ ਅੱਗੇ ਕਦੇ ਵੀ ਖਾਲਸਾ ਰਾਜ ਦੇ ਇਲਾਕੇ ਵੱਲ਼ ਨਹੀਂ ਆਵੇਗੀ ਅਤੇ ਨਾ ਹੀ ਖਾਲਸਾ ਫੌਜ ਕੰਪਨੀ ਹੇਠ ਰਾਜ ਭਾਗ ਵੱਲ਼ ਜਾਵੇਗੀ।ਪਰ ਮਹਾਰਾਜਾ ਦੀ ਬਿਮਾਰੀ ਨਾਲ 27 ਜੂਨ 1839 ਨੂੰ ਹੋਈ ਮੌਤ ਬਾਅਦ ਖਾਲਸਾ ਰਾਜ ਦੇ ਬੁੱਕਲ਼ ਦੇ ਸੱਪਾਂ ਅਤੇ ਮੁਖਬਰ ਡੋਗਰੇ ਸਰਦਾਰਾਂ ਦੀ ਗਦਾਰੀ ਕਰਕੇ ਮਹਾਰਾਜਾ ਦੀ ਮੌਤ ਤੋਂ ਦਸ ਸਾਲ ਬਾਅਦ 02 ਅਪ੍ਰੈਲ 1849 ਨੂੰ ਪੰਜਾਬ ਦੇਸ਼ ਵੀ ਗੋਰਿਆਂ ਦੀ ਕਬਜੇ ਵਿੱਚ ਆ ਗਿਆ ਸੀ।ਪਰ ਇਸ ਖਾਲਸਾ ਫੌਜ ਅਤੇ ਬ੍ਰਿਟਿਸ਼ ਕੰਪਨੀ ਦੀ ਫੋਜ ਵਿੱਚ ਹੋਈ ਘਮਾਸਾਨ ਦੀ ਹੋਈ ਲੜਾਈ ਦਾ ਚਸ਼ਮਦੀਨ ਗਵਾਹ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਆਪਣੀ ਕਵਿਤਾ ਰਾਹੀਂ ਖਾਲਸਾ ਫੌਜ ਦੀ ਬਹਾਦਰੀ ਵਾਰੇ ਜੋ ਬਿਆਨ ਕੀਤਾ ਹੈ।ਉਹ ਇੱਕ ਸਿੱਖ ਖਾਲਸਾ ਫੌਜੀਆਂ ਦੀ ਨਿਵੇਕਲੀ ਅਤੇ ਵੱਖਰੀ ਮਿਸ਼ਾਲ ਦਰਸਾਉਂਦੀ ਹੈ।“ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਏ”।ਇਸ ਲੜਾਈ ਵਿੱਚ ਖਾਲਸਾ ਫੌਜ ਤੋਂ ਹਾਰ ਕੇ ਗੋਰਿਆਂ ਦੀ ਫੌਜ ਪਿੱਛੇ ਨੂੰ ਭੱਜੀ ਜਾ ਰਹੀ ਸੀ ਪਰ ਬੁੱਕਲ਼ ਦੇ ਸੱਪ ਡੋਗਰੇ ਸਰਦਾਰ ਮੁਖਬਰਾਂ ਨੇ ਉਨ੍ਹਾਂ ਭੱਜੇ ਜਾਂਦਿਆਂ ਨੂੰ ਰੋਕ ਕੇ ਦਸਿਆ ਕਿ ਤੁਸੀਂ ਭੱਜ ਕਿਉਂ ਰਹੇ ਹੋ ਖਾਲਸਾ ਫੌਜ ਕੋਲ ਤਾਂ ਹੁਣ ਹਥਿਆਰ ਖਤਮ ਹੋ ਗਏ ਹਨ, ਹੈ ਨਹੀਂ ਮੁੜੋ ਤੁਸੀਂ ਹਮਲਾ ਕਰੋ।ਆਪਣਿਆਂ ਦੀ ਇਸ ਗਦਾਰੀ ਕਰਕੇ ਜਿੱਤੀ ਹੋਈ ਖਾਲਸਾ ਫੌਜ ਆਪਣੇ ਗਦਾਰਾਂ ਦੀ ਗਦਾਰੀ ਕਰਕੇ ਹਾਰ ਗਈ ਅਤੇ ਪੰਜਾਬ ਦੇਸ਼ ਵੀ ਬ੍ਰਿਟਿਸ਼ ਸਰਕਾਰ ਦੀ ਗ੍ਰਿਫਤ ਵਿੱਚ ਆ ਕੇ ਗੁਲਾਮ ਬਣ ਗਿਆ।ਕਵੀ ਸ਼ਾਹ ਮੁਹੰਮਦ ਅਨੂਸਾਰ ਜੇ ਉਸ ਵੇਲੇ ਸਰਦਾਰ ਜਿਊਂਦਾ ਹੁੰਦਾ ਤਾਂ ਖਾਲਸਾ ਫੌਜ ਨੇ ਜੋ ਬਹਾਦਰੀ ਵਾਲੇ ਜੌਹਰ ਵਿਖਾਏ ਸਨ ਕਦੇ ਵੀ ਹਾਰ ਨਾ ਹੁੰਦੀ।
ਇਸ ਤੋਂ ਬਾਅਦ ਗੋਰਿਆਂ ਦਾ ਸਾਰੇ ਭਾਰਤ ਵਰਸ਼ ਉੱਤੇ ਕਬਜਾ ਹੋ ਚੁੱਕਾ ਸੀ ਸਰਕਾਰ ਨੇ ਦੇਸ਼ ਵਿੱਚ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਸੀ।ਦੂਜੇ ਪਾਸੇ ਅਜਾਦੀ ਲਈ ਦੇਸ਼ ਭਗਤਾਂ ਨੇ ਲੜਾਈ ਵੀ ਸ਼ੁਰੂ ਕਰ ਦਿੱਤੀ ਹੋਈ ਸੀ।ਜਿਸ ਦਾ ਅਸਰ ਸਾਰੇ ਭਾਰਤ ਵਿੱਚ ਫੈਲ ਚੁੱਕਿਆ ਸੀ।ਪਰ ਪੰਜਾਬ ਅਤੇ ਬੰਗਾਲ ਵਿੱਚ ਅਜਾਦੀ ਲਹਿਰ ਦਾ ਪ੍ਰਭਾਵ ਜਿਆਦਾ ਹੀ ਸੀ।ਆਖਰ ਗੋਰਿਆਂ ਨੇ ਹੋਰ ਮੁਲਕਾਂ ਸਮੇਤ ਭਾਰਤ ਨੂੰ ਵੀ ਅਜਾਦ ਕਰਨ ਦਾ ਫੈਸਲਾ ਕਰ ਲਿਆ।ਇਸ ਫੈਸਲੇ ਅਨੂਸਾਰ ਗੋਰੀ ਹਕੂਮਤ ਨੇ ਜਿਵੇਂ ਹੌਲੀ ਹੌਲੀ ਆਪਣੇ ਰਾਜ ਭਾਗ ਹੇਠ ਆਉਣ ਵਾਲੇ ਦੁਨੀਆਂ ਦੇ ਬਹੁਤ ਸਾਰੇ ਹੋਰ ਦੇਸ਼ ਨੂੰ ਅਜਾਦ ਕੀਤਾ ਗਿਆ।ਪਰ ਭਾਰਤ ਵਰਸ਼ ਜੋ ਉਨ੍ਹਾਂ ਤੋਂ ਪਹਿਲਾਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆਂ ਹੋਇਆ ਸੀ ਨੂੰ ਇੱਕ ਮੁੱਠ ਕਰਕੇ ਇੱਕ ਇੱਕਠੇ ਦੇਸ਼ ਦੇ ਰੂਪ ਵਿੱਚ ਭਾਰਤੀਆਂ ਨੂੰ ਸੌਂਪ ਦਿੱਤਾ।ਪਰ ਜਿਹੜਾ ਖਾਲਸਾ ਰਾਜ ਵਾਲਾ ਪੰਜਾਬ ਦੇਸ਼ ਪੰਜਾਬੀਆਂ ਤੋਂ ਖੋਹਿਆ ਸੀ।ਗੋਰਿਆਂ ਨੇ ਜਾਣ ਲੱਗਿਆਂ ਉਸ ਦੇ ਦੋ ਟੁਕੜੇ ਕਰਕੇ ਇੱਕ ਨੂੰ ਭਾਰਤ ਨਾਲ ਮਿਲਾ ਦਿੱਤਾ ਦੂਜੇ ਟੁਕੜੇ ਨੂੰ ਇੱਕ ਹੋਰ ਵੱਖਰਾ ਦੇਸ਼ ਪਾਕਿਸਤਾਨ ਬਣਾ ਦਿੱਤਾ ਗਿਆਾ।ਇਸ ਵੰਡ ਨਾਲ ਪੰਜਾਬੀਆਂ ਦਾ ਜਾਨੀ ਅਤੇ ਮਾਲੀ ਸਮੇਤ ਅੱਣਖ ਅਤੇ ਇੱਜਤ ਦਾ ਜੋ ਨਕਸਾਨ ਹੋਇਆ ਉਸ ਨੂੰ ਕਿਸੀ ਵੀ ਕੀਮਤ ‘ਤੇ ਭੁਲਾਇਆ ਨਹੀਂ ਜਾ ਸਕਦਾ।ਏਡਾ ਵੱਡਾ ਨੁਕਸਾਨ ਕਰਵਾ ਕੇ ਅਤੇ ਆਪਣੀਆਂ ਇੱਜਤਾਂ ਗੁਆ ਕੇ ਲਈ ਗਈ ਅਜਾਦੀ ਜਿਸ ਦੇ ਸੁਪਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਸਮੇਤ ਸ਼ਹੀਦ ਭਗਤ ਸਿੰਘ ਹੋਰਾਂ ਨੇ ਲਏ ਹੋਏ ਸਨ।ਕੀ ਅੱਜ ਉਸ ਅਜਾਦੀ ਦਾ ਨਿੱਘ ਸਾਡੇ ਸਰਕਾਰੀ ਮੁਲਾਜਮ, ਵਿਦਿਆਰਥੀ, ਕਿਸਾਨ, ਮਜਦੂਰ, ਛੋਟੇ ਵਪਾਰੀ ਨੂੰ ਜੋ ਅੱਜ ਸੜਕਾ ‘ਤੇ ਰੁਲ਼ ਕੇ ਸਰਕਾਰੀ ਤੰਤਰ ਦੇ ਡੰਡੇ ਖਾ ਕੇ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਮਾਰ ਝੱਲ ਕੇ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਸਰੀਰਾਂ ਦਾ ਬੁਰਾ ਹਾਲ ਕਰਵਾ ਕੇ ਮਿਲ ਰਿਹੈ ?ਕੀ ਸੱਚ ਮੁੱਚ ਇਸ ਅਜਾਦੀ ਦੇ ਖੁਆਬ ਲਏ ਸਨ ਆਪਣੀਆਂ ਜਾਨਾਂ ਦੀਆਂ ਅਹੁਤੀਆਂ ਦੇਣ ਵਾਲੇ ਮੇਰੇ ਪੰਜਾਬ ਦੇ ਅਤੇ ਦੇਸ਼ ਵਾਸੀ ਅਜਾਦੀ ਘੁਲਾਟੀਆਂ ਨੇ ? ਜੇ ਇਸ ਦੇਸ਼ ਦੇ ਨਾਗਰਿਕਾਂ ਨੇ ਮਹੀਨਿਆਂ ਵੱਧੀ ਸਰਦੀ ਗਰਮੀ ਵਾਰਸ਼ਾਂ ਅਤੇ ਝਖੜਾਂ ਭਰੇ ਮੌਸਮਾਂ ਵਿੱਚ ਸੜਕਾਂ ‘ਤੇ ਰੁਲਣ ਲਈ ਮਜਬੂਰ ਹੋਣਾ ਸੀ ਤਾਂ ਕੀ ਲੋੜ ਸੀ ਏਨੀਆਂ ਕੀਮਤੀ ਜਾਨਾਂ ਗੁਆਉਣ ਦੀ ਅਤੇ ਸਰੀਰਾਂ ‘ਤੇ ਤਸੀਹੇ ਝਲਣ ਦੀ।ਇਸ ਅਜਾਦੀ ਨਾਲੋਂ ਤਾਂ ਫਿਰ ਉਹ ਬ੍ਰਿਟਿਸ਼ ਗੋਰਿਆਂ ਦੀ ਗੁਲਾਮੀ ਹੀ ਵੱਧੀਆ ਸੀ।ਜਿਨ੍ਹਾਂ ਬ੍ਰਿਟਿਸ਼ ਗੋਰਿਆਂ ਵਲੋਂ ਨਿਊਜੀਲੈਂਡ ਸਮੇਤ ਅਸਟ੍ਰੇਲੀਆ ਵਰਗੇ ਖਾਲੀ ਪਏ ਦੇਸ਼ਾਂ ਦੇ ਨਾਗਰਿਕਾਂ ਲਈ ਇਸ ਧਰਤੀ ਨੂੰ ਸਵਰਗ ਦੀ ਤਰ੍ਹਾਂ ਬਣਾ ਕੇ ਦੁਨੀਆਂ ਦੇ ਪਹਿਲੇ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin