India

ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੇ ਏਏਐਫਐਲ ਨੂੰ 7,500 ਟਨ ਸੇਬ ਵੇਚਿਆ

ਹਿਮਾਚਲ – ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਨੇ ਅਡਾਨੀ ਐਗਰੀ ਫਰੈਸ਼ ਲਿਮਟਿਡ (ਏਏਐੱਫਐੱਲ) ਨੂੰ 7,500 ਟਨ ਸੇਬ ਦੀ ਸਪਲਾਈ ਕੀਤੀ ਹੈ। ਅਡਾਨੀ ਐਗਰੀ ਫਰੈਸ਼ ਲਿਮਿਟੇਡ ਨੇ 15 ਅਗਸਤ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆਪਣੀਆਂ ਤਿੰਨ ਸੁਵਿਧਾਵਾਂ ਤੋਂ ਖਰੀਦ ਸ਼ੁਰੂ ਕੀਤੀ ਸੀ।
ਹਿਮਾਚਲ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੇਬ ਉਤਪਾਦਕ ਹੈ ਜਿਸ ਦਾ ਉਤਪਾਦਨ 8 ਤੋਂ 10 ਲੱਖ ਟਨ ਪ੍ਰਤੀ ਸਾਲ ਹੁੰਦਾ ਹੈ। ਸੇਬ ਦੇ ਵਪਾਰ ਵਿੱਚ ਸਥਾਨਕ ਮੰਡੀਆਂ ਦਾ ਦਬਦਬਾ ਹੈ, ਪਰ ਹਾਲ ਹੀ ਵਿਚ ਆਧੁਨਿਕ ਸਟੋਰੇਜ ਸੁਵਿਧਾਵਾਂ ਨਾਲ ਲੈਸ ਸੰਗਠਿਤ ਪਲੇਅਰਸ ਦੇ ਪ੍ਰਵੇਸ਼ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਹਿਮਾਚਲੀ ਸੇਬਾਂ ਦੀ ਮਾਰਕੀਟ ਦਾ ਵਿਸਥਾਰ ਕੀਤਾ ਹੈ।
ਅਡਾਨੀ ਐਗਰੀ ਫਰੈਸ਼ ਦੇ ਸਪੋਕਸਪਰਸਨ ਨੇ ਕਿਹਾ, “ਅਸੀਂ ਅਗਸਤ ਦੇ ਅੱਧ ਵਿੱਚ ਆਪਣੀ ਖਰੀਦ ਦੀ ਸ਼ੁਰੂਆਤ ਦੇ ਪਹਿਲੇ ਦੋ ਦਿਨਾਂ ਵਿੱਚ 2,000 ਟਨ ਸੇਬਾਂ ਦੀ ਖਰੀਦ ਕੀਤੀ ਸੀ ਅਤੇ ਆਵਾਜਾਈ ਦੀਆਂ ਚੁਣੌਤੀਆਂ ਦੇ ਬਾਵਜੂਦ ਸਪਲਾਈ ਦਿਨ-ਬ-ਦਿਨ ਵਧ ਰਹੀ ਹੈ। ਕਿਸਾਨ ਸੰਗਠਿਤ ਪਲੇਅਰਸ ਵੱਲ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਅਸੀਂ ਉਨ੍ਹਾਂ ਦੀ ਮੌਜੂਦਗੀ ਵਿੱਚ ਸੇਬਾਂ ਦੀ ਛਾਂਟੀ ਕਰਨ ਤੋਂ ਇਲਾਵਾ ਸਮੇਂ ਸਿਰ ਭੁਗਤਾਨ ਦੇ ਨਾਲ-ਨਾਲ ਵਪਾਰ ਦੀਆਂ ਉਚਿਤ ਸ਼ਰਤਾਂ ਦੀ ਪੇਸ਼ਕਸ਼ ਕਰਦੇ ਹਾਂ।”
ਹਿਮਾਚਲ ਪ੍ਰਦੇਸ਼ ਦੀਆਂ ਸਥਾਨਕ ਮੰਡੀਆਂ ਵਿੱਚ ਸੇਬ ਦੀ ਖਰੀਦ ਜੂਨ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ਵਿੱਚ ਸ਼ੁਰੂ ਹੁੰਦੀ ਹੈ, ਪਰ ਪ੍ਰਾਈਵੇਟ ਕੰਪਨੀਆਂ ਅਗਸਤ ਦੇ ਅੱਧ ਜਾਂ ਅਖੀਰ ਤੱਕ ਉਡੀਕ ਕਰਦੀਆਂ ਹਨ ਅਤੇ ਬਿਹਤਰ ਕੀਮਤਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਏਏਐਫਐਲ ਨੇ ਇਸ ਸਾਲ ਪਿਛਲੇ ਸਾਲ ਨਾਲੋਂ 4 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਦੀ ਪੇਸ਼ਕਸ਼ ਕਰਕੇ 15 ਅਗਸਤ ਨੂੰ ਖਰੀਦ ਸ਼ੁਰੂ ਕੀਤੀ ਸੀ। ਸੂਬੇ ਵਿੱਚ ਸੇਬਾਂ ਦੀਆਂ ਸਾਰੀਆਂ ਕਿਸਮਾਂ ਦੀ ਬੰਪਰ ਫ਼ਸਲ ਦੇ ਨਾਲ-ਨਾਲ ਉੱਚੀਆਂ ਕੀਮਤਾਂ ਕਿਸਾਨਾਂ ਲਈ ਮੰਡੀਆਂ ਦੀ ਬਜਾਏ ਨਿੱਜੀ ਕੰਪਨੀਆਂ ਦਾ ਰਾਹ ਚੁਣਨ ਦਾ ਇੱਕ ਵਾਧੂ ਮੌਕਾ ਬਣ ਗਈਆਂ ਹਨ।
ਅਡਾਨੀ ਐਗਰੀ ਫਰੈਸ਼ ਨੇ ਹਿਮਾਚਲ ਪ੍ਰਦੇਸ਼ ਦੇ ਰਾਮਪੁਰ, ਰੋਹੜੂ ਅਤੇ ਸੈਂਜ ਵਿੱਚ ਤਿੰਨ ਨਿਯੰਤਰਿਤ ਵਾਤਾਵਰਨ ਸਟੋਰੇਜ ਸੁਵਿਧਾਵਾਂ ਸਥਾਪਤ ਕੀਤੀਆਂ ਹਨ ਤਾਂ ਕਿ ਸੇਬਾਂ ਨੂੰ ਸਹੀ ਤਾਪਮਾਨ, ਆਕਸੀਜਨ ਅਤੇ ਨਮੀ ਵਾਲੇ ਵੱਡੇ ਏਅਰਟਾਈਟ ਰੇਫ਼ਰੀਜੇਰੇਟਡ ਕਮਰਿਆਂ ਵਿੱਚ ਸਟੋਰ ਕੀਤਾ ਜਾ ਸਕੇ । ਹਾਲਾਂਕਿ ਇਹ ਸੇਬਾਂ ਨੂੰ ਲੰਬੇ ਸਮੇਂ ਲਈ ਤਾਜ਼ਾ ਅਤੇ ਖਪਤਯੋਗ ਰੱਖਣ ਵਿੱਚ ਮਦਦ ਕਰਦਾ ਹੈ, ਲੇਕਿਨ ਇਹ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਸ ਦੀ ਸਪਲਾਈ ਵੀ ਪ੍ਰਦਾਨ ਕਰਦਾ ਹੈ।

ਬੁਲਾਰੇ ਨੇ ਅੱਗੇ ਕਿਹਾ, “ਅਸੀਂ ਪਿੰਡਾਂ ਵਿੱਚ ਨਿਯਮਿਤ ਤੌਰ ‘ਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹਾਂ ਤਾਂ ਜੋ ਕਿਸਾਨ ਆਪਣੇ ਨਿਵੇਸ਼ ‘ਤੇ ਵਧੀਆ ਝਾੜ ਅਤੇ ਬਿਹਤਰ ਰਿਟਰਨ ਪ੍ਰਾਪਤ ਕਰ ਸਕਣ। ਅਸੀਂ ਅੱਗੇ ਹੋਰ ਸਫਲ ਖਰੀਦ ਸੀਜ਼ਨ ਦੀ ਉਮੀਦ ਕਰਦੇ ਹਾਂ ਅਤੇ ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਦੀ ਬਿਹਤਰੀ ਲਈ ਆਪਣੇ ਯੋਗਦਾਨ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ” ਵਰਤਮਾਨ ਵਿੱਚ ਏਏਐਫਐਲ ਰਾਜ ਭਰ ਵਿੱਚ 15,000 ਤੋਂ ਵੱਧ ਕਿਸਾਨਾਂ ਤੋਂ ਸੇਬ ਖਰੀਦਦਾ ਹੈ ਅਤੇ ਹਰ ਸਾਲ ਇਹ ਗਿਣਤੀ ਵਧ ਰਹੀ ਹੈ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor