Punjab

ਪੰਜਾਬ ਸਰਕਾਰ ਨੇ ਇਨਸਾਫ਼ ਮੋਰਚੇ ਤੋਂ ਮੰਗਿਆ ਹੋਰ ਸਮਾਂ, 10 ਮਈ ਨੂੰ ਮੁੜ ਸੰਗਤ ਨੂੰ ਮਿਲਣਗੇ ਵਕੀਲ

ਬਰਗਾੜੀ – ਬਰਗਾੜੀ ਬੇਅਦਬੀ ਮਾਮਲੇ ਦੀ ਚੱਲ ਰਹੀ ਜਾਂਚ ਪੂਰੀ ਕਰਨ ਲਈ ਸੂਬਾ ਸਰਕਾਰ ਨੇ ਇਨਸਾਫ਼ ਮੋਰਚੇ ਤੋਂ ਤਿੰਨ ਮਹੀਨੇ ਦਾ ਹੋਰ ਸਮਾਂ ਮੰਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਅਪਰਾਧ ਵਿਚ ਜਿਹੜੇ ਵੀ ਦੋਸ਼ੀ ਹੋਣਗੇ, ਚਾਹੇ ਉਹ ਪੁਲਿਸ ਕਾਂਸਟੇਬਲ ਹੋਵੇ ਜਾਂ ਫਿਰ ਮੁੱਖ ਮੰਤਰੀ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਂਚ ਵਿਚ ਜਿਹੜੀਆਂ ਵੀ ਤਕਨੀਕੀ ਜਾਂ ਕਾਨੂੰਨੀ ਅੜਚਨਾਂ ਆ ਰਹੀਆਂ ਸਨ, ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ, ਤਾਂਕਿ ਜਾਂਚ ਬਿਨਾਂ ਰੁਕਾਵਟ ਅੱਗੇ ਵੱਧ ਸਕੇ।ਜ਼ਿਕਰਯੋਗ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਵਿਚ ਇਨਸਾਫ਼ ਦੀ ਮੰਗ ਕਰਦੇ ਹੋਏ ਇਨਸਾਫ਼ ਮੋਰਚਾ ਨੇ ਛੇ ਅਪ੍ਰੈਲ ਨੂੰ ਇਜਲਾਸ ਕਰ ਕੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 ਨੂੰ ਅਸਥਾਈ ਰੂਪ ਨਾਲ ਜਾਮ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਨਾਲ ਜੁੜੇ ਪੰਜ ਸੀਨੀਅਰ ਵਕੀਲਾਂ ਦਾ ਇਕ ਵਫ਼ਦ ਮੋਰਚੇ ਦੇ ਧਰਨੇ ਵਾਲੀ ਜਗ੍ਹਾ ’ਤੇ ਭੇਜਿਆ ਸੀ। ਵਫ਼ਦ ਨੇ ਇਨਸਾਫ਼ ਮੋਰਚੇ ਨਾਲ ਗੱਲਬਾਤ ਕਰਨ ਤੋਂ ਬਾਅਦ ਦਸ ਅਪ੍ਰੈਲ ਤਕ ਦਾ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਮੋਰਚੇ ਨੇ ਹਾਈਵੇਅ ਤੋਂ ਧਰਨਾ ਹਟਾ ਕੇ ਜਾਮ ਖੋਲ੍ਹ ਦਿੱਤਾ ਸੀ। ਧਰਨੇ ਨੂੰ ਹਾਈਵੇਅ ਦੇ ਕਿਨਾਰੇ ਅਣਮਿੱਥੇ ਸਮੇਂ ਲਈ ਸ਼ਿਫਟ ਕਰ ਦਿੱਤਾ ਗਿਆ ਸੀ।

ਚੰਡੀਗੜ੍ਹ ਤੋਂ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਵਕੀਲਾਂ ਦਾ ਵਫ਼ਦ ਐਤਵਾਰ ਨੂੰ ਇਨਸਾਫ਼ ਮੋਰਚੇ ਦੇ ਧਰਨੇ ਵਾਲੀ ਥਾਂ ’ਤੇ ਪੁੱਜਾ। ਇਸ ਮਾਮਲੇ ਵਿਚ ਸਰਕਾਰ ਵੱਲੋਂ ਹੁਣ ਤਕ ਕੀਤੇ ਗਏ ਯਤਨਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਵਕੀਲਾਂ ਨੇ ਦੱਸਿਆ ਕਿ ਬੇਅਦਬੀ ਮਾਮਲੇ ਨਾਲ ਜੁੜੇ ਕੇਸ ਵਿਚ ਜ਼ਮਾਨਤ ਹਾਸਿਲ ਕਰਨ ਵਾਲੇ ਮੁਲਜ਼ਮ ਤੇ ਦੂਜੇ ਪ੍ਰਕਾਰ ਨਾਲ ਅਦਾਲਤ ਤੋਂ ਪੁੱਛਗਿੱਛ ਤੋਂ ਛੋਟ ਹਾਸਿਲ ਕਰਨ ਵਾਲਿਆਂ ਤੋਂ ਪੁੱਛਗਿੱਛ ਵਿਚ ਕਾਨੂੰਨੀ ਅੜਚਨਾਂ ਆ ਰਹੀਆਂ ਸਨ, ਉਨ੍ਹਾਂ ਨੂੰ ਦੂਰ ਕਰ ਲਿਆ ਗਿਆ ਹੈ। ਨਾਲ ਹੀ, ਹੋਰ ਤਕਨੀਕੀ ਅੜਚਨਾਂ ਵੀ ਦੂਰ ਕੀਤੀਆਂ ਜਾ ਰਹੀਆਂ ਹਨ।

ਵਫ਼ਦ ਨੇ ਸੰਗਤ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਨੂੰ ਖ਼ੁਦ ਪੂਰੀ ਗੰਭੀਰਤਾ ਨਾਲ ਦੇਖ ਰਹੇ ਹਨ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਬੇਅਦਬੀ ਕਾਂਡ ਦੇ ਦੋਸ਼ ਵਿਚ ਦੋਸ਼ੀ ਨੂੰ ਉਮਰਕੈਦ ਜਾਂ ਫਾਂਸੀ ਦੀ ਸਜ਼ਾ ਹੋਵੇ, ਇਸ ਦਿਸ਼ਾ ਵਿਚ ਵੀ ਕੰਮ ਅੱਗੇ ਵਧਾਇਆ ਜਾ ਰਿਹਾ ਹੈ। ਆਖ਼ਰ ਵਿਚ ਵਫ਼ਦ ਨੇ ਇਨਸਾਫ਼ ਮੋਰਚੇ ਤੋਂ ਜਾਂਚ ਪੂਰੀ ਹੋਣ ਤਕ ਸਰਕਾਰ ਨੂੰ ਸਮਾਂ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂਚ ਕਿੰਨੀ ਅੱਗੇ ਵਧੀ, ਇਸ ਨਾਲ ਮੋਰਚੇ ਤੇ ਸੰਗਤ ਨੂੰ ਜਾਣੂ ਕਰਵਾਉਣ ਲਈ ਉਹ ਦਸ ਮਈ ਨੂੰ ਫਿਰ ਆਉਣਗੇ। ਸਰਕਾਰ ਵੱਲੋਂ ਹੋਰ ਸਮੇਂ ਮੰਗੇ ਜਾਣ ’ਤੇ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਕਿਹਾ ਉਨ੍ਹਾਂ ਦਾ ਧਰਨਾ ਸ਼ਾਂਤੀਪੂਰਨ ਜਾਰੀ ਰਹੇਗਾ, ਪਰ ਸਰਕਾਰ ਨੂੰ ਸਿਰਫ਼ ਤਿੰਨ ਮਹੀਨੇ ਦਾ ਹੀ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਦੌਰਾਨ ਸਰਕਾਰ ਮਾਮਲੇ ਨੂੰ ਹੱਲ ਨਹੀਂ ਕਰ ਸਕੀ ਅਤੇ ਇਨਸਾਫ਼ ਨਹੀਂ ਮਿਲਿਆ ਤਾਂ ਇਨਸਾਫ਼ ਮੋਰਚਾ ਸੰਗਤ ਨਾਲ ਵਿਚਾਰ-ਵਟਾਂਦਰਾ ਕਰ ਕੇ ਆਪਣੇ ਤਰੀਕੇ ਨਾਲ ਸੰਘਰਸ਼ ਸ਼ੁਰੂ ਕਰੇਗਾ।

Related posts

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor

ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੋਹਾਲੀ ਇਲਾਕੇ ਦਾ ਵਿਕਾਸ ਕਰਵਾਇਆ: ਸੁਖਬੀਰ ਸਿੰਘ ਬਾਦਲ

editor

4 ਕਿਲੋ ਆਈ.ਸੀ.ਈ. ਡਰੱਗ, 1 ਕਿਲੋ ਹੈਰੋਇਨ ਇੱਕ ਗ੍ਰਿਫ਼ਤਾਰ

editor