India

ਦੇਸ਼ ਦਾ ਭਵਿੱਖ ਤੈਅ ਕਰਨਗੀਆਂ ਲੋਕ ਸਭਾ ਚੋਣਾਂ : ਅਜੀਤ ਪਵਾਰ

ਪੁਣੇ – ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਸ਼ਨੀਵਾਰ ਨੂੰ ਬਾਰਾਮਤੀ ਵਿਚ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਸ਼ ਦਾ ਭਵਿੱਖ ਤੈਅ ਕਰਨਗੀਆਂ। ਅਜੀਤ ਦੀ ਪਤਨੀ ਸੁਨੇਤਰਾ ਪਵਾਰ ਬਾਰਾਮਤੀ ਲੋਕ ਸਭਾ ਸੀਟ ਤੋਂ ਸੱਤਾਧਾਰੀ ਗਠਜੋੜ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੈ। ਸੁਨੇਤਰਾ ਦਾ ਮੁਕਾਬਲਾ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਪਿ੍ਰਆ ਸੁਲੇ, ਉਸ ਦੀ ਸਾਲੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੰਸਥਾਪਕ ਸ਼ਰਦ ਪਵਾਰ ਦੀ ਧੀ ਨਾਲ ਹੈ। ਅੰਬੇਗਾਂਵ ਵਿਚ ਸੁਨੇਤਰਾ ਪਵਾਰ ਦੇ ਹੱਕ ’ਚ ਆਯੋਜਿਤ ਇਕ ਰੈਲੀ ’ਚ ਅਜੀਤ ਨੇ ਕਿਹਾ,“ਇਹ ਚੋਣ ਕਿਸੇ ਪਿੰਡ ਜਾਂ (ਪਰਿਵਾਰ) ਦੇ ਸਬੰਧਾਂ ਬਾਰੇ ਨਹੀਂ ਹੈ। ਇਹ ਚੋਣ ਦੇਸ਼ ਦਾ ਭਵਿੱਖ ਤੈਅ ਕਰੇਗੀ।’’ ਉਨ੍ਹਾਂ ਕਿਹਾ,’’ਮੈਨੂੰ ਖਾਲੀ ਜ਼ਮੀਨ ਦਿਖਾਓ, ਮੈਂ ਉੱਥੇ ਖੇਡ ਕੰਪਲੈਕਸ ਬਣਾਵਾਂਗਾ। ਰਾਏਗੜ੍ਹ ਕਿਲ੍ਹੇ ਵਿਚ ਰੋਪਵੇਅ ਦੀ ਸਹੂਲਤ ਲਈ ਫੰਡ ਦਿੱਤੇ ਜਾਣਗੇ। ਵੇਖਾ ਤਾਲੁਕਾ ਦਾ ਨਾਮ ਬਦਲ ਕੇ ਰਾਏਗੜ੍ਹ ਕਰਨ ਦੀ ਮੰਗ ਪੂਰੀ ਕੀਤੀ ਗਈ। ਮੈਂ ਮਰਾਠਾ ਭਾਈਚਾਰੇ ਲਈ ਸਖ਼ਤ ਮਿਹਨਤ ਕੀਤੀ ਹੈ।’’ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ (ਅਣਵੰਡੇ ਐੱਨ.ਸੀ.ਪੀ. ਦੀਆਂ) ’ਘੜੀ’ ਚੋਣ ਚਿੰਨ੍ਹ ’ਤੇ ਚੋਣਾਂ ਜਿੱਤੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹਨ, ਜਦਕਿ ਇਸ ਵਾਰ ’ਘੜੀ’ ਚੋਣ ਨਿਸ਼ਾਨ ’ਤੇ ਜਿੱਤਣ ਵਾਲੇ ਪ੍ਰਧਾਨ ਮੰਤਰੀ ਦਾ ਸਮਰਥਨ ਕਰਨਗੇ। ਪਿਛਲੇ ਸਾਲ ਜੁਲਾਈ ’ਚ ਅਜੀਤ ਪਵਾਰ ਅਤੇ 8 ਵਿਧਾਇਕਾਂ ਦੇ ਰਾਜ ’ਚ ਏਕਨਾਥ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਟੁੱਟ ਗਈ ਸੀ। ਬਾਅਦ ’ਚ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧਿਰ ਨੂੰ ਪਾਰਟੀ ਦਾ ਨਾਂ ਅਤੇ ’ਘੜੀ’ ਚੋਣ ਚਿੰਨ੍ਹ ਦੇ ਦਿੱਤਾ। ਸਾਲ 2009 ਤੋਂ ਬਾਰਾਮਤੀ ਤੋਂ ਸੰਸਦ ਮੈਂਬਰ ਸੁਲੇ ਦੇ ਸਪੱਸ਼ਟ ਸੰਦਰਭ ’ਚ ਪਵਾਰ ਨੇ ਕਿਹਾ,’’ਗੰਭੀਰਤਾ ਨਾਲ ਸੋਚੋ ਕਿ ਉਨ੍ਹਾਂ ਨੇ ਪਿਛਲੇ 15 ਸਾਲਾਂ ’ਚ ਕੀ ਕੰਮ ਕੀਤਾ ਅਤੇ ਫਿਰ ਵੋਟ ਕਰੋ।’’

Related posts

ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ – ਕੇਜਰੀਵਾਲ 

editor

ਜਿੰਨਾ ਚਿਰ ਮੋਦੀ ਹੈ, ਕੋਈ ਵੀ ਸੀਏਏ ਕਾਨੂੰਨ ਖ਼ਤਮ ਨਹੀਂ ਕਰ ਸਕਦਾ: ਮੋਦੀ

editor

ਰਾਏਬਰੇਲੀ ਵਿਚ ਕਮਲ ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ

editor