ਸਜਲੰਧਰ –ਭਾਰਤ-ਪਾਕਿ ਵੰਡ ਦੌਰਾਨ ਹੋਏ ਕਤਲੇਆਮਾਂ ਦੌਰਾਨ ਚੰਗੇ ਤੇ ਮਦਦਗ਼ਾਰ ਲੋਕਾਂ ਦੇ ਕਿਰਦਾਰ ਨੂੰ ਪੇਸ਼ ਕਰਦੀ ਫਿਲਮ ‘ਲਾਹੌਰ 1947’ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਬਾਰੇ ਸੱਭਿਆਚਾਰਕ ਕਾਰਕੁਨ ਗੁਰਪ੍ਰੀਤ ਨੇ ਦੱਸਿਆ ਕਿ ਇਹ ਫਿਲਮ ‘ਪੰਜਾਬੀ ਲਹਿਰ’ ਚੈਨਲ ‘ਤੇ ਬੁੱਧਵਾਰ ਨੂੰ ਰਿਲੀਜ਼ ਕੀਤੀ ਜਾਣੀ ਹੈ। ਫਿਲਮ ਦੀ ਖ਼ੂਬੀ ਇਹ ਹੈ ਕਿ ਇਸ ਵਿਚ ਦੇਸ਼ ਦੀ ਤਕਸੀਮ ਤੋਂ ਪਹਿਲਾਂ ਦੇ ਹਾਲਾਤ ਵਿਖਾਏ ਗਏ ਹਨ ਕਿ ਕਿਵੇਂ ਖ਼ਰੂਦੀ ਭੀੜ ਤੋਂ ਮਾਸੂਮਾਂ ਨੂੰ ਬਚਾਉਣ ਲਈ ਚੰਗੇ ਲੋਕਾਂ ਨੇ ਅੱਗੇ ਆ ਕੇ ਮਦਦ ਕੀਤੀ ਸੀ। ਫਿਲਮ ਦੇ ਪੋਸਟਰ ਬਣਾਉਣ ਤੋਂ ਲੈ ਕੇ ਆਖ਼ਰੀ ਛੋਹਾਂ ਦੇਣ ਵੇਲੇ ਤਕ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਸੱਭਿਆਚਾਰਕ ਕਾਮਿਆਂ ਨੇ ਸਹਿਯੋਗ ਦਿੱਤਾ ਹੈ।