Articles

ਕੀ ਰੱਬ ਦਾ ਕੋਈ ਧਰਮ ਹੈ – ਕ੍ਰਿਸ਼ਨਾ ਜਨਮ ਅਸ਼ਟਮੀ

ਮਾਈਕਰੋਬਾਇਓਲੋਜੀ ਜਾਂ ਇੰਟਰਨੈਟ ਸੁਰੱਖਿਆ ਬਾਰੇ ਸਿਰਫ ਇਕ ਮਾਹਰ ਹੀ ਗੱਲ ਕਰ ਸਕਦਾ ਹੈ, ਜਦੋੰਕਿ ਜ਼ਿਆਦਾਤਰ ਲੋਕੀ ਸੋਚਦੇ ਹਨ ਕਿ ਉਹ ਰੱਬ ਬਾਰੇ ਜਾਣਦੇ ਹਨ | ਰੱਬ ਬਾਰੇ ਲੋਕਾ ਦੇ ਤਿੰਨ ਵੱਖ-ਵੱਖ ਮੱਤ ਹਨ:

1. ਬ੍ਰਹਮ-ਜੋਤੀ ਭਾਵ ਨਿਰਗੁਣ, ਨਿਰਾਕਾਰ ਅਤੇ ਪ੍ਰਕਾਸ਼ ਦਾ ਸਰੋਤ।

2. ਪਰਮਾਤਮਾ ਜੋ ਹਰ ਥਾਂ ਹੈ ਅਤੇ ਅੰਦਰੂਨੀ ਗਿਆਨ ਪ੍ਰਦਾਨ ਕਰਦੇ ਹਨ|

3. ਭਗਵਾਨ ਜੋ ਸੱਚ-ਚਿਤ-ਆਨੰਦ, ਸਾਕਾਰ, ਅਲੋਕਿਕ ਗੁਣਾ ਦੇ ਭੰਡਾਰ ਹਨ |

ਪਰ ਇੱਕ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਰੱਬ ਸਰਵਉੱਚ ਹੈ| ਅਜੀਹਾ ਕੁਝ ਵੀ ਨਹੀਂ, ਜੋ ਉਹ ਨਹੀਂ ਕਰ ਸਕਦੇ| ਜੇ ਉਹ ਨਿਰਾਕਾਰ ਹੈ ਤਾਂ ਉਨ੍ਹਾਂ ਵਿੱਚ ਸਾਕਾਰ ਹੋਣ ਦੀ ਕਮੀ ਹੈ ਅਤੇ ਜੇ ਪ੍ਰਮਾਤਮਾ ਸਾਕਾਰ ਹੈ, ਤਾਂ ਕੀ ਕਿਸੇ ਨੇ ਉਨ੍ਹਾਂ ਨੂੰ ਵੇਖਿਆ ਹੈ? ਪਰ ਕੀ ਸਾਡੇ ਕੋਲ ਉਨ੍ਹਾਂ ਨੂੰ ਵੇਖਣ ਲਈ ਅੱਖਾਂ ਹਨ? ਇੱਕ ਅਦਿੱਖ ਕੋਰੋਨਾ ਵਾਇਰਸ ਸਾਰੇ ਸੰਸਾਰ ਲਈ ਮੁਸੀਬਤ ਬਣ ਗਿਆ ਹੈ| ਕੀ ਅਸੀਂ ਇਸ ਦੀ ਹੋਂਦ ਤੋਂ ਨਕਾਰ ਸਕਦੇ ਹਾਂ? ਭਗਵਾਨ ਅਨੰਤ ਹੈ ਅਤੇ ਅਸੀਂ ਆਪਣੇ ਸੀਮਤ ਗਿਆਨ ਨਾਲ ਉਨ੍ਹਾਂ ਨੂੰ ਸਮਝ ਨਹੀਂ ਸਕਦੇ| ਪਰ ਉਹ ਆਪਣੀ ਸਰਬੋਤਮਤਾ ਨਾਲ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਨ| ਅਸੀਂ ਸ਼ੀਸ਼ੇ ਤੋਂ ਬਿਨਾਂ ਆਪਣੀ ਪਲਕ ਵੀ ਨਹੀਂ ਵੇਖ ਸਕਦੇ ਉਸੇ ਤਰ੍ਹਾਂ ਭਗਵਾਨ ਨੂੰ ਵੇਖਣ ਲਈ ਸਾਨੂੰ ਗੁਰੂ ਅਤੇ ਸ਼ਾਸਤਰਾਂ ਦੇ ਨੇਤਰਾਂ ਦੀ ਲੋੜ ਪੈਂਦੀ ਹੈ।

ਕੀ ਭਗਵਾਨ ਸਾਡੇ ਵੰਗੂ ਜਨਮ ਲੈਂਦੇ ਹਨ ਜਾਂ ਉਹ ਪ੍ਰਗਟ ਹੁੰਦੇ ਹੈਂ ? ਜਿਵੇਂ ਸੂਰਜ ਰੋਜ ਸਵੇਰੇ ਉਦੈ ਹੁੰਦਾ ਹੈ ਔਵੇਂ ਹੀ ਭਗਵਾਨ ਵੀ ਆਪਣੇ ਅਲੌਕਿਕ ਧਾਮ ਤੋਂ ਇਸ ਜਗਤ ਚ ਅਵਤਰਿਤ ਹੁੰਦੇ ਹਨ| ਇੱਕ ਆਮ ਆਦਮੀ ਨੂੰ ਕੁਦਰਤ ਦੇ ਨਿਯਮਾਂ ਅੱਗੇ ਮਜਬੂਰ ਹੋਕੇ ਇਸ ਸੰਸਾਰ ਵਿੱਚ ਕਰਮਾਂ ਅਨੁਸਾਰ ਜਨਮ ਲੈਣਾ ਪੈਂਦਾ ਹੈ| ਭਗਵਾਨ ਕਿਸੇ ਵੀ ਕਰਮ ਪ੍ਰਤੀਕਰਮ ਦੇ ਪਾਬੰਦ ਨਹੀਂ| 5000 ਸਾਲ ਪਹਿਲਾਂ ਜਦੋਂ ਕ੍ਰਿਸ਼ਨ ਜੀ ਪ੍ਰਗਟ ਹੋਏ ਅਤੇ ਇਸ ਧਰਤੀ ਤੇ 125 ਸਾਲ ਬਿਤਾਏ, ਉਨ੍ਹਾਂ ਦੀਆਂ ਗਤੀਵਿਧੀਆਂ ਅਸਾਧਾਰਣ ਸਨ| ਉਨ੍ਹਾਂ ਦੇ ਅਖੌਤੀ ਜਨਮ ਦੇ ਸਮੇਂ, ਉਹ ਮਾਂ-ਪਿਓ ਦੇ ਸਾਮ੍ਹਣੇ ਚਤਰਭੁੱਜ ਭਗਵਾਨ ਨਾਰਾਇਣ ਰੂਪ ਵਿਚ ਪ੍ਰਗਟ ਹੋਏ ਅਤੇ ਮਾਤਾ ਦੇਵਕੀ ਦੀ ਬੇਨਤੀ ਤੇ ਦੋ ਭੁੱਜ ਹੋ ਗਏ। ਉਨ੍ਹਾਂ ਨੇ ਰਾਕਸ਼ਸੀ ਪੁਤਾਨਾ ਨੂੰ ਮਾਰਿਆ ਅਤੇ ਗੋਵਰਧਨ ਪਹਾੜੀ ਨੂੰ 7 ਦਿਨਾਂ ਲਈ ਅਪਣੇ ਖੱਬੇ ਹੱਥ ਦੀ ਚੀਚੀਂ ਤੇ ਚੁੱਕਣ ਵਰਗੀ ਅਸਾਧਾਰਣ ਲੀਲਾਵਾਂ ਕੀਤੀਆਂ। ਦੁਰਯੋਧਨ ਅਤੇ ਜਰਾਸੰਧ ਵਰਗੇ ਕਈ ਈਰਖਾਲੂ ਉਨ੍ਹਾਂ ਨੂੰ ਭਗਵਾਨ ਰੂਪ ‘ਚ ਨਹੀਂ ਪਛਾਣ ਸਕੇ, ਜਦੋਕਿ ਅੱਖਾਂ ਨਾ ਹੋਣ ਦੇ ਬਾਵਜੂਦ ਆਪਣੀ ਸ਼ਰਧਾ ਦੇ ਕਾਰਨ ਸੂਰਦਾਸ ਜੀ ਠਾਕੁਰ ਜੀ ਦੇ ਦਰਸ਼ਨ ਕਰ ਸਕੇ|

ਜਨਮ ਮੌਤ ਦੇ ਚੱਕਰ ਤੋਂ ਛੁਟਕਾਰਾ ਪਾਉਣਾ ਅਸੰਭਵ ਹੈ, ਪਰ ਇਸ ਚੱਕਰ ਤੋਂ  ਬੱਚਨ ਲਈ ਉਨ੍ਹਾਂ ਨੇ ਸਾਡੀਆਂ ਇੰਦਰੀਆਂ ਨੂੰ  ਸੇਵਾ ਵਿਚ ਲਾਉਣ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਹਨ, ਜਿਵੇਂ ਕਿ ਹਰਿ ਨਾਮ ਜਪ, ਕੀਰਤਨ ਕਰਨਾ, ਮੂਰਤੀ ਪੂਜਾ ਅਤੇ ਭੋਗ ਲਗਾਉਣਾ। ਪਵਿੱਤਰ ਦਿਹਾੜੇ ਅਤੇ ਤਿਉਹਾਰ ਜਿਵੇਂ ਜਨਮ ਅਸ਼ਟਮੀ, ਰਾਮ ਨਵਮੀ, ਦੀਵਾਲੀ ਆਦਿ ਮਨਾਉਣੇ|

ਕ੍ਰਿਸ਼ਨ ਜੀ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਆਪਣੇ ਪਵਿੱਤਰ ਨਾਮਾਂ ਅਤੇ ਸਰੂਪਾਂ ਵਿੱਚ ਪਾ ਦਿੱਤਾ ਹੈ। ਇਥੋਂ ਤੱਕ ਕਿ ਕ੍ਰਿਸ਼ਨ ਜੀ ਦੇ ਹਰੀ ਨਾਮ ਦਾ ਜਾਪ ਕਰਨਾ ਅਤੇ ਉਨ੍ਹਾਂ ਦੀ ਮੂਰਤੀਆਂ ਦੇ ਦਰਸ਼ਨ ਕਰਨਾ ਵੀ ਭਗਤੀ ਦਾ ਹਿੱਸਾ ਹੈ। ਹਰੀ ਨਾਮ ਜਪਣ ਦਾ ਕੋਈ ਸਖਤ ਨਿਯਮ ਨਹੀਂ ਹੈ | ਬਹੁਤ ਸਾਰੇ ਸ਼ਾਸਤਰਾਂ ਅਤੇ ਗੁਰੂਆਂ ਦੁਆਰਾ ਹੇਠ ਦਿੱਤੇ ਮਹਾਂ ਮੰਤਰ ਨੂੰ ਪ੍ਰਵਾਨਗੀ ਅਤੇ ਸਿਫਾਰਸ਼ ਕੀਤੀ ਗਈ ਹੈ|

ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਹਰੇ ਰਾਮਾ ਹਰੇ ਰਾਮਾ ਰਾਮਾ ਰਾਮ ਹਰੇ।

ਇਸ ਸਾਲ ਸਾਨੂੰ ਇਕ ਵਿਸ਼ਵਵਿਆਪੀ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਅਤੇ ਸ਼ਰਧਾਲੂ ਮੰਦਰ ਦੇ ਦਰਸ਼ਨ ਕਰਨ ਤੋਂ ਅਸਮਰੱਥ ਹਨ| ਹਾਲਾਂਕਿ, ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਚੇਤਨਾ, ਮੈਲਬਰਨ (ਇੱਸਕੌਨ), ਸਾਰਿਆਂ ਨੂੰ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਹਾੜੇ ‘ਤੇ  ਹਿੱਸਾ ਲੈਣ ਲਈ ਸੱਦਾ ਦਿੰਦੀ ਹੈ|

ਬੁੱਧਵਾਰ 12 ਅਗਸਤ, 2020.

ਮੰਦਰ ਤੋਂ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹੋਵੇਗਾ:

ਸਵੇਰੇ 4.30a.m.  ਵਜੇ ਤੋਂ ਅੱਧੀ ਰਾਤ ਦੀ ਆਰਤੀ ਤੱਕ (‘bit.ly/hkmlive’ (YouTube channel – ‘Hare Krishna Melbourne’).  https://www.harekrishnamelbourne.com.au/

ਕਿਸੇ ਵੀ ਹੋਰ ਪ੍ਰਸ਼ਨਾਂ ਲਈ ਤੁਸੀਂ ਸਾਨੂੰ [email protected] ‘ਤੇ ਲਿਖ ਸਕਦੇ ਹੋ|

– ਸਨਾਤਨ ਗਿਰੀਧਾਰੀ ਦਾਸ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin