India

ਜਾਇਦਾਦ ਦਾ ਗਲਤ ਵੇਰਵੇ ਦੇਣ ’ਤੇ ਬਿਹਾਰ ਦੇ 68 ਵਿਧਾਇਕਾਂ ਨੂੰ ਇਨਕਮ ਟੈਕਸ ਵੱਲੋਂ ਨੋਟਿਸ

ਪਟਨਾ – ਵਿਧਾਨਸਭਾ ਚੋਣਾਂ ’ਚ ਜਾਇਦਾਦ ਦੇ ਬਾਰੇ ’ਚ ਗਲਤ ਜਾਣਕਾਰੀ ਦੇਣ ਵਾਲੇ ਬਿਹਾਰ ਦੇ 68 ਵਿਧਾਇਕਾਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਹੈ। ਨਵੰਬਰ ਦੇ ਆਖਰ ਤਕ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਵਾਬ ਨਾ ਦੇਣ ਵਾਲਿਆਂ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ। ਮਾਮਲਾ 2020 ਦੇ ਬਿਹਾਰ ਵਿਧਾਨਸਭਾ ਚੋਣਾਂ ਨਾਲ ਜੁੜਿਆ ਹੈ। ਸਾਰੇ ਉਮੀਦਵਾਰਾਂ ਨੇ ਆਪਣੇ ਹਲਫ਼ਨਾਮੇ ’ਚ ਜਾਇਦਾਦ ਦਾ ਵੇਰਵਾ ਦਿੱਤਾ ਸੀ।

ਇਨ੍ਹਾਂ ’ਚੋਂ ਕਈਆਂ ਦਾ ਵੇਰਵਾ ਸਹੀਂ ਨਹੀਂ ਪਾਇਆ ਗਿਆ। 68 ਵਿਧਾਇਕਾਂ ਦੇ ਨਾਲ ਢਾਈ ਸੌ ਤੋਂ ਜ਼ਿਆਦਾ ਕਈ ਉਮੀਦਵਾਰਾਂ ਨੂੰ ਵੀ ਇਨਕਮ ਟੈਕਸ ਵਿਭਾਗ ਵੱਲੋਂ ਨੋਟਿਸ ਭੇਜਿਆ ਗਿਆ ਹੈ। ਅਜਿਹੇ ਉਮੀਦਵਾਰਾਂ ਕੋਲੋਂ ਜਵਾਬ ਮੰਗਿਆ ਗਿਆ ਸੀ ਜਿਨ੍ਹਾਂ ਨੇ ਵਿਧਾਨਸਭਾ ਚੋਣਾਂ ਦੌਰਾਨ ਆਪਣੇ ਹਲਫ਼ਨਾਮੇ ’ਚ ਜਿੰਨੀ ਜਾਇਦਾਦ ਦੱਸੀ ਸੀ, ਹਕੀਕਤ ’ਚ ਉਸ ਤੋਂ ਜ਼ਿਆਦਾ ਦੇ ਮਾਲਕ ਨਿਕਲੇ। ਚੋਣ ਕਮਿਸ਼ਨ ਨੇ ਇਨਕਮ ਟੈਕਸ ਨੂੰ ਉਮੀਦਵਾਰਾਂ ਦੀ ਜਾਇਦਾਦ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਸੀ, ਜਿਸਦੇ ਬਾਅਦ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਹੈ। ਇਨ੍ਹਾਂ ’ਚ ਸੂਬੇ ਦੇ ਸਾਰਿਆਂ ਦਲਾਂ ਦੇ ਵਿਧਾਇਕ ਤੇ ਉਮੀਦਵਾਰ ਸ਼ਾਮਲ ਹਨ। ਸਭ ਨੂੰ ਜਵਾਬ ਦੇਣ ਲਈ 30 ਨਵੰਬਰ ਤਕ ਦਾ ਸਮੇਂ ਦਿੱਤਾ ਗਿਆ ਹੈ। ਉਸਦੇ ਬਾਅਦ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ।

Related posts

ਸੋਰੇਨ ਨੂੰ ਨਹੀਂ ਮਿਲੀ ਰਾਹਤ, ਸੁਪਰੀਮ ਕੋਰਟ ’ਚ ਅਗਲੇ ਹਫਤੇ ਹੋਵੇਗੀ ਸੁਣਵਾਈ

editor

ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੀਆਂ ਵੀਡੀਓ ਲੀਕ ਕਰਨ ਵਾਲਾ ਭਾਜਪਾ ਆਗੂ ਗਿ੍ਰਫ਼ਤਾਰ

editor

ਕੈਨੇਡੀਅਨ ਸੰਸਦ ਵਲੋਂ ਲਿਬਰਲ ਐਮ.ਪੀ. ਸੁੱਖ ਧਾਲੀਵਾਲ ਦੁਆਰਾ ਪੇਸ਼ ਕੀਤਾ ਪ੍ਰਸਤਾਵ ਪਾਸ

editor