Articles

ਤਰਕ (ਲੌਜਿ਼ਕ) ਬਹੁਤ ਜਰੂਰੀ ਹੈ ਬੇਹਤਰ ਜ਼ਿੰਦਗੀ ਲਈ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

14 ਜਨਵਰੀ 2021 ਨੂੰ ਵਿਸ਼ਵ ਤਰਕ ਦਿਵਸ ਮਨਾਇਆ ਜਾ ਰਿਹਾ ਹੈ। ਯੁਨੈਸਕੋ ਨੇ 26 ਨਵੰਬਰ, 2019 ਵਿਚ 40 ਵੀਂ ਜਨਰਲ ਕਾਨਫਰੰਸ ਵਿਚ ਅੰਤਰਰਾਸ਼ਟਰੀ ਵਿਸ਼ਵ ਤਰਕ ਦਿਵਸ ਦਾ ਐਲਾਨ ਕੀਤਾ। ਇਸ ਦਿਨ ਕੌਂਸਲ ਫਿਲਾਸਫੀ ਅਤੇ ਮਨੁੱਖੀ ਵਿਿਗਆਨ ਦੇ ਸਹਿਯੋਗ ਨਾਲ ਨਵੀਂ ਸੋਚ, ਤਕਨਾਲੋਜੀ, ਵਿਿਗਆਨ ਅਤੇ ਜਨਤਕ ਸਮਝ ਨੂੰ ਬੇਹਤਰ ਬਣਾਉਣ ਲਈ ਜਾਗਰੂਕਤਾ ਬਾਰੇ ਗੱਲ ਕੀਤੀ ਜਾਂਦੀ ਹੈ।

ਰੌਜ਼ਾਨਾ ਜ਼ਿੰਦਗੀ ਵਿਚ ਆ ਰਹੀਆਂ ਅਤੇ ਆਉਣ ਵਾਲੀਆਂ ਮੁਸ਼ਕਲਾਂ ਦੂਰ ਕਰਨ ਲਈ ਜਰੂਰੀ ਫੈਸਲੇ ਅਤੇ ਲੋੜੀਂਦੇ ਨਤੀਜਿਆਂ ਲਈ ਤਰਕ ਕਰਨ ‘ਤੇ ਲਾਜਿਕ ਨੂੰ ਲਾਗੂ ਕਰਨ ਲੋੜ ਹੁੰਦੀ ਹੈ। ਸਹੀ ਫੈਸਲਾ ਲੈਣ ਵਿਚ ਦਿਮਾਗੀ ਸੰਵੇਦਨਾਤਮਕ ਵਿਧੀ, ਧਾਰਨਾ, ਸੋਚ, ਅਤੇ ਤਰਕ ਦੀ ਖਾਸ ਭੂਮਿਕਾ ਹੁੰਦੀ ਹੈ। ਇਸ ਦਿਨ ਬੇਹਤਰ ਜ਼ਿੰਦਗੀ ਅਤੇ ਜਨਤਕ ਸੌਚ ਲਈ ਕੰਮਪਿਉਟਰ, ਗਣਿਤ, ਅਰਥਸ਼ਾਸਤਰ, ਗਿਆਨ-ਵਿਿਗਆਨ, ਦੇ ਖੇਤਰਾਂ ਵਿਚ ਜਾਗਰੂਕਤਾ ਲਈ ਸੰਯੁਕਤ ਰਾਜ ਅਮਰੀਕਾ, ਕਨੇਡਾ, ਆਸਟਰੇਲੀਆ, ਬੈਲਜੀਅਮ, ਬ੍ਰਾਜ਼ੀਲ, ਬੁਲਗਾਰੀਆ, ਚੀਨ, ਡੈਨਮਾਰਕ, ਫਰਾਂਸ਼, ਜਰਮਨੀ, ਗ੍ਰੀਸ, ਹੰਗਰੀ, ਭਾਰਤ, ਇਰਾਨ, ਇਟਲੀ, ਮੈਕਸੀਕੋ, ਰੂਸ, ਅਤੇ ਸਪੇਨ ਆਦਿ ਦੇਸ਼ਾਂ ਦੀ ਯੁਨੀਵਰਸਿਟੀ, ਖੋਜ, ਸਮਾਜਿਕ, ਰਾਜਨੀਤਿਕ ਸੰਸਥਾਵਾਂ ਵੱਲੋਂ ਅਵੇਅਰਨੈਸ ਪ੍ਰੋਗਰਾਮ ਕਰਾਏ ਜਾਂਦੇ ਹਨ।

ਵਿਸ਼ਵ ਤਰਕ ਦਿਵਸ ਦਾ ਉਦੇਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਤਰਕ ਦੇ ਵਿਕਾਸ ਨੂੰ ਉਤਸ਼ਾਹਤ ਕਰਨਾ, ਖੋਜ ਅਤੇ ਸਿੱਖਣ ਵਿਚ, ਐਸੋਸੀਏਸ਼ਨਾਂ, ਯੁਨੀਵਰਸਿਟੀਆਂ ਅਤੇ ਤਰਕ ਨਾਲ ਜੁੜੀਆਂ ਹੋਰ ਸੰਸਥਾਵਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨਾ, ਅਤੇ ਜਨਤਕ ਸਮਝ ਨੂੰ ਵਧਾਉਣਾ, ਸਿੱਖਿਆ, ਤਕਨਾਲੋਜ਼ੀ ਅਤੇ ਵਿਿਗਆਨ ਦੀ ਨਵੀਨਤਾ, ਤਰੱਕੀ ਦੇ ਅਧਾਰ ‘ਤੇ ਸ਼ਾਂਤੀ, ਸੰਵਾਦ ਅਤੇ ਆਪਸੀ ਸਮਝ ਦੇ ਸਭਿਆਚਾਰ ਨੂੰ ਉਤਸ਼ਾਹਤ ਵੀ ਕਰਨਾ ਹੈ।

21 ਵੀਂ ਸਦੀ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਰਕ ਦਾ ਅਨੁਸ਼ਾਸਨ ਖਾਸ ਤੌਰ ‘ਤੇ ਆਰਥਿਕਤਾਵਾਂ ਲਈ ਮਹੱਤਵਪੂਰਨ ਹੈ। ਕਿੳਂ ਕਿ ਕੰਪਿਉਟਰ ਵਿਿਗਆਨ, ਜਾਣਕਾਰੀ ਅਤੇ ਸੰਚਾਰ ਟੈਕਨਾਲੋਜੀ ਲਾਜ਼ੀਕਲ ਅਤੇ ਐਲਗੋਰਿਦਮਿਕ ਤਰਕ ਨਾਲ ਜੁੜੇ ਹੋਏ ਹਨ। ਤਰਕ ਇਨਸਾਨ ਦੀ ਜ਼ਿੰਦਗੀ ਦੇ ਹਰ ਫੈਸਲੇ ਨੂੰ ਪ੍ਰਭਾਵਿਤ ਕਰਦਾ ਹੈ। ਤਰਕਸ਼ੀਲ ਸੋਚ ਵਿਅਕਤੀ ਨੂੰ ਸਿੱਖਣ ਅਤੇ ਫੈਸਲੇ ਲੈਣ ਦੀ ਤਾਕਤ ਦਿੰਦੀ ਹੈ। ਜੱਦ ਅਸੀਂ ਤਰਕ ਨਾਲ ਨਹੀਂ ਸੋਚਦੇ ਤਾਂ ਲੱਗਦਾ ਹੈ “ ਅਸੀਂ ਸਾਰੇ ਮੁਰਗੀ ਵਾਂਗ ਭੱਜੇ ਫਿਰਦੇ ਹਾਂ ਜਿਸ ਨਾਲ ਸਾਡੇ ਸਿਰ ਕੱਟੇ ਹੋਏ ਹਨ ਅਤੇ ਕੋਈ ਮਤਲਬ ਨਹੀਂ ਦਿਸਦਾ”। ਸੋਚਣ ਦੀ ਯੋਗਤਾ ਮਨੁੱਖਜਾਤੀ ਦੀ ਸੱਭ ਤੋਂ ਪ੍ਰਭਾਸ਼ਿਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਗਿਆਨ ਅਤੇ ਤਰਕਾਂ ਵਰਗੇ ਸੰਕਲਪਾਂ ਨਾਲ ਜੁੜੀ ਹੋਈ ਹੈ ਮਨੁੱਖਤਾ ਦੀ ਪਰਿਭਾਸ਼ਾ। ਇਤਿਹਾਸਕ ਸਭਿਅਤਾਵਾਂ ਦਾ ਅਧਿਐਨ ਤਰਕ, ਤਰਕ ਦੇ ਸਿਧਾਂਤਾਂ ਦੀ ਪੜਤਾਲ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਦਾਰਸ਼ਨਿਕ ਤਰਕ ਦਰਸ਼ਨ ਦਾ ਇੱਕ ਖੇਤਰ ਹੈ, ਜਿਸ ਵਿਚ ਇੱਕ ਗੈਰ ਰਸਮੀ ਤਰਕ ਕੁਦਰਤੀ ਭਾਸ਼ਾ ਦੀਆਂ ਦਲੀਲਾਂ ਦਾ ਅਧਿਅਨ ਹੈ ਅਤੇ ਦੂਜਾ ਰਸਮੀ ਤਰਕ ਸ਼ੂੱਧ ਰਸਮੀ ਸਮਗਰੀ ਦੇ ਅਨੁਮਾਨ ਦਾ ਅਧਿਅਨ ਹੈ।

  • ਤਰਕ ਵਿਅਕਤੀ ਲਈ ਨਿਰੰਤਰ ਸਵੈ-ਮੁਲਾਂਕਣ ਦੀ ਪ੍ਰਕਿਿਰਆ ਦੁਆਰਾ ਨਵੇਂ ਤਜ਼ਰਬਿਆਂ ਤੋਂ ਸਿੱਖਣ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ। ਆਲੋਚਨਾਤਮਕ ਸੋਚ, ਤੱਦ ਇਨਸਾਨ ਨੂੰ ਠੋਸ ਵਿਸ਼ਵਾਸ ਅਤੇ ਫੈਸਲੇ ਲੈਣ ਦੇ ਯੋਗ ਬਣਾਉਂਦੀ ਹੈ।
  • ਤਰਕਸ਼ੀਲ ਤਰਕ, ਹੋਰ ਬੋਧਵਾਦੀ ਹੁਨਰ ਨਾਲ ਮਿਲ ਕੇ ਵਿਅਕਤੀ ਵੱਖ-ਵੱਖ ਰੌਜ਼ ਦੀਆਂ ਸਮੱਸਿਆਵਾਂ ਦੇ ਜਰੂਰੀ ਫੈਸਲੇ ਨਵੇਂ ਵਿਚਾਰਾਂ ਨਾਲ, ਸੱਚ ਨੂੰ ਸਮਝ ਕੇ ਕਰ ਸਕਦਾ ਹੈ। ਨਵੇਂ ਵਿਚਾਰਾਂ ਨਾਲ ਨਵੇਂ ਟੀਚੇ ਨਿਰਧਾਰਤ ਕਰਨ ਵਿਚ ਮਦਦ ਮਿਲਦੀ ਹੈ।
  • ਰਾਜਨੀਤੀ ਅਤੇ ਧਰਮ ਵਿਚ ਤਰਕ ‘ਤੇ ਦਲੀਲ ਵੱਖ-ਵੱਖ ਹੋਣ ਕਾਰਨ ਨਤੀਜ਼ਾ ਵੀ ਭਾਵਨਾਵਾਂ ਅਤੇ ਹਾਲਾਤਾਂ ਦੇ ਮੁਤਾਬਿਕ ਵੀ ਅਲੱਗ ਕਿਸਮ ਦਾ ਹੋ ਸਕਦਾ ਹੈ।
  • ਬਿਨਾ ਸ਼ੱਕ ਤਰਕ ਭਵਿੱਖ ਦੀ ਧਾਰਣਾਵਾਂ ਨੂੰ ਮਿਲਾਉਣ ਲਈ ਪਰਿਪੱਕਤਾ ਅਤੇ ਫੁਰਤੀ ਪ੍ਰਦਾਨ ਕਰਦਾ ਹੈ। ਖਾਸ ਗੁੰਝਲ ਵਿਚ ਤਜ਼ਰਬੇਕਾਰ ਦੀ ਸਲਾਹ ਵੀ ਲੈ ਸਕਦੇ ਹੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin