Sport

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

ਬਿਸ਼ਕੇਕ (ਕਿਰਗਿਸਤਾਨ) – ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਤੋਂ ਇੱਕ ਜਿੱਤ ਦੂਰ ਹੈ, ਜਦਕਿ ਅੰਸ਼ੂ ਮਲਿਕ ਅਤੇ ਅੰਡਰ-23 ਚੈਂਪੀਅਨ ਰਿਤਿਕਾ ਨੇ ਵੀ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਵਿਨੇਸ਼ ਨੇ ਇਕ ਮਿੰਟ 39 ਸੈਕਿੰਡ ਤੱਕ ਚੱਲੇ ਇਸ ਮੁਕਾਬਲੇ ਵਿਚ ਔਰਤਾਂ ਦੇ 50 ਕਿਲੋਗ੍ਰਾਮ ਵਿਚ ਕੋਰਿਆਈ ਵਿਰੋਧੀ ਮੀਰਾਨ ਚੇਓਨ ਨੂੰ ਹਰਾਇਆ। ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲਵਾਨਾਂ ਨੂੰ ਉਨ੍ਹਾਂ ਦੇ ਦੇਸ਼ ਲਈ ਕੋਟਾ ਮਿਲੇਗਾ। ਚੋਣ ਟਰਾਇਲ ਜਿੱਤਣ ਤੋਂ ਬਾਅਦ ਵਿਨੇਸ਼ 50 ਕਿਲੋਗ੍ਰਾਮ ਵਰਗ ਵਿੱਚ ਖੇਡ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ 2021 ਦੀ ਚਾਂਦੀ ਦਾ ਤਮਗ਼ਾ ਜੇਤੂ ਅੰਸ਼ੂ ਨੇ ਕੁਆਰਟਰ ਫਾਈਨਲ ਵਿੱਚ ਸਿੱਧਾ ਪ੍ਰਵੇਸ਼ ਕਰ ਲਿਆ, ਜਿਸ ਵਿੱਚ ਉਸ ਨੇ ਤਕਨੀਕੀ ਅਧਾਰ ’ਤੇ ਕਿਰਗਿਸਤਾਨ ਦੀ ਕਲਮੀਰਾ ਬਿਲਮਬੇਕੋਵਾ ਨੂੰ ਹਰਾਇਆ। ਅੰਡਰ 23 ਵਿਸ਼ਵ ਚੈਂਪੀਅਨ ਰਿਤਿਕਾ (76 ਕਿਲੋ) ਨੇ ਯੁੰਜੂ ਹਵਾਂਗ ਨੂੰ ਹਰਾਇਆ।

Related posts

ਭਾਰਤ ਨੇ ਸਫੈਦ ਗੇਂਦ ਦੇ ਫ਼ਾਰਮੈਟ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ

editor

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor