India

ਪ੍ਰਿਅੰਕਾ ਚਤੁਰਵੇਦੀ ਨੇ ‘ਬੁੱਲੀ ਬਾਈ’ ਐਪ ਦੇ ਡਿਵੈਲਪਰਜ਼ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਨਵੀਂ ਦਿੱਲੀ – ਇੰਟਰਨੈੱਟ ਪਲੇਟਫਾਰਮ ’ਤੇ ਔਰਤਾਂ ਨੂੰ ਟਾਰਗਿਟ ਕਰਨ ਦੇ ਨਾਲ ਹੀ ਕਈ ਇਤਰਾਜ਼ਯੋਗ ਐਪ ਸੰਚਾਲਿਤ ਕੀਤੇ ਜਾ ਰਹੇ ਹਨ। ਅਜਿਹੇ ਹੀ ਇਤਰਾਜ਼ਯੋਗ ‘ਸੁੱਲੀ ਡੀਲਜ਼’ ਐਪ ਦੇ ਮਹੀਨਿਆਂ ਬਾਅਦ ਹੁਣ ‘ਬੁੱਲੀ ਬਾਈ’ ਨਾਮ ਦਾ ਇਕ ਹੋਰ ਐਪ ਸਾਹਮਣੇ ਆਇਆ ਹੈ, ਜੋ ਕੋਡ ਹੋਸਟਿੰਗ ਪਲੇਟਫਾਰਮ-ਗਿਟਹਬ ’ਤੇ ਇਕ ਵਿਸ਼ੇਸ਼ ਧਰਮ ਦੀਆਂ ਔਰਤਾਂ ਨੂੰ ਟਾਰਗਿਟ ਕਰਦਾ ਹੈ। ਇਸ ਐਪ ਦੇ ਡਿਵੈਲਪਰਜ਼ ’ਤੇ ਕਾਰਵਾਈ ਦੇ ਨਾਲ ਹੀ ਸ਼ਿਵਸੈਨਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਐਤਵਾਰ ਨੂੰ ਨੀਵਾਂ ਦਿਖਾਉਣ ਵਾਲਿਆਂ ਦੇ ਖ਼ਿਲਾਫ਼ ਵੀ ਕਾਰਵਾਈ ਵੀ ਮੰਗ ਕੀਤੀ ਹੈ।ਉਨ੍ਹਾਂ ਕਿਹਾ, ”ਮੈਂ ‘ਸੁੱਲੀ ਡੀਲ’ ਦਾ ਮੁੱਦਾ ਉਠਾਇਆ ਸੀ ਜੋ ਇਕ ਵਿਸ਼ੇਸ਼ ਧਰਮ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਇਹ ਮੁੱਦਾ ਜੁਲਾਈ ਵਿੱਚ ਅਤੇ ਫਿਰ 7 ਸਤੰਬਰ ਨੂੰ ਇੱਕ ਹੋਰ ਪੱਤਰ ਵਿੱਚ ਉਠਾਇਆ, ਪਰ ਨਵੰਬਰ ਵਿੱਚ ਜਵਾਬ ਮਿਲਿਆ ਕਿ ਉਹ ਕਾਰਵਾਈ ਕਰਨਗੇ। ਇਹ ਕਾਰਵਾਈ ਅਤੇ ਸਿਰਫ਼ ਸਾਈਟਾਂ ਨੂੰ ਉਦੋਂ ਬਲੌਕ ਕੀਤਾ ਗਿਆ ਸੀ ਅਤੇ ਹੁਣ ‘ਬੁੱਲੀ ਡੀਲ’ ਸਾਹਮਣੇ ਆਈ ਹੈ।’ਉਨ੍ਹਾਂ ਮੰਗ ਕੀਤੀ ਕਿ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹਾ ਨਾ ਹੋਵੇ, ਕਿਉਂਕਿ ਇਸ ਨਾਲ ਔਰਤਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਨਾਮ ਅਤੇ ਫੋਟੋਆਂ ਬਿਨਾਂ ਕਿਸੇ ਅਧਿਕਾਰ ਦੇ ਵਰਤੀਆਂ ਜਾਂਦੀਆਂ ਹਨ।’ਬੁੱਲੀ ਬਾਈ’ ਨੇ 1 ਜਨਵਰੀ ਨੂੰ ਪੱਤਰਕਾਰਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ ਅਤੇ ਮਸ਼ਹੂਰ ਸ਼ਖਸੀਅਤਾਂ ਸਮੇਤ ਔਰਤਾਂ ਦੀਆਂ ਕਈ ਤਸਵੀਰਾਂ ਨਾਲ ਅਪਮਾਨਜਨਕ ਸਮੱਗਰੀ ਦੀ ਵਰਤੋਂ ਕੀਤੀ ਸੀ।’ਬੁੱਲੀ ਬਾਈ’ ਨੂੰ @bullibai ਨਾਮ ਦੇ ਇੱਕ ਟਵਿੱਟਰ ਹੈਂਡਲ ਦੁਆਰਾ ਵੀ ਪ੍ਰਮੋਟ ਕੀਤਾ ਜਾ ਰਿਹਾ ਸੀ, ਜੋ ਇੱਕ ਸਵੈ-ਘੋਸ਼ਿਤ ‘ਖਾਲਿਸਤਾਨੀ ਸਮਰਥਕ’ ਦੀ ਤਸਵੀਰ ਪ੍ਰਦਰਸ਼ਿਤ ਕਰਦਾ ਹੈ, ਅਤੇ ਕਹਿੰਦਾ ਹੈ ਕਿ ਔਰਤਾਂ ਨੂੰ ਐਪ ਤੋਂ ਬੁੱਕ ਕੀਤਾ ਜਾ ਸਕਦਾ ਹੈ। ਇਹ ਹੈਂਡਲ ਉਸੇ ਸਮੇਂ ਖਾਲਿਸਤਾਨੀ ਸਮੱਗਰੀ ਦਾ ਪ੍ਰਚਾਰ ਵੀ ਕਰ ਰਿਹਾ ਸੀ।

ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਮਾਮਲਾ ਮੁੰਬਈ ਪੁਲਿਸ ਕੋਲ ਹੈ ਅਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਮੁੰਬਈ ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਈਪੀਸੀ ਦੀ ਸਬੰਧਤ ਧਾਰਾ ਦੇ ਤਹਿਤ ਮਾਮਲਾ ਦਰਜ ਕਰਨ ਲਈ ਕਾਨੂੰਨੀ ਰਾਏ ਲੈ ਰਹੇ ਹਨ।

Related posts

ਅਮਿਤ ਸ਼ਾਹ ਦੀ ਫ਼ਰਜ਼ੀ ਵੀਡੀਓ ਮਾਮਲੇ ’ਚ ਕਾਂਗਰਸ ਦੇ 5 ਵਰਕਰ ਗ੍ਰਿਫ਼ਤਾਰ

editor

ਰਾਹੁਲ ਗਾਂਧੀ ਵੱਲੋਂ ਰਾਏਬਰੇਲੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ

editor

ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ ’ਤੇ ਦਲੀਲਾਂ ਸੁਣਨ ’ਤੇ ਵਿਚਾਰ ਕਰੇਗਾ: ਸੁਪਰੀਮ ਕੋਰਟ

editor