Bollywood

ਬਲੱਡ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਕਤੀ ਕਪੂਰ ਦਾ ਬੇਟਾ ਸਿਧਾਂਤ ਕਪੂਰ ਗ੍ਰਿਫਤਾਰ

ਬੈਂਗਲੁਰੂ – ਮਰਹੂਮ ਅਭਿਨੇਤਾ ਸੁਸ਼ਾਂਤ ਕਪੂਰ ਦੀ ਮੌਤ ਤੋਂ ਬਾਅਦ ਆਇਆ ਡਰੱਗਜ਼ ਦਾ ਮਾਮਲਾ ਬਾਲੀਵੁੱਡ ਦਾ ਪਿੱਛਾ ਨਹੀਂ ਛੱਡ ਰਿਹਾ। ਮਸ਼ਹੂਰ ਅਭਿਨੇਤਾ ਸ਼ਕਤੀ ਕਪੂਰ ਦੇ ਪੁੱਤਰ ਤੇ ਅਭਿਨੇਤਰੀ ਸ਼ਰਧਾ ਕਪੂਰ ਦੇ ਭਰਾ ਬਾਲੀਵੁੱਡ ਅਭਿਨੇਤਾ ਸਿਧਾਂਤ ਕਪੂਰ ਨੂੰ ਬੈਂਗਲੁਰੂ ਦੇ ਇਕ ਹੋਟਲ ’ਚ ਰੇਵ ਪਾਰਟੀ ਦੌਰਾਨ ਨਸ਼ੀਲੇ ਪਦਾਰਥ ਲੈਣ ਦੇ ਦੋਸ਼ ’ਚ ਚਾਰ ਹੋਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਪੁਲਿਸ ਡਿਪਟੀ ਕਮਿਸ਼ਨਰ ਡਾ. ਭੀਮਾਸ਼ੰਕਰ ਐੱਸ ਗੁਲੇਡ ਨੇ ਮੀਡੀਆ ਨੂੰ ਦੱਸਿਆ ਕਿ ਇਸ ਦੀ ਪੁਸ਼ਟੀ ਹੋਈ ਹੈ ਕਿ ਸਿਧਾਂਤ ਕਪੂਰ ਨੇ ਨਸ਼ੀਲੇ ਪਦਾਰਥ ਲਏ, ਉਨ੍ਹਾਂ ਦੇ ਖ਼ੂਨ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਉਲਸੂਰ ਥਾਣੇ ਲਿਜਾਇਆ ਗਿਆ ਹੈ। ਪੁਲਿਸ ਮੁਤਾਬਕ ਐੱਮਜੀ ਰੋਡ ’ਤੇ ਐਤਵਾਰ ਰਾਤ ਨੂੰ ਇਕ ਪਾਸ਼ ਹੋਟਲ ’ਚ ਰੇਵ ਪਾਰਟੀ ਚੱਲ ਰਹੀ ਸੀ, ਉਸੇ ਵੇਲੇ ਪੁਲਿਸ ਦੀ ਟੀਮ ਨੇ ਉੱਥੇ ਛਾਪਾ ਮਾਰਿਆ। ਪਾਰਟੀ ’ਚ ਕਰੀਬ 35 ਲੋਕ ਮੌਜੂਦ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ 37 ਸਾਲਾ ਸਿਧਾਂਤ ਕਪੂਰ ਨੂੰ ਚਾਰ ਹੋਰ ਲੋਕਾਂ ਨਾਲ ਗਿ੍ਰਫ਼ਤਾਰ ਕਰ ਕੇ ਮੈਡੀਕਲ ਜਾਂਚ ਕਰਵਾਈ ਗਈ। ਜ਼ਿਕਰਯੋਗ ਹੈ ਕਿ ਸਿਧਾਂਤ ਨੇ ‘ਸ਼ੂਟਆਊਟ ਐਟ ਵਡਾਲਾ’ ਤੇ ‘ਅਗਲੀ’ ਵਰਗੀਆਂ ਫਿਲਮਾਂ ’ਚ ਅਦਾਕਾਰੀ ਕੀਤੀ ਹੈ ਤੇ ‘ਢੋਲ’ ਵਰਗੀਆਂ ਫਿਲਮਾਂ ’ਚ ਸਹਾਇਕ ਨਿਰਦੇਸ਼ਕ ਰਹਿ ਚੁੱਕੇ ਹਨ। ਪੁਲਿਸ ਨੇ ਪਾਰਟੀ ਤੋਂ ਸੱਤ ‘ਐਕਸਟੇਸੀ’ ਗੋਲ਼ੀਆਂ ਤੇ ਮਾਰੀਜੁਆਨਾ ਦਾ ਇਕ ਪੈਕੇਟ ਵੀ ਬਰਾਮਦ ਕੀਤਾ। ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕਸ ਡਰੱਗਜ਼ ਤੇ ਸਾਈਕੋਟ੍ਰੋਪਿਕ ਪਦਾਰਥ ਕਾਨੂੰਨ ਦੀ ਧਾਰਾ 22ਏ, 22ਬੀ ਤੇ 27ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਤੋਂ ਪਹਿਲਾਂ 2020 ’ਚ ਕੰਨੜ ਫਿਲਮ ਸਨਅਤ ਨਾਲਜੁੜੇ ਲੋਕਾਂ ਦੇ ਡਰੱਗਜ਼ ਦਾ ਭਾਂਡਾ ਭੰਨਿਆ ਸੀ। ਅਭਿਨੇਤਰੀ ਰਾਗਿਨੀ ਦਿਵੇਦੀ ਤੇ ਸੰਜਨਾ ਗਲਰਾਨੀ ਤੇ ਸਾਬਕਾ ਮੰਤਰੀ ਮਰਹੂਮ ਜੀਵਰਾਜ ਅਲਵਾ ਦੇ ਪੁੱਤਰ ਆਦਿੱਤਿਆ ਅਲਵਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।

Related posts

‘‘ਮੈਂ ਗੱਡੀ ਭੇਜ ਰਿਹਾ ਹਾਂ, ਤੁਸੀਂ ਹੋਟਲ ਆ ਜਾਓ’’ ਕਪਿਲ ਸ਼ਰਮਾ ਦੀ ਭੂਆ’ ਨੇ ਖੋਲ੍ਹੀ ਡਾਇਰੈਕਟਰ ਦੀ ਪੋਲ

editor

ਆਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪਹਿਲੇ ਗੀਤ ‘ਪੁਸ਼ਪਾ ਪੁਸ਼ਪਾ’ ਨੇ ਜਿੱਤਿਆ ਲੋਕਾਂ ਦਾ ਦਿਲ

editor

ਸਟ੍ਰੀਮਿੰਗ ਮਾਮਲੇ ’ਚ ਸਾਈਬਰ ਸੈੱਲ ਸਾਹਮਣੇ ਪੇਸ਼ ਨਹੀਂ ਹੋਈ ਤਮੰਨਾ ਭਾਟੀਆ

editor