India

ਦੇਸ਼ ’ਚ ਡੈਲਟਾ ਨੂੰ ਪਿੱਛੇ ਛੱਡਣ ਲੱਗਾ ਓਮੀਕ੍ਰੋਨ ਵੇਰੀਐਂਟ

ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਮਹਾਮਾਰੀ ਦੀ ਦੂਜੀ ਲਹਿਰ ’ਚ ਭਾਰੀ ਤਬਾਹੀ ਮਚਾਉਣ ਵਾਲੇ ਡੈਲਟਾ ਵੇਰੀਐਂਟ ਨੂੰ ਪਿੱਛੇ ਛੱਡਣ ਲੱਗਾ ਹੈ। ਇਸ ਦੇ ਨਾਲ ਹੀ ਤੀਸਰੀ ਲਹਿਰ ਦੀ ਸ਼ੁਰੂਆਤ ਦੀ ਸਪੱਸ਼ਟ ਸੰਕੇਤ ਮਿਲਣ ਲੱਗੇ ਹਨ। ਦੋ ਮਹੀਨਿਆਂ ਬਾਅਦ ਇਕ ਦਿਨ ’ਚ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵੀ ਸਭ ਤੋਂ ਵੱਧ ਪਾਏ ਗਏ ਹਨ। ਸਰਗਰਮ ਮਾਮਲੇ ਵੀ ਤੇਜ਼ੀ ਨਾਲ ਵੱਧਣ ਲੱਗੇ ਹਨ। ਹੁਣ ਤਕ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਓਮੀਕ੍ਰੋਨ ਪਹੁੰਚ ਗਿਆ ਹੈ।ਸਰਕਾਰੀ ਸੂਤਰਾਂ ਮੁਤਾਬਕ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਜਿੰਨੇ ਵੀ ਲੋਕ ਪੀੜਤ ਪਾਏ ਜਾ ਰਹੇ ਹਨ ਉਨ੍ਹਾਂ ’ਚੋਂ 80 ਫ਼ੀਸਦੀ ਓਮੀਕ੍ਰੋਨ ਵੇਰੀਐਂਟ ਮਿਲ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਓਮੀਕ੍ਰੋਨ ਦੇ ਇਕ ਤਿਹਾਈ ਮਾਮਲਿਆਂ ’ਚ ਵੀ ਉਸ ਦੇ ਲੱਛਣ ਦਿਖਾਈ ਦੇ ਰਹੇ ਹਨ, ਬਾਕੀ ਬਿਨਾਂ ਲੱਛਣਾਂ ਵਾਲੇ ਮਾਮਲੇ ਮਿਲ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 16764 ਨਵੇਂ ਮਾਮਲੇ ਮਿਲੇ ਹਨ, ਜਿਨ੍ਹਾਂ ’ਚ ਓਮੀਕ੍ਰੋਨ ਦੇ 309 ਕੇਸ ਵੀ ਸ਼ਾਮਲ ਹਨ। 66 ਦਿਨਾਂ ਬਾਅਦ ਇਕ ਦਿਨ ’ਚ 16 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 220 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ’ਚ 164 ਮੌਤਾਂ ਸਿਰਫ ਕੇਰਲ ’ਚ ਅਤੇ 22 ਮਹਾਰਾਸ਼ਟਰ ’ਚ ਹੋਈ ਹੈ।ਦੇਸ਼ ’ਚ ਓਮੀਕ੍ਰੋਨ ਦੇ ਕੁੱਲ ਮਾਮਲੇ ਵੱਧ ਕੇ 1270 ਹੋ ਗਏ ਹਨ, ਜਿਨ੍ਹਾਂ ’ਚੋਂ 374 ਮਰੀਜ਼ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੂਜੇ ਦੇਸ਼ ’ਚ ਚਲੇ ਗਏ ਹਨ। ਮਹਾਰਾਸ਼ਟਰ ’ਚ ਓਮੀਕ੍ਰੋਨ ਦੇ ਸਭ ਤੋਂ ਵੱਧ 450 ਕੇਸ ਹਨ ਤੇ ਦਿੱਲੀ ’ਚ 320 ਮਾਮਲੇ। ਸਰਗਰਮ ਮਾਮਲਿਆਂ ’ਚ ਇਕ ਦਿਨ ’ਚ 8959 ਦਾ ਵਾਧਾ ਹੋਇਆ ਹੈ। ਮੌਜੂਦਾ ਸਮੇਂ ਸਰਗਰਮ ਮਾਮਲੇ ਵੱਧ ਕੇ 91361 ਹੋ ਗਏ ਹਨ ਜੋ ਕੁੱਲ ਮਾਮਲਿਆਂ ਦਾ 0.26 ਫ਼ੀਸਦੀ ਹੈ।ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 145.12 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ 84.62 ਕਰੋੜ ਪਹਿਲੀ ਤੇ 60.50 ਕਰੋੜ ਦੂਜੀ ਡੋਜ਼ ਸ਼ਾਮਲ ਹੈ।

Related posts

ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ – ਕੇਜਰੀਵਾਲ 

editor

ਜਿੰਨਾ ਚਿਰ ਮੋਦੀ ਹੈ, ਕੋਈ ਵੀ ਸੀਏਏ ਕਾਨੂੰਨ ਖ਼ਤਮ ਨਹੀਂ ਕਰ ਸਕਦਾ: ਮੋਦੀ

editor

ਰਾਏਬਰੇਲੀ ਵਿਚ ਕਮਲ ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ

editor