India

ਕਾਬੁਲ ਤੋਂ ਭਾਰਤ ਪੁੱਜਾ 114 ਹਿੰਦੂਆਂ ਤੇ ਸਿੱਖਾਂ ਦਾ ਜੱਥਾ !

ਨਵੀਂ ਦਿੱਲੀ – ਹਿੰਦੂਆਂ ਤੇ ਸਿੱਖਾਂ ਦਾ 114 ਲੋਕਾਂ ਦਾ ਇਕ ਵੱਡਾ ਜੱਥਾ ਅਫ਼ਗਾਨਿਸਤਾਨ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪੁੱਜਾ। ਸਰਕਾਰ ਇਨ੍ਹਾਂ ਲੋਕਾਂ ਨੂੰ ਭਾਰਤ ਲਿਆਉਣ ਲਈ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੀ ਸੀ ਜਿਸ ਵਿਚ ਹੁਣ ਜਾ ਕੇ ਸਫਲਤਾ ਮਿਲੀ ਹੈ। ਇਸ ਜੱਥੇ ’ਚ 10 ਭਾਰਤੀ ਨਾਗਰਿਕ ਅਤੇ ਬਾਕੀ ਅਫ਼ਗਾਨੀ ਨਾਗਰਿਕ ਹਨ। ਇਕ ਖ਼ਾਸ ਗੱਲ ਇਹ ਹੈ ਕਿ ਅਫ਼ਗਾਨਿਸਤਾਨ ਦੇ ਗੁਰਦੁਆਰਿਆਂ ਅਤੇ ਕਾਬੁਲ ਦੇ ਪ੍ਰਾਚੀਨ ਮੰਦਰਾਂ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਾਭਾਰਤ, ਰਾਮਾਇਣ, ਗੀਤਾ ਤੇ ਦੂਜੇ ਹਿੰਦੂ ਗ੍ਰੰਥਾਂ ਨੂੰ ਵੀ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ। ਵਿਸ਼ੇਸ਼ ਜਹਾਜ਼ ਦੀ ਅਗਵਾਈ ਲਈ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਹਾਜ਼ਰ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਆਪ੍ਰੇਸ਼ਨ ਦੇਵੀਸ਼ਕਤੀ ਤਹਿਤ ਭਾਰਤ ਸਰਕਾਰ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਵਿਸ਼ੇਸ਼ ਉਡਾਣ ਦੀ ਵਿਵਸਥਾ ਕੀਤੀ ਸੀ। ਇਸ ਵਿਚ 10 ਭਾਰਤੀਆਂ ਅਤੇ 94 ਅਫ਼ਗਾਨੀ ਨਾਗਰਿਕਾਂ ਨੂੰ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ’ਚ ਅਫ਼ਗਾਨਿਸਤਾਨ ਦੇ ਹਿੰਦੂ-ਸਿੱਖ ਘੱਟ ਗਿਣਤੀ ਭਾਈਚਾਰੇ ਦੇ ਪ੍ਰਤੀਨਿਧੀ ਸ਼ਾਮਲ ਹਨ। ਇਨ੍ਹਾਂ ਨਾਲ 12 ਬੱਚੇ ਵੀ ਆਏ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਾਬੁਲ ਸਥਿਤ ਪੰਜਵੀਂ ਸਦੀ ਦੇ ਅਸਮਾਈ ਮੰਦਰ ਤੋਂ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਭਾਰਤ ਲਿਆਉਣ ਦੀ ਵਿਵਸਥਾ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਤਾਲਿਬਾਨ ਸਰਕਾਰ ਦੇ ਪ੍ਰਤੀਨਿਧੀਆਂ ਨੇ ਇਸ ਮੰਦਰ ਦਾ ਦੌਰਾ ਕੀਤਾ ਸੀ, ਜਦਕਿ ਤਾਲਿਬਾਨ ਪੁਲਿਸ ਦੇ ਇਕ ਦਲ ਨੇ ਕੁਝ ਦਿਨ ਪਹਿਲਾਂ ਇਸ ਮੰਦਰ ਦੀ ਛਾਣਬੀਣ ਕੀਤੀ ਸੀ। ਇਸ ਨਾਲ ਜਿਹੜੇ ਵੀ ਹਿੰਦੂ ਉਥੇ ਰਹਿ ਰਹੇ ਸਨ, ਉਨ੍ਹਾਂ ’ਚ ਡਰ ਪਾਇਆ ਜਾ ਰਿਹਾ ਸੀ।ਇਹ ਪੁੱਛੇ ਜਾਣ ’ਤੇ ਕਿ ਅਫ਼ਗਾਨਿਸਤਾਨ ’ਚ ਹੋਰ ਕਿੰਨੀ ਗਿਣਤੀ ’ਚ ਹਿੰਦੂ ਜਾਂ ਸਿੱਖ ਬਚੇ ਹੋਏ ਹਨ ਤਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਹਾਲੇ ਕੋਈ ਸਹੀ ਮੁਲਾਂਕਣ ਨਹੀਂ ਹੋ ਸਕਿਆ ਹੈ। ਵਜ੍ਹਾ ਇਹ ਹੈ ਕਿ ਉਥੇ ਭਾਰਤੀ ਦੂਤਘਰ ’ਚ ਕੋਈ ਭਾਰਤੀ ਅਧਿਕਾਰੀ ਨਹੀਂ ਹੈ। ਜਿਨ੍ਹਾਂ ਸਥਾਨਕ ਨਾਗਰਿਕਾਂ ਦੇ ਜ਼ਿੰਮੇ ਭਾਰਤੀ ਦੂਤਘਰ ਅਤੇ ਵਣਜ ਦੂਤਘਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨਾਲ ਵੀ ਲਗਾਤਾਰ ਸੰਪਰਕ ਨਹੀਂ ਹੋ ਪਾ ਰਿਹਾ ਹੈ। ਹਾਲਾਂਕਿ, ਇਹ ਕਿਹਾ ਜਾ ਸਕਦਾ ਹੈ ਕਿ ਉਥੇ ਬਹੁਤ ਘੱਟ ਗਿਣਤੀ ’ਚ ਹਿੰਦੂ ਜਾਂ ਸਿੱਖ ਬਚੇ ਹੋਣਗੇ। ਇਕ ਵਜ੍ਹਾ ਇਹ ਵੀ ਹੈ ਕਿ ਕਾਬੁਲ ਤੋਂ ਖਾੜੀ ਦੇਸ਼ਾਂ ਵਿਚਾਲੇ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਬਚੇ ਹੋਏ ਘੱਟ ਗਿਣਤੀ ਵਰਗ ਦੇ ਲੋਕਾਂ ਦੇ ਖਾੜੀ ਖੇਤਰ ਜ਼ਰੀਏ ਦੂਜੇ ਦੇਸ਼ਾਂ ’ਚ ਜਾਣ ਦੀ ਸੂਚਨਾ ਹੈ।

Related posts

ਪਾਕਿ ਨੇਤਾ ਕਰ ਰਹੇ ਕਾਂਗਰਸ ਦੇ ਸ਼ਹਿਜਾਦੇ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : ਮੋਦੀ

editor

ਮਸੂਰੀ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ S”V ਕਾਰ, ਪੰਜ ਵਿਦਿਆਰਥੀਆਂ ਦੀ ਮੌਤ

editor

ਜੀ. ਐੱਸ. ਟੀ. ਨਿਯਮਾਂ ਤਹਿਤ ਸਾਰਿਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾ ਸਕਦਾ

editor