Punjab

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਨਾਲ ਪਾਕਿਸਤਾਨੀ ਸਿੱਖਾਂ ਦੇ ਹਿਰਦੇ ਵਲੂੰਧਰੇ : ਪ੍ਰਧਾਨ ਅਮੀਰ ਸਿੰਘ

ਅੰਮ੍ਰਿਤਸਰ – ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਸਦਕਾਂ ਪੂਰੇ ਵਿਸ਼ਵ ਭਰ ’ਚ ਵਸਦੇ ਨਾਨਕ ਨਾਮਲੇਵਾ ਸਿੱਖ ਸਦਮੇ ‘ਚ ਹਨ ਅਤੇ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ ਜਿਸ ਨਾਲ ਪਾਕਿਸਤਾਨੀ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਸਬੰਧੀ ਪਾਕਿਸਤਾਨੀ ਸਿੱਖਾਂ ਵੱਲੋਂ ਹਮਦਰਦੀ ਪ੍ਰਗਟ ਕਰਦਿਆਂ ਪੀ. ਐਸ. ਜੀ. ਪੀ. ਸੀ. ਪ੍ਰਧਾਨ ਅਮੀਰ ਸਿੰਘ ਲਾਹੌਰ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਇਸ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕੀਤੀ ਹੈ, ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਜੋ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿ ‘ਚ ਰਹਿਣ ਵਾਲੀਆਂ ਸੰਗਤਾਂ ਇਸ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰੀ ਦੁਨੀਆ ‘ਚ ਰਹਿਣ ਵਾਲੀ ਸਿੱਖ ਸੰਗਤਾਂ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਜਿਸ ਨਾਲ ਸਮੁੱਚੀ ਸੰਗਤ ਇਨਸਾਫ਼ ਲੈਣ ਤਕ ਸਦਮੇ ਵਿੱਚ ਰਹੇਗੀ, ਉਨ੍ਹਾਂ ਭਾਰਤ ਦੀ ਮੋਦੀ ਸਰਕਾਰ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਇਕ ਬੰਦੇ ਦਾ ਹੱਥ ਨਹੀਂ ਹੈ, ਇਸ ਪਿੱਛੇ ਇਕ ਸੋਚ ਹੈ ਜੋ ਕਿ ਹਮੇਸ਼ਾ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵੱਖ-ਵੱਖ ਜਗ੍ਹਾ ‘ਤੇ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਵੀ ਜਾਂਚ ਚ ਸਾਹਮਣੇ ਆ ਕੇ ਦੋਸ਼ੀ ਨਹੀਂ ਫੜੇ ਜਾ ਰਹੇ ਜਿਸ ਲਈ ਸਿੱਖਾਂ ਦੇ ਸਿੱਖਾਂ ਦੇ ਗੁਰੂਆ ਸਹਿਬਾਨਾਂ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਉਨ੍ਹਾਂ ਘਟਨਾਵਾਂ ਮੌਕੇ ਫੜੇ ਗਏ ਦੋਸ਼ੀ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰੇ ਜਾਣ ਤੇ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤਾਂ ਜੋ ਅਗਾਂਹ ਤੋਂ ਕੋਈ ਵੀ ਐਸੀ ਹਰਕਤ ਕਰਨ ਲਈ ਗੁਰੇਜ਼ ਕਰੇ।

Related posts

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor

ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੋਹਾਲੀ ਇਲਾਕੇ ਦਾ ਵਿਕਾਸ ਕਰਵਾਇਆ: ਸੁਖਬੀਰ ਸਿੰਘ ਬਾਦਲ

editor

4 ਕਿਲੋ ਆਈ.ਸੀ.ਈ. ਡਰੱਗ, 1 ਕਿਲੋ ਹੈਰੋਇਨ ਇੱਕ ਗ੍ਰਿਫ਼ਤਾਰ

editor