Food

ਬਲੂਬੇਰੀ ਮਫਿਨ

ਬੱਚੇ ਮਿੱਠੀਆਂ ਚੀਜ਼ਾਂ ਨੂੰ ਬਹੁਤ ਹੀ ਚਾਅ ਨਾਲ ਖਾਂਦੇ ਹਨ। ਚਾਕਲੇਟ, ਕੇਕ, ਪੇਸਟਰੀ ਅਤੇ ਗੁਲਾਬ ਜਾਮਣ ਉਨ੍ਹਾਂ ਨੂੰ ਬਹੁਤ ਹੀ ਪਸੰਦ ਆਉਂਦੇ ਹਨ। ਇਕ ਹੋਰ ਚੀਜ਼ ਜੋ ਬੱਚਿਆਂ ਨੂੰ ਕਾਫੀ ਪਸੰਦ ਆਉਂਦੀ ਹੈ, ਉਹ ਹੈ ਮਫਿਨ। ਚਲੋ ਅੱਜ ਅਸੀਂ ਤੁਹਾਨੂੰ ਬਲੂਬੇਰੀ ਮਫਿਨ ਬਣਾਉਣ ਦੀ ਰੈਸਿਪੀ ਦੱਸਦੇ ਹਾਂ।
ਬਣਾਉਣ ਲਈ ਸਮੱਗਰੀ:
-ਤੇਲ(ਜ਼ਰੂਰਤ ਅਨੁਸਾਰ)
-1 ਆਂਡਾ
-ਦੁੱਧ(ਜ਼ਰੂਰਤ ਅਨੁਸਾਰ)
-ਡੇਢ ਚਮਚ ਵੈਨਿਲਾ ਐਕਸਟ੍ਰੈਕਟ (ਫਲੇਵਰ)
-200 ਗ੍ਰਾਮ ਮੈਦਾ
-150 ਗ੍ਰਾਮ ਖੰਡ
-2 ਛੋਟੇ ਚਮਚ ਬੇਕਿੰਗ ਪਾਊਡਰ
-1/2 ਚਮਚ ਨਮਕ
-150 ਗ੍ਰਾਮ ਬਲੂ ਬੇਰੀ
ਬਣÎਾਉਣÎ ਲਈ ਵਿਧੀ :
1. ਇਕ ਬਾਊਲ ਵਿਚ ਤੇਲ, ਇਕ ਆਂਡਾ, ਦੁੱਧ, ਵੈਨਿਲਾ ਐਕਸਟ੍ਰੈਕਟ ਪਾਓ ਅਤੇ ਹੌਲੀ-ਹੌਲੀ ਸਾਰੀ ਸਮੱਗਰੀ ਚੰਗੀ ਤਰ੍ਹਾਂ ਮਿਕਸ ਕਰਕੇ ਸਾਈਡ ‘ਤੇ ਰੱਖ ਲਓ।
2. ਦੂਜੇ ਬਾਊਲ ਵਿਚ ਮੈਦਾ, ਖੰਡ, ਬੇਕਿੰਗ ਪਾਊਡਰ, ਨਮਕ ਆਦਿ ਪਾ ਕੇ ਪੇਸਟ ਤਿਆਰ ਕਰ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਬਲੂਬੇਰੀ ਪਾ ਕੇ ਚੰਗੀ ਤਰ੍ਹਾਂ ਦੋਬਾਰਾ ਪੇਸਟ ਮਿਕਸ ਕਰੋ।
3. ਹੁਣ ਮਫਿਨ ਕੱਪ ਵਿਚ ਸਾਰਾ ਮਿਸ਼ਰਣ ਪਾਉਂਦੇ ਜਾਓ।
4. ਜੇ ਤੁਸੀਂ ਚਾਹੁੰਦੇ ਹੋ ਕਿ ਮਫਿਨ ਜ਼ਿਆਦਾ ਵੱਡੇ ਨਾ ਬਣਨ ਤਾਂ ਖਾਲੀ ਕੱਪ’ਚ ਪਾਣੀ ਰੱਖ ਲਓ। ਇਸ ਦੀ ਭਾਫ ਨਾਲ ਮਫਿਨ ਨੂੰ ਪੱਕਣ ਵਿਚ ਮਦਦ ਮਿਲੇਗੀ।
5. ਇਨ੍ਹਾਂ ਨੂੰ ਓਵਨ ਵਿਚ 350/180 ਫਾਰਨਹੀਟ ਤੱਕ ਬੇਕ ਕਰੋ।15 ਤੋਂ 20 ਮਿੰਟ ਵਿਚ ਤੁਹਾਡੇ ਮਫਿਨ ਤਿਆਰ ਹੋ ਜਾਣਗੇ।
6. ਬਸ ਇਨ੍ਹਾਂ ਨੂੰ ਪਰੋਸੋ ਅਤੇ ਖਾਓ।

Related posts

ਕੈਂਸਰ ਤੋਂ ਲੈ ਕੇ ਸ਼ੂਗਰ ਤਕ, ਇਨ੍ਹਾਂ ਬਿਮਾਰੀਆਂ ਲਈ ਰਾਮਬਾਣ ਹੈ ਹਰੀ ਮਿਰਚ

editor

ਕੀ ਦੁੱਧ ਪੀਣ ਨਾਲ ਵਧਦੈ ਟ੍ਰਾਈਗਲਿਸਰਾਈਡਸ ? ਇੱਥੇ ਸਮਝੋ ਕੋਲੈਸਟ੍ਰੋਲ ਦਾ ਪੂਰਾ ਗਣਿਤ

editor

ਇਸ ਮਸਾਲੇ ਨਾਲ ਕਰੋ ਹਾਈ ਲੈਵਲ ਕੋਲੈਸਟ੍ਰੋਲ ਦਾ ਇਲਾਜ, ਡਾਇਬਟੀਜ਼ ‘ਚ ਵੀ ਹੈ ਫਾਇਦੇਮੰਦ

editor