News Punjab

ਮਾਮਲਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ : ਵਾਹ ਨੀਂ ਸਰਕਾਰੇ… ਤੇਰੇ ਕੰਮ ਨਿਆਰੇ : ਡਾ. ਸਿੱਧਮ

ਨੂਰਮਹਿਲ  –  ਸਰਬ ਸਾਂਝੇ ਨਾਇਕ, ਜਗਤ ਗੁਰੂ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਲਾਂਘਾ ਖੋਲ੍ਹਣ ਦਾ ਨਿਰਣਾ ਲਿਆ ਗਿਆ ਉਹ ਸ਼ਲਾਘਾਯੋਗ ਯਤਨ ਸੀ। ਜਿਸ ਨਾਲ ਹਰ ਵਰਗ ’ਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਪਰ ਅੱਜ ਲਾਂਘਾ ਖੋਲ੍ਹੇ ਨੂੰ ਕੁਝ ਕੁ ਦਿਨ ਹੀ ਹੋਏ ਹਨ। ਮੰਨ ਬਹੁਤ ਦੁਖੀ ਹੋਇਆ ਕਿ ਸਾਡੀਆਂ ਸਰਕਾਰਾਂ ਨੇ ਸਾਡੇ ਲਈ ਇਹ ਇੰਤਜ਼ਾਮ ਕੀਤੇ ਹਨ।
ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਦੇ ਸਿਰਲੇਖ ਹੇਠ ਪ੍ਰੈੱਸ ਬਿਆਨ ਜਾਰੀ ਕਰਦਿਆਂ ਉਘੇ ਸਮਾਜ ਸੇਵਕ ਡਾ. ਵਿਜੇ ਕੁਮਾਰ ਸਿੱਧਮ ਨੇ ਦੱਸਿਆ ਕਿ ਜਿਹੜੇ ਲੋਕ ਜਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਅਸਥਾਨ ਦੇ ਦਰਸ਼ਨ ਦਿਦਾਰੇ ਲਈ ਲਾਕ ਡਾੳੂਨ ਤੋਂ ਪਹਿਲਾਂ ਭਾਵ ਮਾਰਚ 2020 ’ਚ ਰਜਿਸਟਰੇਸ਼ਨ ਕਰਵਾਈ ਸੀ, ਪਰ ਲਾਕਡਾੳੂਨ ਦੀ ਵਜ੍ਹਾ ਸਦਕਾ ਉਹ ਨਾ ਜਾ ਸਕੇ ਜਾਂ ਸਭ ਕੁਝ ਬੰਦ ਹੋਣ ਕਾਰਨ ਇਹ ਸਿਲਸਿਲਾ ਬੰਦ ਕਰ ਦਿੱਤਾ ਗਿਆ। ਉਹ ਹੁਣ ਜਦ ਆਪਣੀ ਐਪਲੀਕੇਸ਼ਨ (ਰਜਿਸਟ੍ਰੇਸ਼ਨ) ਫਾਰਮ ਭਰਦੇ ਹਨ ਆਲਰੈਡੀ ਰਜਿਸਟਰਡ ਦਾ ਮੈਸਿਜ ਆਉਦਾ ਹੈ ਕਿ ਤੁਸੀ 12 ਅਪ੍ਰੈੱਲ 2020 ਨੂੰ ਸਫਰ ਕਰ ਆਏ ਹੋ ਅਤੇ 15 ਦਿਨ ਬਾਅਦ ਦੁਬਾਰਾ ਫਾਰਮ ਫਰ ਸਕਦੇ ਹੋ।
ਡਾ. ਸਿੱਧਮ ਨੇ ਅੱਗੇ ਦੱਸਿਆ ਕਿ ਪਹਿਲੀ ਗੱਲ ਤਾਂ ਉਸ ਸਮੇਂ ਲਾਕ ਡਾੳੂਨ ਕਾਰਨ ਬੰਦ ਸੀ, ਤਾਂ ਸਫਰ ਕਿਥੇ ਕੀਤਾ ਤੇ ਦੂਸਰਾ ਜਦੋਂ ਆਪਾਂ ਇੱਕ ਵਾਰ ਐਪਲੀਕੇਸ਼ਨ ਭਰ ਦਰਸ਼ਨ ਦੀਦਾਰੇ ਕਰ ਆਏ ਤਾਂ 15 ਦਿਨ ਬਾਅਦ ਫਿਰ ਫਾਰਮ ਭਰ ਸਕਦੇ ਹਾਂ। ਸਾਲ ਡੇ ਸਾਲ ਪੁਰਾਣੀ ਮਿਤੀ ਤੋਂ ਬਾਅਦ ਫਿਰ ਕੰਪਿੳੂਟਰ 15 ਦਿਨ ਬਾਅਦ ਦਾ ਮੈਸਿਜ ਭੇਜ ਰਿਹਾ ਹੈ।
ਹੋਰ ਤਾਂ ਹੋਰ ਮਨ ਉਦੋਂ ਹੋਰ ਦੁਖੀ ਹੋਇਆ ਜਦੋਂ ਕਰਤਾਰਪੁਰ ਕੋਰੀਡੋਰ (ਬਾਰਰਡਰ ਟਰਮੀਨਲ) ਸ੍ਰੀ ਕਰਤਾਰਪੁਰ ਦੇ ਉਪਰੋਕਤ ਮਸਲੇ ਸੰਬੰਧੀ ਫੋਨ ਨੰਬਰ 0183-2500463, 8282842323 ’ਤੇ ਸੰਪਰਕ ਕੀਤਾ ਤਾਂ ਸੁਨੇਹਾ ਮਿਲਦਾ ਹੈ ਕਿ ਬਿੱਲ ਦਾ ਭੁਗਤਾਨ ਨਾ ਹੋਣ ਤੇ ਇਹ ਸੇਵਾ ਬੰਦ ਕੀਤੀ ਗਈ ਹੈ।
ਡਾ. ਸਿੱਧਮ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਸੰਬੰਧੀ ਹਰ ਪਹਿਲੂ ਤੋਂ ਸੋਚ ਵਿ ਚਾਰ ਕੇ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੰਪਿੳੂਟਰ ਦੇ ਸੋਫਟਵੇਅਰ ਨੂੰ ਅੱਪਡੇਟ ਕੀਤਾ ਜਾਵੇ। ਫੋਨਾਂ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਕੋਈ ਵੀ ਸਲਾਹ ਲੈ ਸਕੇ। ਬਾਬੇ ਨਾਨਕ ਨੇ ਜਿਥੇ-ਜਿਥੇ ਹੱਥੀ ਖੇਤੀ, ਕਿਰਤ ਕਰੋ-ਨਾਮ ਜਪੋ-ਵੰਡ ਛੱਕੋ ਦਾ ਹੌਕਾ ਦਿੱਤਾ ਹੋਵੇ ਉਥੇ ਜਾਣ ਲਈ ਸਲਾਹ ਲਈ ਫੋਨ ਕੀਤਾ ਜਾਵੇ ਅਤੇ ਅੱਗੋਂ ਇਹ ਜੁਆਬ ਆਵੇ ਕਿ ਫੋਨ ਦਾ ਬਿੱਲ ਨਾ ਭਰਨ ਕਾਰਨ ਫੋਨ ਬੰਦ ਹੈ ਤਾਂ ਸੰਗਤਾਂ ਦੇ ਮੰਨਾਂ ਤੇ ਕੀ ਬੀਤੇਗੀ? ਸੰਬੰਧ ਵਿਭਾਗ ਅਤੇ ਸਰਕਾਰਾਂ ਨੂੰ ਇਸ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

Related posts

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

editor

ਮੋਦੀ ਨੇ ਸਾਰੇ ਭਿ੍ਰਸ਼ਟਾਚਾਰੀਆਂ ਨੂੰ ਭਾਜਪਾ ’ਚ ਸ਼ਾਮਲ ਕੀਤਾ: ਮਾਨ

editor

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor